Thursday, November 05, 2015

ਦੋਰਾਹਾ ਕਾਲਜ ਦੀਆਂ ਲੜਕੀਆਂ ਵੱਲੋਂ ਸਰਗਰਮੀਆਂ ਜਾਰੀ

Thu, Nov 5, 2015 at 2:22 PM
ਐਨ. ਐਸ. ਐਸ. ਕੈਂਪ ਵਿਚ ਯੋਗ ਸਾਧਨਾਂ ਸਬੰਧੀ ਜਾਣਕਾਰੀ
ਦੋਰਾਹਾ: 5 ਨਵੰਬਰ 2015:  (ਪੰਜਾਬ ਸਕਰੀਨ ਬਿਊਰੋ):
ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਐਨ. ਐਸ. ਐਸ. (ਲੜਕੀਆਂ) ਯੁਨਿਟ ਵੱਲੋਂ ਲਗਾਏ ਗਏ ਕੈਂਪ ਵਿਚ ਯੋਗ ਸਾਧਨਾਂ ਸਬੰਧੀ ਪਸਾਰ ਭਾਸ਼ਣ ਕਰਵਾਏ ਗਏ ਜਿਸ ਵਿਚ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ, ਦੋਰਾਹਾ ਤੋਂ ਮੈਡਮ ਸਰਬਜੀਤ ਕੌਰ ਉਚੇਚੇ ਤੌਰ ਤੇ ਪਹੁੰਚੇ।  
ਮੈਡਮ ਸਰਬਜੀਤ ਕੌਰ ਨੇ ਵਿਦਿਆਰਥਣਾਂ ਨੂੰ ਯੋਗ ਸਾਧਨਾਂ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇਹ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਅਤਿਅੰਤ ਜਰੂਰੀ ਹੈ ਅਤੇ ਵਰਤਮਾਨ ਸਮੇਂ ਵਿਚ ਪਸਰ ਰਹੀਆਂ ਭਿਆਨਕ ਬਿਮਾਰੀਆਂ ਤੋਂ ਬਚਣ ਲਈ ਯੋਗਾ ਕਰਨਾ ਇਨਸਾਨ ਦਾ ਜਰੂਰੀ ਫਰਜ ਬਣ ਚੁੱਕਾ ਹੈ। ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਮਨੁੱਖ ਨੂੰ ਯੋਗ ਸਿੱਖਿਆ ਤੋਂ ਜਾਣੂ ਹੋਣਾ ਅਤੇ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਜੀਵਨ ਵਿਚ ਅਪਣਾਉਣਾ ਚਾਹੀਦਾ ਹੈ।  ਇਸੇ ਸਿਧਾਂਤ ਤੇ ਪਹਿਰਾ ਦਿੰਦਿਆਂ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਯੋਗ ਦੇ ਵੱਖ-ਵੱਖ ਆਸਣ ਕਰਕੇ ਦਿਖਾਏ ਅਤੇ ਇਨ੍ਹਾਂ ਸਬੰਧੀ ਭਰਪੂਰ ਜਾਣਕਾਰੀ ਦਿੱਤੀ। ਵਿਦਿਆਰਥਣਾਂ ਨੇ ਇਸਦਾ ਭਰਪੂਰ ਲਾਭ ਉਠਾਇਆ।
 ਅਖੀਰ ਵਿਚ ਪ੍ਰੋਗਰਾਮ ਅਫਸਰ ਮੈਡਮ ਲਵਲੀਨ ਬੈਂਸ ਨੇ ਬਾਹਰੋਂ ਆਏ ਬੁਲਾਰਿਆਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥਣਾਂ ਨੂੰ ਆਪਣੇ ਜੀਵਨ ਵਿਚ ਯੋਗ ਸਿੱਖਿਆ ਨੂੰ ਅਪਣਾਉਣ ਲਈ ਜਰੂਰੀ ਦੱਸਿਆ।

No comments: