ਇਸ ਸੰਬੰਧੀ ਜਾਰੀ ਤਸਵੀਰ |
ਢਿੱਡ ਨਾ ਦਿਖਾਵੇ ਐਵੇਂ ਮੁੰਡਿਆਂ ਦੀ ਢਾਣੀ ਨੂੰ;
ਕਦੇ ਕਦੇ ਸੁਣ ਲੈਣੀ ਗੱਲ ਚੰਗੀ ਹੁੰਦੀ ਏ,
ਝੱਗਾ ਚੁੱਕ ਆਪਣਾ ਉਹ ਆਪੇ ਨੰਗੀ ਹੁੰਦੀ ਏ.
ਇਹ ਟਿੱਪਣੀ ਕੀਤੀ ਗਈ ਹੈ ਲੋਕ ਰਾਜ ਹੁਰਾਂ ਵੱਲੋਂ ਉਸ ਮੁੱਦੇ ਤੇ ਜਿਸਦਾ ਸਿਧਾ ਸੰਬੰਧ ਹੁਣ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦੀ ਹੋਂਦ ਨਾਲ ਜੁੜਿਆ ਹੋਇਆ ਹੈ. ਇਹ ਤਸਵੀਰ ਜਾਰੀ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਨੇ ਇਸ ਗੱਲ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਕਿ ਪੰਜਾਬ ਦੀਆਂ ਯੂਨੀਵਰਸਟੀਆਂ ਵਿੱਚ ਬੀ ਐਸ ਸੀ ਦੀ ਪੜ੍ਹਾਈ ਦੌਰਾਨ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵੱਜੋਂ ਕਢਕੇ ਚੋਣਵੇਂ ਵਿਸ਼ੇ ਵਜੋਂ ਕਰ ਦਿੱਤਾ ਗਿਆ ਹੈ. ਪੰਜਾਬ ਸਟੂਡੈਂਟਸ ਯੂਨੀਅਨ ਨੇ ਇਸਨੂੰ ਵੈਬ ਮੀਡੀਆ ਦੇ ਮੈਦਾਨ ਵਿੱਚ ਵੀ ਸਮੂਹ ਲੋਕਾਂ ਸਾਹਮਣੇ ਰੱਖ ਕੇ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ. ਏਸੇ ਬਾਰੇ ਇੰਦਰਜੀਤ ਸਿੰਘ ਨੇ ਕਿਹਾ ਹੈ ਕਿ ਪਈ ਆਪਣਿਆਂ ਦੇ ਹਥੋਂ ਪਈ ਜਦ ਵੀ ਮਾਰ ਪੰਜਾਬੀ ਨੂੰ; ਮੈਂ ਪੁੱਤ ਪੰਜਾਬੀ ਮਾਂ ਦਾ ਮੈਂ ਕਰਦਾਂ ਪਿਆਰੇ ਪੰਜਾਬੀ ਨੂੰ.............! ਏਸੇ ਮਸਲੇ ਤੇ ਚਰਨਜੀਤ ਸਿੰਘ ਤੇਜਾ ਨੇ ਵੀ ਆਪਣੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਕਿਤੇ ਮੇਰੀ ਮਾਂ ਪੰਜਾਬੀ ਦੀ ਹੋਂਦ ਹੀ ਖਤਮ ਨਾ ਹੋ ਜਾਵੇ. ਹੁਣ ਦੇਖਣਾ ਇਹ ਹੈ ਕਿ ਪੰਜਾਬੀ ਮਾਂ ਦੇ ਕਿੰਨੇ ਕੁ ਪੁੱਤ ਇਸ ਚਿੰਤਾ ਦੀ ਗੱਲ ਵੇਲੇ ਸਿਰ ਜੋੜ ਕੇ ਸੋਚਦੇ ਹਨ ਕਿ ਹੁਣ ਇਸ ਮੁੱਦੇ ਤੇ ਮੋਢੇ ਨਾਲ ਮੋਢਾ ਜੋੜ ਕੇ ਕਿੰਝ ਤੁਰਨਾ ਹੈ.-ਰੈਕਟਰ ਕਥੂਰੀਆ
1 comment:
ਜਨਾਬ ਫੋਟੋ ਵਿੱਚ "ਯ" ਤੋਂ ਬਾਅਦ "ਰ" ਦੀ ਥਾਂ ਤੇ "ਹ" ਲਿਖਿਆ ਪਿਆ ਹੈ।
Post a Comment