Wednesday, January 17, 2018

ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਇਕ ਮਾਮਲੇ ਦੀ ਹੋਈ ਅਦਾਲਤ ਅੰਦਰ ਸੁਣਵਾਈ

Wed, Jan 17, 2018 at 6:04 PM
ਨਵੀਂ ਦਿੱਲੀ: 17  ਜਨਵਰੀ 2018:(ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::
ਦਿੱਲੀ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਜਗਦੀਸ਼ ਟਾਈਟਲਰ ਦੇ ਖਿਲਾਫ ਸੁਣਵਾਈ ਜਾਰੀ ਰੱਖੀ ਹੈ। ਇਹ ਮਾਮਲਾ ਉਸ ਵੇਲੇ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਹੋਏ ਦੰਗਿਆਂ ਦੇ ਸਿੱਟੇ ਵਜੋਂ 1 ਨਵੰਬਰ 1984 ਨੂੰ ਉੱਤਰ ਦਿੱਲੀ ਦੇ ਗੁਰਦੁਆਰਾ ਪੁਲਬੰਗਸ਼ ਵਿਖੇ ਬਾਦਲ ਸਿੰਘ, ਠਾਕੁਰ ਸਿੰਘ ਅਤੇ ਗੁਰਚਰਨ ਸਿੰਘ ਦੇ ਤਿੰਨ ਸਿੱਖਾਂ ਦੀ ਮੌਤ ਨਾਲ ਸਬੰਧਤ ਹੈ।
ਚਲ ਰਹੇ ਮਾਮਲੇ ਵਿਚ ਸੀਬੀਆਈ ਵਲੋਂ ਪੇਸ਼ ਹੋਏ ਵਕੀਲ ਨੇ ਅਦਾਲਤ ਨੂੰ ਦਸਿਆ  ਕਿ ਵਰਮਾ ਦੀ ਪੌਲੀਗ੍ਰਾਫ ਕਰਨ ਵਾਲੀ ਮਸ਼ੀਨ ਜੋ ਕਿ ਖਰਾਬ ਸੀ ਸਰਕਾਰ ਵਲੋਂ ਇਕ ਨਵੀ ਮਸ਼ੀਨ ਖਰੀਦਣ ਦਾ ਟੇਂਡਰ ਖੋਲਿਆ ਗਿਆ ਹੈ ਜਿਸ ਰਾਹੀ ਮਸ਼ੀਨ ਦੋ ਮਹੀਨੇਆਂ ਵਿਚ ਮਿਲਣ ਦੀ ਉਮੀਦ ਹੈ । ਸੀਬੀਆਈ ਦੇ ਵਕੀਲ ਨੇ ਅਦਾਲਤ ਨੂੰ ਦਸਿਆ ਕਿ ਉਹ ਗਾਂਧੀ ਨਗਰ (ਗੁਜਰਾਤ) ਜਾਂ ਫਿਰ ਹੈਦਰਾਬਾਦ ਵਿਖੇ ਵਰਮਾ ਦਾ ਪੌਲੀਗ੍ਰਾਫ ਟੈਸਟ ਕਰਵਾਓਣ ਨੂੰ ਤਿਆਰ ਹੈ। ਅਦਾਲਤ ਵਲੋਂ ਵਰਮਾ ਨੂੰ ਅਪਣਾ ਟੈਸਟ ਕਰਵਾਓਣ ਲਈ ਜਗ੍ਹਾ ਦਸਣ ਲਈ ਕਿਹਾ ਗਿਆ ਹੈ ਜਿਸ ਕਰਕੇ ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 24 ਜਨਵਰੀ ਨੂੰ ਹੋਵੇਗੀ। 
ਇਸ ਤੋਂ ਪਹਿਲਾਂ ਅਕਤੂਬਰ ਵਿਚ ਇਕ ਅਦਾਲਤ ਨੇ ਉਪਰੋਕਤ ਮਾਮਲੇ ਦੇ ਸੰਬੰਧ ਵਿਚ ਗਵਾਹ ਅਭਿਸ਼ੇਕ ਵਰਮਾ ਦੀ ਲਾਈਟ ਡਿਟੈਕਟਰ ਟੈਸਟ ਦੇਖਣ ਲਈ ਐਡਵੋਕੇਟ ਬੀ.ਬੀ. ਜੂਨ ਨੂੰ ਕਮੇਟੀ ਦੇ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਸੀ ।ਵਰਮਾ ਨੇ ਦਿੱਲੀ ਪੁਲਿਸ ਕੋਲ ਇਕ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਉਸਨੂੰ ਈਮੇਲ ਰਾਹੀ ਮੌਤ ਦੀ ਧਮਕੀ ਦਿੱਤੀ ਗਈ ਹੈ ਜਿਸ ਕਰਕੇ ਉਸ ਨੇ ਅਪਣੀ ਪੁਲਿਸ ਸੁਰੱਖਿਆ ਵਧਾਉਣ ਦੀ ਬੇਨਤੀ ਕੀਤੀ ਸੀ।
ਵਰਮਾ ਨੂੰ ਮਿਲੀ ਈ-ਮੇਲ ਵਿੱਚ ਕਿਹਾ ਗਿਆ ਹੈ ਕਿ ਵਰਮਾ ਨੂੰ "ਦੇਸ਼ਭਗਤੀ" ਦੇ ਵਿਚਾਰ ਨੂੰ ਛੱਡ ਦੇਣਾ ਚਾਹੀਦਾ ਹੈ ਅਤੇ ਪੌਲੀਗ੍ਰਾਫ (ਝੂਠ ਖੋਜਣ ਵਾਲੇ) ਟੈਸਟ ਨੂੰ ਟਾਈਟਲਰ ਦੇ ਖਿਲਾਫ ਗਵਾਹ ਦੇ ਤੌਰ ਤੇ ਵਰਤਣ ਦਾ ਵਿਚਾਰ ਛੱਡ ਦੇਣਾ ਚਾਹੀਦਾ ਹੈ, ਜਿਸ ਵਿੱਚ ਅਸਫਲ ਰਹਿਣ ਨਾਲ ਉਸ ਨੂੰ ਮੌਤ ਦਾ ਸਾਹਮਣਾ ਕਰਨਾ ਪਵੇਗਾ । ਵਰਮਾ ਨੇ ਸ਼ਿਕਾਇਤ ਵਿਚ ਲਿਖਿਆ ਕਿ ਇਹ ਇਕ ਬਹੁਤ ਗੰਭੀਰ ਮਾਮਲਾ ਹੈ ਅਤੇ ਕੇਸ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦੇ ਹੋਏ ਮੈਂ ਅਤੇ ਹੋਰ ਗਵਾਹਾਂ ਨੂੰ ਜੋ ਕਿ ਟਾਈਟਲਰ ਦੇ ਖਿਲਾਫ ਗਵਾਹ ਹਾਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ।

No comments: