ਮੈਂ ਲੋਕ ਰਾਜ ਦੀ ਕੋਈ ਰਚਨਾ ਜਿੰਨੀ ਵਾਰ ਵੀ ਪੜ੍ਹੀ ਉਸ ਨੇ ਸੋਚਣ ਲਈ ਮਜਬੂਰ ਕੀਤਾ. ਲੋਕ ਰਾਜ ਦੀਆਂ ਆਪਣੀਆਂ ਰਚਨਾਵਾਂ ਦੇ ਨਾਲ ਨਾਲ ਦੂਜਿਆਂ ਦੀਆਂ ਰਚਨਾਵਾਂ ਬਾਰੇ ਕੀਤੀਆਂ ਜਾਂਦੀਆਂ ਟਿੱਪਣੀਆਂ ਵਿੱਚ ਵੀ ਦਮ ਹੁੰਦਾ ਹੈ. ਉਹਨਾਂ ਵਿੱਚ ਨਾ ਤਾਂ ਖਾਹ ਮਖਾਹ ਦੀ ਰੰਜਿਸ਼ ਕਦੇ ਨਜ਼ਰ ਆਈ ਅਤੇ ਨਾ ਹੀ ਕਦੇ ਰਸਮੀ ਵਾਹ ਵਾਹੀ. ਸ਼ਾਇਦ ਇਹੀ ਕਰਨ ਹੈ ਕਿ ਜੇ ਲੋਕ ਰਾਜ ਦੀ ਰਚਨਾ ਮੇਰੀ ਨਜ਼ਰ ਸਾਹਮਣੇ ਆ ਜਾਵੇ ਤਾਂ ਮੈਂ ਕਈ ਜ਼ਰੂਰੀ ਕੰਮ ਛੱਡ ਕੇ ਵੀ ਉਸ ਨੂੰ ਆਪਣੀ ਪਹਿਲ ਬਣਾਉਂਦਾ ਹਾਂ. ਪੇਸ਼ ਲੋਕ ਰਾਜ ਦੀ ਇੱਕ ਕਾਵਿਕ ਰਚਨਾ ਕਾਫ਼ਿਰ ਕੌਣ ਜੋ ਫੇਸਬੁਕ ਤੇ ਪੋਸਟ ਕੀਤੀ ਗਈ ਮੰਗਲਵਾਰ 19 ਅਕਤੂਬਰ 2010 ਨੂੰ ਤੜਕੇ ਤੜਕੇ ਚਾਰ ਵੱਜ ਕੇ ਚਾਰ ਮਿੰਟਾਂ ਤੇ. ਤੁਸੀਂ ਵੀ ਇਸਨੂੰ ਪੜ੍ਹੋ ਅਤੇ ਦੱਸੋ ਕਿ ਤੁਹਾਨੂੰ ਇਹ ਕਿਹੋ ਜਿਹੀ ਲੱਗੀ...???
ਘੁੰਗਰੂ ਪਾ ਕੇ ਯਾਰ ਮਨਾਣਾ
ਯਾਰ ਦੀ ਖਾਤਿਰ ਖੱਲ ਲੁਹਾਣਾ
ਸੂਲੀ ਚੜ੍ਹ ਕੇ ਵੀ ਮੁਸਕਾਣਾ
ਸਰ-ਏ-ਬਾਜ਼ਾਰਾਂ ਪਥਰ ਖਾਣਾ
ਫਿਰ ਵੀ ਐਨ-ਅਲ-ਹੱਕ ਅਲਾਣਾ
ਸ਼ਾਇਰਾਨਾ , ਸ਼ਾਇਰਾਨਾ
ਸੂਫੀਆਨਾ , ਸੂਫੀਆਨਾ
ਤਾਜ ਪਹਿਨ ਕੇ ਜ਼ੁਲਮ ਕਮਾਣਾ
ਝੂਠ ਬੋਲ ਕੇ ਰਾਜ ਚਲਾਣਾ
ਲੋਕਾਈ ਦਾ ਰੱਬ ਬਣ ਜਾਣਾ
ਖੁਦ ਤੋਂ ਅੱਗੇ ਦੇਖ ਨਾ ਪਾਣਾ
ਮਜਲੂਮਾਂ ਦਾ ਹੱਕ ਦ੍ਬਾਣਾ
ਫਿਰ ਵੀ ਮੋਮਿਨ ਹੀ ਅਖਵਾਣਾ
ਕਾਇਰਾਨਾ , ਕਾਇਰਾਨਾ
ਕਾਫਿਰਾਨਾ, ਕਾਫਿਰਾਨਾ
ਏਸੇ ਤਰਾਂ ਫੇਸਬੁੱਕ ਤੇ ਹੀ ਇੱਕ ਹੋਰ ਰਚਨਾ ਆਈ ਹੈ ਜਤਿੰਦਰ ਲਸਾੜਾ ਦੀ. ਸਾਹਿਤ ਦੇ ਖੇਤਰ ਵਿੱਚ ਪੂਰੀ ਸਰਗਰਮੀ ਅਤੇ ਜ਼ਿੰਮੇਵਾਰੀ ਨਾਲ ਲਿਖ ਰਹੇ ਜਤਿੰਦਰ ਲਸਾੜਾ ਦੀ ਸ਼ਾਇਰੀ ਵਿੱਚ ਵੀ ਆਮ ਜ਼ਿੰਦਗੀ ਅਤੇ ਆਮ ਇਨਸਾਨ ਦੇ ਦੁੱਖ ਤਕਲੀਫਾਂ ਵਾਲਾ ਦਰਦ ਬਹੁਤ ਹੀ ਸਾਦਗੀ ਨਾਲ ਪੇਸ਼ ਕੀਤਾ ਜਾਂਦਾ ਹੈ.ਦੇਖੋ ਕੁਝ ਵਣਗੀਆਂ.
ਦੋ ਗਜ਼ਲਾਂ
ਹੁਣ ਜਵਾਨੀ ਗਈ ਦੇਖਦੇ ਦੇਖਦੇ,
ਪਹਿਲਾਂ ਬਚਪਨ ਗਿਆ ਦੇਖਦੇ ਦੇਖਦੇ ।
ਜੋ ਸੀ ਕੁਝ ਨਾ ਰਿਹਾ ਜੋ ਹੈ ਰਹਿਣਾ ਨਹੀਂ,
ਕੀ ਦਾ ਕੀ ਹੋ ਗਿਆ ਦੇਖਦੇ ਦੇਖਦੇ ।
ਦੇਖਕੇ ਓੁਸ ਨੂੰ ਦਿਲ ਮੇਰਾ ਵਹਿੰਦਾ ਰਿਹਾ,
ਫਿਰ ਮੇਰਾ ਦਿਲ ਗਿਆ ਦੇਖਦੇ ਦੇਖਦੇ ।
ਇਹ ਤਾਂ ਸੱਚ ਹੈ ਮਨੁੱਖ ਬਣ ਨਾ ਸਕਿਆ ਮਨੁੱਖ,
ਉਂਝ ਖੁਦਾ ਹੋ ਗਿਆ ਦੇਖਦੇ ਦੇਖਦੇ ।
ਜ਼ਿੰਦਗੀ ਕੀ ਹੈ ਬੱਸ ਮੁੱਠ ਹੈ ਇੱਕ ਰੇਤ ਦੀ,
ਸਾਰੇ ਕਿਰ ਜਾਣੇ ਸਾਹ ਦੇਖਦੇ ਦੇਖਦੇ ।
ਪਹਿਲਾਂ ਬਚਪਨ ਗਿਆ ਦੇਖਦੇ ਦੇਖਦੇ ।
ਜੋ ਸੀ ਕੁਝ ਨਾ ਰਿਹਾ ਜੋ ਹੈ ਰਹਿਣਾ ਨਹੀਂ,
ਕੀ ਦਾ ਕੀ ਹੋ ਗਿਆ ਦੇਖਦੇ ਦੇਖਦੇ ।
ਦੇਖਕੇ ਓੁਸ ਨੂੰ ਦਿਲ ਮੇਰਾ ਵਹਿੰਦਾ ਰਿਹਾ,
ਫਿਰ ਮੇਰਾ ਦਿਲ ਗਿਆ ਦੇਖਦੇ ਦੇਖਦੇ ।
ਇਹ ਤਾਂ ਸੱਚ ਹੈ ਮਨੁੱਖ ਬਣ ਨਾ ਸਕਿਆ ਮਨੁੱਖ,
ਉਂਝ ਖੁਦਾ ਹੋ ਗਿਆ ਦੇਖਦੇ ਦੇਖਦੇ ।
ਜ਼ਿੰਦਗੀ ਕੀ ਹੈ ਬੱਸ ਮੁੱਠ ਹੈ ਇੱਕ ਰੇਤ ਦੀ,
ਸਾਰੇ ਕਿਰ ਜਾਣੇ ਸਾਹ ਦੇਖਦੇ ਦੇਖਦੇ ।
ਜ਼ਿੰਦਗੀ ਅਜਨਬੀ, ਅਜਨਬੀ ਰਹਿ ਗਈ ।
ਪਾ ਕੇ ਮੰਜ਼ਿਲ ਵੀ ਰੂਹ ਭਟਕਦੀ ਰਹਿ ਗਈ ।
ਤੇਰੇ ਮੇਰੇ ਵਿਚਾਲੇ ਕੋਈ ਸ਼ੈਅ ਸੀ ਜ਼ਰੂਰ,
ਜ਼ਿੰਦਗੀ ਟੁੱਕੜਿਆਂ ਚ' ਵਟੀ ਰਹਿ ਗਈ ।
ਤੈਂਨੂੰ ਪਾ ਲੈਣ ਦਾ ਉਹ ਸੀ ਕੇਹਾ ਜ਼ਨੂੰਨ,
ਪਾ ਕੇ ਵੀ ਤੈਂਨੂੰ ਤੇਰੀ ਕਮੀ ਰਹਿ ਗਈ ।
ਉਹ ਵਿਦਾ ਹੋਣ ਤੇ ਦਿਲ ਸੀ ਕਿੰਨਾ ਲਾਚਾਰ,
ਦੂਰ ਤੱਕ ਦੇਖਦੀ ਬੇ-ਬਸੀ ਰਹਿ ਗਈ ।
ਪਿਆਰ ਗੁੰਮ, ਸਾਂਝ ਗੁੰਮ, ਮੋਹ ਨਾ ਤੇਹ ਦੀ ਖ਼ਬਰ,
ਨਫ਼ਰਤਾਂ, ਈਰਖਾ ਕੁੱਝ ਬਦੀ ਰਹਿ ਗਈ ।
ਕੋਲ ਕੁੱਝ ਵੀ ਲਸਾੜੇ ਨਾ ਬਾਕੀ ਰਿਹਾ,
ਥੋੜ੍ਹੀ ਯ਼ਾਦਾਂ ਦੀ ਬੱਸ ਤਾਜ਼ਗੀ ਰਹਿ ਗਈ ।
ਸ਼ੇਅਰ ਇੱਕ ਵੀ ਲਸਾੜੇ ਨਾ ਬੁਣਿਆ ਗਿਆ,
ਇੱਕ ਗ਼ਜ਼ਲ ਅਣਲਿਖੀ ਅਣਕਹੀ ਰਹਿ ਗਈ ।
ਪਾ ਕੇ ਮੰਜ਼ਿਲ ਵੀ ਰੂਹ ਭਟਕਦੀ ਰਹਿ ਗਈ ।
ਤੇਰੇ ਮੇਰੇ ਵਿਚਾਲੇ ਕੋਈ ਸ਼ੈਅ ਸੀ ਜ਼ਰੂਰ,
ਜ਼ਿੰਦਗੀ ਟੁੱਕੜਿਆਂ ਚ' ਵਟੀ ਰਹਿ ਗਈ ।
ਤੈਂਨੂੰ ਪਾ ਲੈਣ ਦਾ ਉਹ ਸੀ ਕੇਹਾ ਜ਼ਨੂੰਨ,
ਪਾ ਕੇ ਵੀ ਤੈਂਨੂੰ ਤੇਰੀ ਕਮੀ ਰਹਿ ਗਈ ।
ਉਹ ਵਿਦਾ ਹੋਣ ਤੇ ਦਿਲ ਸੀ ਕਿੰਨਾ ਲਾਚਾਰ,
ਦੂਰ ਤੱਕ ਦੇਖਦੀ ਬੇ-ਬਸੀ ਰਹਿ ਗਈ ।
ਪਿਆਰ ਗੁੰਮ, ਸਾਂਝ ਗੁੰਮ, ਮੋਹ ਨਾ ਤੇਹ ਦੀ ਖ਼ਬਰ,
ਨਫ਼ਰਤਾਂ, ਈਰਖਾ ਕੁੱਝ ਬਦੀ ਰਹਿ ਗਈ ।
ਕੋਲ ਕੁੱਝ ਵੀ ਲਸਾੜੇ ਨਾ ਬਾਕੀ ਰਿਹਾ,
ਥੋੜ੍ਹੀ ਯ਼ਾਦਾਂ ਦੀ ਬੱਸ ਤਾਜ਼ਗੀ ਰਹਿ ਗਈ ।
ਸ਼ੇਅਰ ਇੱਕ ਵੀ ਲਸਾੜੇ ਨਾ ਬੁਣਿਆ ਗਿਆ,
ਇੱਕ ਗ਼ਜ਼ਲ ਅਣਲਿਖੀ ਅਣਕਹੀ ਰਹਿ ਗਈ ।
...ਤੇ ਅਖੀਰ ਵਿੱਚ ਇੱਕ ਜ਼ਰੂਰੀ ਸੂਚਨਾ. ਰਾਜਧਾਨੀ ਦੱਲੀ ਵਿੱਚ ਇੱਕ ਵਾਰ ਫੇਰ ਲੱਗ ਰਿਹਾ ਹੈ ਨਾਟਕ ਮੇਲਾ. ਇਸ ਮੌਕੇ ਤੇ 21 ਅਕਤੂਬਰ ਤੋਂ ਲਈ ਕੇ 24 ਅਕਤੂਬਰ ਤੱਕ ਚਾਰ ਪ੍ਰਸਿਧ ਡਰਾਮਾ ਨਿਰਦੇਸ਼ਕਾਂ ਦੇ ਪੰਜ ਨਾਟਕ ਖੇਡੇ ਜਾਣਗੇ. ਇਹ ਜਾਣੇ ਪਛਾਣੇ ਨਾਮੀ ਸਟੇਜ ਨਿਰਦੇਸ਼ਕ ਹਨ: ਅਰਵਿੰਦ ਗੌੜ,ਸੋਹੈਲਾ ਕਪੂਰ,ਲੁਸ਼ਿਨ ਦੁੱਬੇ ਅਤੇ ਸਮਿਤਾ ਭਾਰਤੀ. ਅਸ਼ਮਿਤਾ ਥਿਏਟਰ ਗਰੁੱਪ ਅਤੇ ਅਸ਼ਮਿਤਾ ਆਰਟ ਗਰੁੱਪ ਦਿੱਲੀ ਵੱਲੋ ਇਹਨਾਂ ਹਰਮਨ ਪਿਆਰੇ ਨਾਟਕਾਂ ਦਾ ਮੰਚਨ ਦੇਖਣ ਲਈ ਜ਼ਰੂਰ ਪੁੱਜਿਓ.
---ਰੈਕਟਰ ਕਥੂਰੀਆ
No comments:
Post a Comment