Thursday, June 07, 2018

ਸਿਗਮਾ ਕਾਲਜ ਪਹੁੰਚੇ ਅਰੁਣਾਚਲ ਪਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨਬਮ ਤੁਕੀ

Thu, Jun 7, 2018 at 9:43 AM
ਕਾਂਗਰਸ ਪਾਰਟੀ ਦੇ ਕਈ ਸਿਆਸੀ ਲੀਡਰ ਵੀ ਨਾਲ ਰਹੇ 
ਲੁਧਿਆਣਾ: 7 ਜੂਨ 2018: (ਪੰਜਾਬ ਸਕਰੀਨ ਬਿਊਰੋ)::
ਅਰੁਣਾਚਲ ਪਰਦੇਸ਼ ਦੇ ਸਾਬਕਾ ਮੁੱਖਮੰਤਰੀ ਨਬਮ ਤੁਕੀ ਗਿੱਲ ਨਹਿਰ ਦੇ ਕਿਨਾਰੇ ਸਥਿੱਤ ਸਿਗਮਾ ਨਰਸਿੰਗ ਕਾਲਜ ਪਹੁੰਚੇ। ਜਿੱਥੇ ਪ੍ਰਬੰਧਕਾਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਜਨਾਬ ਤੁਕੀ ਨੇ ਕਾਲਜ ਦੀ ਬਿਲਡਿੰਗ ਦਾ ਜਾਇਜ਼ਾ ਲਿਆ ਤੇ ਓਥੇ ਚਲ ਰਹੇ ਕੋਰਸਾਂ ਬਾਰੇ ਵੀ ਜਾਣਕਾਰੀ ਲਈ। 
ਕਾਲਜ ਦੇ ਚੇਅਰਮੈਨ ਡਾ. ਸਤਪਾਲ ਭਨੋਟ, ਡਾਇਰੈਕਟਰ ਚੰਦਰ ਭਨੋਟ ਤੇ ਰਜਿਸਟਰਾਰ ਲਵ ਕੁਮਾਰ ਭਨੋਟ ਨੇ ਉਹਨਾਂ ਨੂੰ ਦੱਸਿਆ ਕਿ ਇਸ ਵੇਲੇ ਨਰਸਿੰਗ ਦਾਖਲਿਆਂ ਨੂੰ ਲੈ ਕੇ ਪੂਰੀ ਗਹਿਮਾ ਗਹਮੀ ਹੈ। ਪੰਜਾਬ ਸਮੇਤ ਲਾਗਲੇ ਸੂਬਿਆਂ ਤੋਂ ਨਰਸਿੰਗ ਸਿੱਖਿਆ ਵਿਚ ਦਾਖਲਾ ਲੈਣ ਦੇ ਚਾਹਵਾਨ ਹਰ ਰੋਜ ਸੰਪਰਕ ਕਰ ਰਹੇ ਹਨ। ਨਰਸਿੰਗ ਦੀ ਸਿੱਖਿਆ ਲੈਣ ਵਾਲੀਆਂ ਲੜਕੀਆਂ ਤੇ ਮਾਪਿਆਂ ਦੀ ਪਹਿਲੀ ਪਸੰਦ ਸਿਗਮਾ ਨਰਸਿੰਗ ਕਾਲਜ ਹੈ। ਉਹਨਾਂ ਦੱਸਿਆ ਕਿ ਕਾਲਜ ਵਿਚ .ਐਨ.ਐਮ., ਜੀ.ਐਨ.ਐਮ., ਬੀ. ਐਸ.ਸੀ. (ਨਰਸਿੰਗ), ਪੋਸਟ ਬੇਸਿਕ ਬੀ.ਐਸ ਸੀ. (ਨਰਸਿੰਗ) ਤੇ ਐਮ.ਐਸ ਸੀ. (ਨਰਸਿੰਗ) ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਉਹਨਾਂ ਅੱਗੇ ਦੱਸਿਆ ਕਿ ਕਾਲਜ ਦੇ ਸਾਲਾਨਾ ਨਤੀਜੇ ਹਰ ਸਾਲ ਵਧੀਆ ਆਉਂਦੇ ਹਨ। ਇਸ ਕਾਲਜ ਤੋਂ ਸਿੱਖਿਆ ਲੈ ਕੇ ਗਈਆਂ ਸਾਰੀਆਂ ਵਿਦਿਆਰਥਣਾਂ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਤੇ ਦੇਸ਼-ਵਿਦੇਸ਼ ਵਿੱਚ ਕੰਮ ਕਰਕੇ ਵਧੀਆ ਜੀਵਨ ਨਿਰਬਾਹ ਕਰ ਰਹੀਆਂ ਹਨ। ਕਾਲਜ ਵਿਚ ਵਿਦਿਆਰਥਣਾਂ ਲਈ ਵਿਸ਼ਵ ਪੱਧਰੀ ਸਿੱਖਿਆ ਸਹੂਲਤਾਂ ਉਪਲਬਧ ਹਨ। ਇਸ ਕਾਲਜ ਨੇ ਸਿੱਖਿਆ ਦੇ ਖੇਤਰ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ ਤੇ ਕਾਫੀ ਸਾਲਾਂ ਤੋਂ ਨਰਸਿੰਗ ਸਿੱਖਿਆ ਦੇ ਖੇਤਰ ਵਿੱਚ ਸੇਵਾਵਾਂ ਨਿਭਾਅ ਰਿਹਾ ਹੈ। ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਕੇ ਸਕੱਤਰ ਡਾ. ਜਯਾ ਕੁਮਾਰ, ਯੂਥ ਕਾਂਗਰਸ ਦੇ ਨੇਤਾ ਰਾਜਨ ਸ਼ਰਮਾ, ਐਡਵੋਕੇਟ ਤਜਿੰਦਰ ਭਨੋਟ, ਪ੍ਰਿੰਸੀਪਲ ਸਤੋਸ਼ ਮਲਿਕ, ਸੁਖਬੀਰ ਕੌਰ, ਹਰਮਨ, ਮਨਦੀਪ ਕੌਰ, ਨਿਧੀ, ਡੌਲੀ, ਸਿਮਰਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਲਵਪ੍ਰੀਤ ਕੌਰ, ਰਿਤੂ, ਜਸਦੀਪ ਕੌਰ, ਸੁਖਜੀਤ ਕੌਰ, ਸੰਦੀਪ ਸ਼ਰਮਾ, ਅਵਿਨਾਸ਼ ਚੰਦਰ, ਰੋਹਿਤ ਕੁਮਾਰ, ਸੁਖਦੇਵ ਸਿੰਘ ਤੇ ਸੁਖਵਿੰਦਰ ਸਿੰਘ ਆਦਿ ਵੀ ਮੌਜੂਦ ਰਹੇ

No comments: