ਏਸ ਵੇਲੇ ਇਕੱਤੀਆਂ ਸਾਲਾਂ ਦੀ ਗੁਲ ਪਨਾਗ ਦਾ ਜਨਮ ਹੋਇਆ ਸੀ ਚੰਡੀਗੜ੍ਹ ਵਿੱਚ ਤਿੰਨ ਜਨਵਰੀ 1979 ਨੂੰ. ਉਸਨੇ ਆਪਣੀ ਮੁਢਲੀ ਸਿੱਖਿਆ ਲਈ ਪੰਜਾਬ ਦੇ ਸੰਗਰੂਰ ਜ਼ਿਲੇ ਚੋਂ. ਵਿਦਿਅਕ ਯੋਗਤਾ 'ਚ ਮੁਹਾਰਤ ਪ੍ਰਾਪਤ ਕਰਨ ਦੀ ਇਸ ਸਾਧਨਾ ਅਧੀਨ ਹੀ ਉਸਨੇ 14 ਸਕੂਲਾਂ ਵਿੱਚ ਪੜ੍ਹਾਈ ਕੀਤੀ. ਇਹਨਾਂ ਵਿੱਚ ਚੰਡੀਗੜ੍ਹ, ਲੇਹ, ਤਮਿਲਨਾਡੂ ਅਤੇ ਜਾਂਬੀਆ ਦੇ ਸਕੂਲ ਵੀ ਸ਼ਾਮਿਲ ਹਨ. ਅਖੀਰ ਬੀ ਏ ਦੀ ਡਿਗਰੀ ਉਸਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕੀਤੀ ਅਤੇ ਐਮ ਏ ਦੀ ਡਿਗਰੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ.ਐਕਟਿੰਗ ਅਤੇ ਮਾਡਲਿੰਗ ਦਾ ਸ਼ੌਂਕ ਤਾਂ ਉਸਨੂੰ ਬਚਪਨ ,ਚ ਹੀ ਲੱਗ ਗਿਆ ਸੀ ਪਰ 1999 ਵਿੱਚ ਜਦੋਂ ਉਹ ਮਿਸ ਇੰਡੀਆ ਬਣੀ ਤਾਂ ਉਸਦੀ ਸ਼ੋਹਰਤ ਅਸਮਾਨ ਛੂਹ ਰਹੀ ਸੀ. ਜਦੋਂ 2003 ਵਿੱਚ ਉਸਦੀ ਪਹਿਲੀ ਫਿਲਮ ਧੂਪ ਆਈ ਤਾਂ ਉਸਨੇ ਨਵੇਂ ਅਸਮਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ. ਇਸਤੋਂ ਬਾਅਦ ਉਸਨੇ ਫਿਲਮ ਡੋਰ, ਜੁਰਮ, ਹੈਲੋ ਅਤੇ ਰਾਮ ਗੋਪਾਲ ਵਰਮਾ ਵੱਲੋਂ ਨਿਰਦੇਸ਼ਿਤ ਫਿਲਮ ਰੰਨ ਵਿੱਚ ਵੀ ਉਸਨੇ ਆਪਣੇ ਅਭਿਨੈ ਦਾ ਲੋਹਾ ਮਨਵਾਇਆ. ਖੇਡਾਂ ਦੇ ਖੇਤਰ ਵਿੱਚ ਵੀ ਉਸਨੇ ਤੈਰਾਕੀ ਅਤੇ ਲੰਮੀ ਦੌੜ ਵੀ ਨਾਮਣਾ ਖੱਟਿਆ.
ਹੁਣ ਉਹ ਕਾਮਨਵੈਲਥ ਖੇਡਾਂ ਬਾਰੇ ਬਣੀ ਉਪ ਕਮੇਟੀ ਦੀ ਮੈਂਬਰ ਵੀ ਹੈ. ਆਪਣੇ ਇਸ ਅਹੁਦੇ ਅਤੇ ਮੌਕੇ ਦਾ ਫਾਇਦਿਆਂ ਉਠਾਉਂਦਿਆਂ ਸਪਸ਼ਟ ਕਿਹਾ ਹੈ ਕਿ ਇਹਨਾਂ ਖੇਡਾਂ ਵਿੱਚ ਦੱਖਣੀ ਅਫ੍ਰੀਕਾ, ਆਸਟਰੇਲੀਆ, ਬਰਤਾਨੀਆ ਅੱਗੇ ਰਹਿਣਗੇ ਕਿਓਂਕਿ ਭਾਰਤ ਵਿੱਚ ਓਹ ਸਹੂਲਤਾਂ ਅਤੇ ਮੌਕੇ ਹੀ ਨਹੀਂ ਹਨ ਜਿਹਨਾਂ ਨਾਲ ਕੁੜੀਆਂ ਵੀ ਖੇਡ ਭਾਵਨਾ ਵਿੱਚ ਵਿਕਸਿਤ ਹੋ ਸਕਣ. ਗੁਲ ਪਨਾਗ ਨੇ ਇਸ ਗੱਲ ਤੇ ਵੀ ਅਫਸੋਸ ਜ਼ਾਹਿਰ ਕੀਤਾ ਹੈ ਕਿ ਖੇਡ ਸੰਗਠਨਾਂ ਵਿੱਚ ਵੀ ਮਹਿਲਾ ਮੈਂਬਰਾਂ ਦੀ ਕਮੀ ਹੈ. ਪੂਰੀ ਖਬਰ ਪੜ੍ਹਨ ਲਈ ਤੁਸੀਂ ਜੱਗਬਾਣੀ ਦੀ ਇਸ ਅਖਬਾਰੀ ਕਤਰਨ ਵਾਲੀ ਤਸਵੀਰ ਤੇ ਕਲਿੱਕ ਕਰੋ. ----ਰੈਕਟਰ ਕਥੂਰੀਆ
No comments:
Post a Comment