Tuesday, August 02, 2016

ਰਾਏਕੋਟ ਦੇ ਸ਼ਹੀਦਾਂ ਦੀ ਯਾਦ ਵਿੱਚ ਮੇਲਾ 7 ਅਗਸਤ ਨੂੰ ਸਿਆੜ ਵਿਖੇ

Tue, Aug 2, 2016 at 2:27 PM
ਬਹੁਤ ਸਾਰੀਆਂ ਸ਼ਖਸੀਅਤਾਂ ਦੇਣਗੀਆਂ ਸ਼ਰਧਾਂਜਲੀ-ਗੁਰਮੇਲ ਸਿੰਘ ਨਾਮਧਾਰੀ
ਤਸਵੀਰ ਵਿੱਚ ਸ਼ਹੀਦੀ ਸਮਾਗਮ ਦੀ ਜਾਣਕਾਰੀ ਦਿੰਦੇ ਹੋਏ ਗੁਰਮੇਲ ਨਾਮਧਾਰੀ ਅੱਤੇ ਸਮੂਹ ਗ੍ਰਾਮ ਪੰਚਾਇਤ
ਲੁਧਿਆਣਾ: 2 ਅਗਸਤ 2016: (ਪੰਜਾਬ ਸਕਰੀਨ ਬਿਊਰੋ): 
ਭਾਵੈਂ ਅਥਾਹ ਸੰਕਟਾਂ ਵਿੱਚ ਰਹੇ, ਮੁਸੀਬਤਾਂ ਝੱਲੀਆਂ, ਖੁਸ਼ੀਆਂ ਵਾਲੇ ਦਿਨ ਵੀ ਰੱਜ ਕੇ ਦੇਖੇ ਪਰ ਕਿਸੇ ਵੀ ਹਾਲ ਵਿੱਚ ਆਪਣੇ ਸ਼ਹੀਦਾਂ ਨੂੰ ਨਹੀਂ ਭੁੱਲਣ ਦਿੱਤਾ।  ਬਾਣੀ ਅਤੇ ਬਣੇ ਵਾਂਗ ਆਪਣੇ ਸ਼ਹੀਦਾਂ ਨੂੰ ਵੀ ਹਮੇਸ਼ਾਂ ਯਾਦ ਰੱਖਿਆ। ਇਤਿਹਾਸ ਨੂੰ ਸੰਭਾਲਣ ਵਿੱਚ ਵੀ ਨਾਮਧਾਰੀਆਂ ਨੇ ਮਿਸਾਲਾਂ ਕਾਇਮ ਕੀਤੀਆਂ। ਆਪਣੇ ਅਕੀਦੇ ਦੀ ਪੁਸ਼ਟੀ ਲਈ ਨਾਮਧਾਰੀ ਹਮੇਸ਼ਾਂ ਵਿਚਾਰ ਵਟਾਂਦਰੇ ਵਾਸਤੇ ਤਿਆਰ ਮਿਲੇ। ਨਾਮਧਾਰੀ ਸ਼ਹੀਦ  ਸੰਤ ਮਸਤਾਨ ਸਿੰਘ , ਸੰਤ ਮੰਗਲ ਸਿੰਘ ,ਅੱਤੇ ਸੰਤ ਗੁੱਰਮੁੱਖ ਸਿੰਘ ਜੀ
ਇਸ ਵਾਰ ਇਹ ਵਿਚਾਰਾਂ ਹੋਣੀਆਂ ਹਨ ਰਾਏਕੋਟ ਵਿਖੇ। ਨਾਮਧਾਰੀ ਸੰਗਤ ਅਤੇ ਗ੍ਰਾਮ ਪੰਚਾਇਤ ਸਿਆੜ ਵੱਲੋ ਰਾਏਕੋਟ ਵਿਖੇ ਭਾਰਤ ਦੀ ਆਜ਼ਾਦੀ ਅਤੇ ਗਊ ਗਰੀਬ  ਦੀ ਰੱਖਿਆ ਖਾਤਰ ਸ਼ਹੀਦ ਹੋਏ ਸੰਤ ਮਸਤਾਨ ਸਿੰਘ , ਸੰਤ ਮੰਗਲ ਸਿੰਘ ,ਅੱਤੇ ਸੰਤ ਗੁੱਰਮੁੱਖ ਸਿੰਘ ਜੀ ਯਾਦ ਵਿੱਚ ਸ਼੍ਰੀ ਸਤਿਗੁਰੂ ਦਲੀਪ  ਸਿੰਘ ਜੀ ਦੀ ਹਜੂਰੀ ਵਿੱਚ 7 ਅਗਸਤ ਨੂੰ ਗੁਰੂਦੁਆਰਾ ਸਾਹਿਬ ਛੇਵੀ ਪਾਤਸ਼ਾਹੀ, ਝੱਮਟ ਰੋਡ, ਸਿਆੜ ਵਿਖੇ ਬੜੀ ਸਰਧਾ ਅੱਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।
ਇਸ ਸਮਾਗਮ ਸੰਬੰਧ ਜਾਣਕਾਰੀ ਦਿੰਦੇ ਹੋਏ ਸੁਬਾ ਦਰਸ਼ਨ ਸਿੰਘ ਨੇ ਕਿਹਾ ਕਿ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਵੱਲੋ ਚਲਾਏ ਕੂਕਾ ਅੰਦੋਲਨ ਤਹਿਤ ਰਾਏਕੋਟ ਦੀ ਤੇ ਸੰਨ 1871 ਵਿੱਚ  5 ਅਗਸਤ ਵਾਲੇ ਦਿਨ ਸ਼ਹਾਦਤ ਪ੍ਰਪਤ ਕੀਤੀ ਸੀ। ਸੰਤ ਗੁਰਮੇਲ ਸਿੰਘ ਜੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਧਾਰਮਿਕ, ਰਾਜਨੀਤਿਕ ਤੇ ਬੁੱਧੀਜੀਵੀ ਇਹਨਾਂ ਮਹਾਨ ਸ਼ਹੀਦਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। 
ਇਸ ਮੋਕੇ ਉਪਰ ਹਰਭਜਨ ਸਿੰਘ ਫੋਰਮੈਨ, ਕਮਲਜੀਤ ਸਿੰਘ ਸਰਪੰਚ, ਬਲਵੀਰ ਸਿੰਘ, ਜਸਵੀਰ ਸਿੰਘ, ਗੁਰਵੰਤ ਸਿੰਘ, ਜਗਜੀਤ ਸਿੰਘ ਪਾਇਲ ਜਸਵੰਤ ਸਿੰਘ ਸੋਨੂੰ, ਗੁਰਦੀਪ ਸਿੰਘ ਜੰਡੂ, ਜਰਨੈਲ ਸਿੰਘ ਅੱਤੇ ਕਮਲਜੀਤ ਸਿੰਘ ਡੇਹਲੋ ਹਾਜਰ ਸਨ। ਇਸ ਮੌਕੇ ਕੋਈ ਅਹਿਮ ਐਲਾਨ ਵੀ ਹੋ ਸਕਦਾ ਹੈ।

No comments: