Wednesday, December 15, 2010

ਚਿਹਰਿਆਂ ਤੇ ਲੱਗੇ ਚਿਹਰਿਆਂ ਦੀ ਗੱਲ ਡਾਕਟਰ ਲਾਲ ਦੀ ਜ਼ੁਬਾਨੀ

ਬੜੀ ਦੇਰ ਪਹਿਲਾਂ ਇਕ ਗੀਤ ਸੁਣਿਆ ਸੀ...ਅੱਜ ਵੀ ਬੜਾ ਚੰਗਾ ਚੰਗਾ ਲੱਗਦਾ ਹੈ.....ਅਕਸਰ ਜਦੋਂ ਵੀ ਕਿਸੇ ਦਾ ਕੋਈ ਨਵਾਂ ਰੂਪ ਨਜ਼ਰ ਆਉਂਦਾ ਹੈ ਤਾਂ ਉਹ ਗੀਤ ਖੁਦ-ਬ-ਖੁਦ ਹੀ ਜ਼ੁਬਾਨ ਤੇ ਆ ਜਾਂਦਾ ਹੈ....ਉਹ ਗੀਤ ਸੀ....
ਜਬ ਭੀ ਜੀ ਚਾਹੇ ਨਈ ਦੁਨੀਆ ਬਸਾ ਲੇਤੇ ਹੈਂ ਲੋਗ...
ਏਕ ਚਿਹਰੇ ਪੈ ਕਈ ਚਿਹਰੇ ਲਗਾ ਲੇਤੇ ਹੈਂ ਲੋਗ......
ਸੰਨ 1973 'ਚ ਆਈ ਫਿਲਮ ਦਾਗ ਵਿੱਚ ਸ਼ਾਮਿਲ ਇਸ ਗੀਤ ਦੇ ਬੋਲ, ਇਸ ਦੀ ਧੁੰਨ, ਇਸ ਗੀਤ ਨੂੰ ਮਿਲੀ ਆਵਾਜ਼  ਇਸਦਾ ਸੰਗੀਤ....ਸਭ ਕੁਝ ਗ਼ਜ਼ਬ ਦਾ ਸੀ...ਇਹੀ ਕਾਰਣ ਹੈ ਕਿ ਉਸ ਗੀਤ ਦਾ ਜਾਦੂ ਅਜੇ ਏਨੇ ਦਹਾਕਿਆਂ ਮਗਰੋਂ ਵੀ ਬਰਕਰਾਰ ਹੈ...ਅੱਜ ਵੀ ਸੁਣੋ ਤਾਂ ਪਰ ਪਹਿਲੀ ਵਾਰ....ਮੈਨੂੰ ਪਹਿਲੀ ਵਾਰ ਇਸ ਗੀਤ ਦੇ ਨਾਲ ਨਾਲ ਕੁਝ ਹੋਰ ਵੀ ਚੰਗਾ ਲੱਗਿਆ....ਇਸ ਨਾਲ ਵੀ ਦਿਲ ਨੂੰ ਧੂਹ ਪੈਂਦੀ ਹੈ..ਅੱਖਾਂ 'ਚ ਹੰਝੂ ਆ ਜਾਂਦੇ ਹਨ ਅਤੇ ਬੀਤੇ ਸਮੇਂ ਦੀਆਂ ਕਈ ਭੁੱਲੀਆਂ ਵਿਸਰੀਆਂ ਗੱਲਾਂ ਇੱਕ ਫਿਲਮ ਵਾਂਗ ਸਾਕਾਰ ਹੋ ਜਾਂਦੀਆਂ ਹਨ....ਡਾਕਟਰ ਹਰਜਿੰਦਰ ਸਿੰਘ ਲਾਲ ਫਿਰੋਜ਼ਪੁਰੀ ਦਾ ਇਹ ਸ਼ਿਅਰ ਤੁਸੀਂ ਵੀ ਪੜ੍ਹੋ... 
ਮੈਨੂੰ ਵੀ ਹੁਣ ਨਵੇਂ ਦੌਰ ਦੀ ਸੋਝੀ ਆਉਂਦੀ ਜਾਂਦੀ ਹੈ,
ਮੈਂ ਵੀ ਚੇਹਰੇ ਬਦਲ ਬਦਲ ਕੇ ਜੀਣਾ ਆਖਿਰ ਸਿਖ ਲਿਆ.
ਇਸੇ ਸ਼ਿਅਰ ਵਰਗੀਆਂ ਗੱਲਾਂ ਕਰਦੀ ਡਾਕਟਰ ਹਰਜਿੰਦਰ ਸਿੰਘ ਲਾਲ ਫਿਰੋਜ਼ਪੁਰੀ ਦੀ ਹੀ ਇੱਕ ਹੋਰ ਗ਼ਜ਼ਲ ਇਸ ਤਸਵੀਰ ਵਿੱਚ ਪੜ੍ਹੋ. ਤਸਵੀਰ ਵਾਲੀ ਗ਼ਜ਼ਲ ਵਿੱਚ ਵੀ ਜ਼ਰਾ ਗਜ਼ਲੀਅਤ ਦਾ ਰੰਗ ਦੇਖੋ ਕਿਵੇਂ ਨਿਭਾਇਆ ਹੈ. ਚਿਹਰਿਆਂ ਤੇ ਲੱਗੇ ਚਿਹਰਿਆਂ ਦੀ ਗੱਲ ਕਿੰਨੀ ਖੂਬਸੂਰਤੀ ਅਤੇ ਸਲੀਕੇ ਨਾਲ ਕੀਤੀ ਗਈ ਹੈ. 
ਕੀਕਣ  ਦੂਜਾ ਚੇਹਰਾ ਲਾ ਕੇ ਲੋਕਾਂ ਨੂੰ ਮਿਲਣਾ ਹੈ ?
ਏਹੀ ਗੱਲਾਂ ਸਾਨੂੰ ਸਾਰੀ ਉਮਰ ਸਮਝ ਨਾ ਆਈਆਂ.

ਇਸੇ ਗਜ਼ਲ ਦੇ ਅਗਲੇ ਸ਼ਿਅਰਾਂ ਵਿਚਲਾ ਦਰਦ ਵੀ ਦੇਖੋ.
ਸਾਰੀ  ਉਮਰ ਗਵਾ ਕੇ ਤੇਰਾ ਨੇੜ ਨਸੀਬੀ  ਹੋਇਆ,
ਵੇਖੋ ਕਿਸਮਤ ਵਸਲ ਦੀਆਂ ਦੋ ਘੜੀਆਂ ਰਾਸ ਨਾ ਆਈਆਂ.
ਕਿਸਨੂੰ ਕਹੀਏ ? ਕੌਣ ਸੁਣੇਗਾ ?  ਦਰਦਾਂ  ਦੇ  ਅਫਸਾਨੇ.
ਹਾਸੇ ਮੰਗੇ ਪਰ ਦੁਨੀਆ ਨੇ  ਪੀੜਾਂ ਪੱਲੇ ਪਾਈਆਂ.
ਡਾਕਟਰ ਲਾਲ ਨੂੰ ਜਿੰਨਾ ਕੁ ਮੈਂ ਜਾਣਦਾ ਹਾਂ...ਉਸ ਅਧਾਰ ਤੇ ਆਖ ਸਕਦਾ ਹਾਂ ਕਿ ਇਹ ਰਚਨਾਵਾਂ ਅਸਲ ਵਿੱਚ ਓਹ ਬੂੰਦਾਂ ਹਨ ਜਿਹੜੀਆਂ ਦਿਲ 'ਚ ਦਰਦਾਂ ਦੇ ਸਮੁੰਦਰ ਸੰਭਾਲਦਿਆ ਸੰਭਾਲਦਿਆਂ ਅਕਸਰ ਹੀ ਰੋਕਣ ਦੇ ਬਾਵਜੂਦ ਵੀ ਅੱਖਾਂ 'ਚ ਆ ਹੀ ਜਾਂਦੀਆਂ ਹਨ. ਇਹ ਸਾਗਰ ਬੇਵਫਾਈਆਂ ਦੀਆਂ ਯਾਦਾਂ ਦੇ ਦਰਦਾਂ ਬਾਲ ਵੀ ਭਰੇ ਹਨ ਅਤੇ ਕਈ ਹੋਰ ਗਮਾਂ ਨਾਲ ਵੀ.  ਇਹਨਾਂ ਨੂੰ ਕਾਗਜ਼ ਤੇ ਉਤਾਰਦਿਆਂ ਵੀ ਬਹੁਤ ਹੀ ਤਕਲੀਫ਼ ਵਿਚੋਂ ਗੁਜ਼ਰਨਾ ਪੈਂਦਾ ਹੈ ਪਰ ਫਿਰ ਵੀ ਸਾਨੂੰ ਆਸ ਕਰਨੀ ਚਾਹੀਦੀ ਹੈ ਕਿ ਡਾਕਟਰ ਲਾਲ ਸਾਨੂੰ ਇਹੋ ਜਿਹੀਆਂ ਰਚਨਾਵਾਂ ਨਾਲ ਰੂ-ਬ-ਰੂ ਕਰਵਾਉਂਦੇ ਰਹਿਣਗੇ. ਇਸ ਰਚਨਾ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਪਹਿਲਾਂ ਵਾਂਗ ਹੀ ਬਣੀ ਰਹੇਗੀ..ਫੇਸ ਬੁਕ ਤੇ ਵੀ, ਪੰਜਾਬ ਸਕਰੀਨ ਦੀ ਮੇਲ ਅਤੇ ਕੁਮੈਂਟ ਬਾਕਸ ਤੇ ਵੀ ਅਤੇ ਹੋਰ ਵੀ ਜਿਥੇ ਕਿਤੇ ਤੁਸੀਂ ਇਸਨੂੰ ਪੜ੍ਹ ਰਹੇ ਹੋਵੋ ਉਸ ਮੰਚ ਤੇ ਆਪਣੇ ਵਿਚਾਰ ਜ਼ਰੂਰ ਭੇਜੋ. ਤੁਹਾਡੀ ਅਨਮੋਲ ਰਾਏ ਸਾਡੇ ਲਈ ਬਹੁਤ ਅਰਥ ਰੱਖਦੀ ਹੈ. .--ਰੈਕਟਰ ਕਥੂਰੀਆ 

5 comments:

Jatinder Lasara ( ਜਤਿੰਦਰ ਲਸਾੜਾ ) said...

Bahut Khoob...!!!
ਸਾਰੀ ਉਮਰ ਗਵਾ ਕੇ ਤੇਰਾ ਨੇੜ ਨਸੀਬੀ ਹੋਇਆ,
ਵੇਖੋ ਕਿਸਮਤ ਵਸਲ ਦੀਆਂ ਦੋ ਘੜੀਆਂ ਰਾਸ ਨਾ ਆਈਆਂ.
ਕਿਸਨੂੰ ਕਹੀਏ ? ਕੌਣ ਸੁਣੇਗਾ ? ਦਰਦਾਂ ਦੇ ਅਫਸਾਨੇ.
ਹਾਸੇ ਮੰਗੇ ਪਰ ਦੁਨੀਆ ਨੇ ਪੀੜਾਂ ਪੱਲੇ ਪਾਈਆਂ.

Tarlok Judge said...

ਮੇਰੀ ਸ਼ਾਇਰੀ ਦੇ ਅਭਿਆਸ ਦੇ ਓਹ ਦਿਨ ਤੇ ਲਾਲ ਸਾਹਿਬ ਉਦੋਂ ਪੁਖਤਾ ਰਚਨਾਵਾਂ ਲਿਖ ਰਹੇ ਸਨ ਮੈਨੂੰ ਆਪਣਾਂ ਓਹ ਵੇਲਾ ਅੱਜ ਵੀ ਨਹੀਂ ਭੁੱਲਿਆ ਤੇ ਮੈਨੂੰ ਮਾਣ ਹੈ ਕੀ ਮੈਂ ਲਾਲ ਸਾਹਿਬ ਦੀ ਸ਼ਾਇਰੀ ਨੂੰ ਉੱਸਰਦਿਆਂ ਤੇ ਪਲਰਦਿਆਂ ਵੇਖਿਆ ਹੈ

ਮੁਖਵੀਰ ਸਿੰਘ said...

ਕੀਕਣ ਦੂਜਾ ਚੇਹਰਾ ਲਾ ਕੇ ਲੋਕਾਂ ਨੂੰ ਮਿਲਣਾ ਹੈ ?
ਏਹੀ ਗੱਲਾਂ ਸਾਨੂੰ ਸਾਰੀ ਉਮਰ ਸਮਝ ਨਾ ਆਈਆਂ
...ਕਿੰਨੀ ਗਹਿਰਾਈ ਹੈ....ਖੂਬ

Rector Kathuria said...

Mukhvir Singh wrote on Facebook: ਸਾਰੀ ਉਮਰ ਗਵਾ ਕੇ ਤੇਰਾ ਨੇੜ ਨਸੀਬੀ ਹੋਇਆ,
ਵੇਖੋ ਕਿਸਮਤ ਵਸਲ ਦੀਆਂ ਦੋ ਘੜੀਆਂ ਰਾਸ ਨਾ ਆਈਆਂ.
ਕਿਸਨੂੰ ਕਹੀਏ ? ਕੌਣ ਸੁਣੇਗਾ ? ਦਰਦਾਂ ਦੇ ਅਫਸਾਨੇ.
ਹਾਸੇ ਮੰਗੇ ਪਰ ਦੁਨੀਆ ਨੇ ਪੀੜਾਂ ਪੱਲੇ ਪਾਈਆਂ
bahut wadhea laga parh ke...

Unknown said...

jnab tusi bilkul sahi likhya.....te sahi janya hai DR. LALL G ...nu.........sach hi zindgi de wehnde smunder wicho hi ohna ne eh sab sikhya te likhya hai..........par oh kla te jo kujh v hai oh DR LALL g de dil de smunder diya attha gehraian wich hai jo kade kade sanu sab nu sunan te read karn nu mil janda hai..............