ਜਗਰਾਓਂ ਨਾਲ ਸੰਬੰਧ ਰੱਖਨ ਵਾਲੇ ਪ੍ਰਦੀਪ ਰਾਜ ਗਿੱਲ ਇਸ ਸਮੇਂ ਸਿਡਨੀ ਆਸਟਰੇਲੀਆ ਵਿੱਚ ਸੈਟਲ ਹਨ. ਪੰਜਾਬ ਤੋਂ ਬਹੁਤ ਦੂਰ ਜਾ ਕੇ ਵੀ ਨਾ ਤਾਂ ਉਹਨਾਂ ਦਾ ਮੋਹ ਪੰਜਾਬ ਨਾਲ ਘਟਿਆ ਹੈ ਅਤੇ ਨਾ ਹੀ ਪੰਜਾਬੀ ਅਤੇ ਪੰਜਾਬੀਅਤ ਨਾਲ. ਅਲੋਪ ਹੋ ਰਹੀਆਂ ਭਾਸ਼ਾਵਾਂ ਦੀ ਚਰਚਾ ਤਥਾਂ ਅਤੇ ਅੰਕੜਿਆਂ ਨਾਲ ਕਰਦਿਆਂ ਉਹਨਾਂ ਨੇ ਇਸ ਗੱਲ ਦਾ ਖਦਸ਼ਾ ਵੀ ਪ੍ਰਗਟਾਇਆ ਹੈ ਕਿ ਕਿਤੇ ਪੰਜਾਬੀ ਵੀ ਅਲੋਪ ਹੋਣ ਵਾਲੀਆ ਭਾਸ਼ਾਵਾਂ ਵਿੱਚ ਸ਼ਾਮਿਲ ਨਾ ਹੋ ਜਾਵੇ. ਉਹਨਾਂ ਦੀ ਚਿੰਤਾ ਦੇ ਇਸ ਪ੍ਰਗਟਾਵੇ ਨੂੰ ਅਸੀਂ ਉਹਨਾਂ ਦੇ ਸ਼ਬਦਾਂ ਚ ਹੀ ਪ੍ਰਕਾਸ਼ਿਤ ਕਰ ਰਹੇ ਹਾਂ...ਤੁਸੀਂ ਆਪਣੀ ਕੀਮਤੀ ਰਾਏ ਭੇਜਣੀ ਨਾਂ ਭੁੱਲਣਾ....ਰੈਕਟਰ ਕਥੂਰੀਆ.
ਲਗਭਗ ਵੀਹ ਕੁ ਸਾਲ ਪਹਿਲਾਂ ਪੰਜਾਬੀ ਟ੍ਰਿਬਿਊਨ 'ਚ ਇੱਕ ਦਾਗਿਸਤਾਨੀ ਲੋਕ ਤਥ ਪੜ੍ਹਿਆ ਸੀ."ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ -- ਇਸ ਤੋਂ ਵੱਡੀ ਬਦਦੁਆ ਕੋਈ ਨਹੀਂ ਹੁੰਦੀ." ਉਸ ਤੋਂ ਬਾਅਦ ਇੱਕ ਮੰਚ ਉੱਤੇ ਸੂਫ਼ੀ ਗਾਇਕ (?) ਹੰਸ ਰਾਜ ਹੰਸ ਇਹੀ ਗੱਲ ਦੁਹਰਾਓਂਦਾ ਹੋਇਆ ਸੁਣਿਆ. ਸੋਚਿਆ ਇਹ ਜਜ਼ਬਾਤੀ ਗੱਲਬਾਤ ਇਸ ਦੇ ਕਿੱਤੇ ਨਾਲ ਸੰਬੰਧਤ ਹੈ, ਅਣਗੋਲਿਆਂ ਕਰ ਦਿੱਤੀ. ਪਰ ਪਿਛੇ ਜਿਹੇ ਪੜ੍ਹੀ ਇੱਕ ਖਬਰ,"ਯੂਨੈਸਕੋ ਦੀ ਰਿਪੋਰਟ ਅਨੁਸਾਰ ਪੰਜਾਬੀ ਬੋਲੀ 50 ਸਾਲ ਵਿੱਚ ਖਤਮ ਹੋ ਜਾਵੇਗੀ?" ਸੋਚਾਂ ਵਿੱਚ ਪਾ ਗਈ. ਜਵਾਬ ਲਭਣ ਲਈ ਇੰਟਰਨੈਟ ਤੇ ਗਿਆ. ਬਹੁਤ ਸਾਰੇ ਸਵਾਲ, ਬਹੁਤ ਸਾਰੇ ਜਵਾਬ. ਸੋਚਿਆ ਕੋਈ ਸੰਬੰਧਤ ਕਿਤਾਬ ਵੇਖਦਾਂ. ਕਈ ਕਿਤਾਬਾਂ ਸਨ. .ਬਲੈਕ ਟਾਊਨ ਲਾਇ ਬ੍ਰੇਰੀ 'ਚੋਂ ਇੱਕ ਕਿਤਾਬ ਚੰਗੀ ਲੱਗੀ. ''vanishing voices'' ਨਾਂਅ ਦੀ ਇਸ ਪੁਸਤਕ ਵਿੱਚ ਬਹੁਤ ਸਾਰੀਆਂ ਖਤਮ ਹੋ ਚੁੱਕੀਆਂ ਬੋਲੀਆਂ ਅਤੇ ਖਤਮ ਹੋ ਰਹੀਆਂ ਬੋਲੀਆਂ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ ਹੈ ਕਿ ਇਹ ਕਿਓਂ ਖਤਮ ਹੋ ਰਹੀਆਂ ਨੇ ਅਤੇ ਇਸਦੇ ਕੀ ਕਾਰਣ ਹਨ ?. ਇਸ ਲੇਖ ਵਿੱਚ ਮੈਂ ਉਸ ਕਿਤਾਬ ਦਾ ਇੱਕ ਅੰਸ਼ ਦੇ ਰਿਹਾ ਹਾਂ,"ਕੁਝ ਸਾਲ ਪਹਿਲਾਂ ਭਾਸ਼ਾ ਵਿਗਿਆਨੀ ਤੁਰਕੀ ਦੇ ਇੱਕ ਪਿੰਡ ਹਾਜੀ ਉਸਮਾਨ 'ਚ "ਤਵਫਿਕ ਏਸਿੰਚ" ਨਾਮੀ ਇੱਕ ਬਜੁਰਗ ਨੂੰ ਮਿਲਣ ਗਏ ਜੋ ਅਬਿੱਖ (ubykh) ਭਾਸ਼ਾ ਬੋਲਣ ਵਾਲਾ ਆਖਰੀ ਬੰਦਾ ਰਹਿ ਗਿਆ ਸੀ. ਉਸ ਪਿੰਡ ਵਿੱਚ ਹੀ ਚਾਰ ਪੰਜ ਹੋਰ ਆਦਮੀ ਵੀ ਥੋਹੜੀ ਬਹੁਤੀ ਅਬਿੱਖ ਬੋਲੀ ਬੋਲ ਲੈਂਦੇ ਸਨ. ਪਰ ਏਸਿੰਚ ਬਿਨਾ ਰੋਕ ਟੋਕ ਦੇ ਬੋਲ, ਲਿਖ ਤੇ ਪੜ੍ਹ ਲੈਂਦਾ ਸੀ. ਉਸਦੇ ਤਿੰਨ ਪੁੱਤਰ ਵੀ ਉਸ ਨਾਲ ਅਬਿੱਖ ਬੋਲੀ ਵਿੱਚ ਗੱਲਬਾਤ ਨਹੀਂ ਸਨ ਕਰ ਸਕਦੇ.ਕਿਓਂਕਿ ਓਹ ਤੁਰਕੀ ਬੋਲਦੇ ਸਨ. 1984 ਵਿੱਚ ਏਸਿੰਚ ਨੇ ਆਪਣੀ ਕਬਰ ਤੇ ਲੱਗਣ ਲਈ ਪੱਥਰ ਅਬਿੱਖ ਭਾਸ਼ਾ ਵਿੱਚ ਖੁਣਵਾਇਆ ਸੀ. ਇਸ ਪੱਥਰ ਉੱਤੇ ਲਿਖਿਆ ਹੋਇਆ ਸੀ,"ਇਹ ਤਵਫਿਕ ਏਸਿੰਚ ਦੀ ਕਬਰ ਹੈ. ਉਹ ਆਖਰੀ ਆਦਮੀ ਸੀ ਜੋ ਅਬਿੱਖ ਭਾਸ਼ਾ ਬੋਲ ਲੈਂਦਾ ਸੀ."1992 ਵਿੱਚ ਉਸਦੀ ਮੌਤ ਤੋਂ ਬਾਅਦ ਅਬਿੱਖ ਭਾਸ਼ਾ ਵੀ ਖਤਮ ਹੋ ਗਈਆਂ ਭਾਸ਼ਾਵਾਂ ਦੀ ਗਿਣਤੀ ਵਿੱਚ ਸ਼ਾਮਿਲ ਹੋ ਗਈ. ਇੱਕ ਬੋਲੀ ਦਾ ਅੰਤ ਕਿੰਨਾ ਦੁਖਾਂਤਕ ਸੀ ਕਿ ਉਸ ਪੱਥਰ ਨੂੰ ਪੜਨ ਵਾਲਾ ਵੀ ਕੋਈ ਨਹੀਂ ਸੀ ਰਹਿ ਗਿਆ.ਦੁਨੀਆ 'ਚ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਜਿਵੇਂ ਕੀ ਵੈਲਸ਼ (Welsh)..ਇਹ ਭਾਸ਼ਾ ਵੈਲਜ਼ ਵਿੱਚੋਂ ਖਤਮ ਹੋ ਰਹੀ ਹੈ. ਇਹ ਓਹ ਭਾਸ਼ਾ ਹੈ ਜਿਸ ਨੂੰ ਰਾਜਕੁਮਾਰ ਚਾਰਲਸ ਨੇ 1969 'ਚ ਵੇਲਸ ਦਾ ਰਾਜ ਕੁਮਾਰ ਬਣਨ ਤੋਂ ਪਹਿਲਾਂ ਸਿੱਖਿਆ ਸੀ ਅਤੇ ਆਪਣਾ ਭਾਸ਼ਨ ਵੀ ਵਿਲਸ ਭਾਸ਼ਾ ਵਿੱਚ ਦਿੱਤਾ ਸੀ. ਆਇਰਲੈੰਡ ਵਿੱਚ ਗਾਇਲਕ ਭਾਸ਼ਾ (Gaelic) ਵੀ ਖਤਮ ਹੋ ਰਹੀ ਹੈ. ਆਸਟਰੇਲੀਆ 'ਚ ਅਬਰੀਜਨੀ (Aborigines) ਲੋਕਾਂ ਦੀਆਂ 250 ਭਾਸ਼ਾਵਾਂ ਖਤਮ ਹੋ ਗਈਆਂ ਹਨ ਅਤੇ ਬਾਕੀ ਲਗਦੀਆਂ ਨਹੀਂ ਕੀ ਬਚਣਗੀਆਂ ਕਿਓਂਕਿ ਅੰਗ੍ਰੇਜ਼ੀ ਉਹਨਾਂ ਨੂੰ ਖਾ ਰਹੀ ਹੈ. ਇਸ ਕਿਤਾਬ ਵਿੱਚ ਲਿਖਿਆ ਹੈ ਕਿ ਅਗਲੇ ਸੌ ਸਾਲਾਂ ਵਿੱਚ ਦੁਨੀਆ ਦੀਆਂ ਲਗਭਗ 50 ਫੀਸਦੀ ਭਾਸ਼ਾਵਾਂ ਖਤਮ ਹੋ ਜਾਣ ਦੀ ਸੰਭਾਵਨਾ ਹੈ. ਜਦ ਕੋਈ ਭਾਸ਼ਾ ਖਤਮ ਹੁੰਦੀ ਹੈ ਤਾਂ ਉਸ ਨਾਲ ਸੰਬੰਧਤ ਲਾਇਬਰੇਰੀ ਵੀ ਖਤਮ ਹੋ ਜਾਂਦੀ ਹੈ. ਹੁਣ ਭਾਰਤ ਦੀ ਗੱਲ ਕਰਦੇ ਹਾਂ. ਸੰਸਕ੍ਰਿਤੀ, ਡੋਗਰੀ,........ਅਤੇ ਪੰਜਾਬੀ...? ਪੰਜਾਬੀ ਹੋਣ ਦੇ ਨਾਤੇ ਪੰਜਾਬੀ ਭਾਸ਼ਾ ਦੀ ਗੱਲ ਕਰਦੇ ਹਾਂ.ਕਿ ਇਹ ਵੀ ਪੱਤਨ ਵੱਲ ਜਾ ਰਹੀ ਹੈ. ਇਸ ਬਾਰੇ ਵੱਖ ਵੱਖ ਰਾਇ ਮਿਲ ਰਹੀ ਹੈ. ਪੰਜਾਬੀ ਦੀ ਗੱਲ ਕਰਦਿਆਂ ਦੋਹਾਂ ਪੰਜਾਬਾਂ ਦੀ ਗੱਲ ਕਰਨੀ ਬਣਦੀ ਹੈ. ਮਾਰਚ ਮਹੀਨੇ ਵਿੱਚ ਪੰਜਾਬੀ ਬਚਾਓ ਮੰਚ ਵੱਲੋਂ ਯੂਨੈਸਕੋ ਦੀ ਰਿਪੋਰਟ ਦੇ ਸੰਬੰਧ ਕੀਤੇ ਗਏ ਇੱਕ ਸਮਾਗਮ ਵਿੱਚ ਕੁਲਦੀਪ ਨਯੀਅਰ ਕਹਿੰਦਾ ਹੈ ਕਿ," ਇਹ ਸ਼ਰਮ ਦੀ ਗੱਲ ਹੈ ਕਿ ਅਸੀਂ ਪੰਜਾਬੀ ਹੁੰਦੇ ਹੋਏ ਵੀ ਘਰ ਵਿੱਚ ਅੰਗ੍ਰੇਜ਼ੀ ਜਾਂ ਹਿੰਦੀ ਵਿੱਚ ਗੱਲਬਾਤ ਕਰਨ ਨੂੰ ਤਰਜੀਹ ਦੇਂਦੇ ਹਾਂ. ਰਾਜਨੀਤਕ ਪਾਰਟੀਆਂ ਨੇ ਸਭ ਤੋਂ ਜਿਆਦਾ ਪੰਜਾਬੀ ਬੋਲੀ ਦਾ ਨੁਕਸਾਨ ਕੀਤਾ ਹੈ. 29 ਮਾਰਚ 1967 ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਲਛਮਣ ਸਿੰਘ ਗਿੱਲ ਨੇ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦੇਣ ਲਈ ਵਿਧਾਨ ਸਭਾ ਵਿੱਚ ਬਿਲ ਪੇਸ਼ ਕੀਤਾ. ਜਨਵਰੀ 1968 ਵਿੱਚ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦੇ ਦਿੱਤਾ ਗਿਆ. ਫਿਰ ਭਾਸ਼ਾ ਵਿਭਾਗ ਪੰਜਾਬ ਦਾ ਗਠਨ ਕੀਤਾ. ਉਸ ਗਠਨ ਤੋਂ ਲੈ ਕੇ ਹੁਣ ਤੱਕ ਰਾਜਨੀਤਕ ਪਾਰਟੀਆਂ ਨੇ ਜੋ ਵੀ ਕੋਸ਼ਿਸ਼ਾਂ ਕੀਤੀਆਂ, ਉਹਨਾਂ ਨੂੰ ਬੂਰ ਨਹੀਂ ਪਿਆ. ਸਭ ਨੇ ਆਪਣੇ ਰਾਜਨੀਤਕ ਸਵਾਰਥ ਹੀ ਕਢੇ ਹਨ. ਇਥੋਂ ਤੱਕ ਕਿ ਮਰਦਮ ਸ਼ੁਮਾਰੀ ਵਿੱਚ ਵੀ ਬਹੁਤ ਸਾਰੇ ਪੰਜਾਬੀ ਆਪਣੀ ਮਾਂ ਬੋਲੀ ਪੰਜਾਬੀ ਨਹੀਂ ਲਿਖਵਾਓਂਦੇ.ਉਹਨਾਂ ਲਈ ਡਾਕਟਰ ਜਗਤਾਰ ਦਾ ਇਹ ਸ਼ਿਅਰ ਹੀ ਕਾਫੀ ਹੈ:
ਆਪਣੀ ਭਾਸ਼ਾ ਨੂੰ ਕਹੀਏ ਨਾਂ ਮਾਂ ਬੋਲੀ,
ਜੇ ਕੋਈ ਕਹੇ ਹਰਾਮੀ ਤਾਂ ਫਿਰ ਲੜਦੇ ਹਾਂ.
ਕੀ ਵਗੀਆਂ ਪੰਜਾਬ ਨੂੰ ਆਖਿਰ ਕੀ ਵਗੀਆਂ,
ਆਪਣੇ ਛੱਡ ਕੇ ਗੈਰਾਂ ਦਾ ਹਥ ਫੜਦੇ ਹਾਂ...
ਲਹਿੰਦੇ ਪੰਜਾਬ ਦੇ ਅਖਬਾਰ ''THE NEWS'' ਵਿੱਚ ਇਸ਼ਤਿਆਕ ਅਹਿਮਦ ਆਪਣੇ ਲੇਖ -- ਪੰਜਾਬੀ, ਪੰਜਾਬੀ ਤੋਂ ਬਿਨਾ" ਵਿੱਚ ਲਿਖਦਾ ਹੈ ਕਿ ਐਡਾ ਕੋਈ ਤਾਤਕਾਲਿਕ ਖਤਰਾ ਨਹੀਂ ਹੈ. ਦੁਨੀਆ ਵਿੱਚ ਦਸ ਤੋ 12 ਕਰੋੜ ਲੋਕ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬੀ ਹਨ. ਇਹਨਾਂ ਚੋਂ ਅਠ ਕਰੋੜ ਲੋਕ ਅਰਥਾਤ 55 ਫੀਸਦੀ ਲੋਕ ਲਹਿੰਦੇ ਪੰਜਾਬ ਵਿੱਚ ਹਨ. ਤਿੰਨ ਕਰੋੜ ਚੜ੍ਹਦੇ ਪੰਜਾਬ ਵਿੱਚ ਹਨ ਜੋ ਕਿ ਸਿਰਫ ਤਿੰਨ ਪ੍ਰਤਿਸ਼ਤ ਹੀ ਬਣਦੇ ਹਨ. ਇੱਕ ਕਰੋੜ ਬਾਕੀ ਦੀ ਦੁਨੀਆ ਵਿੱਚ ਵੱਸਦੇ ਹਨ. ਪਰ ਉਹ ਇੱਕ ਗੱਲ ਲਿਖਦਾ ਹੈ ਕਿ ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਹੁਣ ਉਰਦੂ ਦੀ ਮਾਰ ਹੇਠ ਆ ਰਹੀ ਹੀ ਜਦਕਿ ਇੰਡੀਆ ਵਿੱਚ ਪੰਜਾਬੀ ਭਾਸ਼ਾ ਹਿੰਦੀ ਅਤੇ ਅੰਗ੍ਰੇਜ਼ੀ ਦੀ ਮਾਰ ਹੇਠ ਹੈ. ਪੰਜਾਬ ਵਿੱਚ ਸਿੱਖਾਂ ਦੀ ਸ਼ਨਾਖਤ ਨੂੰ ਪੰਜਾਬੀ ਤੋਂ ਅਲਗ ਨਹੀਂ ਕੀਤਾ ਜਾ ਸਕਦਾ. pr ieh ਵੀ s`c hY ik ijQy DUMAW ਹੋਵੇਗਾ auQy A`g jrUr huMdI hY[BivK ivc ikqy ^qrw jrUr mMfrw irhw hY[ AstrylIAW ivc vsdy pMjwbIAW dw ies pwsy sucyq hoxw bxdw hY[ikauN nw Awpxy b~icAW nUM GrW ivc jW pMjwbI BweIcwry v`loN clwey jWdy skUlW ivc pMjwbI pVHweI jwvy[qW jo auh BivK ivc is`K ieiqhws, ਸੂਫ਼ੀ ਸੰਤਾਂ ਅਤੇ ਗੁਰਬਾਣੀ pVH skx[ Aqy ieh nw hovy ik iek idn pMjwbI vI Awaux vwly smyN ivc Alop ho rhIAW zubwnW ivc Swml ho jwvy! --ਪ੍ਰਦੀਪ ਰਾਜ ਗਿੱਲ
No comments:
Post a Comment