Monday, September 19, 2016

ਪਾਕਿਸਤਾਨ ਦੇ ਹੁਕਮਰਾਨ ਅੱਤਵਾਦ ਦੇ ਸੂਤਰਧਾਰ ਹਨ-ਸ਼ਾਹੀ ਇਮਾਮ ਪੰਜਾਬ

Mon, Sep 19, 2016 at 12:40 PM
ਅਜਿਹੇ ਗੁਆਂਢੀਆਂ  ਦੇ ਨਾਲ ਜ਼ੁਬਾਨ ਨਾਲ ਨਹੀਂ ਗੱਲ ਕੀਤੀ ਜਾ ਸਕਦੀ
ਪਾਕਿਸਤਾਨ ਨਾਲ ਸੰਬਧ ਖ਼ਤਮ ਕਰਕੇ ਮੁੰਹ ਤੋੜ ਜਵਾਬ ਦਿੱਤਾ ਜਾਵੇ
ਲੁਧਿਆਣਾ: 19 ਸਤੰਬਰ 2016: (ਪੰਜਾਬ ਸਕਰੀਨ ਬਿਊਰੋ): 
ਸ਼ਾਹੀ ਇਮਾਮ
ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ
ਜੰਮੂ-ਕਸ਼ਮੀਰ ਦੇ ਊੜੀ ਸੈਕਟਰ 'ਚ ਪਾਕਿਸਤਾਨੀ ਅਤੱਵਾਦੀਆਂ ਵੱਲੋਂ ਕੀਤੇ ਗਏ ਹਮਲੇ ਦੀ ਕੜੇ ਸ਼ਬਦਾਂ 'ਚ ਨਿੰਦਿਆ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਪਾਕਿਸਤਾਨ ਨਾਲ ਸਾਰੇ ਰਾਜਨੀਤਕ ਅਤੇ ਸਿਆਸਤੀ ਸੰਬਧ ਖਤਮ ਕਰਕੇ ਉਸਨੂੰ ਮੁੰਹ ਤੋੜ ਜਵਾਬ ਦਿੱਤਾ ਜਾਵੇ। ਫੀਲਡਗੰਜ ਚੌਂਕ ਵਿਖੇ ਲੁਧਿਆਣਾ ਜਾਮਾ ਮਸਜਿਦ ਵਿੱਚ  ਹੋਈ ਸਭਾ ਦੌਰਾਨ ਅੱਤਵਾਦ ਦੇ ਖ਼ਿਲਾਫ਼ ਪ੍ਰਸਤਾਵ ਪਾਰਿਤ ਕਰਕੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ । ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨੇ ਕਿਹਾ ਕਿ ਭਾਰਤ ਦੇ ਨਾਲ ਸਮੇਂ-ਸਮੇਂ 'ਤੇ ਪਾਕਿਸਤਾਨ ਦੀ ਹਕੂਮਤਾਂ ਧੋਖਾ ਕਰਦੀਆ ਆਈਆਂ ਹਨ, ਜਿਸਨੂੰ ਹੁਣ ਹੋਰ ਸਹਿਨ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਪਾਕਿਸਤਾਨ ਦੇ ਹੁਕਮਰਾਨ ਅੱਤਵਾਦ ਦੇ ਸੂਤਰਧਾਰ ਹਨ। ਅਜਿਹੇ ਗੁਆਂਢੀਆਂ  ਦੇ ਨਾਲ ਜ਼ੁਬਾਨ ਨਾਲ ਨਹੀਂ ਗੱਲ ਕੀਤੀ ਜਾ ਸਕਦੀ। ਸ਼ਾਹੀ ਇਮਾਮ ਨੇ ਕਿਹਾ ਕਿ ਉਹ ਲੁੱਕ ਕੇ ਸਾਡੇ ਦੇਸ਼ 'ਚ ਅੱਤਵਾਦੀ ਹਮਲੇ ਕਰ ਰਹੇ ਹਨ ਜੋ ਕਿ ਬੁਜ਼ਦਿਲੀ ਦੀ ਨਿਸ਼ਾਨੀ ਹੈ। ਉਹਨਾਂ ਕਿਹਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ। ਜੋ ਕੋਈ ਵੀ ਵਿਅਕਤੀ ਜਾਂ ਸੰਸਥਾ ਅੱਤਵਾਦ ਫੈਲਾਉਂਦੀ ਹੈ ਉਸਦਾ ਖਾਤਮਾ ਕੀਤਾ ਜਾਣਾ ਚਾਹੀਦਾ ਹੈ । ਪੰਜਾਬ ਦੇ ਸ਼ਾਹੀ ਇਮਾਮ ਨੇ ਕਿਹਾ ਕਿ ਪਾਕਿਸਤਾਨ ਇਸ ਗੱਲ ਨੂੰ ਚੰਗੀ ਤਰਾਂ ਸਮਝ ਲਵੇ ਕਿ ਭਾਰਤ ਦੇ ਹਿੰਦੂ, ਸਿੱਖ, ਮੁਸਲਮਾਨ ਅਤੇ ਦਲਿਤ ਆਪਣੇ ਦੇਸ਼ ਦੀ ਰੱਖਿਆ ਲਈ ਇੱਕਜੁਟ ਹਨ। ਕੋਈ ਵੀ ਵਿਦੇਸ਼ੀ ਤਾਕਤ ਸਾਡੀ ਏਕਤਾ ਨੂੰ ਨਹੀਂ ਤੋੜ ਸਕਦੀ। ਇਸ ਮੌਕੇ 'ਤੇ ਮਜਲਿਸ ਅਹਿਰਾਰ ਇਸਲਾਮ ਹਿੰਦ ਵੱਲੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਵਾਲੀਆਂ ਨੂੰ ਇੱਕ - ਇੱਕ ਕਰੋੜ ਰੂਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ।

No comments: