Saturday, August 21, 2010

ਇੱਕ ਛੋਟੀ ਜਿਹੀ ਬ੍ਰੇਕ

ਅਫਗਾਨਿਸਤਾਨ ਵਰਗੇ ਜੰਗਾਂ ਮਾਰੇ ਦੇਸ਼ਾਂ ਦੀਆਂ ਮੁਸ਼ਕਿਲਾਂ ਵੀ ਬਹੁਤ ਜ਼ਿਆਦਾ ਹੁੰਦੀਆਂ ਹਨ.ਇਹੋ ਜਿਹੇ ਇਲਾਕਿਆਂ ਚ ਵਿਚਰਣ ਵੇਲੇ ਜੇ ਲੋਕ ਸਾਥ ਨਾ ਦੇਣ ਤਾਂ ਫੌਜ ਦਾ ਕੰਮ ਵੀ ਹੋਰ ਮੁਸ਼ਕਿਲ ਹੋ ਜਾਂਦਾ ਹੈ.ਇਸ ਲਈ ਲੋਕਾਂ ਨਾਲ ਰਾਬਤਾ ਬਣਾਉਣਾ, ਉਹਨਾਂ ਦੇ ਦੁੱਖ ਤਕਲੀਫਾਂ ਦਾ ਪਤਾ ਲਾਉਣਾ ਉਹਨਾਂ ਅਮਰੀਕੀ ਫੌਜੀਆਂ ਦੀ ਪਲਟੂਨ ਲਈ ਵੀ ਆਪਣੇ ਜ਼ਰੂਰੀ ਕੰਮਾਂ 'ਚ ਸ਼ਾਮਿਲ ਸੀ ਜਿਸਦੀ ਡਿਊਟੀ ਅਫਗਾਨਿਸਤਾਨ ਦੇ ਜ਼ਬੂਲ ਖੇਤਰ ਵਿੱਚ ਲੱਗੀ ਹੋਈ ਸੀ. ਜਦੋਂ ਇਸ ਪਲਟਨ ਦੇ ਜਵਾਨ ਇਲਾਕੇ ਦਾ ਸੁਰੱਖਿਆ ਸਰਵੇਖਣ ਕਰਨ ਅਤੇ ਸਥਾਨਕ ਲੋਕਾਂ ਦੀਆਂ ਜ਼ਰੂਰਤਾਂ ਦਾ ਪਤਾ ਲਾਉਣ ਦੇ ਮੰਤਵ ਨਾਲ 16 ਅਗਸਤ 2010 ਨੂੰ Mizan ਚੋਂਕੀ ਤੇ ਪੁੱਜੇ ਤਾਂ ਇਹਨਾਂ ਜਵਾਨਾਂ ਨੇ ਥੋੜੀ ਦੇਰ ਲਈ ਬ੍ਰੇਕ ਕੀਤੀ.ਬ੍ਰੇਕ ਦੇ ਇਹਨਾਂ ਪਲਾਂ ਨੂੰ ਅਮਰੀਕੀ ਹਵਾਈ ਫੌਜ ਦੇ Senior Airman Nathanael Callon ਨੇ ਝੱਟਪੱਟ ਕੈਮਰੇ 'ਚ ਕੈਦ ਕਰ ਲਿਆ.ਇਹ ਤਸਵੀਰ ਤੁਹਾਨੂੰ ਕਿਹੋ ਜਿਹੀ ਲੱਗੀ...ਜ਼ਰੂਰ ਦੱਸਣਾ.--ਰੈਕਟਰ ਕਥੂਰੀਆ

No comments: