Saturday, May 21, 2016

Bihar: ਗੁਟਖਾ ਤੇ ਪਾਨ ਮਸਾਲੇ ‘ਤੇ ਵੀ ਇੱਕ ਸਾਲ ਲਈ ਪੂਰੀ ਤਰ੍ਹਾਂ ਰੋਕ

ਸ਼ਰਾਬਬੰਦੀ ਤੋਂ ਬਾਅਦ ਇੱਕ ਹੋਰ ਹਿੰਮਤ ਵਾਲਾ ਕਦਮ 
ਪਟਨਾ: 20 ਮਈ 2016: (ਪੰਜਾਬ ਸਕਰੀਨ ਬਿਊਰੋ):
ਪਟਨਾ ਦੀ ਪਾਵਨ ਪਵਿੱਤਰ ਧਰਤੀ ਨਾਲ ਪਿਆਰ ਕਰਨ ਵਾਲਿਆਂ  ਲਈ ਖੁਸ਼ਖਬਰੀ ਹੈ। ਸ਼ਰਾਬ 'ਤੇ ਪਾਬੰਦੀ ਤੋਂ ਬਾਅਦ ਬਿਹਾਰ ਸਰਕਾਰ ਨੇ ਇੱਕ ਹੋਰ ਹਿੰਮਤ ਵਾਲਾ ਕਦਮ ਚੁੱਕਿਆ ਹੈ। ਅੱਜ ਤੋਂ ਗੁਟਖਾ ਤੇ ਪਾਨ ਮਸਾਲੇ ‘ਤੇ ਵੀ ਇੱਕ ਸਾਲ ਲਈ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਬਿਹਾਰ ਵਿੱਚ ਸ਼ਰਾਬ 'ਤੇ ਰੋਕ ਲਾਈ ਗਈ ਸੀ। ਕਾਬਿਲੇ ਜ਼ਿਕਰ ਹੈ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਮੁੜ ਸਰਕਾਰ ਬਣਨ 'ਤੇ ਸੂਬੇ ਵਿੱਚ ਸ਼ਰਾਬਬੰਦੀ ਕਰ ਦਿੱਤੀ ਜਾਏਗੀ।ਨਿਤੀਸ਼ ਨੇ ਸਰਕਾਰ ਬਣਦਿਆਂ ਹੀ ਆਪਣਾ ਵਾਅਦਾ ਨਿਭਾਇਆ ਤੇ ਸ਼ਰਾਬ 'ਤੇ ਰੋਕ ਲਾ ਦਿੱਤੀ। ਬੇਸ਼ੱਕ ਕੁਝ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਪਰ ਜ਼ਿਆਦਾਤਰ ਜਨਤਾ ਸਰਕਾਰ ਦੇ ਇਸ ਫੈਸਲੇ ਤੋਂ ਖੁਸ਼ ਹੈ।

No comments: