Friday, January 12, 2018

ਦਿੱਲੀ ਕੇਸ ਵਿਚ ਭਾਈ ਦਿਆ ਸਿੰਘ ਲਾਹੋਰੀਆ, ਸੁੱਖੀ ਅਤੇ ਮਾਣਕਿਆ ਨੇ ਪੇਸ਼ੀ ਭੁਗਤੀ

Fri, Jan 12, 2018 at 6:03 PM
ਯੂਕੇ, ਕਨਾਡਾ ਅਤੇ ਅਮੇਰਿਕਾ ਦੇ ਸਿਖਾਂ ਵਲੋਂ ਲਿਆ ਨਾਮਿਲਵਰਤਨ ਦਾ ਫੈਸਲਾ ਸ਼ਲਾਘਾਯੋਗ:ਲਾਹੋਰੀਆ ਅਤੇਸੁੱਖੀ 

ਕੇਸ ਜਲਦੀ ਖਤਮ ਦੇ ਆਦੇਸ਼ ਹੋਣ ਕਰਕੇ ਹੁਣ ਲਗਾਤਾਰ ਸੁਣਵਾਈ       
ਨਵੀਂ ਦਿੱਲੀ:12 ਜਨਵਰੀ 2018: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):: 


ਦਿੱਲੀ ਦੀ ਇਕ ਸੈਸ਼ਨ ਅਦਾਲਤ ਵਿਚ ਚਲ ਰਹੇ ਕੇਸ ਵਿਚ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਮਾਂਡਰ ਭਾਈ ਦਿਆ ਸਿੰਘ ਲਾਹੋਰੀਆ ਨੂੰ ਅਤੇ ਪੰਜਾਬ ਪੁਲਿਸ ਵਲੋਂ ਸੁੱਖਵਿੰਦਰ ਸਿੰਘ ਸੁੱਖੀ ਨੂੰ ਸੌਦਾ ਸਾਧ ਕੇਸ ਐਫ ਆਈ ਆਰ ਨੰ 77/2007 ਧਾਰਾ 25 (1), 120 ਬੀ ਅਤੇ 121 ਏ ਅਧੀਨ ਜੱਜ ਸਿੱਧਾਰਥ ਸ਼ਰਮਾ ਦੀ ਕੋਰਟ ਵਿਚ ਪੇਸ਼ ਕੀਤਾ ਗਿਆ। ਇਸੇ ਕੇਸ ਵਿਚ ਭਾਈ ਤਰਲੋਚਨ ਸਿੰਘ ਮਾਣਕਿਆ ਜੋ ਕਿ ਜ਼ਮਾਨਤ ਤੇ ਹਨ ਨਿਜੀ ਤੋਰ ਤੇ ਪੇਸ਼ ਹੋਏ ਸਨ। 
ਖਾੜਕੂ ਸਿੰਘਾਂ ਦੇ ਕੇਸ ਵਿਚ ਇਸ ਸਮੇਂ ਕੋਰਟ ਅੰਦਰ ਗਵਾਹੀਆਂ ਦਰਜ ਹੋ ਰਹੀਆਂ ਹਨ ਜਿਸ ਵਿਚ ਅਜ ਪੁਲਿਸ ਇੰਸਪੈਕਟਰ ਪੰਕਜ ਸੂਦ ਨੇ ਅਪਣੀ ਗਵਾਹੀ ਦਰਜ ਕਰਵਾਈ ਸੀ । ਅਦਾਲਤ ਅੰਦਰ ਏਅਰਟੈਲ ਦੇ ਅਧਿਕਾਰੀ ਵੀ ਗਵਾਹੀ ਲਈ ਮੌਜੂਦ ਸਨ ਪਰ ਪੰਕਜ ਸੂਦ ਦੀ ਗਵਾਹੀ ਲੰਮੀ ਚਲਣ ਕਰਕੇ ਮਾਮਲੇ ਦੀ ਅਗਲੀ ਸੁਣਵਾਈ 18, 22, 24, 27, 29 ਅਤੇ 30 ਜਨਵਰੀ ਲਈ ਮੁਕਰਰ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਹ ਮਾਮਲਾ ਪਿਛਲੇ ੧੦ ਸਾਲਾਂ ਤੋਂ ਚਲ ਰਿਹਾ ਹੈ ਇਸ ਗਲ ਦਾ ਨੋਟਿਸ ਲੈਦੇਆਂ ਹਾਈਕੋਰਟ ਵਲੋਂ ਇਸ ਮਾਮਲੇ ਨੂੰ ਜਲਦ ਖਤਮ ਕਰਣ ਲਈ ਕਿਹਾ ਗਿਆ ਹੈ ਇਸ ਕਰਕੇ ਹੁਣ ਹੇਠਲੀ ਅਦਾਲਤ ਵਲੋਂ ਲਗਾਤਾਰ ਤਰੀਕਾਂ ਦਿੱਤੀਆ ਜਾ ਰਹੀਆਂ ਹਨ ਜਿਸ ਕਰਕੇ ਕੇਸ ਜਲਦੀ ਖਤਮ ਹੋ ਸਕੇ।
ਪੇਸ਼ੀ ਭੁਗਤਣ ਉਪਰੰਤ ਸਿੰਘਾਂ ਨੇ ਪ੍ਰੈਸ ਨਾਲ ਗਲਬਾਤ ਕਰਦਿਆਂ ਬਾਹਰਲੇ ਮੁਲਕਾਂ ਵਲੋਂ ਲਾਈ ਭਾਰਤੀ ਲੀਡਰਾਂ ਦੇ ਗੁਰੂਘਰ ਵਿਚ ਬੋਲਣ ਦੀ ਮਨਾਹੀ ਦਾ ਸੁਆਗਤ ਕੀਤਾ ਹੈ ਤੇ ਕਿਹਾ ਹੈ ਜਿਹੜੇ ਹੋਰ ਮੁਲਕ ਇਸ ਫੈਸਲੇ ਤੋਂ ਬਾਕੀ ਰਹਿ ਗਏ ਹਨ ਉਹ ਵੀ ਜਲਦੀ ਫੈਸਲਾ ਲੈਣ ਜਿਸ ਨਾਲ ਭਾਰਤ ਉਪਰ ਸਿੱਖਾਂ ਨੂੰ ਜਲਦ ਇੰਸਾਫ ਦੇਣ ਦਾ ਦਬਾਵ ਪਵੇਗਾ।

No comments: