Thursday, April 22, 2010

ਇਕ ਸੱਦਾ ਪੱਤਰ ਇਹ ਵੀ

ਫ਼ੇਰੇ..02:00 ਵਜੇ ਅੱਧੀ ਰਾਤ--ਭੋਜਨ...4:00 ਵਜੇ ਹੱਡਾ ਰੋੜੀ--ਡੋਲੀ 5:00 ਵਜੇ
ਤੰਬਾਕੂ ਨੋਸ਼ੀ ਨਾਲ ਹੋਣ ਵਾਲੇ ਬਹੁਤ ਸਾਰੇ ਨੁਕਸਾਨਾਂ ਦਾ ਪਤਾ ਹੋਣ ਦੇ ਬਾਵਜੂਦ ਵੀ ਬਹੁ ਗਿਣਤੀ ਲੋਕ ਇਸ ਨੂੰ ਆਪਣੀ ਜ਼ਿੰਦਗੀ ਦਾ ਇੱਕ ਅਤਿ ਅਹਿਮ ਅੰਗ ਬਣਾ ਕੇ ਚਲ ਰਹੇ ਹਨ.  ਓਹ ਖੁਦ ਤਾਂ ਇਸ ਸੜਦੇ ਬਲਦੇ ਜ਼ਹਿਰੀਲੇ ਧੂੰਏ ਨੂੰ ਹਰ ਕਸ਼ ਦੇ ਨਾਲ ਆਪਣੇ ਫੇਫੜਿਆਂ ਤਕ ਭੇਜਦੇ ਹੀ ਹਨ ਪਰ ਇਸਦੇ ਨਾਲ ਹੀ ਓਹ ਆਪਣੇ ਆਲੇ ਦੁਆਲੇ ਮੌਜੂਦ ਉਹਨਾਂ ਲੋਕਾਂ ਨੂੰ ਵੀ ਮੌਤ ਦੀ ਇਹ ਸੌਗਾਤ ਜ਼ਬਰਦਸਤੀ ਭੇਂਟ ਕਰਦੇ ਹਨ ਜਿਹੜੇ ਇਸ ਨੂੰ ਸਖ਼ਤ ਨਫਰਤ ਕਰਦੇ ਹਨ. ਤੰਬਾਕੂ ਦੇ ਸੂਟੇ ਲਾਉਣ ਵਾਲਿਆਂ ਦੇ ਅੰਦਰੋਂ ਨਿਕਲਿਆ ਹੋਇਆ ਇਹ ਗੰਦਾ ਤੇ ਜ਼ਹਿਰੀਲਾ ਧੂੰਆ ਹੋਰਨਾਂ ਨੂੰ ਵੀ ਆਪਣੀ ਜਕੜ ਵਿਚ ਲੈ ਕੇ ਹੋਲੀ ਹੋਲੀ ਮੌਤ ਦੇ ਮੂੰਹ ਵਿੱਚ ਭੇਜ ਦੇਂਦਾ ਹੈ.  ਇਸ ਤਰਾਂ ਸਿਗਰੇਟ ਜਾਂ ਬੀੜੀ ਪੀਤੇ ਬਿਨਾ ਹੀ ਬਹੁਤ ਸਾਰੇ  ਲੋਕ ਇਸ ਦਾ ਖ਼ਾਮਿਆਜ਼ਾ ਭੁਗਤਦੇ ਹਨ. ਅਜਿਹੀਆਂ ਮੌਤਾਂ ਦੀ ਗਿਣਤੀ ਹਰ ਸਾਲ ਛੇ ਲੱਖ ਬਣਦੀ ਹੈ. ਨਾਲ ਹੀ ਹੁੰਦਾ ਹੈ ਹਰ ਸਾਲ ਦਸ ਅਰਬ ਡਾਲਰ ਦਾ ਨੁਕਸਾਨ. ਦੁਨੀਆ ਦੇ 17 ਮੁਲਕਾਂ ਵਿੱਚ ਇਸ ਨੂੰ ਇੱਕ ਸਮਾਜਿਕ ਬੁਰਾਈ ਵਾਲਾ ਵਤੀਰਾ ਕਰਦਿਆਂ ਆਮ ਜਨਤਕ ਥਾਵਾਂ ਤੇ ਸਿਗਰੇਟ ਬੀੜੀ ਪੀਣ ਤੇ ਪਾਬੰਦੀ ਵੀ ਲਗਾ ਦਿੱਤੀ ਗਈ. ਦੁਨੀਆ ਵਿੱਚ ਜ਼ਿਆਦਾ ਆਬਾਦੀ ਵਾਲੇ ਕੁਲ 100 ਸ਼ਹਿਰਾਂ ਵਿੱਚੋ 22 ਸ਼ਹਿਰ ਅਜਿਹੇ ਹਨ ਜਿੱਥੇ ਕਿ ਆਮ ਜਨਤਕ ਥਾਵਾਂ ਤੇ ਸਿਗਰੇਟ ਬੀੜੀ ਨਹੀਂ ਪੀਤੀ ਜਾ ਸਕਦੀ. ਇਸ ਬੁਰਾਈ ਦੇ ਖਿਲਾਫ਼ ਹੁਣ ਤੱਕ ਬਹੁਤ ਕੁਝ ਕਿਹਾ ਅਤੇ ਸੁਣਿਆ ਜਾ ਚੁੱਕਿਆ ਹੈ. ਅੱਜ  ਵੀ ਇੱਸੇ ਤਰਾਂ ਹੋਇਆ. ਅੱਜ ਦੇ ਇਨਬਕਸ ਵਿੱਚ ਇਕ ਸੱਦਾ ਪੱਤਰ ਸੀ. ਲਓ ਤੁਸੀਂ ਵੀ ਪੜੋ ਅਤੇ ਹੋਰਨਾਂ ਨੂੰ ਵੀ ਪੜ੍ਹਾਓ. ਇਸ ਸੱਦਾ ਪੱਤਰ ਨੂੰ ਤਿਆਰ ਕੀਤਾ ਅਤੇ ਭੇਜਿਆ ਹੈ ਸਿੰਘ ਕੁਲਵਿੰਦਰ ਨੇ ਜਿਸ ਨਾਲ ਮਿਲ ਕੇ ਤੁਹਾਨੂੰ ਪਤਾ ਲੱਗੇਗਾ ਉਸਦੀਆਂ ਕਈ ਹੋਰ ਖੂਬੀਆਂ ਦਾ.
ਵਿਆਹ ਸੱਦਾ ਪੱਤਰ
ਸ਼੍ਰੀ ਮਤੀ ਸਿਗਰਟ ਦੇਵੀ ਅਤੇ ਸ਼੍ਰੀ ਮਾਨ ਗੁਟਕਾ ਪ੍ਰਸ਼ਾਦ ਚੂਨਾ                                
ਨਿਮਰਤਾ ਸਾਹਿਤ ਬੇਨਤੀ ਕਰਦੇ ਹਨ ਕਿ ਓਹਨਾ ਦੀ
ਸਪੁਤਰੀ
ਬੀਬੀ ਬੀੜੀ ਦੇਵੀ
ਦਾ ਸ਼ੁਭ ਵਿਆਹ
ਬੀਬਾ ਤਮਾਕੂ ਲਾਲ
( ਸਪੁਤਰ ਸ਼੍ਰੀ ਮਤੀ ਅਫ਼ੀਮ ਦੇਵੀ ਅਤੇ ਸ਼੍ਰੀ ਮਾਨ ਗਾਂਜਾ ਪ੍ਰਸ਼ਾਦ ਨਿਵਾਸੀ ਕਬਰਿਸਤਾਨ)
ਦੇ ਨਾਲ ਹੋਣਾ ਨਿਯਤ ਹੋਇਆ ਹੈ
ਸੋ ਆਪ ਜੀ ਇਸ ਅਸ਼ੁਭ ਘੜੀ ਤੇ ਸਿਵਿਆ ਚ’ ਪਹੁੰਚਣ ਦੀ ਕਿਰਪਾਲਤਾ ਕਰਨੀ ਅਤਿ ਦੁਖੀ ਹੋਵਾਗੇ

ਪਰੋਗਰਾਮ
ਦਿਨ ਸੋਮਵਾਰ ਮਿਤੀ 32 ਅਗਸਤ 2009
ਚੀਕ ਚਿਹਾੜਾ ਰੋਣਾ ਧੋਣਾ ਅਤੇ ਨਚਾਰਪੁਣਾ ,,,,,,,,,,,,, ਕੋਈ ਸਮਾ ਨਹੀ
ਦਿਨ ਮੰਗਲਵਾਰ ਮਿਤੀ 33 ਅਗਸਤ 2009
ਸਵਾਗਤ ਬਰਾਤ ,,,,,,,,,,,,,,,,,,,,12:00 ਰਾਤ ਨੂੰ ਸਿਵਿਆ ਵਿਚ
ਫ਼ੇਰੇ ,,,,,,,,,,,,,,,,,,,,,,,,,,,,02;00 ਵਜੇ ਅੱਧੀ ਰਾਤ
ਭੋਜਨ,,,,,,,,,,,,,,,,,,,,,,,,,4'00 ਵਜੇ ਹੱਡਾ ਰੋੜੀ
ਡੋਲੀ,,,,,,,,,,,,,,,,,,,,,,,,,, 5;00 ਵਜੇ

ਸਵਾਗਤ ਕਰਤਾ
ਮਰੇ ਕੁੱਤੇ, ਮਰੀਆ ਭੇਡਾਂ ,
ਅਤੇ ਸੂਰ
ਦਰਸ਼ਨ ਅਭੀਲਾਸ਼ੀ
ਵਿਸਕੀ ਦੀ ਬੋਤਲ ( ਮਾਮਾ ਜੀ )
ਅਫ਼ੀਮ ( ਤਾਇਆ ਜੀ)
ਡੋਡੇ (ਚਾਚਾ ਜੀ)

ਮੇਰੀ ਬੂਆ ਤੀ ਤਾਦੀ ਮੈ ਜਲੁਲ ਜਲੁਲ ਆਨਾ ,,ਕੋਰੈਕਸ ਤੇ ਫ਼ੈਸੀ ਡਰਿਲ 



 ਨੋਟ : ਇਹ ਸਿਰਫ ਇਕ ਮਜ਼ਾਕ ਹੈ ਜੀ ਕਿਤੇ ਸਚੀਂ ਨਾ ਚਲੇ ਜਾਇਓ...ਜੇ ਇਹ ਚੰਗਾ ਲੱਗੇ ਤਾਂ ਸਿੰਘ ਕੁਲਵਿੰਦਰ ਦੇ ਨਾਮ ਸ਼ਾਬਾਸ਼ੀ ਜ਼ਰੂਰ ਭੇਜੋ. ਤੁਹਾਡੀਆਂ ਟਿਪਣੀਆਂ ਦੀ ਉਡੀਕ ਰਹੇਗੀ. ਤੁਸੀਂ ਇਥੇ ਕਲਿਕ ਕਰਕੇ ਸਿੰਘ ਕੁਲਵਿੰਦਰ ਨਾਲ ਮਿਲ ਵੀ ਸਕਦੇ ਹੋ. ਜੇ ਕਲਿੱਕ ਕਰਕੇ ਵੀ ਕਿਸੇ ਤਕਨੀਕੀ ਕਾਰਣ ਗੱਲ ਨਾ ਬਣੇ ਤਾਂ ਇਹ ਹੈ ਸਿੰਘ ਕੁਲਵਿੰਦਰ ਨਾਲ ਸੰਪਰਕ ਲਈ ਮੇਲ ਆਈ ਡੀ kulwinders84@yahoo.com  ਅਤੇ singhkulwinders84@gmail.com ਅਤੇ ਇਹ ਹੈ ਮੋਬਾਇਲ ਨੰਬਰ :-98721-51633...........                    --ਰੈਕਟਰ ਕਥੂਰੀਆ 

No comments: