ਦੇਸ਼ ਵਿੱਚ ਪ੍ਰੈਸ ਕਾਉਂਸਿਲ ਆਫ ਇੰਡੀਆ ਇੱਕੋ ਹੀ ਹੈ ਜਿਸ ਨੂੰ ਪੀ ਸੀ ਆਈ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਭਾਰਤੀ ਪ੍ਰੈਸ ਪ੍ਰੀਸ਼ਦ ਦੇ ਨਾਂਅ ਨਾਲ ਵੀ. ਇਸ ਦੀ ਸਥਾਪਨਾ ਦਾ ਇੱਕ ਸ਼ਾਨਦਾਰ ਇਤਿਹਾਸ ਹੈ. ਇਸ ਦੀ ਮਾਨ ਮਰਿਯਾਦਾ ਅਤੇ ਸਨਮਾਨ ਵੀ ਬਹੁਤ ਸਾਰੇ ਮਤਭੇਦਾਂ ਦੇ ਬਾਵਜੂਦ ਹਮੇਸ਼ਾ ਵਿਵਾਦਾਂ ਤੋਂ ਉੱਪਰ ਰਹੀ ਹੈ. ਆਰ ਇਸ ਹਕੀਕਤ ਦੇ ਬਾਵਜੂਦ ਕਈ ਅਜਿਹੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ ਜਿਹਨਾਂ ਚੋਂ ਇਸ ਦੇ ਨਾਂਅ ਅਤੇ ਪਛਾਣ ਬਾਰੇ ਰੋਲ ਘਚੌਲਾ ਜਿਹਾ ਪੈਦਾ ਕਰਨ ਦੀਆਂ ਸਾਜਿਸ਼ਾਂ ਦੀ ਬੂ ਆਓਂਦੀ ਹੈ.
ਹਾਲ ਹੀ ਵਿਚ ਲੁਧਿਆਣਾ ਚ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਹੋਰਨਾਂ ਵਰਗਾਂ ਦੇ ਨਾਲ ਨਾਲ ਕੁਝ ਵਿਅਕਤੀਆਂ ਨੂੰ ਪਤਰਕਾਰ ਕਹਿ ਕੇ ਵੀ ਅਵਾਰਡ ਦਿੱਤੇ ਗਏ. ਇਹਨਾਂ ਐਵਾਰਡਾਂ ਦਾ ਨਾਂਅ ਰੱਖਿਆ ਗਿਆ ਆਈ ਪੀ ਸੀ ਐਵਾਰਡ ਇਸ ਆਈ ਪੀ ਸੀ ਦਾ ਜੋ ਪੂਰਾ ਅਰਥ ਦੱਸਿਆ ਗਿਆ ਓਹ ਸੀ ਇੰਡੀਅਨ ਪ੍ਰੈਸ ਕਾਉਂਸਿਲ ਪਰ ਜਦੋਂ ਇਸ ਬਾਰੇ ਵੇਰਵਾ ਪਤਾ ਕੀਤਾ ਗਿਆ ਤਾਂ ਗੱਲ ਕੁਝ ਹੋਰ ਹੀ ਨਿਕਲੀ. ਜਿਸ ਸੰਸਥਾ ਦੇ ਨਾਂਅ ਤੇ ਐਵਾਰਡ ਦਿੱਤੇ ਗਏ ਉਸ ਸੰਸਥਾ ਦਾ ਕਹਿਣਾ ਹੈ ਕਿ ਉਸ ਨੇ ਤਾਂ ਆਪਣਾ ਨਾਂਅ ਕਈ ਸਾਲ ਪਹਿਲਾ ਹੀ ਬਦਲ ਲਿਆ ਸੀ. ਇਸ ਗੱਲ ਦੀ ਜਾਣਕਾਰੀ ਬਾਕਾਇਦਾ ਇਸ ਸੰਸਥਾ ਦੀ ਪੰਜਾਬ ਵਾਲੀ ਸਾਈਟ 'ਚ ਵੀ ਦਿੱਤੀ ਗਈ ਹੈ.
ਇਸ ਮਕਸਦ ਲਈ ਆਈ ਪੀ ਸੀ ਵੱਲੋਂ ਇੱਕ ਦਸਤਾਵੇਜ਼ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ...ਇਸ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਇੰਡੀਅਨ ਪ੍ਰੈਸ ਕਾਉਂਸਿਲ ਨੇ ਆਪਣੇ ਨਾਮ ਵਿੱਚ ਤਬਦੀਲੀ ਕਰ ਲਈ ਹੈ ਅਤੇ ਹੁਣ ਇਸ ਦੀ ਰਜਿਸਟ੍ਰੇਸ਼ਨ ਇੰਟਲੈਕ੍ਚੁਅਲ ਪ੍ਰੈਸ ਕਾਉਂਸਿਲ ਵਜੋਂ ਕੀਤੀ ਗਈ ਹੈ. ਇਸ ਦਸਤਾਵੇਜ਼ ਤੇ ਤਾਰੀਖ ਪਈ ਗਈ ਹੈ 5 ਅਕਤੂਬਰ 2005 ਦੀ.
ਹੁਣ ਇਸ ਗੱਲ ਦੀ ਜਾਣਕਾਰੀ ਤਾਂ ਇਸ ਐਵਾਰਡ ਸਮਾਗਮ ਦੇ ਪ੍ਰਬੰਧਕ ਹੀ ਦੇ ਸਕਦੇ ਹਨ ਕਿ ਜਿਸ ਨਾਂਅ ਨੂੰ ਬਦਲਿਆਂ ਕਈ ਸਾਲ ਹੋ ਗਏ ਹਨ ਉਸ ਨਾਮ ਥੱਲੇ ਹੀ ਐਵਾਰਡ ਦੇਣ ਦੀ ਕੀ ਮਜਬੂਰੀ ਆ ਬਣੀ ਸੀ. ਕੀ ਇਸ ਸਾਰੇ ਆਯੋਜਨ ਦਾ ਮਤਲਬ ਆਮ ਲੋਕਾਂ ਅਤੇ ਪ੍ਰਸ਼ਾਸਨ ਨੂੰ ਪ੍ਰੈਸ ਕਾਉਂਸਿਲ ਆਫ ਇੰਡੀਆ ਅਰਥਾਤ ਪੀ ਸੀ ਆਈ ਦੇ ਨਾਮ ਦਾ ਭੁਲੇਖਾ ਦੇ ਕੇ ਗੁੰਮਰਾਹ ਕਰਨਾ ਸੀ ਜਾਂ ਫੇਰ ਦੀ ਪ੍ਰੈਸ ਕਾਉਂਸਿਲ ਆਫ ਇੰਡੀਆ ਅਰਥਾਤ ਪੀ ਸੀ ਆਈ ਦੀ ਬਰਾਬਰੀ ਕਰਨ ਦੀਆਂ ਨਾਕਾਮ ਕੋਸ਼ਿਸ਼ਾਂ ਕਰਨਾ. ਜ਼ਿਰ੍ਯੋਗ ਹੈ ਕਿ ਇਸ ਦੀ ਚਰਚਾ ਹਿੰਦੀ ਦੇ ਵੈਬ ਮੀਡਿਆ 'ਚ ਵੀ ਹੋ ਚੁੱਕੀ ਹੈ. ਹਿੰਦੀ ਦੇ ਬਲੋਗ ਜਗਤ ਵਿਚ ਵੀ ਇਸ ਮੁੱਦੇ ਨੂੰ ਉਠਾਇਆ ਜਾ ਚੁੱਕਿਆ ਹੈ.
---ਰੈਕਟਰ ਕਥੂਰੀਆ
--
--
No comments:
Post a Comment