Tuesday, November 16, 2010

ਜਸਵੰਤ ਸੈਣੀ ਜੀ ਨੂੰ ਸਦਮਾ---ਮਾਤਾ ਜੀ ਨਹੀਂ ਰਹੇ

ਸਾਡੇ ਸਾਹਿਤਕਾਰ ਸਾਥੀ ਜਸਵੰਤ ਸਿੰਘ ਸੈਣੀ ਅਮਨ ਜੀ ਦੇ ਸਤਿਕਾਰ ਯੋਗ ਮਾਤਾ ਗਿਆਨ ਕੌਰ ਜੀ ਹੁਣ ਸਾਡੇ ਦਰਮਿਆਨ ਨਹੀਂ ਰਹੇ.  ਇਹ ਦੁੱਖਦਾਈ ਖਬਰ ਸੋਮਵਾਰ ਦੀ ਰਾਤ ਨੂੰ ਮਿਲੀ. ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ. ਉਹਨਾਂ ਦੇ ਸਦੀਵੀ ਵਿਛੋੜੇ ਦੀ ਇਸ ਦੁਖਦਾਈ ਖਬਰ ਨਾਲ ਸਾਰੇ ਸਾਹਿਤਿਕ ਅਤੇ ਸਮਾਜਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ. ਡਾਕਟਰ ਹਰਜਿੰਦਰ  ਸਿੰਘ ਲਾਲ,  ਸਾਥੀ ਜਨਮੇਜਾ ਸਿੰਘ, ਤਰਲੋਕ ਜਜ, ਸੁਸ਼ੀਲ ਰਹੇਜਾ ਜੀ, ਹਰਜਿੰਦਰ ਸਿੰਘ ਬਲ ਜੀ  ਅਤੇ ਕਈ  ਹੋਰ ਮਿੱਤਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ.  

ਤਰਲੋਕ ਸਿੰਘ ਜੱਜ ਹੁਰਾਂ ਨੇ ਫੇਸਬੁਕ ਦੀ ਵਾਲ ਤੇ ਵੀ ਲਿਖਿਆ,  "ਸਤਿਕਾਰ ਯੋਗ ਅਮਨ ਜੀ - ਹੁਣੇ ਜਨਮੇਜਾ ਸਿੰਘ ਹੁਰਾਂ ਦਾ ਸੰਦੇਸ਼ ਪੜ੍ਹਿਆ ਹੈ -ਇਸ ਅਸ਼ੁਭ ਤੇ ਦੁਖਦਾਈ ਘੜੀ ਤੇ ਆਪਜੀ ਦੇ ਦੁਖ ਵਿਚ ਸ਼ਾਮਿਲ ਹੁੰਦਾ ਹੋਇਆ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਤਾਕਤ ਬਖਸ਼ੇ |" 


ਉਹਨਾਂ ਦਾ ਅੰਤਿਮ ਸੰਸਕਾਰ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਦੇ ਆਈ ਬਲਾਕ ਵਾਲੇ ਸ਼ਮਸ਼ਾਨ ਘਾਟ ਵਿੱਚ ਦੁਪਹਿਰੇ ਇੱਕ ਵਜੇ ਹੋਵੇਗਾ. 

ਇਸ ਅਸ਼ੁਭ ਖਬਰ ਨੂੰ ਸੁਣ ਕੇ ਮਨ ਬਹੁਤ ਬੇਚੈਨ ਹੋਇਆ...ਦੁੱਖ ਅਤੇ ਸੰਕਟ ਦੀ ਇਸ ਘੜੀ ਵਿੱਚ ਅਸੀਂ ਸਾਰੇ ਹੀ ਉਹਨਾਂ ਦੇ ਨਾਲ ਹਾਂ ਅਤੇ ਇਸ ਦੁਖ ਵਿਚ ਸ਼ਾਮਿਲ ਹੁੰਦੇ ਹੋਏ  ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਤਾਕਤ ਬਖਸ਼ੇ...ਅਸਲ ਵਿੱਚ ਇਹ ਉਹ ਦੁੱਖ ਹੈ ਜਿਸ ਦੌਰਾਨ ਸਭ ਦੇ ਹੁੰਦਿਆਂ ਹੋਇਆਂ ਵੀ ਹਰ ਵਿਅਕਤੀ ਨੂੰ ਇੱਕਲਿਆਂ ਹੀ ਗੁਜਰਨਾ ਪੈਂਦਾ ਹੈ.....ਹਾਂ ਇਹ ਕਾਮਨਾ ਵੀ ਕੀਤੀ ਜਾ ਸਕਦੀ ਹੈ ਅਤੇ ਅਰਦਾਸ ਵੀ ਕਿ ਪ੍ਰਮਾਤਮਾ ਉਹਨਾਂ ਨੂੰ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਇਹ ਦੁੱਖ ਸਹਿਣ ਕਰਨ ਦੀ ਹਿੰਮਤ ਬਖਸ਼ੇ....ਸਿਰਫ ਇੱਕ ਗੱਲ ਹੋਰ...ਇੱਕ ਸ਼ਾਇਰ ਨੇ ਕਦੇ ਕਿਹਾ ਸੀ... 


ਜਿੰਦਗੀ ਇੱਕ  ਹਾਦਸਾ ਹੈ ਔਰ ਐਸਾ ਹਾਦਸਾ, 

ਮੌਤ ਸੇ ਭੀ ਖਤਮ ਜਿਸਕਾ ਸਿਲਸਿਲਾ ਹੋਤਾ ਨਹੀਂ...!


ਜਸਵੰਤ ਸਿੰਘ ਅਮਨ ਜੀ ਦੇ ਨਾਲ ਮੋਬਾਇਲ ਫੋਨ ਨੰਬਰ 98885 14670 ਤੇ  ਸੰਪਰਕ ਕੀਤਾ ਜਾ ਸਕਦਾ ਹੈ.-- ਰੈਕਟਰ ਕਥੂਰੀਆ

1 comment:

Jatinder Lasara ( ਜਤਿੰਦਰ ਲਸਾੜਾ ) said...

ਜਸਵੰਤ ਸੈਣੀ ਜੀ ਦੇ ਇਸ ਅਸਹਿ ਦੁੱਖ ਵਿੱਚ ਸ਼ਾਮਿਲ ਹਾਂ ਅਤੇ ਅਰਦਾਸ ਕਰਦਾ ਹਾਂ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਬੱਲ ਬਖਸ਼ੇ ... - Jatinder Lasara