Thursday, May 26, 2016

ਸੰਤ ਸਿੰਘ ਸੇਖੋਂ ਯਾਦਗਾਰੀ ਸਮਾਗਮ ਹੋਵੇਗਾ 30 ਮਈ ਨੂੰ

Thu, May 26, 2016 at 3:24 PM
ਸੇਖੋਂ ਜੀ ਦੇ ਸਮੁੱਚੇ ਸਾਹਿਤਕ ਕੰਮ ਦੀ ਹੋਵੇਗੀ ਚਰਚਾ 
ਲੁਧਿਆਣਾ: 26 ਮਈ  2016:(ਪੰਜਾਬ ਸਕਰੀਨ ਬਿਊਰੋ):
ਕੌਮੀ ਸਾਹਿਤ ਤੇ ਕਲਾ ਪਰਿਸ਼ਦ ਵੱਲੋਂ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੇ 109ਵੇਂ ਜਨਮ ਦਿਨ ’ਤੇ ਯਾਦਗਾਰੀ ਸਮਾਗਮ 30 ਮਈ ਨੂੰ ਸਵੇਰੇ 10.30 ਵਜੇ ਕਰਵਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਸ਼ਦ ਦੇ ਪ੍ਰਬੰਧਕੀ ਸਕੱਤਰ ਤਰਲੋਚਨ ਸਿੰਘ ਸਫ਼ਰੀ ਅਤੇ ਤਰਲੋਚਨ ਝਾਂਡੇ ਨੇ ਦਸਿਆ ਕਿ ਸਮਾਗਮ ਮੌਕੇ ਪੰਜਾਬੀ ਚਿੰਤਨ ਦੇ ਸਿਰਮੌਰ ਆਲੋਚਕ ਡਾ. ਸ. ਸ. ਦੁਸਾਂਝ ਅਤੇ ਡਾ. ਗੁਲਜ਼ਾਰ ਸਿੰਘ ਪੰਧੇਰ ਸੇਖੋਂ ਜੀ ਦੇ ਸਮੁੱਚੇ ਸਾਹਿਤਕ ਕੰਮ ਨੂੰ ਅਜੋਕੇ ਸਮੇਂ ਦੇ ਪ੍ਰਸੰਗ ਵਿਚ ਦੇਖਦਿਆਂ ਆਪਣੇ ਵਿਚਾਰ ਰੱਖਣਗੇ। ਇਨ੍ਹਾਂ ਵਿਚਾਰਾਂ ’ਤੇ ਉਸਾਰੂ ਚਰਚਾ ਵਿਚ ਸ੍ਰੀ ਸੁਰਿੰਦਰ ਕੈਲੇ, ਜਨਮੇਜਾ ਸਿੰਘ ਜੌਹਲ, ਸਤੀਸ਼ ਗੁਲਾਟੀ, ਪ੍ਰਿੰਸੀਪਲ ਸ਼ਿੰਦਰਪਾਲ ਸਿੰਘ, ਬਲਵਿੰਦਰ ਗਲੈਕਸੀ, ਡਾ. ਪ੍ਰਿਤਪਾਲ ਕੌਰ ਚਾਹਲ, ਅਮਨਦੀਪ ਦਰਦੀ, ਜਸਵੰਤ ਸਿੰਘ ਅਮਨ, ਭਗਵਾਨ ਢਿੱਲੋਂ, ਹਰਬੰਸ ਮਾਲਵਾ, ਪ੍ਰੋ. ਰਮਨ ਅਤੇ ਹਰਦਿਆਲ ਪਰਵਾਨਾ ਵੀ  ਭਾਗ ਲੈਣਗੇ। ਸੇਖੋਂ ਜੀ ਦੇ ਪਿੰਡ ਦਾਖੇ ਤੋਂ ਕਰਨਵੀਰ ਸਿੰਘ ਸੇਖੋਂ, ਹਰਜੀਤ ਸਿੰਘ ਦਾਖਾ ਅਤੇ ਧਨਵੰਤ ਸਿੰਘ ਸੇਖੋਂ ਦਾ ਵਿਸ਼ੇਸ਼ ਸਹਿਯੋਗ ਰਹੇਗਾ। ਇਸ ਮੌਕੇ ਸਮੂਹ ਪੰਜਾਬੀ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਸਮਾਗਮ ਵਿਚ ਸ਼ਾਮਲ ਹੋਣ ਦਾ ਹਾਰਦਿਕ ਸੱਦਾ ਹੈ।


  

No comments: