Sunday, October 17, 2010

ਬੁਝ ਜਾਤੇ ਹੈਂ ਦੀਏ ਅਕਸਰ ਖੁਦ ਹੀ ਫ਼ਰਾਜ਼, ਹਰ ਬਾਰ ਕਸੂਰ ਹਵਾ ਕਾ ਨਹੀਂ ਹੋਤਾ......!

ਜ਼ਿੰਦਗੀ ਆਪਣੀਆਂ ਜ਼ਰੂਰਤਾਂ ਮੁਤਾਬਿਕ ਨਵੀਆਂ ਨਵੀਆਂ ਤਕਨੀਕਾਂ ਘੜਦੀ ਰਹਿੰਦੀ ਹੈ. ਇਸ ਮਕਸਦ ਵਿੱਚ ਕਈ ਵਾਰ ਸਫਲਤਾ ਬਹੁਤ ਹੀ ਜਲਦੀ ਹੀ ਮਿਲ ਜਾਂਦੀ ਹੈ ਅਤੇ ਕਈ ਵਾਰ ਕੁਝ ਦੇਰ ਨਾਲ ਪਰ ਹਰ ਵਾਰ ਹਰ ਨਵੀਂ ਤਕਨੀਕ ਜ਼ਿੰਦਗੀ ਤੇ ਅਸਰ ਅੰਦਾਜ਼ ਵੀ ਹੁੰਦੀ ਹੈ. ਕਈ ਵਾਰ ਇਹ ਪ੍ਰਭਾਵ ਏਨਾ ਜ਼ਿਆਦਾ ਹੁੰਦਾ ਹੈ ਕਿ ਜ਼ਿੰਦਗੀ ਪੂਰੀ ਤਰਾਂ ਬਦਲੀ ਬਦਲੀ ਮਹਿਸੂਸ ਵੀ ਹੁੰਦੀ ਹੈ. ਕਬੂਤਰਾਂ ਅਤੇ ਕਾਸਦਾਂ ਹੱਥ ਸੁਨੇਹੇ ਭੇਜਣ ਵਾਲਾ ਦੌਰ ਅੱਜ ਈਮੇਲ ਦੇ ਯੁਗ ਵਿੱਚ ਬੜਾ ਹਾਸੋਹੀਣਾ ਜਿਹਾ ਜਾਪਦਾ ਹੈ. ਵੈਬ ਕੈਮ ਦੇ ਇਸ ਆਧੁਨਿਕ ਸਮੇਂ ਵਿੱਚ ਦਰਸ-ਦੀਦਾਰ ਅਤੇ ਦੂਰੀਆਂ ਬੜੀਆਂ ਵਿਅਰਥ ਜਿਹੀਆਂ ਜਾਪਣ ਲੱਗ ਪਈਆਂ ਹਨ. ਇੰਟਰਨੈਟ ਵਾਲਾ ਇਹ ਆਧੁਨਿਕ ਸਮਾਂ ਕੁਝ ਹੋਰ ਨਵੀਆਂ ਖੁਸ਼ਖਬਰੀਆਂ ਵੀ ਲੈ ਕੇ ਆਇਆ ਹੈ. ਪਰ ਖੁਸ਼ੀ ਦੇ  ਇਹ ਪਲ ਵੀ ਉਹਨਾਂ ਨੂੰ ਹੀ ਨਸੀਬ ਹੋਇਆ ਕਰਦੇ ਹਨ ਜਿਹੜੇ ਹਨੇਰੀਆਂ ਅਤੇ ਤੁਫਾਨਾਂ ਦੇ ਬਾਵਜੂਦ ਵੀ  ਆਪਣੀ ਲਗਨ ਅਤੇ ਆਪਣੇ ਜਨੂੰਨ ਚਿਰਾਗਾਂ ਨੂੰ ਜਗਾਉਣ ਦੀ ਹਿੰਮਤ ਕਰਦੇ ਹਨ ਅਤੇ ਰਸਤਿਆਂ ਦੀਆਂ ਔਕੜਾਂ ਤੋਂ ਘਬਰਾ ਕੇ ਮੰਜ਼ਲਾਂ ਦਾ ਪਤਾ ਕਦੇ ਨਹੀਂ ਭੁੱਲਦੇ.
ਹਾਲ ਹੀ ਵਿੱਚ ਐਲਾਨੇ ਗਏ ਪੰਜਾਬੀ ਵੈਬ ਪਰਚੇ ਵਿਧਾ ਨੇ ਆਪਣੇ ਪਲੇਠੇ ਅੰਕ ਦੇ ਨਾਲ ਦਸਤਕ ਦੇ ਦਿੱਤੀ ਹੈ. ਕਰੀਬ ਦੋ ਦਰਜਨ ਕਲਮਕਾਰਾਂ ਦੀਆਂ ਯਾਦਗਾਰੀ ਕਿਰਤਾਂ ਵਾਲੇ ਇਸ ਪ੍ਰਵੇਸ਼ ਅੰਕ ਵਿੱਚ ਪੰਜਾਬੀ ਸਾਹਿਤ, ਬੋਲੀ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਇੱਕ ਯਤਨ ਵਜੋਂ ਵਿਚਰਣ ਦਾ ਵਾਅਦਾ ਵੀ ਹੈ . ਇਸ ਵਿੱਚ ਗਜ਼ਲ ਦਾ ਰੰਗ ਵੀ ਹੈ, ਨਜ਼ਮ ਦਾ ਰੰਗ ਵੀ, ਕਹਾਣੀ ਵੀ, ਮਿੰਨੀ ਕਹਾਣੀ ਵੀ, ਅਨੁਵਾਦ ਵੀ ਅਤੇ ਮੁਲਾਕਾਤ ਵੀ. ਇਸਦੇ ਮੁੱਖ ਸੰਪਾਦਕ ਹਨ ਧਰਮਪਾਲ ਸਾਹਿਲ, ਸਹਿ ਸੰਪਾਦਕ ਹਨ ਸਰਵਜੀਤ ਸਿੰਘ ਸੈਣੀ ਅਤੇ ਪ੍ਰਬੰਧ ਸੰਪਾਦਕ ਹਨ ਹਰਮਨਜੀਤ. ਇਸ ਪਰਚੇ ਨੂੰ ਪੂਰੀ ਤਰਾਂ ਪੜ੍ਹੋ ਤਾਂ ਤੁਹਾਨੂੰ ਨਿਸਚੇ ਹੀ ਇੱਕ ਸਕੂਨ ਵੀ ਮਿਲੇਗਾ ਪਰ ਇਸ ਮਕਸਦ ਲਈ ਤੁਹਾਨੂੰ ਏਥੇ ਕਲਿੱਕ ਕਰਨਾ ਪੈਣਾ ਹੈ. ਸੋ ਹੁਣੇ ਹੀ ਕਰੋ ਨਾ....!
ਇਸਦੇ ਨਾਲ ਹੀ ਐਲਾਨ ਹੋਇਆ ਹੈ ਇੱਕ ਹੋਰ ਪੰਜਾਬੀ ਪੁਸਤਕ ਦੇ ਰਲੀਜ਼ ਹੋਣ ਦਾ. ਸਾਹਿਤ ਦੇ ਨਾਲ ਨਾਲ ਚਲੰਤ ਮਾਮਲਿਆਂ ਬਾਰੇ ਬਹੁਤ ਹੀ ਖੂਬਸੂਰਤੀ ਨਾਲ ਲਿਖ ਰਹੇ ਰੋਜ਼ੀ ਸਿੰਘ ਦੀ ਪੁਸਤਕ ਰੀਝਾਂ ਦੀ ਛਾਵੇਂ 22 ਅਕਤੂਬਰ ਨੂੰ ਸਵੇਰੇ ਦਸ ਵਜੇ ਰਲੀਜ਼ ਹੋ ਰਹੀ ਹੈ. ਸਮਾਗਮ ਦੀ ਥਾਂ ਹੈ ਸਰਕਾਰੀ ਕੰਨਿਆ ਸਕੂਲ, ਰੇਲਵੇ ਰੋਡ, ਫਤਹਿਗੜ੍ਹ ਚੂੜੀਆਂ ਜ਼ਿਲਾ ਗੁਰਦਸਪੂਰ. ਇਸ ਮੌਕੇ ਤੇ ਮੁੱਖ ਮਹਿਮਾਨ ਹੋਣਗੇ ਮੋਹਨ ਭੰਡਾਰੀ ਜਦਕਿ ਪਰਚਾ ਪੜ੍ਹਣਗੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਡਾਕਟਰ ਅਨੂਪ ਸਿੰਘ. ਵਿਚਾਰ ਚਰਚਾ ਵਿੱਚ ਸੁਲੱਖਣ ਸਰਹੱਦੀ ਅਤੇ ਬਲਵਿੰਦਰ ਬਾਲਮ ਵੀ ਭਾਗ ਲੈਣਗੇ. ਤੁਸੀਂ ਵੀ ਆਪਣੇ ਸਾਰੇ ਰੁਝੇਵਿਆਂ ਦੇ ਬਾਵਜੂਦ ਪਹੁੰਚਣ ਦੀ ਕੋਸ਼ਿਸ਼ ਜ਼ਰੂਰ ਕਰਨਾ.
ਬਸ ਕੁਝ ਦੇਰ ਪਹਿਲਾਂ ਹੀ ਫੇਸਬੁਕ ਤੇ ਸਰਗਰਮ ਹੋਏ ਕਵਲਦੀਪ ਸਿੰਘ ਨੇ ਕਈ ਗੰਭੀਰ ਮਸਲੇ ਛੋਹੇ ਹਨ. ਓਹ ਮਸਲੇ ਜਿਹੜੇ ਲੰਮੇ ਸਮੇਂ ਤੋ ਲਟਕ ਰਹੇ ਸਨ. ਅਸਪਸ਼ਟ ਪਹੁੰਚ ਅਤੇ ਸਿਧਾਂਤ ਵਿਰੋਧੀ ਮਹਿਸੂਸ ਹੋਣ ਦੇ ਬਾਵਜੂਦ ਵੀ ਪ੍ਰਚੱਲਿਤ ਸਨ. ਮਸਲਾ ਭਾਵੇਂ ਨਿਸ਼ਾਨ ਸਾਹਿਬ ਦੀ ਪਰਿਕਰਮਾ ਦਾ ਹੈ ਤੇ ਭਾਵੇਂ ਚਰਨ ਧੋਣ ਵਾਲੇ ਜਲ ਨੂੰ ਪਾਵਨ ਜਲ ਸਮਝਣ ਦਾ. ਕਵਲਦੀਪ ਨੇ ਇਹਨਾਂ ਸਾਰੇ ਮੁੱਦਿਆਂ ਨੂੰ ਆਪਣੀਆਂ ਸ਼ੰਕਾਵਾਂ ਸਮੇਤ ਉਠਾਇਆ. ਤਿੱਖੀ ਆਲੋਚਨਾ ਦਾ ਵੀ ਸਾਹਮਣਾ ਕੀਤਾ ਪਰ ਆਪਣੇ ਸਟੈਂਡ ਨੂੰ ਨਹੀਂ ਛੱਡਿਆ. ਪੰਥਕ ਮਾਹਿਰ ਇਹਨਾਂ ਸਾਰੇ ਨੁਕਤਿਆਂ ਬਾਰੇ ਕੀ ਫੈਸਲਾ ਲੈਂਦੇ ਹਨ ਇਸਦੀ ਉਡੀਕ ਅਜੇ ਚੱਲ ਹੀ ਰਹੀ ਸੀ ਕੀ ਦੁਸਹਿਰੇ ਦੇ ਤਿਓਹਾਰ ਮੌਕੇ ਉਹਨਾਂ ਦੀ ਇੱਕ ਹੋਰ ਰਚਨਾ ਮੈਨੂੰ ਆਪਣੇ ਪ੍ਰੋਫਾਈਲ ਤੇ ਪ੍ਰਾਪਤ ਹੋਈ. ਇਹ ਇੱਕ ਮਿੰਨੀ ਕਹਾਣੀ ਹੈ. ਜਿਸਦੀ ਤਸਵੀਰ ਏਥੇ ਦਿੱਤੀ ਜਾ ਰਹੀ ਹੈ. ਤੁਸੀਂ ਇਸ ਤਸਵੀਰ ਤੇ ਕਲਿੱਕ ਕਰੋ ਅਤੇ ਇਸ ਨੂੰ ਪੜ੍ਹਣ ਮਗਰੋਂ ਦੱਸੋ ਕਿ ਤੁਹਾਨੂੰ ਇਹ ਕਿਹੋ ਜਿਹੀ ਲੱਗੀ....??? ਅਖੀਰ ਵਿੱਚ ਇੱਕ ਸ਼ੇਅਰ ਜਿਸਨੂੰ ਭੇਜਿਆ ਹੈ ਇਕ ਮਿੱਤਰ ਨੇ ਜੋ Sai Mera Rakhwala ਦੇ ਨਾਂਅ ਨਾਲ ਸਰਗਰਮ ਹਨ.

ਹਰ ਗਿਰਾ ਹੁਆ ਫੂਲ ਵਫ਼ਾ ਕਾ ਨਹੀਂ ਹੋਤਾ,
ਹਰ ਉਠਾ ਹੁਆ ਹਾਥ ਦੁਆ ਕਾ ਨਹੀਂ ਹੋਤਾ,
ਬੁਝ ਜਾਤੇ ਹੈਂ ਦੀਏ ਅਕਸਰ ਖੁਦ ਹੀ ਫ਼ਰਾਜ਼,
ਹਰ ਬਾਰ ਕਸੂਰ ਹਵਾ ਕਾ ਨਹੀਂ ਹੋਤਾ......!

4 comments:

Anonymous said...

ਬਹੁਤ ਖੂਬ !

Anonymous said...

foto bahut vadhiya laggi rector ji ...

Rector Kathuria said...

Shah Sahnewal Ji Kis photo di gall Karde Ho Ji....?

Anonymous said...

ravan vali jo akhir vich hai ..