Sunday, October 29, 2017

ਸਾਈਮਨ ਕਮਿਸ਼ਨ ਦੇ ਭਾਰਤ ਆਉਣ ਦਾ ਸੱਚ

ਸੈਮੀਨਾਰ 'ਚ ਦੱਸਿਆ: ਸਾਈਮਨ ਪੱਛੜਿਆਂ ਲਈ ਵਰ ਸੀ ਜਾਂ ਸਰਾਪ' 
ਲੁਧਿਆਣਾ: 29 ਅਕਤੂਬਰ 2017: (ਪ੍ਰਦੀਪ ਸ਼ਰਮਾ//ਪੰਜਾਬ ਸਕਰੀਨ ਟੀਮ):: 
ਦੇਸ਼ ਦੇ ਮੂਲਨਿਵਾਸੀ ਬਹੁਜਨ ਸਮਾਜ ਵਿੱਚ ਸਮਾਜਿਕ ਅਤੇ ਰਾਜਨੀਤਿਕ ਚੇਤਨਤਾ ਲਿਆਉਣ ਵਾਲੇ ਬਾਮਸੇਫ ਤੇ ਬਸਪਾ ਦੇ ਸੰਸਥਾਪਕ ਸ਼ਾਹਿਬ ਸ੍ਰੀ ਕਾਂਸ਼ੀ ਰਾਮ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਡਾ: ਅੰਬੇਡਕਰ ਸਿੱਖ ਫਾਊਡੇਸ਼ਨ ਵੱਲੋਂ ਡਾ: ਅੰਬੇਡਕਰ ਸਿੱਖ ਸੈਂਟਰ ਵਿਖੇ 'ਸਾਈਮਨ ਕਮਿਸ਼ਨ ਦਾ ਭਾਰਤ ਆਉਣ ਦਾ ਸੱਚ, ਪੱਛੜਿਆਂ ਲਈ ਵਰ ਜਾਂ ਸ਼ਰਾਪ' ਵਿਸ਼ੇ ਤੇ ਵਿਚਾਰ ਗੋਸਟੀ ਕਰਵਾਈ ਗਈ। ਸਵੇਰੇ 10 ਵਜੇ ਤੋਂ ਬਾਅਦ ਦੁਪਿਹਰ 3 ਵਜੇ ਤੱਕ ਚੱਲੀ ਇਸ ਵਿਚਾਰ ਗੋਸਟੀ 'ਚ ਆਪਣੇ ਸਵਾਗਤੀ ਭਾਸਣ ਰਾਹੀਂ ਇਤਿਹਾਸ ਦੇ ਅਧਿਆਪਕ ਅਮਨਦੀਪ ਸਿੰਘ ਨੇ ਵਿਸ਼ੇ ਦੀ ਭੂਮਿਕਾ ਬੰਨੀ ਅਤੇ ਦੱਸਿਆ ਕਿ 90 ਸਾਲ ਦੇ ਬਾਅਦ ਇਸ ਵਿਸ਼ੇ ਨੂੰ ਮੁੜ ਵਿਚਾਰ ਕਰਨ ਦੇ ਲਈ ਕਿਉਂ ਚੁਣਿਆ ਗਿਆ। ਮੰਚ ਦਾ ਸੰਚਾਲਨ ਕਰਦਿਆਂ ਪੱਤਰਕਾਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਸ੍ਰੀ ਕਾਂਸ਼ੀ ਰਾਮ ਨੂੰ ਸਰਧਾਂਜਲੀ ਭੇਂਟ ਕਰਦਿਆਂ ਵਿਸ਼ੇ ਤੇ ਵਿਚਾਰ ਰੱਖਣ ਵਾਲੇ ਬੁਲਾਰਿਆਂ ਸ੍ਰੀ ਹੰਸ ਰਾਜ ਸਮਰਾ, ਦੇਸ਼ ਰਾਜ ਚੌਹਾਨ, ਗਿਆਨਸ਼ੀਲ ਬੌਧ ਅਤੇ ਮੁੱਖ ਬੁਲਾਰੇ ਇੰਜ: ਜਸਵੰਤ ਰਾਏ ਬਾਰੇ ਜਾਣ ਪਹਿਚਾਣ ਕਰਵਾਈ। ਬੁਲਾਰਿਆਂ ਨੇ ਦੱਸਿਆ ਕਿ ਸਾਈਮਨ ਕਮਿਸ਼ਨ ਬ੍ਰਿਟਿਸ ਕੰਜਰਵੇਟਿਵ ਸਰਕਾਰ ਦੁਆਰਾ ਸਟੈਨਲੀ ਬਾਲਡਵਿਨ ਦੇ ਅਧੀਨ ਨਵੰਬਰ 1927 ਵਿੱਚ ਨਿਯੁਕਤ ਕੀਤਾ ਗਿਆ ਸੀ ਜਿਸਨੇ ਭਾਰਤੀ ਸੰਵਿਧਾਨ ਦੇ ਐਕਟ 1919 ਨੂੰ ਸਥਾਪਤ ਕਰਨ ਲਈ ਕੰਮ ਕਰਨਾ ਸੀ। ਕਮਿਸ਼ਨ ਦੇ 7 ਮੈਂਬਰ ਸਨ, ਚਾਰ ਕੰਜਰਵੇਟਿਵ, 2 ਮਜਦੂਰ ਅਤੇ ਇੱਕ ਲਿਬਰਰ। ਏਹ ਸਰ ਸਾਈਮਨ ਕਮਿਸ਼ਨ ਤੇ ਭਵਿੱਖ ਦੇ ਪ੍ਰਧਾਨ ਮੰਤਰੀ ਚੇਤਨ ਅਟਲੀ ਦੀ ਸੰਯੁਕਤ ਚੇਅਰਮੈਨਸ਼ਿਪ 'ਚ ਸਥਾਪਤ ਕੀਤਾ ਗਿਆ ਸੀ। ਬੁਲਾਰਿਆਂ ਨੇ ਦੱਸਿਆ ਕਿ ਸਾਈਮਨ ਕਮਿਸ਼ਨ ਦਾ ਭਾਰਤ ਆਉਣ ਤੇ ਕਾਂਗਰਸ ਅਤੇ ਕੁਝ ਹੋਰਨਾਂ ਰਾਜਨੀਤਿਕ ਪਾਰਟੀਆਂ ਵੱਲੋਂ ਵਿਰੋਧ ਕੀਤਾ ਗਿਆ ਜਦਕਿ ਡਾ: ਭੀਮ ਰਾਓ ਅੰਬੇਡਕਰ ਨੇ ਇਸ ਦਾ ਸਵਾਗਤ ਕੀਤਾ ਸੀ। 30 ਅਕਤੂਬਰ ਨੂੰ ਸਾਈਮਨ ਕਮਿਸ਼ਨ ਲਾਹੌਰ ਪੰਹੁਚਿਆਂ ਸੀ ਜਿਥੇ ਲਾਲਾ ਲਾਜਪਤ ਰਾਏ ਸਮੇਤ ਕੁਝ ਗੁੰਮਰਾਹ ਹੋਏ ਵਿਦਿਆਰਥੀਆਂ ਨੇ ਇਸ ਦਾ ਵਿਰੋਧ ਕੀਤਾ ਸੀ। ਬੁਲਾਰਿਆਂ ਨੇ ਦੱਸਿਆ ਕਿ ਸਾਈਮਨ ਕਮਿਸ਼ਨ ਕਿਸੇ ਵੀ ਪੱਖੋਂ ਭਾਰਤੀਆਂ ਲਈ ਨੁਕਸ਼ਾਨ ਦਾਇਕ ਨਹੀ ਸੀ ਅਤੇ ਨਾ ਹੀ ਦੇਸ਼ ਦੀ ਅਜਾਦੀ ਦੀ ਲੜਾਈ ਨਾਲ ਇਸਦਾ ਕੋਈ ਸੰਬਧ ਸੀ। ਏਹ 10 ਸਾਲ ਪਹਿਲਾਂ ਬਣਾਏ ਸਾਊਥ ਬਰੋ ਕਮਿਸ਼ਨ ਦੀਆਂ ਲਾਗੂ ਕੀਤੀਆਂ ਸਿਫਾਰਸ਼ਾਂ ਤੇ ਹੋ ਚੁੱਕੇ ਕੰਮਾਂ ਦੀ ਸਮੀਖਿਆ ਕਰਨ ਲਈ ਹੀ ਭਾਰਤ ਆਇਆ ਸੀ ਪਰ ਕਾਂਗਰਸ ਸਮੇਤ ਪੱਛੜਾ ਵਰਗ ਵਿਰੋਧੀ ਰਾਜਨੀਤਿਕ ਪਾਰਟੀਆਂ ਨਹੀ ਸਨ ਚਾਹੁੰਦੀਆਂ ਕਿ ਸਾਈਮਨ ਦੇਸ਼ ਦੇ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਤੌਰ ਤੇ ਪਿਛਾੜੇ ਇਨ•ਾਂ ਲੋਕਾਂ ਦੀ ਬੇਹਤਰੀ ਲਈ ਕੋਈ ਕੰਮ ਕਰੇ। ਇਨ•ਾਂ ਲੋਕਾਂ ਨੇ ਸਾਈਮਨ ਕਮਿਸਨ ਦਾ ਵਿਰੋਧ ਕਰਨ ਦੇ ਨਾਲ ਨਾਲ ਇਸਦੇ ਭਾਰਤ ਆਉਣ ਤੇ ਇਸਨੂੰ ਗੁੰਮਰਾਹ ਕਰਨ ਦੀ ਵੀ ਪੂਰੀ ਕੋਸ਼ਿਸ ਕੀਤੀ ਤੇ ਇਸ ਅੱਗੇ ਪੱਛੜੇ ਵਰਗਾਂ ਦੇ ਹਾਲਾਤਾਂ ਦੇ ਗਲਤ ਅੰਕੜੇ ਪੇਸ਼ ਕੀਤੇ ਪਰ ਬਾਬਾ ਸਾਹਿਬ ਦੇ ਯਤਨਾ ਸਦਕਾ ਉਹ ਕਾਮਯਾਬ ਨਾ ਹੋ ਸਕੇ। ਬੁਲਾਰਿਆਂ ਨੇ ਦੱਸਿਆ ਕਿ ਮੰਗੂ ਰਾਮ ਮੰਗੋਵਾਲੀਆਂ ਨੇ ਵੀ ਸਾਈਮਨ ਕਮਿਸ਼ਨ ਨੂੰ ਆਪਣੇ ਤੌਰ ਤੇ ਵੱਖਰਾ ਮੰਗ ਪੱਤਰ ਦਿੱਤਾ ਸੀ ਜਿਸਨੂੰ ਪੱਛੜਿਆਂ ਨੂੰ ਭੁਲਾਉਣਾ ਨਹੀ ਚਾਹੀਦਾ। ਉਨ•ਾਂ ਦੱਸਿਆ ਕਿ ਏਸੇ ਸਾਈਮਨ ਕਮਿਸ਼ਨ ਚੋਂ ਗੋਲਮੇਜ ਕਾਨਫੰਰਸਾਂ ਅਤੇ ਬ੍ਰਿਟਿਸ ਸਰਕਾਰ ਦਾ 1935 ਦਾ ਐਕਟ ਨਿਕਲਿਆ ਜਿਸ ਨਾਲ ਅੰਗਰੇਜਾਂ ਦੇ ਰਾਜ ਵੇਲੇ ਹੀ ਦੇਸ਼ ਦੇ ਪੱਛੜਿਆਂ ਨੂੰ ਵੱਖਰੇ ਅਧਿਕਾਰ ਮਿਲੇ। ਬਾਬਾ ਸਾਹਿਬ ਦੁਆਰਾ ਭਾਰਤੀ ਸੰਵਿਧਾਨ ਰਾਹੀਂ ਦੇਸ਼ ਦੇ ਪੱਛੜੇ ਮੂਲਨਿਵਾਸੀ ਬਹੁਜਨਾਂ ਨੂੰ ਦਿੱਤੇ ਵੱਖਰੇ ਅਧਿਕਾਰਾਂ ਤੇ ਸਾਈਮਨ ਕਮਿਸ਼ਨ ਦਾ ਪ੍ਰਛਾਵਾ ਮੰਨਿਆ ਜਾ ਸਕਦਾ ਹੈ। ਬੁਲਾਰਿਆਂ ਨੇ ਕਿਹਾ ਕਿ ਸਮਾਜਿਕ, ਧਾਰਮਿਕ, ਰਾਜਨੀਤਿਕ ਅਤੇ ਆਰਥਿਕ ਤੌਰ ਪਿਛਾੜੇ ਲੋਕਾਂ ਲਈ ਸਾਈਮਨ ਕਮਿਸ਼ਨ ਆਸ ਦੀ ਕਿਰਨ ਦੇ ਸਮਾਨ ਸੀ ਜਿਸਦਾ ਵਿਰੋਧ ਕਰਕੇ ਦੇਸ਼ ਦੇ ਲੀਡਰਾਂ ਨੇ ਇਸ ਵਰਗ ਨਾਲ ਵੱਡਾ ਧੋਖਾ ਕੀਤਾ ਸੀ। ਐਡਵੋਕੇਟ ਹਰਪ੍ਰੀਤ ਸਿੰਘ ਜਮਾਲਪੁਰ ਕਨਵੀਨਰ ਡਾ: ਅੰਬੇਡਕਰ ਸਿੱਖ ਫਾਊਡੇਸ਼ਨ ਨੇ ਬੁਲਾਰਿਆਂ ਅਤੇ ਆਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਹਾਜਰੀਨ ਵੱਲੋਂ ਯੂ ਐਸ ਏ ਤੋਂ ਆਏ ਜਸਵਿੰਦਰ ਸਿੰਘ, ਜਸਵੀਰ ਸਿੰਘ ਅਤੇ ਉਨ•ਾਂ ਦੀ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬੰਸੀ ਲਾਲ ਪ੍ਰੇਮੀ, ਵਿਜੇ ਮੌਰੀਆ, ਸੁਖਵਿੰਦਰ ਕੌਰ ਝੱਲੀ, ਲਾਭ ਸਿੰਘ ਭਾਮੀਆਂ, ਮਨਜੀਤ ਸਿੰਘ, ਜਰਨੈਲ ਸਿੰਘ ਕਾਰਾਬਾਰਾ, ਅਮਰ ਸਿੰਘ ਲਾਡੋਵਾਲ, ਚਰਨ ਦਾਸ, ਰਾਮਦਾਸ ਗੁਰੂ, ਵੀਰ ਸਿੰਘ ਸੰਗੋਵਾਲ, ਪ੍ਰਗਣ ਬਿਲਗਾ, ਧਰਮਿੰਦਰ ਸਿੰਘ, ਪਰਮਿੰਦਰ ਸਿੰਘ, ਰਾਮਾਨੰਦ ਅਤੇ ਹੋਰ ਹਾਜਰ ਸਨ।

No comments: