Thursday, August 19, 2010

ਮਾਰਕਸਵਾਦ ਤੇ ਜਾਤ-ਪਾਤ ਬਾਰੇ ਬਹਿਸ ਹੋਰ ਤਿੱਖੀ

ਸ਼ਹੀਦ ਭਗਤ ਸਿੰਘ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਪਰ ਮਗਰੋਂ ਜਦ ਆਜ਼ਾਦੀ ਆਈ ਤਾਂ ਉਸ ਵਿੱਚ ਭ੍ਰਿਸ਼ਟਾਚਾਰ ਵੀ ਵਧਿਆ, ਰਿਸ਼ਵਤਖੋਰੀ ਵੀ, ਗਰੀਬਾਂ ਦਾ ਸ਼ੋਸ਼ਣ ਵੀ ਅਤੇ ਬਹੁਤ ਸਾਰੀਆਂ ਹੋਰ ਸ਼ਰਮਨਾਕ ਬੁਰੀਆਂ ਵੀ. ਉਸਦੇ ਸੁਪਨਿਆਂ ਵਾਲੇ ਭਾਰਤ ਦੀ ਗੱਲ ਕਰਨ ਦੀ ਬਜਾਏ, ਉਸਦੇ ਵਿਚਾਰਾਂ ਦੀ ਗੱਲ ਕਰਨ ਦੀ ਬਜਾਏ ਜਿਹੜੀਆਂ ਬਹਿਸਾਂ ਛਿੜੀਆਂ ਉਹਨਾਂ ਵਿੱਚ ਕੁਝ ਗੈਰ ਜ਼ਰੂਰੀ ਗੱਲਾਂ ਜ਼ਿਆਦਾ ਭਾਰੂ ਸਨ. ਉਸਦੀ ਕੁਰਬਾਨੀ ਦੀ ਗੱਲ ਕਰਨ ਦੀ ਬਜਾਏ ਉਸਦੀ ਟੋਪੀ ਅਤੇ ਪਗੜੀ ਨੂੰ ਮੁੱਦਾ ਬਣਾਇਆ ਗਿਆ. ਭਾਵੇਂ ਪ੍ਰੋਫੈਸਰ ਜਗਮੋਹਨ ਸਿੰਘ ਅਤੇ ਪ੍ਰੋਫੈਸਰ ਚਮਨ ਲਾਲ ਵਰਗੀਆਂ ਸ਼ਖਸੀਅਤਾਂ ਅਤੇ ਕੁਝ ਸੰਗਠਨਾਂ ਨੇ ਸ਼ਹੀਦਾਂ ਦੇ ਵਿਚਾਰਾਂ ਨੂੰ ਰੋਲ ਘਚੌਲੇ ਤੋਂ ਬਚਾਉਣ ਲਈ ਕਾਫੀ ਕੁਝ ਕੀਤਾ ਪਰ ਫਿਰ ਵੀ ਇਸ ਮਾਮਲੇ 'ਚ ਅਜੇ ਕਾਫੀ ਕੁਝ ਕੀਤਾ ਜਾਣਾ ਬਾਕੀ ਹੈ. ਹੁਣ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੇ ਮੌਕੇ ਤੇ ਇੱਕ ਸੈਮੀਨਾਰ ਲੁਧਿਆਣਾ ਵਿੱਚ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਬਹਿਸ ਦਾ ਮੁੱਦਾ ਹੋਵੇਗਾ ਜਾਤਪਾਤ. ਪੂਰਾ ਵੇਰਵਾ ਤੁਸੀਂ ਇਸ ਤਸਵੀਰ ਤੇ ਕਲਿੱਕ ਕਰਕੇ ਵੀ ਪੜ੍ਹ ਸਕਦੇ ਹੋ ਅਤੇ ਇਸ ਲਿੰਕ ਤੇ ਕਲਿੱਕ ਕਰਕੇ ਵੀ. ਇਸ ਸੈਮੀਨਾਰ ਵਾਲੇ ਐਲਾਨ ਦੇ ਨਾਲ ਹੀ ਫੇਸਬੁਕ ਤੇ ਵੀ ਭਖਵੀਂ ਬਹਿਸ ਹੋ ਰਹੀ ਹੈ ਜਿਸਦੇ ਕੁਝ ਕੁ ਅੰਸ਼ ਏਥੇ ਦਿੱਤੇ ਜਾ ਰਹੇ ਹਨ. ਪੂਰਾ ਵਿਸਥਾਰ ਪੜ੍ਹਨ ਲਈ ਤੁਸੀਂ ਇੱਕ ਵਾਰ ਖੁਦ ਓਥੇ ਜ਼ਰੂਰ ਫੇਰੀ ਪਾਓ.
ਇਸ ਬਹਿਸ ਵਿੱਚ Lok Raj 
  ਨੇ ਕਿਹਾ ਕਿ  ਇੱਕ ਸਵਾਲ ਜੋ ਹਮੇਸ਼ਾਂ  ਮੇਰੇ ਮਨ ਵਿੱਚ ਰਿਹਾ ਹੈ ਕਿ ਆਮ ਤੌਰ ਤੇ  ਮਾਰਕਸਵਾਦੀਆਂ ਦਾ ਧਰਮ ਬਾਰੇ ਦ੍ਰਿਸ਼ਟੀਕੋਨ  ਬੜਾ ਸਪਸ਼ਟ ਹੈ ਪਰ ਕਾਸਟ ਬਾਰੇ ਓਹ ਅਕਸਰ ਚੁੱਪ ਨੇਂ. ਇੰਡੀਆ ਵਿੱਚ ਕਾਸਟ ਫੈਕਟਰ ਧਰਮ ਤੋਂ ਵੱਡਾ ਹੈ ਤੇ ਕਾਫੀ ਹੱਦ ਤਕ ਧਰਮ ਦੇ ਬੁਨਿਆਦੀ ਸਿਧਾਂਤਾਂ ਤੋਂ ਆਜ਼ਾਦ ਹੈ.....Lok Raj ਨੇ ਅੰਗ੍ਰੇਜ਼ੀ ਰਾਹੀਂ ਸਿੱਖ ਧਰਮ ਅਤੇ ਇਸਲਾਮ ਵਿੱਚ ਜਾਤਪਾਤ ਦੀ ਮਨਾਹੀ ਪਰ ਫਿਰ ਵੀ ਇਸਦੀ ਮੌਜੂਦਗੀ ਦਾ ਮਸਲਾ ਵੀ ਉਠਾਇਆ ਅਤੇ ਜਾਤਪਾਤ ਅਧਾਰਿਤ ਰਾਖਵੇਂਕਰਨ ਦਾ ਵੀ. ਉਹਨਾਂ ਇਸ ਬਾਰੇ ਮਾਰਕਸੀ ਸਟੈਂਡ ਬਾਰੇ ਵੀ ਜੁਆਬ ਮੰਗਿਆ. 
ਏਸੇ ਮਸਲੇ ਬਾਰੇ ਟੋਰਾਂਟੋ, ਕੈਨੇਡਾ ਤੋਂ  ਸੰਵਾਦ ਦੇ ਸੰਪਾਦਕ Sukhinder Singh 
  ਨੇ 14 ਅਗਸਤ ਨੂੰ ਤੜਕੇ 3:50 ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ  ‎'ਮਾਰਕਸਵਾਦ ਅਤੇ ਜ਼ਾਤਪਾਤ' ਦੇ ਮਸਲੇ ਬਾਰੇ ਸੈਮੀਨਾਰ ਕਰਨਾ ਵਧੀਆ ਗੱਲ ਹੈ.
ਪਰ ਕੀ ਇਨ੍ਹਾਂ ਸੈਮੀਨਾਰਾਂ ਦਾ ਪੰਜਾਬ ਦੇ ਲੋਕਾਂ ਉੱਤੇ ਕੋਈ ਅਸਰ ਵੀ ਹੁੰਦਾ ਹੈ? ਇਹ ਵੀ ਗੱਲ ਵਿਚਾਰਨ ਵਾਲੀ ਹੈ.
'ਜ਼ਾਤਪਾਤ ਦਾ ਮਸਲਾ' ਸੈਮੀਨਾਰਾਂ ਵਿੱਚ ਮਹਿਜ਼ ਚੁੰਝ-ਚਰਚਾ ਕਰਨ ਅਤੇ ਬਾਹਦ ਵਿੱਚ ਦੋ ਦੋ ਚਾਰ ਚਾਰ ਵਿਸਕੀ ਦੇ ਪੈੱਗ ਲਗਾ ਕੇ ਵਾਹ ਵਾਹ ਕਰਨ ਨਾਲੋਂ ਕਿਤੇ ਬਹੁਤ ਜ਼ਿਆਦਾ ਵੱਡਾ ਮਸਲਾ ਹੈ. ਮੈਂ ਚਰਨਜੀਤ ਸਿੰਘ ਤੇਜਾ ਵੱਲੋਂ ਲਿਖੀਆਂ ਗੱਲਾਂ ਨਾਲ ਵੀ ਬਹੁਤ ਹੱਦ ਤੱਕ ਸਹਿਮਤ ਹਾਂ ਕਿ ਸਾਡੇ ਬਹੁਤੇ ਕਾਮਰੇਡ ਜਦੋਂ ਚਾਰ ਕੁ ਪੈੱਗ ਲਗਾ ਲੈਂਦੇ ਹਨ ਤਾਂ ਉਨ੍ਹਾਂ ਲਈ ਤਾਂ ਇਨਕਲਾਬ ਉਦੋਂ ਹੀ ਆ ਜਾਂਦਾ ਹੈ ਬਾਕੀਆਂ ਲਈ ਭਾਵੇਂ ਆਵੇ ਜਾਂ ਨਾ. ਇਹ ਵੀ ਇੱਕ ਵੱਡਾ ਕਾਰਨ ਹੈ ਕਿ ਪੰਜਾਬ ਵਿੱਚ ਕਾਮਰੇਡ ਬਹੁਤੇ ਪਰਭਾਵਸ਼ਾਲੀ ਨਹੀਂ ਰਹੇ. ਪੰਜਾਬ ਦੀ ਰਾਜਨੀਤੀ ਉੱਤੇ ਉਨ੍ਹਾਂ ਦਾ ਕਿਸੀ ਵੀ ਤਰ੍ਹਾਂ ਕੋਈ ਪਰਭਾਵ ਦਿਖਾਈ ਨਹੀਂ ਦਿੰਦਾ. ਇਸਦਾ ਜੁਆਬ ਦੇਂਦਿਆਂ 
 Navjeet Jeet 
  ਉੱਸੇ ਦਿਨ ਅਰਥਾਤ 14 ਅਗਸਤ ਨੂੰ ਸਵੇਰੇ ਅਠ  ਵੱਜ ke  ਪੰਜ ਮਿੰਟਾਂ ਤੇ  ਕਿਹਾ ਸੁਖਿੰਦਰ ਜੀ, ਤੁਹਾਨੂੰ ਕਿਸਨੇ ਕਿਹਾ ਕਿ ਸੈਮੀਨਾਰਾਂ ਵਿੱਚ ਵਿਸਕੀ ਦੇ ਪੈੱਗ ਵਰਤਾਏ ਜਾਂਦੇ ਹਨ ?? ਕੈਨੇਡਾ ਵਿੱਚ ਇਹ ਰਿਵਾਜ ਹੋਣਾ ਹੈ, ਭਾਰਤ ਵਿੱਚ ਹਾਲੇ ਪਰਚਲਿਤ ਨਹੀਂ ਹੋਇਆ ਜਾਨਾਬ.. ਪਰ ਜਿਵੇਂ ਸਾਉਣ ਦੇ ਜੰਮੇ ਨੂੰ ਸਭ ਹਰਾ ਦਿਖਦਾ ਹੈ ਤੇ ਅੱਖਾਂ ਦੇ ਅੰਨੇ ਨੂੰ ਹਮੇਸ਼ਾ ਕਾਲਾ ਕਾਲਾ, ਤੁਹਾਡਾ ਹਾਲ ਵੀ ਲੱਗਦਾ ਕੁਝ ਇਹੋ ਜਿਹਾ ਹੋ ਗਿਆ ਹੈ.. ਚੰਗਾ ਹੁੰਦਾ ਜੇ ਤੁਸੀਂ ਕੈਨੇਡਾ 'ਚ ਬੈਠ ਕੌ 'ਸੰਵਾਦ' ਰਚਾਉਣ ਨਾਲੋਂ ਭਾਰਤ ਵਿੱਚ ਬਹਿ ਕੇ ਕੁਝ 'ਪੈੱਗ' ਲਾ ਲੈਂਦੇ ..!! ਤੁਸੀਂ 'ਬਾਂਦਰਾ' ਤੇ ਕਾਫ਼ੀ 'ਰੀਸਰਚ' ਕੀਤੀ ਹੈ ਹੁਣੇ ਹੁਣੇ, ਲੱਗਦਾ ਇਸ 'ਰੀਸਰਚ" ਦਾ ਤੁਹਾਡੇ ਤੇ ਪਰਛਾਵਾਂ (ਸਾਈਡ ਇਫੈਕਟ) ਪੈ ਗਿਆ ਹੈ ਤੇ ਤੁਹਾਡੇ ਵਿਚਲਾ ਬਾਂਦਰ ਵੀ ਪਰਗਟ ਹੋਇਆ ਹੈ.. ਜੇ ਇਹਨਾਂ ਬਾਂਦਰਾਂ ਦੇ ਪਰਛਾਵੇਂ ਤੋਂ ਬਾਹਰ ਆ ਕੇ ਕੋਈ ਵਿਸ਼ੇ ਨਾਲ਼ ਸੰਬੰਧਿਤ 'ਤੁਹਾਡਾ' ਆਪਣਾ ਕੋਈ ਸਵਾਲ ਹੈ ਤਾਂ ਮੈਂ ਜਵਾਬ ਦੇਣਾ ਜਰੂਰ ਪਸੰਦ ਕਰਾਂਗਾ, ਨਹੀਂ ਤਾਂ ਬਾਂਦਰਾਂ ਨਾਲ‌ ਗੱਲ ਕਰਨ ਦਾ ਮੈਨੂੰ ਨਾ ਤਾਂ ਸ਼ੌਕ ਹੈ, ਤੇ ਨਾ ਹੀ ਮੇਰੇ ਕੋਲ਼ ਸਮਾਂ.....!

...ਬਾਕੀ ਰਹੀ ਪਰਭਾਵ ਪੈਣ ਦੀ ਗੱਲ, ਸੁਖਿੰਦਰ ਜੀ ਤੁਹਾਨੂੰ ਪੰਜਾਬ 'ਚ ਕਿੰਨੇ ਲੋਕੀਂ ਜਾਣਦੇ ਹਨ..?? ਵੈਸੇ ਸੁਖਿੰਦਰ ਜੀ, ਤੁਸੀਂ ਕਾਫ‌ੀ ਸਮਝਦਾਰ ਲੱਗਦੇ ਸੀ ਪਰ ਕੈਨੇਡਾ ਦੇ ਗੁਰਦੁਆਰਿਆਂ 'ਚ ਤੁਰੇ ਫਿਰਦੇ ਬਾਂਦਰ ਤੁਹਾਨੂੰ ਵੀ ਚੱਕ ਮਾਰ ਹੀ ਗਏ..

..ਤੁਹਾਨੂੰ ਵੀ ਹਾਰਦਿਕ ਸੱਦਾ ਹੈ ਸੈਮੀਨਾਰ ਵਿੱਚ ਆਉਣ ਦਾ ਤੇ ਗੰਭੀਰ ਬਹਿਸ ਦੇ 'ਪੈੱਗ' ਲਾਉਣ ਦਾ .. ਤੇ ਜਨਾਬ ਵਿਸ਼ੇ ਨਾਲ ਸੰਬੰਧਿਤ ਥੋੜੀ ਪੜਾਈ ਜਰੂਰ ਕਰਕੇ ਆਉਣਾ, ਨਹੀਂ ਤਾਂ ਇਹ 'ਪੈੱਗ' ਕਿੱਕ ਮਾਰ ਕੇ 'ਆਊਟ' ਵੀ ਕਰ ਦਿੰਦੇ ਹਨ ਤੇ 'ਹੈਂਗਓਵਰ' ਕਈਆਂ ਦਾ ਸਾਰਾ ਜੀਵਨ ਨਹੀਂ ਉਤਰਦਾ ਤੇ ਸਿਰ ਦਰਦ, ਚੱਕਰ ਕੈਨੇਡਾ ਵਿੱਚ ਵੀ ਪਿੱਛਾ ਨਹੀਂ ਛੱਡਦੇ... 
  • ਏਸੇ ਮੁੱਦੇ ਬਾਰੇ ਏਸੇ ਹੀ ਦਿਨ ਸਵੇਰੇ ਦਸ ਵਜ ਕੇ 53  ਮਿੰਟਾਂ ਤੇ  Navjeet Jeet 
     ਨੇ ਇਕਬਾਲ ਗਿੱਲ ਹੁਰਾਂ ਨੂੰ ਸੰਬੋਧਨ ਹੁੰਦਿਆਂ ਆਖਿਆ, " ਮੇਂ ਤਾਂ ਬਾਰ-ਬਾਰ ਕਹਿ ਰਿਹਾ ਹਾਂ ਅਸਲੀ ਵਿਸ਼ੇ ਤੇ ਕੋਈ ਸਵਾਲ ਹੈ ਤਾਂ ਕਰੋ, ਲੋਕ  ਰਾਜ ਜੀ ਨੇ ਚੰਗਾ ਉਪਰਾਲਾ ਕੀਤਾ. ਉਨ੍ਹਾ ਕੁਝ ਸਵਾਲ ਰਖੇ ਜਿਨ੍ਹਾਂ ਦੇ ਜਵਾਬ ਦੇਣੇ ਜ਼ਰੂਰੀ ਬਣਦੇ ਹਨ.
    ਪਰ ਕੁਝ ਲੋਕ ਇਸ ਨੂੰ ਸ਼ਾਇਦ ਖਿੱਦੋ-ਖੂੰਡੀ ਸਮਝੀ ਬੈਠੇ ਹਨ
     ਕਿ ਜਦੋਂ ਗੋਲ ਨਾ ਹੋਵੇ ਉਦੋਂ ਖਿਦੋ ਹੀ ਬਾਊਂਡਰੀ  ਪਾਰ ਸੁੱਟੀ ਜਾਵੋ, ਗੋਲ ਕਰਨਾ ਤਾਂ ਦੂਰ ਅਜਿਹੇ ਖਿਡਾਰੀ ਚੱਜ ਨਾਲ ਭਿੜ ਵੀ ਨਹੀਂ ਸਕਦੇ ਤਾਂ ਧੱਕੇ ਮਾਰਨ ਤੇ ਉਤਰ ਆਓਂਦੇ ਹਨ. ਆਪਣੇ ਵੱਲੋਂ ਮੇਂ ਪੂਰੀ ਕੋਸ਼ਿਸ਼ ਕਰਦਾ ਹਾਂ ਬਚਣ ਦੀ ਪਰ ਕਈ ਵਾਰ ਖੂੰਡੀ ਉਲਾਰਨੀ ਪੈਂਦੀ ਹੈ.
    ਤੇਜਾ ਜੀ ਜਾਂ ਸੁਖਿੰਦਰ ਜੀ ਦਾ ਮਾਰਕਸਵਾਦ ਉੱਤੇ ਕੋਈ ਸਿਧਾਂਤਕ ਸਵਾਲ ਤਾਂ ਹੈ ਨਹੀਂ ਇਹ ਕੁਝ ਕ ਕਮਿਊਨਿਸਤਾਂ ਦੀਆਂ ਵਿਅਕਤੀਗਤ ਉਦਾਹਰਨਾਂ ਲੈ ਕੇ ਹੀ ਮਾਰਕਸਵਾਦੀ ਆਇਡਿਓਲਿਜੀ ਨੂੰ ਰੱਦ ਕਰਨ ਦੀ ਕੋਸ਼ਿਸ਼ ਕਰਦੇ ਹਨ.
    ਹੁਣ ਇਹਨਾਂ ਨੂੰ ਕੋਈ ਪੁਛੇ ਕਿ ਤੁਸੀਂ ਮਾਰਕਸਵਾਦ ਨੂੰ (ਧਿਆਨ ਰਖਣਾ ਕਿ  ਮਾਰਕਸਵਾਦ ਦਾ ਮਤਲਬ ਇਥੇ ਇਸਦੇ ਸਿਧਾਂਤ ਤੋਂ ਹੈ) ਜਾਤ ਦੇ ਸਵਾਲ ਲਈ ਕਿਓਂ ਨਹੀਂ ਕਾਰਗਰ ਸਮਝਦੇ??? ਤਾਂ ਇਹਨਾਂ ਕੋਈ ਜਵਾਬ ਨਹੀਂ ਦੇਣਾ... ਪਰ ਜੇ ਕਿਤੇ ਇਹਨਾਂ ਨੂੰ ਕੋਈ ਮਾਰਕਸਵਾਦ ਨੂੰ ਕੋਸਣ ਤੇ ਕਹੇ ਤਾਂ ਇੱਕੋ ਸਾਹੇ 36 ਗੱਲਾਂ ਕਢਣਗੇ.
    ਫਿਰ ਜ਼ਰੂਰੀ ਹੋ ਜਾਂਦਾ ਹੈ ਇਸ ਭਖੇ ਹੋਏ ਮੁਜਰੇ ਵਿਚ ਹੱਡਾ ਰੋੜੀ ਦੇ ਕੁੱਤੇ ਆ ਵੜਨ.
    ਯੇ ਭੂਤ ਬਾਤੋਂ ਵਾਲੇ ਨਹੀਂ ਹੈਂ ਜੀ.

  • Baljeet Pal Singh ਨੇ ਕੁਝ ਕੁ ਹੀ ਮਿੰਟਾਂ ਮਗਰੋਂ 11 ਵੱਜ ਕੇ 09 ਮਿੰਟ ਤੇ ਕਿਹਾ ਕਿ ਇਹ ਵਿਚਾਰ ਗੋਸ਼ਟੀ ਬਾਰੇ ਸੱਦਾ ਪੱਤਰ ਜਾਂ ਜਾਣਕਾਰੀ ਸੀ ।ਉਥੇ ਕਿਸ ਤਰਾਂ ਦੀ ਬਹਿਸ ਹੋਣੀ ਸੀ ਕਿਸ ਤਰਾਂ ਦੇ ਪ੍ਰਸ਼ਨ ਪੈਦਾ ਹੋਣੇ ਸੀ।ਉਸ ਤੋਂ ਪਹਿਲਾਂ ਹੀ ਇਹ ਕੜਵਾਹਟ ਗੈਰ ਜਰੂਰੀ ਹੈ
    • Iqbal Gill 
       ਨੇ ਦੁਪਹਿਰ ਹੁੰਦਿਆਂ ਹੁੰਦਿਆ 12 :18 ਵਜੇ  ਸੁਖਿੰਦਰ ਜੀ ਨੂੰ ਸੰਬੋਧਿਤ ਹੁੰਦਿਆਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ.ਆਪ ਜੀ ਨੇ ਕਿਹਾ "ਪਰ ਕੀ ਇਨ੍ਹਾਂ ਸੈਮੀਨਾਰਾਂ ਦਾ ਪੰਜਾਬ ਦੇ ਲੋਕਾਂ ਉੱਤੇ ਕੋਈ ਅਸਰ ਵੀ ਹੁੰਦਾ ਹੈ? ਇਹ ਵੀ ਗੱਲ ਵਿਚਾਰਨ ਵਾਲੀ ਹੈ."
      ਇਸ ਦੇ ਨਾਲ ਇਸ ਦਾ ਦੂਸਰਾ ਪਖ ਵੀ ਦੇਖਿਆ ਜਾਵੇ ਬਹਿਤਰ ਹੈ ਸਭ ਜਾਣਦੇ ਬੁਝਦੇ ਗਾਂਧੀ ਦੇ ਬਾਂਦਰਾਂ ਵਾਂਗੂੰ ਹਾਂ ਵਿਚ ਸਿਰ ਹਿਲਾਣਾ ਵੀ ਤੇ ਸਾਰਥਿਕ
       ਨਹੀਂ ਹੋਵੇਗਾ, ਉਹ ਤੇ ਲੋਕਾਂ ਨੂੰ ਹਰੀਜਨ ਦਾ ਛੁਨ੍ਛੁਨਾ ਫੜਾ ਕੇ ਤੁਰਦਾ ਲਗਿਆ ਸੋਹਣੇ ਲਫਜਾਂ ਦੀ ਸ਼ਰਾਬ ਤੇ ਅਸੀਂ ਪੀਤੀ ਹੀ ਹੋਈ ਹੈ ਵਖਰੀ ਗੱਲ ਹੈ ਦਿਖ ਨਹੀਂ ਰਹੀ
      ਮੈਨੂ ਲਗਦਾ ਹੈ ਜਦੋਂ ਤੁਸੀਂ ਕਾਮਰੇਡਾਂ ਦੀ ਗੱਲ ਕਰਦੇ ਹੋ ਤਾਂ ਇੱਕ ਖਾਸ ਕਲਾਸ ਆਪ ਦੇ ਜਿਹਨ ਵਿਚ ਹੋਵੇਗੀ ਇਵੇਂ ਦੀ ਕਲਾਸ ਹਰ ਸੋਸਾਇਟੀ ਵਿਚ ਹੈ ਇਥੋਂ ਤੱਕ ਅਗਾਂਹਵਾਧੂ ਲੇਖਕਾਂ ਵਿਚ ਇਹਨਾਂ ਦੀ ਭਰਮਾਰ ਬਹੁਤ ਹੀ ਜਿਆਦਾ ਪਾਈ ਜਾਂਦੀ ਹੈ | ਰਹੀ ਗੱਲ ਮੈਨੂੰ ਕਿਸੇ ਵੀ ਵਿਚਾਰਧਾਰਾ ਦੀ ਪਕੜ ਰਾਜਨੀਤੀ ਤੇ ਨਹੀਂ ਦਿਖਦੀ ਪੰਜਾਬ ਵਿਚ ਜਿਨਾਂ ਦੀ ਚੌਧਰ ਹੈ ਉਹਨਾਂ ਦੇ status ਬਾਰੇ ਤਾਂ ਬੋਲਦਿਆਂ ਨੂੰ ਵੀ ਸ਼ਰਮ ਆਂਦੀ ਹੈ | ਤੁਸੀਂ ਸ਼ਰਾਬ ਦੀ ਗੱਲ ਕੀਤੀ 2200 ਠੇਕਾ ਮੇਰਾ ਖਿਆਲ ਹੈ ਕਾਮਰੇਡਾਂ ਨੇ ਨਹੀਂ ਖੋਲਿਆ ਸਗੋਂ ਉਹਨਾਂ ਦੀਆਂ ਵੋਟਾਂ ਨਾਲ ਬਣੀ ਸਰਕਾਰ ਨੇ ਖੋਲਿਆ ਜੋ ਪਾਕ ਨਕਾਬ ਪਹਿਨੇ ਲੋਕ ਨੇ, ਸ਼ਰਾਬ ਪੀਕੇ ਕਾਮਰੇਡਾਂ ਨੇ ਇਨੇ ਝੂਠ ਨਹੀਂ ਬੋਲੇ ਜਿਨੇ ਹਰ ਰੋਜ ਲਖਾਂ ਦੀ ਭੀੜ ਵਿਚ ਮੰਚਾਂ ਤੋਂ ਬੋਲੇ ਜਾਂਦੇ ਨੇ ਤੇ ਹੇਠ ਬੈਠੇ ਲੋਕ ਜੈਕਾਰੇ ਛਡ ਰਹੇ ਨੇ ਐਸੇ ਹਾਲਾਤਾਂ ਵਿਚ ਕੋਈ ਚੰਗੀ ਗੱਲ ਲੈਕੇ ਸਾਨੂੰ ਸੱਦਾ ਦੇ ਰਿਹਾ ਹੈ ਤਾਂ ਮੇਰਾ ਖਿਆਲ ਹੈ ਕਿ ਲੱਤਾਂ ਨਹੀ ਖਿਚ੍ਣੀਆਂ ਚਾਹੀਦੀਆਂ |
    • Navjeet Jeet ਨੇ  ਇਕ਼ਬਾਲ ਗਿੱਲ ਜੀ ਨੂੰ ਸੰਬੋਧਨ ਹੋ ਕੇ ਆਖਿਆ, ਮੈਂ ਤੁਹਾਡੇ ਨਾਲ ਸਹਿਮਤ ਹਾਂ.
      ਇੱਕ ਹੋਰ ਗੱਲ ਅਗਰ ਤੁਸੀਂ ਇਸ ਪੋਸਟਰ ਨੂੰ ਓਰਕੁਟ ਵਿਚ ਨਹੀਂ ਪਾਇਆ ਤਾਂ ਜ਼ਰੂਰ ਪਾਓ ਅਗਰ ਹੈ ਤਾਂ ਮੈਨੂੰ ਲਿੰਕ ਦੱਸੋ

    • Paramjit Dosanjh 
        ਨੇ ਉੱਸੇ ਦਿਨ ਸ਼ਾਮ ਦੀ ਦਸਤਕ ਹੁੰਦਿਆਂ ਸਾਰ 04 :21 ਵਜੇ ਪੁਛਿਆ ਏਸ ਮੁੱਦੇ ਬਾਰੇ ਆਪਣੇ ਵਿਚਾਰ ਦਸਦਿਆਂ ਕਿਹਾ,"ਜਾਤ ਦਾ ਸਵਾਲ ਭਾਰਤੀ ਸਮਾਜ ਦੀ ਇਕ ਬਹੁਤ ਵੱਡੀ ਸਮੱਸਿਆਂ ਹੈ ਜਿਸ ਤੋਂ ਮੂੰਹ ਮੋੜ ਕੇ ਇਨਕਲਾਬ ਦੇ ਰਾਹ ਤੇ ਅੱਗੇ ਨਹੀਂ ਵਧਿਆਂ ਜਾ ਸਕਦਾ , ਅਤੇ ਜਾਤੀ ਸਵਾਲ ਦੀ ਗੱਲ ਕਰਦੇ ਹੀ ਸਾਡੇ ਸਾਹਮਣੇ ਡਾ. ਭੀਮ ਰਾਓ ਅੰਬੇਡਕਰ ਆ ਹਾਜ਼ਰ ਹੁੰਦਾ ਹਨ । ਸਮਾਜ ਬਦਲਣਣ ਦੀ ਇੱਛਾਂ ਰੱਖਣ ਵਾਲੇ ਅਤੇ ਕਿਸੇ ਨਾ ਕਿਸੇ ਰੂਪ ਵਿੱਚ ਇਸ ਲਈ ਯਤਨਸ਼ੀਲ ਲੋਕਾਂ ਵਿੱਚ ਤਿੰਨ ਤਰਾਂ ਦੀਆਂ ਪ੍ਰਾਵਿਰਤੀਆਂ ਦਿਖਾਈ ਦਿੰਦੀਆਂ ਹਨ- ਇਕ ਪਾਸੇ ਜੇ ਉਸ ਨੂੰ ਅੰਬੇਡਕਰ ਨੂੰ ਮਸ਼ੀਨੀ ਢੰਗ ਨਾਲ ਰੱਦ ਕਰ ਦੇਣ ਦੀ ਪ੍ਰਾਵਿਰਤੀ ਰਹੀ ਹੈ ਤਾਂ ਦੂਜੇ ਪਾਸੇ ਅਣ-ਆਲੋਚਨਾਤਮਿਕ ਢੰਗ ਨਾਲ ਸ਼ਰਧਾ ਭਾਵ ਨਾਲ ਉਸ ਨੂੰ ਪੂਜਣ ਵਰਗੀ ਪ੍ਰਾਵਿਰਤੀ ਵੀ ਵਧਦੀ ਜਾ ਰਹੀ ਹੈ ਕਿੳੁਕਿ ਬੀ. ਐਸ. ਪੀ. ਵਾਲੇ ਉਸਨੂੰ ਬਤੌਰ ਦੇਵਤੇ ਵਜੋ ਲੈਦੇ ਹਨ । ਇਹਨਾਂ ਦੈ ਨਾਲ ਹੀ ਮਾਰਕਸਵਾਦ ਅਤੇ ਅੰਬੇਡਕਰਵਾਦ ਦੀ ਖਿਚੜੀ ਪਕਾਉਣ ਦੀ ਤਿਸਰੀ ਪ੍ਰਾਵਿਰਤੀ ਵੀ ਮੌਜੂਦ ਹੈ । ਅੱਜ ਸਭ ਤੋਂ ਵੱਡੀ ਜ਼ਰੂਰਤ ਅੰਬੇਡਕਰ ਦੇ ਵਿਚਾਰਾਂ ਨਾਲ ਖੁੱਲੇ ਦਿਮਾਗ ਨਾਲ ਸੰਵਾਦ ਰਚਾਉਣ ਦੀ ਹੈ । ਇਸੇ ਨਜ਼ਰੀਏ ਤੋ ਇਹ ਕਰਵਾਈ ਜਾ ਰਹੀ ਗੋਸਟੀ ਸਾਰਥਿਕ ਸਿੱਟੇ ਕੱਢ ਸਕਦੀ ਹੈ । ਮੇਰੇ ਮੁਤਾਬਿਕ ਜਾਤ ਦਾ ਸਵਾਲ ਅੱਜ ਦੀ ਤਰੀਕ ਵਿੱਚ ਬਹੁਤ ਵੱਡਾ ਬਣ ਚੁੱਕਾ ਹੈ , ਖਾਸ ਕਰਕੇ ਵਿਆਨਾਂ ਕਾਂਡ ਤੋਂ ਬਾਅਦ । ਜਾਤੀ ਸਮੱਸਿਆਂ ਦਿਨ ਪੁਰ ਦਿਨ ਉਲਝ ਦੀ ਹੀ ਜਾ ਰਹੀ ਹੈ ,ਜਾਤੀ ਸਮੱਸਿਆਂ ਲਈ ਨਾ ਬੁੱਧ ਕਾਫੀ ਹੈ ..........ਨਾ ਅੰਬੇਡਕਰ ਕਾਫੀ ਹੈ ............ਨਾ ਹੀ ਮੈਨੂੰ ਲੱਗਦਾ ਹੈ ਮਰਕਸਵਾਦ ਹੀ ਕਾਫੀ ਹੈ ..........ਸਿੱਖ ਧਰਮ ਤਾ ਫੇਲ ਹੋ ਹੀ ਚੁੱਕਾ ਹੈ ਜਾਤੀ ਮਸਲੇ ਤੇ .............ਮੈਨੂੰ ਉਮੀਦ ਹੈ ਕਿ ਤੁਸੀ ਇਸ ਗੋਸਟੀ ਨਾਲ ਕੋਈ ਨਵੀਂ ਲਹਿਰ ਖੜੀ ਕਰੋਗੇ ਜਾਤ ਪਾਤ ਨੂੰ ਖਤਮ ਕਰਨ ਲਈ .......ਆਮੀਨ"
    • Paramjit Dosanjh ਕਿਰਪਾ ਕਰਕੇ ਗਿੱਲ ਵਰਗੇ ਵਿਦਵਾਨ ਡਾ . ਅੰਬੇਡਕਰ ਦੀ ਕਿਤਾਬ 'ਜਾਤ ਪਾਤ ਦਾ ਬੀਜ ਨਾਸ਼ ' ਪੜ ਕੇ ਹੀ ਇਸ ਗੋਸਟੀ ਵਿੱਚ ਜਾਣ ਤਾ ਕਿ ਲੋਕਾਂ ਦੇ ਸਵਾਲਾਂ ਦੇ ਜਵਾਬ ਹੋਰ ਵਧੀਆਂ ਢੰਗ ਨਾਲ ਦਿੱਤੇ ਜਾ ਸਕਣ ਜੀ
    • Navjeet Jeet ‎@ ਦੋਸਾਂਝ ਜੀ, ਤੁਹਾਨੂੰ ਕਿਓਂ ਲੱਗਿਆ ਕਿ ਜਾਤੀ ਸਮੱਸਿਆਂ ਲਈ ਨਾ ਬੁੱਧ ਕਾਫੀ ਹੈ ..........ਨਾ ਅੰਬੇਡਕਰ ਕਾਫੀ ਹੈ ............ਨਾ ਹੀ ਮੈਨੂੰ ਲੱਗਦਾ ਹੈ ਮਰਕਸਵਾਦ ਹੀ ਕਾਫੀ ਹੈ .????

    • ਏਸੇ ਦੌਰਾਨ Iqbal Gill ਜੀ ਨੇ ਪਰਮਜੀਤ ਦੋਸਾਂਝ ਹੁਰਾਂ ਨੂੰ ਕਿਹਾ ਕਿ ਸਲਾਹ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ ਜਰੂਰ ਪੜਾਂਗਾ.
    • Paramjit Dosanjh ਬਰਨਾਡ ਸ਼ਾਹ ਦਾ ਇਕ ਕਥਨ ਹੈ ਕਿ 'ਇਕ ਵਿਅਕਤੀ ਰਾਜਨੀਤੀਵਾਨ ਵੀ ਹੋਵੇ ਤੇ ਇਮਾਨਦਾਰ ਵੀ ਹੋਵੇ , ਇਹ ਦੋਹਨੋਂ ਚੀਜਾਂ ਕਦੇ ਵੀ ਇੱਕਠੀਆਂ ਨਹੀ ਹੋ ਸਕਦੀਆਂ । ਸੋ, ਇਸੇ ਤਰਾਂ ਕੋਈ ਸਿੱਖ ਵੀ ਹੋਵੇ ਤੇ ਜਾਤ ਪਾਤ ਵੀ ਮੰਨਦਾ ਹੋਵੇ , ਇਹ ਵੀ ਦੋਹਨੋਂ ਚੀਜਾਂ ਕਦੇ ਇੱਕਠੀਆਂ ਨਹੀ ਹੋ ਸਕਦੀਆਂ । ਇਕ ਮਰਕਸੀ ਦੋਸਤ ਨਾਲ ਇਸ ਵਿਸ਼ੇ ਤੇ ਗੱਲ ਕੀਤੀ ਤਾ ਉਸ ਨੇ ਹਾਸੇ ਮਜਾਕ 'ਚ ਕਿਹਾ ਕਿ ਜੇਕਰ ਕੋਈ ਸਿੱਖ ਵੀ ਹੋਵੇ ਤੇ ਜਾਤ ਪਾਤ ਵੀ ਮੰਨਦਾ ਹੋਵੇ ਤਾ ਉਸਨੂੰ ਆਪਣਾ ਡੀ. ਐਨ .ਏ. ਟੈਸਟ ਕਰਾਉਣਾ ਚਾਹੀਦਾ ਹੈ ! ਕੀ ਸਿੱਖ ਇਸ ਟਿਪਣੀ ਵੱਲ ਧਿਆਨ ਦੇਣਗੇ ?
    • Navjeet Jeet ‎@ ਦੋਸਾਂਝ, ਇਕ਼ਬਾਲ ਜੀ,
      ਇੱਕ ਇਹ ਕਿਤਾਬ ਵੀ ਪੜ੍ਹਨਾ "ਜਾਤੀ ਪ੍ਰਸ਼ਨ ਕੇ ਸਮਾਧਾਨ ਕੇ ਲਿਏ, ਬੁਧ ਕਾਫੀ ਨਹੀਂ, ਅੰਬੇਦਕਰ ਵੀ ਕਾਫੀ ਨਹੀਂ, ਮਾਰਕਸ ਜ਼ਰੂਰੀ ਹੈ" by Rangnayakama (Publisher Rahul Foundation)
    • Baljeet Pal Singh ਅੱਜ ਦੀਆਂ ਸਰਕਾਰਾਂ ਨੂੰ ਹੀ ਲੈ ਲਵੋ।ਜਾਤੀਵਾਧ ਨੂੰ ਖੁਦ ਵਧਾ ਰਹੀਆਂ ਹਨ।ਹੁਣ ਕਹਿੰਦੇ ਜਨ ਗਣਨਾ ਵਿਚ ਜਾਤੀ ਵਾਲਾ ਇੰਦਰਾਜ ਵੀ ਕਰਾਂਗੇ ।ਨਵੇਂ ਮਸਲੇ ਖੜੇ ਹੋਣਗੇ । ਸਿਆਸਤਦਾਨ ਉਹ ਕੁਝ ਹੀ ਕਰ ਰਿਹਾ ਹੈ ਜੋ ਉਸ ਨੂੰ ਆਪਣੇ ਹਿਤ ਵਿਚ ਲੱਗਦਾ ਹੈ।
       
  • ਸ਼ਾਮ ਦੇ ਪੌਣੇ ਕੁ ਪੰਜ ਵੱਜੇ ਤਾਂ Sukhinder Singh ਜੀ ਨੇ ਕਿਹਾ," 
     ਹੰਕਾਰ ਨਾਲ ਭਰੇ ਕਿਸੇ ਨਵਜੀਤ ਜੀਤ ਨਾਮ ਦੇ ਵਿਅਕਤੀ ਦਾ ਖ਼ਤ ਪੜ੍ਹ ਕੇ ਬੜਾ ਅਫਸੋਸ ਹੋਇਆ ਕਿ ਪੰਜਾਬ ਦੇ ਅਜੋਕੇ ਕਾਮਰੇਡਾਂ ਦੀ ਇਹੋ ਜਿਹੀ ਮਾਨਸਿਕਤਾ ਬਣ ਚੁੱਕੀ ਹੈ? ਕਮਿਊਨਿਸਟ ਪਾਰਟੀਆਂ ਦੀ ਲੀਡਰਸ਼ਿਪ ਦੀ ਅਜਿਹੀ ਘੁਮੰਡ ਭਰੀ ਮਾਨਸਿਕਤਾ ਕਾਰਨ ਹੀ ਅੱਜ ਪੰਜਾਬ ਦੀਆਂ ਕਮਿਊਨਿਸਟ ਪਾਰਟੀਆਂ ਦੇ 100 ਤੋਂ ਵੱਧ ਧੜੇ/ਗਰੁੱਪ ਬਣੇ ਹੋਏ ਹਨ ਅਤੇ ਇਨ੍ਹਾਂ ਲੋਕਾਂ ਨੂੰ ਅਜੇ ਵੀ ਕੋਈ ਅਕਲ ਨਹੀਂ ਆ ਰਹੀ. ਖਾਲਿਸਤਾਨੀ ਲਹਿਰ ਦੇ ਦਿਨਾਂ ਵਿੱਚ ਕੈਨੇਡਾ ਦੇ ਗੁਰਦੁਆਰਿਆਂ ਉੱਤੇ ਕਾਬਿਜ਼ ਹੋਏ ਕਈ ਗੁੰਡਾ ਗਰੋਹ ਵੀ ਇਸ ਤਰ੍ਹਾਂ ਦੀ ਹੀ ਭਾਸ਼ਾ ਬੋਲਿਆ ਕਰਦੇ ਸਨ: 'ਜਿਸ ਕਿਸੀ ਨੇ ਵੀ ਗੁਰਦੁਆਰਾ ਕਮੇਟੀ ਤੋਂ ਕੋਈ ਹਿਸਾਬ ਕਿਤਾਬ ਪੁੱਛਣਾ ਪਹਿਲਾਂ ਘਰਦਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਆਵੇ'. ਪੰਜਾਬ ਦੀ ਕਮਿਊਨਿਸਟ ਲੀਡਰਸ਼ਿਪ ਜੇਕਰ ਇਹੋ ਜਿਹੀ ਹੰਕਾਰ ਭਰੀ ਸ਼ਬਦਾਵਲੀ ਵਰਤੇਗੀ ਤਾਂ ਕੀ ਲੋਕ ਉਨ੍ਹਾਂ ਦੇ ਨੇੜੇ ਆਉਣਗੇ? ਸ਼ਾਇਦ ਨਹੀਂ. ਜੇਕਰ ਇਨ੍ਹਾਂ ਲੋਕਾਂ ਨੂੰ ਸਿਰਫ ਇਹੀ ਗੱਲ ਸਮਝ ਆ ਜਾਵੇ ਤਾਂ ਪੰਜਾਬ ਦੀ ਕਮਿਊਨਿਸਟ ਪਾਰਟੀ ਮੁੜ ਦੁਬਾਰਾ ਪੰਜਾਬ ਦੇ ਲੋਕਾਂ ਵਿੱਚ ਆਪਣੀ ਸ਼ਾਖ ਬਨਾਉਣ ਵਿੱਚ ਕਾਮਿਯਾਬ ਹੋ ਜਾਵੇ.
    -ਸੁਖਿੰਦਰ, ਸੰਪਾਦਕ: 'ਸੰਵਾਦ', ਟੋਰਾਂਟੋ, ਕੈਨੇਡਾ"
  • ਤੁਸੀਂ ਇਸ  ਪੋਸਟ ਬਾਰੇ ਆਪਣੇ ਵਿਚਾਰ ਵੀ ਜ਼ਰੂਰ ਭੇਜੋ ਅਤੇ ਇਸ ਬਹਿਸ ਵਿੱਚ ਆਪਣੀ ਹਾਜਰੀ ਵੀ ਜ਼ਰੂਰ ਲਗਵਾਓ ਸਿਰਫ ਏਥੇ ਕਲਿੱਕ ਕਰਕੇ. ਰੈਕਟਰ ਕਥੂਰੀਆ  

3 comments:

Unknown said...

@ਸੁਖਿੰਦਰ ਜੀ ਸ਼ਾਇਦ ਇਹ ਸਮਝਣ ਦੀ ਲੋੜ ਹੈ ਕਿ ਜਾਤ-ਪਾਤ ਇੱਕੇ ਦਿਨ ਅਸਮਾਨ 'ਚੋਂ ਨਹੀਂ ਟਪਕੀ , ਹੌਲੀ -ਹੌਲੀ ਪੈਦਾ ਹੋਈ ਅਤੇ ਦੇਣ ਇਹ ਆਰਥਿਕ ਨਾਬਰਾਬਰੀ ਦੀ ਹੈ । ਜਿਸ ਦਿਨ ਪੂੰਜੀਵਾਦੀ ਪ੍ਬੰਧ ਢਹਿ-ਢੇਰੀ ਹੋਇਆ ਅਤੇ ਆਰਥਿਕ ਨਾਬਰਾਬਰੀ ਖਤਮ ਹੋਈ ਇਹ ਆਪਣੇ ਪੈਦਾ ਹੋਣ ਤੋਂ ਕਿਤੇ ਵੱਧ ਗਤੀ ਨਾਲ ਖਤਮ ਹੋ ਜਾਵੇਗੀ ,ਲੋੜ ਤਾਂ ਸਮਾਜ ਵਿੱਚ ਜਮਾਤੀ ਚੇਤਨਾ ਪੈਦਾ ਕਰਨ ਦੀ ਹੈ ਅਤੇ 'ਕੱਠੇ ਹੋ ਕੇ ਹੰਭਲਾ ਮਾਰਨ ਦੀ ।

ਸੁਖਿੰਦਰ said...

ਕਾਮਰੇਡ ਡਾ. ਸੁਖਦੀਪ ਸਿੰਘ ਜੀ:
ਮੇਰੀ ਇਸ ਗੱਲ ਦਾ ਬੁਰਾ ਨ ਮਨਾਉਣਾ ਕਿ ਤੁਹਾਨੂੰ ਅਜੇ ਇਸ ਗੱਲ ਦੀ ਹੀ ਸਮਝ ਨਹੀਂ ਆਈ ਕਿ ਜ਼ਾਤ-ਪਾਤ ਕੀ ਹੁੰਦੀ ਹੈ ਅਤੇ ਇਹ ਭਾਰਤੀ ਮੂਲ ਦੇ ਲੋਕਾਂ ਉੱਤੇ ਕਿਵੇਂ ਠੋਸੀ ਗਈ?
ਇਸ ਦੀ ਸਮਝ ਤੁਹਾਨੂੰ ਮਾਰਕਸ, ਲੈਨਿਨ, ਮਾਓ ਜਾਂ ਸਟਾਲਿਨ ਦੀਆਂ ਲਿਖਤਾਂ ਵਿੱਚੋਂ ਨਹੀਂ ਲੱਭੇਗੀ. ਇਸ ਦੀ ਸਮਝ ਲਈ ਤੁਹਾਨੂੰ ਭਾਰਤੀ ਸਭਿਅਤਾ ਦਾ ਇਤਿਹਾਸ ਪੜ੍ਹਨਾ ਪਵੇਗਾ. ਇਸਦੀ ਸਮਝ ਲਈ ਤੁਹਾਨੂੰ ਮਨੂੰਵਾਦ ਪੜ੍ਹਣਾ ਪਵੇਗਾ. ਇਸਦੀ ਸਮਝ ਲਈ ਤੁਹਾਨੂੰ ਵੇਦ ਸ਼ਾਸ਼ਤਰ ਪੜ੍ਹਣੇ ਪੈਣਗੇ. ਅਜਿਹੀਆਂ ਪੁਸਤਕਾਂ ਪੜ੍ਹਕੇ ਤੁਹਾਨੂੰ ਸਮਝ ਆਵੇਗੀ ਕਿ ਭਾਰਤੀ ਸਭਿਅਤਾ ਦੇ ਕਿਸ ਪੜਾ ਉੱਤੇ ਜ਼ਾਤ-ਪਾਤ ਦੀ ਪ੍ਰਣਾਲੀ ਆਰੀਆ ਲੋਕਾਂ ਨੇ ਭਾਰਤੀ ਸਮਾਜ ਉੱਤੇ ਠੋਸੀ, ਉਸਦੇ ਕੀ ਕਾਰਨ ਸਨ ਅਤੇ ਉਸ ਦੇ ਉਹ ਕੀ ਨਤੀਜੇ ਕੱਢਣੇ ਚਾਹੁੰਦੇ ਸਨ?
-ਸੁਖਿੰਦਰ, ਸੰਪਾਦਕ: 'ਸੰਵਾਦ', ਟੋਰਾਂਟੋ, ਕੈਨੇਡਾ

Iqbal Gill said...

ਸੁਖਿੰਦਰ ਜੀ ਅਧਿਆਨ ਕਰਨਾ ਜਰੂਰੀ ਹੈ ਸਮਾਂ ਮਿਲੇ ਤਾਂ ਮਨੂੰ ਸਿਮ੍ਰਤੀ (ਅਰਥਾਤ ਮਨੂੰ ਦੁਆਰਾ ਇੱਕਠੇ ਕੀਤੇ ਬਚਨਾ ਨੂੰ ਦਿੱਤਾ ਗਰੰਥ ਰੂਪ) ਪੜ ਲੈਣਾ ਚਾਹੀਦਾ ਹੈ | ਪਰ ਜੇਕਰ ਅਸੀਂ ਕਹੀਏ ਲਾਜ਼ਮੀ ਹੈ, ਇਹ ਨਿਆ-ਸੰਗਤ ਨਹੀਂ ਹੋਵੇਗਾ "ਮੈਨੂੰ ਬੁਖਾਰ ਹੋ ਗਿਆ ਤਾਂ ਮੈਂ ਨਹੀਂ ਸੋਚਦਾ ਕਿ ਮੈਨੂੰ ਬੁਖਾਰ ਨਾਲ ਸੰਬੰਧਿਤ ਗ੍ਰੰਥਾਂ ਨੂੰ ਪੜਨਾਂ ਚਾਹੀਦਾ ਹੈ ਕਾਬਿਲ ਡਾਕਟਰ ਕੋਲ ਜਾਣ ਦੀ ਵਜਾਇ | ਹਾਂ ਮੈਂ ਤੰਦਰੁਸਤ ਹਾਂ ਫੁਰਸਤ ਹੈ ਸੋ ਕਾਰਨ ਜਾਣ ਲੈਣੇ ਚਾਹੀਦੇ ਹਨ ਕਿ ਰਕਤਚਾਪ ਕਿਓਂ ਹੁੰਦਾ ਹੈ | ਕੀ ਕਰਾਂਗੇ ਮਨੂੰ ਸਿਮ੍ਰਤੀ ਤੇ ਵਕ਼ਤ ਬਰਬਾਦ ਕਰਕੇ ਉਹ ਵੀ ਤਦ ਜਦ ਜਾਤ-ਪਾਤ ਸਾਡਾ ਸਾਹ ਲੈਣਾ ਔਖਾ ਕਰ ਰਹੀ ਹੈ | ਚੰਗਾ ਹੈ ਕਾਬਿਲ ਵਿਚਾਰਕਾਂ ਦਾ ਸਹਾਰਾ ਲਿਆ ਜਾਵੇ ਜੋ ਇਸ ਬਿਮਾਰੀ ਦਾ ਤੋੜ ਜਾਣਦੇ ਹਨ ਤੇ ਉਪਾਅ ਤੇ ਵਕ਼ਤ ਲਗਾਇਆ ਜਾਵੇ | ਇਸ ਦਾ ਮਤਲਬ ਇਹ ਨਾ ਲਿਆ ਜਾਵੇ ਕਿ ਮੈਂ ਕੁਝ ਪੜਨ ਤੋਂ ਮੁਨਕਰ ਹੋ ਰਿਹਾ ਹਾਂ ਮਨੂੰ ਸਿਮ੍ਰਤੀ ਜਾਤ-ਪਾਤ ਦੀਆਂ ਖੂਬੀਆਂ ਨਾਲ ਭਰੀ ਹੋਈ ਹੈ ਆਪ ਜੀ ਮੇਰੇ ਤੋਂ ਬਹੁਤ ਜਿਆਦਾ ਪੜੇ ਲਿਖੇ ਹੋ ਮਨੂੰ ਸਿਮ੍ਰਤੀ ਦੀ ਮਹਾਨਤਾ ਹੈ ਅਗਰ ਅਸੀਂ ਜਾਤ ਪਾਤ ਦੇ ਪ੍ਰਬੰਧ ਨੂੰ ਹੋਰ ਮਜਬੂਤ ਕਰਨਾ ਹੈ, ਕੁ-ਤਰਕ-ਸੰਗਤ ਉਲੇਖਾਂ ਨਾਲ ਭਰੀ ਪਈ ਹੈ ਕਿ ਬ੍ਰਾਹਮਣ ਦਾ ਵਿਆਹ ਬ੍ਰਾਹਮਣ ਘਰ ਵਿਚ ਹੀ ਕਿਓਂ ਜਰੂਰੀ ਹੈ | ਸੋ ਮੈਨੂੰ ਨਹੀਂ ਲਗਦਾ ਕਿ ਮਨੂੰ ਸਿਮ੍ਰਤੀ ਜਾਤੀ-ਪ੍ਰਬੰਧ ਤੋੜਨ ਵਿਚ ਸਹਾਈ ਹੋਵੇਗੀ ਸਗੋਂ ਸਮਾਂ ਨਸ਼ਟ ਨਿਸਚਿਤ ਹੋਵੇਗਾ | ਤੁਸੀਂ ਜਿਨਾਂ ਸਾਸ਼ਤਰਾਂ ਨੂੰ ਪੜਨ ਦੀ ਸਲਾਹ ਦੇ ਰਹੇ ਹੋ ਉਹਨਾਂ ਵਿਚ ਮੈਨੂੰ ਨਹੀਂ ਲਗਦਾ ਕਿ ਜਾਤ-ਪਾਤ ਦੇ ਮਸਲੇ ਦਾ ਕੋਈ ਹੱਲ ਮਿਲੇਗਾ | ਧਰਤੀ ਨੂੰ ਚਪਟੀ ਮੰਨਣ ਵਾਲੇ, ਸੂਰਜ ਨੂੰ ਟੋਭੇ ਵਿਚ ਡੁਬਦਾ ਦਸਣ ਵਾਲੇ, ਇੰਦਰ ਨੂੰ ਖੁਸ਼ ਕਰਨ ਲਈ ਨਗਨ ਇਸਤਰੀਆਂ ਤੋਂ ਹਲ ਵਾਹੁਣ ਦੀ ਸਿਖਿਆ ਦੇਣ ਵਾਲੇ, ਭਾਣੇ ਵਿਚ ਜਿਉਣ ਦੇ ਤਥ ਦਾ ਸਹਾਰਾ ਲੈਕੇ ਇੱਕ ਲੋਟੂ ਵਰਗ ਦੀ ਪਿਠ ਥਾਪ੍ੜਨ ਵਾਲੇ ਸਾਸ਼ਤਰਾਂ ਵਿਚ ਇਸ ਸਮਸਿਆ ਦਾ ਇਲਾਜ਼ ਲਭਣ ਤੁਰਾਂਗੇ ਤਾਂ ਮੇਰਾ ਖਿਆਲ ਹੈ ਅਸੀਂ ਗਲਤ ਦਿਸ਼ਾ ਵੱਲ ਸਫ਼ਰ ਕਰ ਰਹੇ ਹੋਵਾਂਗੇ |