Sunday, August 08, 2010

ਸੁਖਿੰਦਰ ਜਲਦੀ ਭਾਰਤ ਵਿੱਚ

ਵੀਹ ਕਿਤਾਬਾਂ ਦੇ ਲੇਖਕ,ਕੈਨੇਡੀਅਨ ਪੰਜਾਬੀ ਪਰਚੇ ਸੰਵਾਦ ਦੇ ਸੰਪਾਦਕ/ਪ੍ਰਕਾਸ਼ਕ ਅਤੇ ਆਪਣੀ ਅੰਤਰ ਆਤਮਾ ਦੇ ਮੁਤਾਬਕ ਵੇਲੇ ਸਿਰ ਸਚ ਬੋਲਣ ਵਾਲੇ ਸੁਖਿੰਦਰ ਹੁਣ ਕੁਝ ਕੁ ਸਮੇਂ ਲਈ ਭਾਰਤ ਆ ਰਹੇ ਹਨ. ਉਹਨਾਂ ਇਸ ਦੀ ਸੂਚਨਾ ਦੇਂਦਿਆਂ ਆਪਣੇ ਦੋਸਤਾਂ ਨੂੰ ਦੱਸਿਆ ਹੈ: ਦੋਸਤੋ,




ਮੈਂ ਆਪਣੀਆਂ ਪੁਸਤਕਾਂ 'ਕੈਨੇਡੀਅਨ ਪੰਜਾਬੀ ਸਾਹਿਤ' (ਸਮੀਖਿਆ) ਅਤੇ 'ਸਿੱਧੀਆਂ ਸਪੱਸ਼ਟ ਗੱਲਾਂ' (ਨਿਬੰਧ) ਦੀ ਪਰਕਾਸ਼ਨਾ ਦੇ ਸਬੰਧ ਵਿੱਚ ਜਲਦੀ ਹੀ ਇੰਡੀਆ ਆ ਰਿਹਾ ਹਾਂ. ਇਨ੍ਹਾਂ ਦੋ ਨਵੀਆਂ ਪੁਸਤਕਾਂ ਨੂੰ ਲੋਕ ਅਰਪਣ ਕਰਨ ਦੇ ਮੌਕੇ ਉੱਤੇ 'ਕੈਨੇਡੀਅਨ ਪੰਜਾਬੀ ਸਾਹਿਤ' ਬਾਰੇ ਸੈਮੀਨਾਰ ਵੀ ਆਯੋਜਿਤ ਕੀਤਾ ਜਾਵੇਗਾ. ਸੰਭਵ ਹੈ ਕਿ 'ਕੈਨੇਡੀਅਨ ਪੰਜਾਬੀ ਸਾਹਿਤ' ਬਾਰੇ ਇਹ ਸਮਾਰੋਹ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬ, ਇੰਡੀਆ ਵਿੱਚ ਹੋਵੇਗਾ. ਇਸ ਸਾਹਿਤਕ ਸਮਾਰੋਹ ਦੀ ਤ੍ਰੀਕ ਬਾਰੇ ਅਤੇ ਹੋਰ ਵਿਸਥਾਰ ਵਿੱਚ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਮੈਨੂੰ ਈ.ਮੇਲ਼. ਰਾਹੀਂ ਖ਼ਤ ਲਿਖ ਸਕਦੇ ਹੋ. ਇਸ ਸਾਹਿਤਕ ਸਮਾਰੋਹ ਬਾਰੇ ਜਾਣਕਾਰੀ ਤੁਹਾਨੂੰ ਇੰਡੀਆ ਵਿੱਚ ਡਾ. ਸੁਤਿੰਦਰ ਸਿੰਘ ਨੂਰ (ਦਿੱਲੀ) ਤੋਂ ਵੀ ਮਿਲ ਸਕੇਗੀ.

-ਸੁਖਿੰਦਰ
ਸੰਪਾਦਕ: 'ਸੰਵਾਦ', 
ਟੋਰਾਂਟੋ, ਕੈਨੇਡਾ
-Sukhinder
Editor: SANVAD
Toronto ON Canada
Tel. (416) 858-7077
Email: poet_sukhinder@hotmail.com

www.canadianpunjabiliterature.blogspot.com

ਗਲੋਬ੍ਲੀਕਰਨ, ਲੱਕੜ ਦੀਆਂ ਮੱਛੀਆਂ, ਬੂਢ਼ੇ ਘੋੜਿਆਂ ਦੀ ਆਤਮ ਕਥਾ, ਸ਼ਹਿਰ,ਧੁੰਦ ਤੇ ਰੋਸ਼ਨੀਆਂ, ਇਹ ਖ਼ਤ ਕਿਸਨੂੰ ਲਿਖਾਂ,ਸਕਿਜੋਫਰੇਨੀਆਂ ਵਰਗੀਆਂ ਪੁਸਤਕਾਂ ਨਾਲ ਆਪਣੀ ਵੱਖਰੀ ਥਾਂ ਬਣਾਉਣ ਵਾਲੇ ਸੁਖਿੰਦਰ ਇਸ ਵਾਰ ਆਪਣੀ ਕਲਮ ਨਾਲ ਕਿਹੜਾ ਸ਼ਾਹਕਾਰ ਪੇਸ਼ ਕਰਦੇ ਹਨ ਇਸ ਲਈ ਸਹੀ ਸਮੇਂ ਦੀ ਉਡੀਕ ਕਰਨੀ ਬਣਦੀ ਹੈ. ਤੁਸੀਂ ਉਹਨਾਂ ਬਾਰੇ ਹੋਰ ਵਿਸਥਾਰ ਨਾਲ ਪੜ੍ਹਨ ਲਈ ਇਥੇ ਕਲਿੱਕ ਕਰ ਸਕਦੇ ਹੋ.---ਰੈਕਟਰ ਕਥੂਰੀਆ

No comments: