ਫੌਜੀ ਬੂਟਾਂ ਦੀ ਧਮਕ ਅਤੇ ਤੋਪਾਂ ਦੇ ਗੋਲਿਆਂ ਦੀ ਦਿਲ ਹਿਲਾ ਦੇਣ ਵਾਲੀ ਆਵਾਜ਼ ਸ਼ਾਇਦ ਅਫਗਾਨਿਸਤਾਨ ਦੀ ਤਕਦੀਰ ਬਣ ਚੁੱਕੀ ਹੈ. ਪਰ ਕੁਝ ਹਿੰਮਤਵਰ ਲੋਕ ਹਨੇਰੀਆਂ ਅਤੇ ਤੂਫਾਨਾਂ ਦੇ ਸਾਹਮਣੇ ਵੀ ਚਿਰਾਗ ਜਗਾਉਣ ਦੀ ਪਰੰਪਰਾ ਨੂੰ ਕਦੇ ਟੁੱਟਣ ਨਹੀਂ ਦੇਂਦੇ...ਫਿਰ ਸਾਹਮਣੇ ਭਾਵੇਂ ਜੰਗ ਦਾ ਮੈਦਾਨ ਹੀ ਕਿਓਂ ਨਾ ਹੋਵੇ. ਅਮਰੀਕੀ ਫੌਜ ਦੇ Spc. Joshua Rojas ਨੇ ਜਦੋਂ ਅਫਗਾਨਿਸਤਾਨ ਵਿੱਚ ਪਰਵਾਨ ਖੇਤਰ ਦੇ ਬਗਰਾਮ ਬਜ਼ਾਰ ਵਿੱਚੋਂ ਲੰਘਦਿਆਂ ਕੁਝ ਬੱਚਿਆਂ ਨੂੰ ਦੇਖਿਆ ਤਾਂ ਸ਼ਾਇਦ ਉਸਦੇ ਮਨ ਵਿੱਚ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ.ਉਹ ਬੜੇ ਹੀ ਪਿਆਰ ਨਾਲ ਇਕਦਮ ਇਹਨਾਂ ਬੱਚਿਆਂ ਨਾਲ ਘੁਲਮਿਲ ਗਿਆ.ਪ੍ਰੇਮ ਦੇ ਚਿਰਾਗ ਜਗਾਉਂਦਿਆਂ, ਪ੍ਰੇਮ ਦੀ ਗੰਗਾ ਵਹਾਉਂਦਿਆਂ ਇਹਨਾਂ ਬੱਚਿਆਂ ਅਤੇ ਇਸ ਸੈਨਿਕ ਦੀ ਇਸ ਛੋਟੀ ਜਿਹੀ ਮੁਲਾਕਾਤ ਨੂੰ ਕੈਮਰੇ ਵਿੱਚ ਕੈਦ ਕੀਤਾ ਅਮਰੀਕੀ ਸੈਨਾ ਦੇ ਹੀ Sgt. Corey Idleburg ਨੇ. ਯੁਹਾਨੂੰ ਇਹ ਤਸਵੀਰ ਕਿਹੋ ਜਿਹੀ ਲੱਗੀ...ਇਸ ਬਾਰੇ ਦਸਣਾ ਭੁੱਲ ਨਾ ਜਾਣਾ.ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ. --ਰੈਕਟਰ ਕਥੂਰੀਆ
1 comment:
bache to bache hain......vo aap ho jo fouji ho, patrkaar ho ya talibaan.......
vo sirf bache hain jo bachpan ki gali mai se guzar rahe hain..........allah kare unhe saaf raste nasib ho..........
Post a Comment