Sunday, August 01, 2010

ਐ ਮੇਰੇ ਵਤਨ ਕੇ ਲੋਗੋ..ਜਰਾ ਆਂਖ ਮੇਂ ਭਰ ਲੋ ਪਾਣੀ... !


ਦੇਸ਼ ਦੀ ਰੱਖਿਆ ਲਈ ਜਦੋਂ ਫੌਜੀ ਜਵਾਨ ਆਪਣੇ ਸਿਰ ਤੇ ਕਫ਼ਨ ਬੰਨ ਕੇ ਕਿਸੇ ਖਾਸ ਮਿਸ਼ਨ ਤੇ ਜਾਂਦੇ ਹਨ ਤਾਂ ਉਸ ਸਮੇਂ ਉਹਨਾਂ ਦੇ ਘਰਾਂ ਵਿੱਚ ਵੀ ਹੁੰਦੀ ਹੈ ਬਜ਼ੁਰਗ ਮਾਂ, ਬਜ਼ੁਰਗ ਪਿਤਾ, ਛੋਟੇ ਛੋਟੇ ਮਾਸੂਮ ਜਹੇ ਬੱਚੇ ਅਤੇ ਉਹਨਾਂ ਦੀ ਖੂਬਸੂਰਤ ਜੀਵਨ ਸਾਥਣ. ਉਹਨਾਂ ਸਾਰਿਆਂ ਨੂੰ ਵੀ ਆਉਂਦੀਆਂ ਹਨ ਬਹੁਤ ਸਾਰੀਆਂ ਮੁਸ਼ਕਿਲਾਂ. ਉਹਨਾਂ ਨੂੰ ਵੀ ਯਾਦ ਆਉਂਦੀ ਹੈ ਆਪਣੇ ਉਸ ਫੌਜੀ ਜਵਾਨ ਦੀ ਜੋ ਹੁਣ ਮੋਰਚੇ ਤੇ ਚਲਾ ਗਿਆ ਹੈ.ਯਾਦ ਕਰਕੇ ਉਹਨਾਂ ਦਾ ਦਿਲ ਵੀ ਰੋ ਉਠਦਾ ਹੈ.ਪਰ ਓਹ ਲੁਕਾ ਲੈਂਦੇ ਹਨ ਆਪਣੇ ਇਹਨਾਂ ਹੰਝੂਆਂ ਨੂੰ ਅਤੇ ਦੇਂਦੇ ਹਨ ਇੱਕ ਦੂਜੇ ਨੂੰ ਦਿਲਾਸਾ ਆਪਣੀ ਨਕਲੀ ਮੁਸਕਰਾਹਟ ਦੇ ਨਾਲ. ਇਹਨਾਂ ਨੂੰ ਹੋਂਸਲਾ ਦੇਣ ਲਈ, ਇਹਨਾਂ ਦੇ ਹੰਝੂਆਂ ਨੂੰ ਪੂੰਝਣ ਲਈ ਉਪ ਰਾਸ਼ਟਰਪਤੀ Joe Biden ਦੀ ਪਤਨੀ ਡਾਕਟਰ ਜਿਲ ਬਿਡੇਨ ਉਚੇਚੇ ਤੌਰ ਤੇ 28 ਜੁਲਾਈ 2010 ਵਾਲੇ ਦਿਨ ਫੋਰਟ ਡਰੰਮ,ਨਿਊਯਾਰਕ ਜਾ ਕੇ ਇਹਨਾਂ ਸੈਨਿਕਾਂ ਦੀਆਂ ਪਤਨੀਆਂ ਨੂੰ ਮਿਲੀ ਅਤੇ ਇਹਨਾਂ ਨਾਲ ਆਪਣਾ ਦੁੱਖ ਸੁਖ ਸਾਂਝਾ ਕੀਤਾ. ਉਹਨਾਂ ਨਾਲ ਸੰਬੰਧਿਤ ਮਸਲਿਆਂ ਨੂੰ ਪੂਰੇ ਗਹੁ ਨਾਲ ਸੁਣਿਆ. ਇਹਨਾਂ ਨੂੰ ਹੱਲ ਕਰਨ ਲਈ ਡਾਕਟਰ ਜਿਲ ਨੇ  ਇਹਨਾਂ ਸਾਰਿਆਂ ਦੀ ਰਾਏ ਵੀ ਲਈ ਇਹਨਾਂ ਕੋਲੋਂ ਮਿਲੇ ਕੀਮਤੀ ਸੁਝਾਵਾਂ ਨੂੰ ਪੂਰੀ ਤਵੱਜੋ ਵੀ ਦਿੱਤੀ. ਜ਼ਿਕਰਯੋਗ ਹੈ ਕਿ ਡਾਕਟਰ ਜਿਲ ਸੈਨਿਕ ਪਰਿਵਾਰਾਂ ਦੀ ਭਲਾਈ ਦੇ ਮਾਮਲੇ ਵਿੱਚ ਫਸਟ ਲੇਡੀ ਮਿਸ਼ੇਲ ਓਬਾਮਾ ਨਾਲ ਵੀ ਵਰਨਣਯੋਗ ਕੰਮ ਕਰਕੇ ਕਾਫੀ ਨਾਮਣਾ ਖੱਟ ਚੁੱਕੀ ਹੈ.ਇਸ ਵਾਰ ਜਦੋਂ ਡਾਕਟਰ ਜਿਲ ਨੇ ਇਹਨਾਂ ਸੈਨਿਕਾਂ ਦੀਆਂ ਪਤਨੀਆਂ ਨਾਲ ਮੁਲਾਕਾਤ ਕੀਤੀ ਤਾਂ ਇਹਨਾਂ ਪਲਾਂ ਨੂੰ ਅਮਰੀਕੀ ਰੱਖਿਆ ਵਿਭਾਗ ਦੇ John D. Banusiewicz ਨੇ ਝੱਟਪੱਟ ਆਪਣੇ ਕੈਮਰੇ ਵਿੱਚ ਉਤਾਰ ਲਿਆ.ਜੇ ਤੁਹਾਡੇ ਮਨ ਵਿੱਚ ਇਸ ਤਸਵੀਰ ਨੂੰ ਦੇਖ ਕੇ ਕੋਈ ਖਿਆਲ ਉੱਠੇ ਤਾਂ ਆਪਣੇ ਉਹਨਾਂ ਕੀਮਤੀ ਵਿਚਾਰਾਂ ਨੂੰ ਸ਼ਬਦ ਜ਼ਰੂਰ ਦੇਣਾ. ਸਾਨੂੰ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ. --ਰੈਕਟਰ ਕਥੂਰੀਆ   

No comments: