Saturday, December 11, 2010

ਗੁਲਸ਼ਨ ਦਿਆਲ ਦੀਆਂ ਕਵਿਤਾਵਾਂ


 ਆਮ ਤੌਰ ਤੇ ਕਿਸੇ ਪੁਲ ਨੇ ਦੋਹਾਂ ਕਿਨਾਰਿਆਂ ਨੂੰ ਜੋੜਿਆ ਹੁੰਦਾ ਹੈ ਪਰ  ਗੁਲਸ਼ਨ ਦਿਆਲ...? ...ਗੁਲਸ਼ਨ  ਤਾਂ ਇੱਕ ਅਜਿਹੇ ਪੁਲ ਵਾਂਗ  ਹੈ ਜਿਸਨੇ ਸਿਰਫ ਦੋ ਨਹੀਂ ਬਲਕਿ ਕਈ ਕਿਨਾਰਿਆਂ ਨੂੰ ਜੋੜਿਆ ਹੋਇਆ ਹੈ...! ਪੰਜਾਬ ਅਤੇ ਦੇਸ਼ ਦੇ ਨਾਲ ਨਾਲ ਵਿਦੇਸ਼ੀ ਸਾਹਿਤ ਦਾ ਅਧਿਐਨ ਬਹੁਤ ਹੀ ਸ਼ਿੱਦਤ ਨਾਲ ਕਰਨ ਵਾਲੀ ਗੁਲਸ਼ਨ ਪੰਜਾਬ ਤੋਂ ਦੂਰ ਜਾ ਕੇ ਵੀ ਪੰਜਾਬ ਦੇ ਬਹੁਤ ਹੀ ਨੇੜੇ ਹੈ. ਜਗਰਾਓਂ ਦੇ ਸਰਕਾਰੀ ਸਕੂਲ ਅਤੇ ਲੁਧਿਆਣਾ ਦੇ ਸਰਕਾਰੀ ਕਾਲਜ ਵਿੱਚ ਪੜ੍ਹਨ ਵਾਲੀ ਗੁਲਸ਼ਨ ਨੇ ਜ਼ਿੰਦਗੀ ਨੂੰ ਅਤੇ ਆਮ ਲੋਕਾਂ ਨੂੰ ਵੀ ਬਹੁਤ ਹੀ ਨੇੜਿਓਂ ਹੋ  ਕੇ ਦੇਖਿਆ ਹੈ. ਉਹਨਾਂ ਦੇ ਦੁੱਖ, ਉਹਨਾਂ ਦੇ ਸੁੱਖ....ਉਹ ਇਹਨਾਂ ਸਾਰਿਆਂ ਨੂੰ ਬਿਨਾ ਪੁਛੇ ਮਹਿਸੂਸ ਕਰ ਸਕਦੀ ਹੈ. ਬਚਪਨ ਵਿੱਚ   ਗੁਲਸ਼ਨ ਦਾ ਇੱਕ ਸੁਪਨਾ ਇਹ ਵੀ ਸੀ ਸੀ ਕਿ ਉਹ ਇੱਕ ਜਰਨਲਿਸਟ ਬਣੇ. ਪਰ ਸਾਰੇ ਸੁਪਨੇ ਪੂਰੇ ਤਾਂ ਨਹੀਂ ਹੁੰਦੇ. ਅਸੀਂ ਕੁਝ ਹੋਰ ਸੋਚਦੇ ਹਾਂ ਕਰਨਾ ਕੁਝ ਹੋਰ ਹੀ ਪੈ ਜਾਂਦਾ ਹੈ. ਬਸ ਪ੍ਰਮਾਤਮਾ ਨੇ ਉਸ ਵੀ ਲਈ ਕੁਝ ਹੋਰ ਹੀ ਉਲੀਕਿਆ ਹੋਇਆ ਸੀ. ਉਹ ਪੰਜਾਬ 'ਚ ਰਹਿੰਦਿਆਂ ਹੀ ਅਧਿਆਪਨ ਦੇ ਕਿੱਤੇ 'ਚ ਆ ਗਈ ਸੀ ਤੇ ਉਸ ਨਾਲ ਏਨਾ ਜੁੜੀ ਕਿ ਇਹ ਮੋਹੱਬਤ ਵਿਦੇਸ਼ ਜਾ ਕੇ ਵੀ ਨਹੀਂ ਟੁੱਟੀ. ਹੁਣ ਉਹ ਕੈਲੀਫੋਰਨੀਆ ਵਿੱਚ ਹੈ ਪਰ ਉਥੇ ਵੀ ਇੱਕ ਟੀਚਰ ਹੈ. ਵਿਦੇਸ਼ 'ਚ ਰਹਿ  ਕੇ ਵੀ ਉਸ ਦਾ ਪੂਰਾ ਧਿਆਨ ਜੁੜਿਆ ਹੁੰਦਾ ਹੈ ਪੰਜਾਬ ਨਾਲ, ਇਸ ਦੇਸ਼ ਦੀ ਧਰਤੀ ਨਾਲ. ਇਸ ਧਰਤੀ  ਦੇ ਕਿਸੇ ਵੀ ਬਸ਼ਿੰਦੇ ਨੂੰ ਕੁਝ ਹੋਵੇ ਉਸਦਾ ਅਹਿਸਾਸ ਗੁਲਸ਼ਨ ਨੂੰ ਵੀ ਜ਼ਰੂਰ ਹੁੰਦਾ ਹੈ. ਉਹ ਏਥੋਂ ਦਾ ਦਰਦ ਏਥੋਂ ਦੀ ਖੁਸ਼ੀ ਮਹਿਸੂਸ ਕਰਦੀ ਹੈ ਬਿਲਕੁਲ ਏਸ ਤਰਾਂ ਜਿਵੇਂ ਉਹ ਖੁਦ ਉਸ ਮਾਹੌਲ ਵਿੱਚ ਹੀ ਹੋਵੇ. ਜਰਾ ਦੇਖੋ ਇਸ ਕਵਿਤਾ ਦਾ ਰੰਗ. ਇਹ ਕਵਿਤਾ ਪੋਸਟ ਕੀਤੀ ਗਈ ਸੀ ਬੁਧਵਾਰ ਅਠ ਦਸੰਬਰ 2010 ਨੂੰ  ਸ਼ਾਮੀ ਛੇ ਵੱਜ ਕੇ 33 ਮਿੰਟਾਂ ਤੇ ਜਦਕਿ ਇਹ ਕਵਿਤਾ ਲਿਖੀ ਗਈ ਸੀ ਅੱਸੀਵਿਆਂ ਦੇ ਅਖੀਰ ਵਿੱਚ...ਜਦੋਂ ਪੰਜਾਬ ਬੁਰੀ ਤਰਾਂ ਲਹੂਲੁਹਾਨ ਸੀ. ਗੁਲਸ਼ਨ ਦੇ ਦਿਲ ਵਿਚਲਾ ਦਰਦ ਤੁਸੀਂ ਇਸ ਨਜ਼ਮ ਵਿਚੋਂ ਸਹਿਜੇ ਹੀ ਮਹਿਸੂਸ ਕਰ ਸਕਦੇ ਹੋ. ਉਹ ਜਗਦਗੁਰੁ ਸ਼ੰਕਰਚਾਰਿਆ ਨੂੰ ਵੀ ਕੁਝ ਆਖ ਰਹੀ ਹੈ ਅਤੇ ਬਾਬਾ ਨਾਨਕ ਨੂੰ ਵੀ. ਲਓ ਪਹਿਲਾਂ ਪੜ੍ਹੋ ਇਹ ਰਚਨਾ.
Posted on Wed, Dec 8, 2010 at 6:33 PM
ਕੰਬਦੇ ਹੱਥਾਂ ਨਾਲ 
ਚਿੱਠੀ ਲਿਖਾਂ ਮੈਂ ਤੇਰੇ ਵੱਲ 
ਆਪਣਾ ਜਾਂ ਤੂੰ ਮੇਨੂੰ ਮੁਆਫ ਕਰੀਂ 
ਜੇ ਅੱਜ ਕੋਈ ਗੁਸਤਾਖੀ ਕਰੇ ਮੇਰਾ ਮਨ 
ਬਹੁਤ ਚੇਤੇ ਕੀਤਾ ਤੇਨੂੰ 
ਆਹ ਪਿਛਲੇ ਕੁਝ ਦਿਨ 
ਮੁਲਕ ਦੇ ਚਾਰੇ ਕੋਨੇ 
ਚਾਰੇ ਮਠ, --ਇਨ ਹੋਣ ਦੀ ਕਹਾਂ ਇ ਕਹਿੰਦੇ 
ਫਿਰ ਕਿਓਂ ਹੈਂ ਅੰਗ ਅੰਗ ਮੁਲਕ ਦਾ ਵਲੂੰਧਰਿਆ ਹੋਇਆ 
ਕਿਤੇ ਤਾਂ ਤੂੰ ਜ਼ਰੂਰ ਗਲਤ ਹੈਂ
ਫਿਰ ਵੀ ਤੇਨੂੰ ਚੇਤੇ ਕਰਦੀ ਹਾਂ
ਕਿਓਂ ਇਸ ਤਰ੍ਹਾਂ ਦੇ ਗਿਲੇ ਸ਼ਿਕਵੇ ਨੇ
ਆਪਣੀ ਮਾਂ ਭੂਮੀ ਨਾਲ ?
ਕਿਥੋ ਆ ਗਈ ਹੈ ਇਹ ਕੈਕਈ ਮਾਂ
ਤੇ ਉਹ ਅੱਜ ਤੱਕ ਜ਼ਿੰਦਾ ਕਿਓਂ ਹੈਂ
ਕਿਓਂ ਤੇਰੇ ਧਰਤ ਦੇ ਕੁਝ ਪੁੱਤਰਾਂ ਨਾਲ
ਮਤਰੇਆ ਸਲੂਕ ਹੈ ਹੋ ਰਿਹਾ
ਕਿਓਂ ਜਿੱਤਦੀ ਹੀ ਜਾ ਰਹੀ ਹੈ  ਕੈਕਈ
ਇੱਕ ਮਿੱਟੀ ' ਚੋਂ ਪੈਦਾ ਹੋਏ ਪੁੱਤਾਂ ਦੇ ਘਰਾਂ ;ਚ
ਜਾਤ, ਧਰਮ ਦੀਆਂ ਦੀਵਾਰਾਂ ਕਿਓਂ ਅਜੇ ਤੱਕ ਖਲੋਤੀਆਂ ਨੇ
ਪਰ ਫਿਰ ਵੀ ਤੇਰੇ ਮਠ ਤੇ ਬੈਠੇ
ਕਿਸੇ ਦਾ ਕੋਈ ਹੰਝੂ ਕਿਓਂ ਨਹੀਂ ਕਿਰਦਾ
ਉਂਝ ਤਾਂ ਮੇਨੂੰ ਨਾਨਕ ਵੀ ਬਹੁਤ ਚੇਤੇ ਆਵੇ
ਬਹੁਤ ਲੋੜ ਹੈ ਉਸਦੀਆਂ ਚਾਰ ਉਦਾਸੀਆਂ ਦੀ
ਕੀ ਚਾਰ ਕੋਨੇ ਜੋ ਉਸ ਇਕ ਲੜੀ ਵਿਚ ਪਰੋਏ
ਪਰ ਹੁਣ ਤਾਂ ਉਸ ਦੀ ਚਾਂਦੀ ਵਰਗੀ ਦਾੜ੍ਹੀ ਵੇਖ ਕੇ
ਤੇਰੇ ਮੁਲਕ ਦੇ ਸਿਪਾਹੀਆਂ ਨੇ ਉਸ ਨੂੰ
ਹਰਿਆਣਾ ਵੀ ਨਹੀਂ ਟੱਪਣ ਦੇਣਾ
ਦਾਹੜੀ ਦੀ ਗੱਲ ਚੱਲੀ ਤਾਂ
ਸੋਚਦੀ ਹਾਂ ਕੀ ਟੇਗੋਰ ਨਾਲ ਕੀ ਸਲੂਕ ਹੋਵੇਗਾ ?
ਕਿ ਕੀ ਉਹ ਉਸੇ ਸਕੂਨ ਨਾਲ
ਉਹੀ  ਕੀਰਤਨ ਸੁਨ ਸਕਦੈ
ਲਹੂ ਲੁਹਾਨ ਹੋਏ ਦਰਬਾਰ ਸਾਹਿਬ ਵਿਚ
ਤੇ ਮੇਰੇ ਨਾਨਕ ਮੇਨੂੰ ਤੇਰੀ ਫਿਰ ਬੜੀ ਲੋੜ ਹੈ
ਮੈਂ ਤੇਨੂੰ ਸੱਦਦੀ ਹੀ ਰਹਿੰਦੀ ਹਾਂ
ਦੇਖ ਕਿਵੇਂ ਤੇਰੇ ਪੰਜਾ ਪਾਣੀਆਂ ਦੀ ਧਰਤ ਤੇ
ਲਹੂ ਡੁਲਦਾ ਹੀ ਜਾ ਰਿਹਾ
ਕਿਓਂ ਅਸੀਂ ਵੰਡੇ ਵੰਡੇ ਜਿਹੇ
ਗਲ ਲੱਗਣ ਲਈ  ਤਰਸਦੇ ਜਿਹੇ ਹਾਂ
ਕਿਵੇਂ ਫਿਜ਼ਾ ਵਿਚ ਕੀਰਨਿਆਂ ਦਾ ਸ਼ੋਰ ਹੈਂ
ਕਿਓਂ ਅੱਜ ਮਰਦਾਨਾ ਅੱਜ ਇਧਰ ਆ ਕੇ ਰਬਾਬ ਨਹੀਂ ਵਜਾ ਸਕਦੈ ?
ਕਿਵੇਂ  ਹੰਝੂਆਂ ਦਾ ਨਿੱਤ ਹੜ੍ਹ ਉਮੜ ਉਮੜ ਹੈ ਆਓਂਦਾ
ਮੇਨੂੰ ਬਹੁਤ ਸ਼ਰਮ ਆਓਂਦੀ ਹੈ ਕੀ
ਕਿਵੇਂ ਪੰਜ  ਆਬ ਦੇ ਪੁੱਤਰ
ਮਤਰੇਈਆਂ ਧਿਰਾਂ ਵਿਚ ਅਜੇ ਤੀਕ ਵੰਡੀਦੇ
ਜਾ ਰਹੇ ਨੇ
ਸਚ ਮੁਚ ਮੇਨੂੰ ਬਹੁਤ ਸ਼ਰਮ ਹੈ ਆਓਂਦੀ
ਮਨੁਖ ਦੀ ਹੋਂਦ ਉੱਤੇ
 -------0------

 ਆਮ ਤੌਰ ਤੇ ਹੁੰਦਾ ਤਾਂ ਸਾਡੇ ਸਾਰਿਆਂ ਨਾਲ ਹੀ ਅਜਿਹਾ  ਹੈ....ਅਸੀਂ ਪਲ ਪਲ ਕਰਕੇ ਕਿਰ ਜਾਂਦੇ ਹਾਂ...ਪਰ ਹਰ ਕੋਈ ਗੁਲਸ਼ਨ ਵਾਂਗ ਸੋਚ ਨਹੀਂ ਸਕਦਾ .....ਜੇ ਸੋਚ ਲਏ ਤਾਂ ਉਸ ਅਨੁਭਵ ਨੂੰ ਯਾਦ ਨਹੀਂ ਰਖ ਸਕਦਾ...ਜੇ ਯਾਦ ਵੀ ਰਖ ਲਏ ਤਾਂ ਉਸਨੂੰ ਸਫਲਤਾ ਨਾਲ ਕਾਗਜ਼ ਤੇ ਨਹੀਂ ਉਤਾਰ ਸਕਦਾ...ਜੇ ਉਹ ਕਾਗਜ਼ ਤੇ ਵੀ ਉਤਾਰ ਲਵੇ ਤਾਂ ਅਕਸਰ ਉਸ ਦੀਆਂ ਡੂੰਘੀਆਂ ਗੱਲਾਂ ਦੀ ਰਮਜ਼ ਛੇਤੀ ਕੀਤੇ ਕਿਸੇ ਦੇ ਪੱਲੇ ਨਹੀਂ ਪੈਂਦੀ....ਪਰ ਗੁਲਸ਼ਨ ਨੇ ਉਹਨਾਂ ਪਲਾਂ ਨੂੰ ਜਿਊ ਲਿਆ ਹੈ ਜਿਹੜੇ ਕਦੇ ਨਹੀਂ ਮਰਦੇ...ਤੇ ਉਸ ਅਨੁਭਵ ਦੀ ਗੱਲ ਉਸਨੇ ਬੜੀ ਹੀ ਸਫਲਤਾ ਨਾਲ ਆਪਣੀ ਇਸ ਰਚਨਾ ਵਿੱਚ ਵੀ ਕੀਤੀ ਹੈ! ਜਿਸਨੂੰ ਇਸਦਾ ਅਹਿਸਾਸ ਹੋ ਜਾਂਦਾ ਹੈ ਉਸਨੂੰ ਅਮਰਤਾ ਦਾ ਭੇਦ ਵੀ ਲਭ ਜਾਂਦਾ ਹੈ. ਜ਼ਰਾ ਦੇਖੋ ਇੱਕ ਹੋਰ ਨਜ਼ਮ.

 Posted on Wed, Dec 8, 2010 at 10:26 AM

ਇਹ ਕਹਾਣੀ ਪਲਾਂ ਦੀ 
ਇਕ ' ਕਲ੍ਹ ' ਹੈ ਮਰ ਗਿਆ 
ਇਕ ' ਕਲ੍ਹ ' ਨੇ ਅਜੇ ਜੰਮਣਾ 
ਤੇ ਇਸ ਅੱਜ ਨੂੰ ਮੈਂ ਹਰ ਰੋਜ਼ ਹੀ ਮਾਰਦੀ ਹਾਂ
 ਪਲ ਪਲ ਕਰਕੇ  
ਉਫ , ਕਿੰਨੀ ਉਦਾਸ ਦਾਸਤਾਨ ਲਿਖ ਗਏ ਨੇ
ਇਹ ਮਰ ਚੁੱਕੇ ਤੇ ਮਰ ਰਹੇ ਪਲ !
ਨਹੀਂ .. ਨਹੀਂ ....
ਇਸ ਤਰ੍ਹਾਂ ਨਹੀਂ ਮੈਂ ਸੋਚਣਾ
" ਕੁਝ ਵੀ ਕਦੀ ਨਹੀਂ ਮਰਦਾ
ਤੇ ਮੌਤ ਤੇ ਜੀਵਨ ਤਾਂ ਕਦੀ ਵੀ ਨਹੀਂ "
ਚੀਕ ਕੇ ਆਖ ਰਹੀਆਂ ਨੇ ਇਹ
ਮੇਰੀਆਂ ਦੋਸਤ ਕਿਤਾਬਾਂ
ਮੀਰਾ , ਸੁਕਰਾਤ , ਤੇ ਮਨਸੂਰ
ਕੋਈ ਵੀ ਤੇ ਨਹੀਂ ਮੋਇਆ
ਮੈਂ ਹੀ ਹਾਂ ਹੋਮਰ , ਮੈਂ ਟੈਗੋਰ
ਤੇ ਮੈਂ ਹੀ ਤਾਂ ਹੀਰ ਹਾਂ
ਕਿੰਨਾ ਕੁਝ ਇੰਨਾ ਲੋਕਾਂ ਦਾ ਹੈ
ਮੇਰੇ ਅੰਦਰ
ਤੇ ਕਿੰਨਾ ਕੁਝ ਮੇਰਾ ਇੰਨਾ ਲੋਕਾਂ ਦੇ ਦਿਲਾਂ ਵਿਚ ਸੀ
ਮੇਰੇ ਅੰਦਰ ਖੁਦਾ ਹੈ
ਮੈਂ ਇਕ ਅਜੂਬਾ ....
ਇਸ ਰਹੱਸਮਈ ਕੁਦਰਤ ਦਾ
ਇਹ ਧੜਕਦਾ ਦਿਲ
ਇਹ ਜ਼ਿੰਦਗੀ ਦੀਆਂ ਸੁਰਾਂ ਤੇ ਨਚਦਾ
'ਤੇਰਾ ' ' ਮੇਰਾ ' ਤੇ ਹੋਰਨਾਂ ਦਾ ਰਾਗ ਸੁਣਾਂਦਾ
ਕੁਝ ਵੀ ਮਾਰਿਆਂ ਮਰਦਾ ਨਹੀਂ
ਕਿਓਂ ਕੀ ਜੀਵਨ ਅਮਰ ਹੈ
ਤੇ ਧੜਕਦਾ ਦਿਲ ਹੀ ਇਸ ਨੂੰ ਅਮਰ ਹੈ ਕਰਦਾ !!


ਤੁਹਾਨੂੰ ਗੁਲਸ਼ਨ ਦਿਆਲ ਦੀਆਂ ਇਹ ਕਵਿਤਾਵਾਂ ਕਿਹੋ ਜਿਹੀਆਂ ਲੱਗੀਆਂ..ਜ਼ਰੂਰ ਦੱਸਣਾ ਜੀ. ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ. ਤੁਹਾਡੀ ਰਾਏ ਨਾਲ ਇਸਨੂੰ ਹੋਰ ਨਿਖਾਰਿਆ ਜਾ ਸਕੇਗਾ. -     -ਰੈਕਟਰ ਕਥੂਰੀਆ 

15 comments:

ਜਤਿੰਦਰ ਲਸਾੜਾ Jatinder Lasara said...

ਦੋਨੋ ਰਚਨਾਵਾਂ ਹੀ ਪਸੰਦ ਆਈਆਂ, ਬਹੁੱਤ ਖੂਬ ਨੇ...!!!
ਉਂਝ ਤਾਂ ਮੇਨੂੰ ਨਾਨਕ ਵੀ ਬਹੁਤ ਚੇਤੇ ਆਵੇ, ਬਹੁਤ ਲੋੜ ਹੈ ਉਸਦੀਆਂ ਚਾਰ ਉਦਾਸੀਆਂ ਦੀ ਕੀ ਚਾਰ ਕੋਨੇ ਜੋ ਉਸ ਇਕ ਲੜੀ ਵਿਚ ਪਰੋਏ, ਪਰ ਹੁਣ ਤਾਂ ਉਸ ਦੀ ਚਾਂਦੀ ਵਰਗੀ ਦਾੜ੍ਹੀ ਵੇਖ ਕੇ, ਤੇਰੇ ਮੁਲਕ ਦੇ ਸਿਪਾਹੀਆਂ ਨੇ ਉਸ ਨੂੰ
ਹਰਿਆਣਾ ਵੀ ਨਹੀਂ ਟੱਪਣ ਦੇਣਾ.................!!!
" ਕੁਝ ਵੀ ਕਦੀ ਨਹੀਂ ਮਰਦਾ,ਤੇ ਮੌਤ ਤੇ ਜੀਵਨ ਤਾਂ ਕਦੀ ਵੀ ਨਹੀਂ "
ਚੀਕ ਕੇ ਆਖ ਰਹੀਆਂ ਨੇ ਇਹ ਮੇਰੀਆਂ ਦੋਸਤ ਕਿਤਾਬਾਂ ਮੀਰਾ , ਸੁਕਰਾਤ , ਤੇ ਮਨਸੂਰ ਕੋਈ ਵੀ ਤੇ ਨਹੀਂ ਮੋਇਆ.....>>>>>>..!!!

Rector Kathuria said...

Harvinder wrote on Facebook: "Rector Jee bahut wadhiya lekh likhiya he aap jee ne. Aur kavita vi bahut achhi he jee. Eh lekh bhejan da bahut bahut dhaniyavad jee."

Rector Kathuria said...

Mohinder wrote on Facebook: "face-book de saare frndz vicho main ikko shakhash nu face to face jaandi siiiiiiii............!!!!"

Rector Kathuria said...

Lok Raj wrote on Facebook: ਰਿਸ਼ਮ ਜੀ, ਸ਼ਾਇਦ ਮੈਂ ਵੀ ਉਸ ਨੂ ਜਾਣਦਾ ਹਾਂ....ਉਹ ਗਾਉਂਦਾ ਫਿਰਦਾ ਰਹਿੰਦਾ ਅਜੇ ਵੀ "ਬੁੱਲਾ ਕੀ ਜਾਣਾਂ ਮੈਂ ਕੌਣ !!

Rector Kathuria said...

Rup Daburji wrote on Facebook:ਗੁਲਸ਼ਨ ਦਿਆਲ ਜੀ, ਦੀਆਂ ਖੂਬਸੂਰਤ ਨਜ਼ਮਾਂ "ਸ਼ਬਦੀ ਰੰਗਾਂ ਅਤੇ ਕਲਮ ਦੇ ਬੁਰਸ਼ ਨਾਲ ਕੀਤੀ,ਅਹਿਸਾਸਾਂ ਦੀ ਚਿੱਤਰਕਾਰੀ ਹੈ | ਜਿਸ ਵਿਚ ਫਿਕਰ ਵੀ ਅਤੇ ਆਸ ਵੀ-ਰੂਪ ਦਬੁਰਜੀ

Rector Kathuria said...

Shashi Samundra wrote on :"GULSHAN JI DE KHIAL BAHUT UCHEY HN. LIKHDE REHNGE TAN KAVITA HOR VEE RNGG LAIGE.

Rector Kathuria said...

Mohinder Rishm wrote on Facebook: Gulshan ji nu slaam........!

Rector Kathuria said...

Lok Raj wrote on Facebook : ਗੁਲਸ਼ਨ ਦਿਆਲ ਨੁ ਮੈਂ ਫੇਸਬੁੱਕ ਤੋਂ ਪਹਿਲਾਂ ਨਹੀਂ ਜਾਣਦਾ ਸੀ ਪਰ ਹੁਣ ਲੱਗਦਾ ਹੈ ਕੀ ਮੈਂ ਉਨ੍ਹਾਂ ਨੂ ਮੁੱਦਤਾਂ ਤੋਂ ਜਾਣਦਾ ਹਾਂ । ਹੇ ਫੇਸਬੁੱਕ , ਤੇਰਾ ਕੋਟਿ ਕੋਟਿ ਸ਼ੁਕਰਾਨਾ!!

Rector Kathuria said...

Jasmeet Kaur wrote on Facebook : GULSHAN JI JINDABAD...

Rector Kathuria said...

Gulshan Dayal said on Facebook: Thanks for so much love...ਇੱਕ ਗੱਲ ਦੀ ਸ਼ਿਕਾਇਤ ਮੈਂ ਰੱਬ ਨੂੰ ਬਿਲਕੁਲ ਨਹੀਂ ਕਰ ਸਕਦੀ ਕਿ ਉਸ ਨੇ ਮੇਨੂੰ ਦੋਸਤ ਨਹੀਂ ਦਿੱਤੇ ....
love you guys from the bottom of my heart.

Rector Kathuria said...

Gulshan Dayal commenting on the on the above link wrote: "Thanks Kathuria for giving a nice intoduction about me, I am touched!!!"

★ ραямιи∂єя ѕнσикєу ★ said...

ਅੱਜ ਪਹਲੀ ਵਾਰ ਗੁਲਸ਼ਨ ਜੀ ਨੂ ਪੜ੍ਹਿਅ ਵਾਕਈ ਗਜ਼ਬ ਦਾ ਲਿਖਦੇ ਹਨ..

★ ραямιи∂єя ѕнσикєу ★ said...

ਅੱਜ ਪਹਲੀ ਵਾਰ ਗੁਲਸ਼ਨ ਜੀ ਨੂ ਪੜ੍ਹਿਅ ਵਾਕਈ ਗਜ਼ਬ ਦਾ ਲਿਖਦੇ ਹਨ..

ashraf yaseen said...

AAP KA KALAAM BOHAT ACHHA HAI US MAIN ZINDGI KI SARI HAQIQTEN NAZAR AATI HAIN..................

Mehtab said...

Really sentimental poems. I liked all the poems. Thanks Rector Kathuria Ji,