Sunday, March 07, 2010

ਮਿਸਰ ਵਿਚ ਬਲੋਗ ਦੀ ਦੁਨੀਆ ਹਕੂਮਤੀ ਕਹਿਰ ਦੇ ਨਿਸ਼ਾਨੇ ਤੇ --ਅਮਨੈਸਟੀ ਨੇ ਬੁਲੰਦ ਕੀਤੀ ਜ਼ੋਰਦਾਰ ਆਵਾਜ਼




ਬਲੋਗ ਦੀ ਦੁਨੀਆ ਉੱਪਰ  ਵੀ  ਹਕੂਮਤੀ ਕਹਿਰ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ. ਇਸ ਦੀ ਸ਼ੁਰੂਆਤ ਹੋਈ ਹੈ ਮਿਸਰ ਵਿਚ ਜਿਥੇ ਕਿ ਅਹਿਮਦ  ਮੁਸਤਫ਼ਾ ਨਾਂਅ  ਦੇ ਇਕ ਨੌਜਵਾਨ ਬਲੋਗਰ  ਨੂੰ  ਜੇਲ੍ਹ ਦੀਆਂ ਸਲਾਖਾਂ ਪਿਛੇ ਸੁੱਟ ਦਿੱਤਾ ਗਿਆ ਹੈ. ਸਾਢ਼ੇ ਨੋਆਂ ਸਾਲਾਂ ਲਈ ਸਲਾਖਾਂ ਪਿੱਛੇ ਸੁੱਟੇ ਗਏ ਇਸ ਬਲੋਗਰ ਦੀ ਉਮਰ ਸਿਰਫ ਵੀਹਾਂ ਸਾਲਾਂ ਦੀ ਹੈ. 
Kafr El Sheikh ਯੂਨੀਵਰਸ੍ਟੀ ਵਿੱਚ ਇੰਜੀਨਿਅਰਿੰਗ ਦੇ ਵਿਦਿਆਰਥੀ ਵਜੋਂ ਪੜਾਈ ਕਰ ਰਹੇ ਇਸ ਬਲੋਗਰ ਨੇ ਆਪਣੇ ਬਲੋਗ  ਦੀ  ਇੱਕ ਪੋਸਟ Matha Assabaka ya Watan 
ਅਰਥਾਤ (What happened to you, oh nation?--
ਐ ਪਿਆਰੇ ਰਾਸ਼ਟਰ ਤੈਨੂੰ ਕੀ ਹੋ ਗਿਐ ? 
ਰਾਹੀਂ ਫੌਜ 'ਚ 
ਵਧ 
ਰਹੀਆਂ ਲਿਹਾਜ਼ਦਾਰੀਆਂ, ਕੁਨਬਾ-ਪਰਵਰੀ ਅਤੇ ਭਾਈ ਭਤੀਜਾ ਵਾਦ ਦਾ ਵਿਰੋਧ ਕੀਤਾ ਸੀ. 















ਉਸਦੀ ਇਸ ਪੋਸਟ ਵਿਚ ਕਹਾਣੀ ਹੈ ਇਕ ਅਜਿਹੇ ਵਿਦਿਆਰਥੀ ਦੀ ਜਿਸ ਨੂੰ ਮਿਲਿਟਰੀ ਐਕੈਡਮੀ ਵਿੱਚੋਂ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਕਿਓਂਕਿ ਉਸ ਦਾ ਕਮਰਾ ਕਿਸੇ ਹੋਰ ਲਿਹਾਜ਼ਦਾਰ ਪ੍ਰਾਰਥੀ ਨੂੰ ਦਿੱਤਾ ਜਾਣਾ ਸੀ. ਇਸ ਪੋਸਟ ਦੇ ਪ੍ਰਕਾਸ਼ਿਤ ਹੁੰਦਿਆਂ ਹੀ ਮਿਸਰ ਦੀ ਸਰਕਾਰ ਨੂੰ ਰੋਹ ਚੜ ਗਿਆ. ਨੌਜਵਾਨ ਬਲੋਗਰ ਤੇ ਝੂਠੇ ਇਲਜ਼ਾਮਾਂ ਦੀ ਬੌਛਾਰ ਕਰ ਦਿੱਤੀ ਗਈ ਅਤੇ ਕਿਹਾ ਗਿਆ ਕਿ ਉਸ ਨੇ ਫੌਜੀ ਭੇਦਾਂ ਨੂੰ ਆਨਲਾਈਨ ਕੀਤਾ ਹੈ, ਝੂਠੀ ਸੂਚਨਾ ਪ੍ਰਕਾਸ਼ਿਤ ਕੀਤੀ ਹੈ ਅਤੇ ਮਿਲਿਟਰੀ 
ਐਕੈਡਮੀ ਦੇ ਉਚ ਅਧਿਕਾਰੀਆਂ ਅਤੇ ਫੌਜੀ ਭਰਤੀ ਨਾਲ ਜੁੜੇ ਅਫਸਰਾਂ ਦੀ ਹੱਤਕ ਕੀਤੀ ਹੈ. ਇਹਨਾਂ ਸਾਰੇ ਬੇਦਲੀਲੇ, ਬੇਤੁਕੇ ਅਤੇ ਆਧਾਰਹੀਣ ਦੋਸ਼ਾਂ ਤੋਂ ਸਰਕਾਰ ਦੀ ਚਿਰਾਂ ਪੁਰਾਣੀ ਓਹ ਨੀਅਤ ਇੱਕ ਵਾਰ ਫੇਰ ਨੰਗੀ ਹੋ ਗਈ ਹੈ ਜਿਸ ਨੂੰ ਪੂਰਿਆਂ ਕਰਨ ਲਈ 
ਇਹ ਸਰਕਾਰ ਵੀ 
















ਵਿਚਾਰਾਂ ਦੀ ਆਜ਼ਾਦੀ ਲਈ ਹਰਮਨ ਪਿਆਰੇ ਹੁੰਦੇ ਜਾ ਰਹੇ ਬਲੋਗ ਜਗਤ ਨੂੰ ਕਿਸੇ ਨਾ ਕਿਸੇ ਤਰਾਂ ਆਪਣੇ ਕੰਟ੍ਰੋਲ ਹੇਠ ਕਰਨ ਲਈ ਉਤਾਵਲੀ ਹੋ ਰਹੀ ਹੈ. 
































ਭਾਵੇਂ ਇੱਕ ਬਲੋਗਰ ਤੇ ਫੌਜੀ ਮੁਕਦਮਾ ਚਲਾਉਣ ਦਾ ਇਹ ਪਹਿਲਾ ਮਾਮਲਾ ਹੀ ਸਾਹਮਣੇ ਆਇਆ  ਹੈ ਪਰ  ਦਮਨ ਦਾ ਸ਼ਿਕਾਰ ਹੋਣ ਵਾਲਾ ਅਹਿਮਦ ਮੁਸਤਫ਼ਾ ਕੋਈ ਪਹਿਲਾ ਬਲੋਗਰ ਨਹੀਂ ਹੈ. ਉਸ ਤੋਂ ਪਹਿਲਾਂ ਹਾਨੀ ਨਜ਼ੀਰ ਦਾ ਮਾਮਲਾ ਵੀ ਹੈ. ਉਸ ਨੇ ਆਪਣੇ ਅਲੋਗ ਤੇ ਇੱਕ ਕਿਤਾਬ ਦੇ ਕਵਰ ਦੀ ਤਸਵੀਰ ਪੋਸਟ ਕਰ ਦਿੱਤੀ ਅਤੇ ਇਸ ਦੇ ਨਾਲ ਹੀ ਉਸ ਤੇ ਸ਼ੁਰੂ ਹੋ ਗਿਆ ਦਮਨ ਚੱਕਰ. ਉਸ ਤੇ ਦੋਸ਼ ਲਾਇਆ ਗਿਆ ਕਿ ਉਸਨੇ ਇਸਲਾਮ ਦਾ ਅਪਮਾਨ ਕੀਤਾ ਹੈ. ਉਹ ਅਕਤੂਬਰ 2008 ਤੋਂ ਲਗਾਤਾਰ ਪ੍ਰਸ਼ਾਸਕੀ ਨਜ਼ਰਬੰਦੀ ਵਿਚ ਹੈ.ਇੱਸੇ ਤਰਾਂ ਇੱਕ ਹੋਰ ਬਲੋਗਰ ਹੈ ਕਰੀਮ ਅਮੇਰ ਜਿਸ ਨੂੰ ਫ਼ਰਵਰੀ-2007 ਵਿਚ ਚਾਰ ਸਾਲ ਕੈਦ ਦੀ ਸਜ਼ਾ ਸੁਨਾਈ ਗਈ ਕਿਓਂਕਿ ਉਸ ਨੇ ਮਿਸਰ ਦੀ ਧਾਰਮਿਕ ਅਥਾਰਟੀ al-Azhar ਅਤੇ ਰਾਸ਼ਟਰਪਤੀ ਹੋਸਨੀ ਮੁਬਾਰਕ ਦੀ ਆਲੋਚਨਾ ਕੀਤੀ ਸੀ. ਆਪਣੀ ਅੰਤਰ ਆਤਮਾ ਦੀ ਆਵਾਜ਼ ਸੁਨਣ ਵਾਲੇ ਅਤੇ ਫਿਰ ਉਸ ਦਾ ਪ੍ਰਗਟਾਵਾ ਕਰਨ ਵਾਲੇ ਅਜਿਹੇ ਵਿਅਕਤੀਆਂ ਨੂੰ ਕਿਹਾ ਜਾਂਦਾ ਹੈ ਜ਼ਮੀਰ ਦੇ ਕੈਦੀ. ਇਹਨਾਂ ਚੋਂ ਕਈ ਤਾਂ  ਜੇਲਾਂ ਵਿਚ ਹਨ ਤੇ ਕਈ   ਆਪਣੀ ਜਾਨ ਵੀ ਗੁਆ ਚੁੱਕੇ ਹਨ ਜਿਵੇਂ ਕਿ 
Natalia Estemirova ਜਿਸ ਨੂੰ ਅਗਵਾ ਕਰਨ ਮਗਰੋਂ ਕਤਲ ਕਰ ਦਿੱਤਾ ਗਿਆ ਅਤੇ ਇੱਸੇ ਤਰਾਂ ਹੀ Brad Wil 


































































ਇੱਕ ਟੀ ਵੀ ਪਤਰਕਾਰ ਜਿਸ ਨੂੰ ਦਖਣੀ ਮੈਕਸੀਕੋ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ. 















































































































































ਹੁਣ ਇਸ ਸਖਤੀ ਦਾ ਸ਼ਿਕਾਰ ਹੋਇਆ ਹੈ ਅਹਿਮਦ ਮੁਸਤਫ਼ਾ ਜਿਸ ਨੂੰ  ਹਿਊਮਨ ਰਾਈਟਸ ਇਨਫਰਮੇਸ਼ਨ ਦੇ ਅਰਬੀ ਨੈਟਵਰਕ ਨਾਲ ਸੰਬੰਧਤ ਵਕੀਲਾਂ ਮੁਤਾਬਕ ਮਿਲਿਟਰੀ ਇੰਟੈਲੀਜੈਂਸ ਦੇ ਅਧਿਕਾਰੀਆਂ ਨੇ 17 ਫ਼ਰਵਰੀ ਵਾਲੇ ਦਿਨ  ਗਿਰਫਤਾਰ ਕੀਤਾ ਅਤੇ ਉਸ ਦੇ ਬਲੋਗ ਬਾਰੇ ਪੁਛ ਗਿਛ  ਕੀਤੀ.



















































 ਇਸ ਤੋਂ ਬਾਅਦ ਉਸਨੂੰ ਪਹਿਲੀ ਵਾਰ ਪਹਿਲੀ ਮਾਰਚ ਦੇ ਦਿਨ ਮਿਲਿਟਰੀ ਟਰੀਬਿਊਨਲ ਸਾਹਮਣੇ ਪੇਸ਼ ਕੀਤਾ ਗਿਆ. ਹੁਣ ਸੱਤ ਮਾਰਚ ਨੂੰ ਕਾਹਿਰਾ ਵਿਚ ਉਸਦੇ  ਖਿਲਾਫ਼ ਫੌਜੀ ਮੁਕੱਦਮਾ ਸ਼ੁਰੂ ਕੀਤਾ ਜਾਣਾ ਹੈ. ਅਮਨੈਸਟੀ  ਇੰਟਰਨੈਸ਼ਨਲ ਦੇ ਮਿਡਲ ਈਸਟ ਅਤੇ ਉੱਤਰੀ ਅਫਰੀਕਾ ਪ੍ਰੋਗਰਾਮ ਦੇ ਡਿਪਟੀ ਡਾਇਰੈਕਟਰ Hassiba Hadj Sahraoui ਦੇ  ਮੁਤਾਬਕ ਅਹਿਮਦ ਮੁਸਤਫ਼ਾ ਨੇ ਸਿਰਫ ਵਿਚਾਰਾਂ ਦੀ ਆਜ਼ਾਦੀ ਦੇ ਪ੍ਰਗਟਾਵੇ   ਵਾਲੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਹੈ ਅਤੇ ਓਹ ਵੀ ਪੂਰੀ ਤਰਾਂ ਅਮਨ ਅਮਾਨ ਨਾਲ.

ਜਿਕਰਯੋਗ ਹੈ ਕਿ ਜਦੋਂ 19 ਫਰਵਰੀ 2010 ਨੂੰ ਸੰਯੁਕਤ ਰਾਸ਼ਟਰ  ਸੰਘ ਨੇ ਮਿਸਰ ਦੇ ਮਨੁੱਖੀ ਅਧਿਕਾਰਾਂ ਬਾਰੇ ਰਿਕਾਰਡ ਦੀ ਜਾਂਚ ਪੜਤਾਲ ਕੀਤੀ ਸੀ ਤਾਂ ਮਿਸਰ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਸੀ ਓਹ ਐਮਰਜੰਸੀ ਕਾਨੂੰਨਾਂ ਅਧੀਨ ਗਿਰਫਤਾਰ ਕਿਤੇ ਗਏ ਬ੍ਲਾਗਰਾਂ ਅਤੇ ਹੋਰ ਨਾਗਰਿਕਾਂ ਨੂੰ ਰਿਹਾ ਕਰ ਦੇਣ...ਪਰ ਮਿਸਰ ਦੇ ਅਧਿਕਾਰੀਆਂ ਨੇ ਇਸ ਬੇਨਤੀ ਨੂੰ ਰੱਦ ਕਰ ਦਿੱਤਾ ਸੀ.
ਹੁਣ 
ਅਮਨੈਸਟੀ  ਇੰਟਰਨੈਸ਼ਨਲ ਨੇ ਇੱਕ ਵਾਰ ਫੇਰ ਸੱਦਾ ਦਿੱਤਾ ਹੈ ਕਿ ਇਸ ਨੌਜਵਾਨ ਬਲੋਗਰ ਨੂੰ ਰਿਹਾ ਕਰ ਦਿੱਤਾ ਜਾਵੇ. ਇਸ ਆਸ਼ੇ ਦੀ ਆਵਾਜ਼ ਦੁਨੀਆ ਦੇ ਬਾਕੀ ਹਿੱਸਿਆਂ ਦੇ ਨਾਲ ਨਾਲ ਮਿਸਰ ਚੋਂ ਵੀ ਬੁਲੰਦ ਹੋਈ ਹੈ...ਜਿਸ ਨੂੰ ਉਠਾਇਆ ਹੈ ਉਥੋਂ ਦੀ ਇੱਕ ਨੌਜਵਾਨ ਬਲੋਗਰ ਨੇ ਆਪਣੇ ਬਲੋਗ ਦੇ ਜ਼ਰੀਏ. ਹੁਣ ਦੇਖਣਾ ਇਹ ਹੈ ਕਿ ਇਹਨਾਂ ਅਵਾਜਾਂ ਦਾ ਕੀ ਅਸਰ ਹੁੰਦਾ ਹੈ ਅਤੇ ਮਿਸਰ ਵਿਚ ਬਲੋਗ ਲਿਖਣ ਵਾਲੇ ਇਹ ਬੰਦੀ ਕਦੋਂ ਰਿਹਾ ਹੁੰਦੇ ਹਨ...? 


















                                                           --ਰੈਕਟਰ ਕਥੂਰੀਆ 
















No comments: