Thursday, February 11, 2016

ਅਮਰ ਰਹਿਣਗੇ ਲਾਂਸ ਨਾਇਕ ਹਨੁਮਾਨਥੱਪਾ

ਦੇਸ਼ ਭਰ ਵਿੱਚ ਸੋਗ ਦੀ ਲਹਿਰ_ਅਹਿਮ ਸ਼ਖਸੀਅਤਾਂ ਨੇ ਪ੍ਰਗਟ ਕੀਤਾ ਦੁੱਖ 
ਨਵੀਂ ਦਿੱਲੀ ,11 ਫ਼ਰਵਰੀ 2016: (ਪੰਜਾਬ ਸਕਰੀਨ ਬਿਊਰੋ)
ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਜਵਾਨ ਹਨੁਮਨਥਾਪਾ ਦਾ ਅੱਜ ਦੁਪਹਿਰ ਪੋਣੇ ਕੁ ਬਾਰਾਂ ਵਜੇ ਦੇਹਾਂਤ ਹੋ ਗਿਆ। ਲਾਂਸ ਨਾਇਕ ਹਨੁਮਾਨਥੱਪਾ ਦੇ ਦਿਹਾਂਤ ਨਾਲ ਦੇਸ਼ ਭਰ 'ਚ ਸੋਗ ਦੀ ਲਹਿਰ ਫੈ ਲ ਗਈ ਹੈ।  ਸੋਸ਼ਲ ਮੀਡੀਆ 'ਤੇ ਇਹ ਖਬਰ ਆਉਂਦਿਆਂ  ਹੀ ਲੋਕ ਉਦਾਸ ਹੋ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਸਿਆਸੀ ਹਸਤੀਆਂ ਨੇ ਹਨੁਮਾਨਥੱਪਾ ਦੇ ਦਿਹਾਂਤ 'ਤੇ ਸੋਗ ਜਤਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਂਸ ਨਾਇਕ ਹਨੁਮਾਨਥੱਪਾ ਦੀ ਮੌਤ 'ਤੇ ਸੋਗ ਪ੍ਰਗਟਾਉਂਦੇ ਹੋਏ ਟਵੀਟ ਕਰ ਕੇ ਆਪਣੀ ਸੰਵੇਦਨਾਵਾਂ ਵਿਅਕਤ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਹਨੁਮਾਨਥੱਪਾ ਦੀ ਮੌਤ 'ਤੇ ਉਨ੍ਹਾਂ ਨੂੰ ਬੇਹੱਦ ਦੁੱਖ ਹੈ। । ਪੂਰੇ ਦੇਸ਼ ਨੂੰ ਹਨੁਮਾਨਥੱਪਾ 'ਤੇ ਮਾਣ ਹੈ। ਉਥੇ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਹਨੁਮਾਨਥੱਪਾ ਦੇ ਦਿਹਾਂਤ 'ਤੇ ਸੋਗ ਜਤਾਇਆ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਆਪ ਨੇਤਾ ਕੁਮਾਰ ਵਿਸ਼ਵਾਸ ਨੇ ਵੀ ਆਪਣੀ ਸੰਵੇਦਨਾਵਾਂ ਵਿਅਕਤ ਕੀਤੀਆਂ। ਭਾਜਪਾ ਪ੍ਰਧਾਨ ਅਮਿੱਤ ਸ਼ਾਹ ਨੇ ਵੀ ਕਿਹਾ ਕਿ ਬਹਾਦਰ ਜਵਾਨ ਦੇ ਦਿਹਾਂਤ ਦਾ ਉਨ੍ਹਾਂ ਨੂੰ ਦੁੱਖ ਹੈ। ਲਾਂਸ ਨਾਇਕ ਹਨੁਮਾਨਥੱਪਾ ਦੇ ਅੰਤਮ ਦਰਸ਼ਨ ਲਈ ਦਿੱਲੀ ਦੇ ਬਰਾਰ ਸਕਵਾਇਰ 'ਤੇ ਉਨ੍ਹਾਂ ਦੀ ਮ੍ਰਿਤਕ ਦੇਹ ਰੱਖੀ ਜਾਵੇਗੀ। ਪੰਜਾਬ ਦੇ ਵੱਖ ਇਲਾਕਿਆਂ ਵਿੱਚ ਵੀ ਇਸ  ਦੇਹਾਂਤ ਤੋਂ ਬਾਅਦ ਉਦਾਸੀ ਛਾਈ ਰਹੀ। 

No comments: