Sunday, November 01, 2015

ਚੋਰੀਸ਼ੁਦਾ ਮੋਟਰਸਾਇਕਲ ਸਮੇਤ ਇਕ ਦੋਸ਼ੀ ਨੂੰ ਕੀਤਾ ਕਾਬੂ

Sun, Nov 1, 2015 at 6:55 PM
ਪੈਸਿਆਂ ਦੇ ਲਾਲਚ ਵਿੱਚ ਸ਼ੁਰੂ ਕੀਤਾ ਸੀ ਚੋਰੀ ਦਾ ਸਿਲਸਿਲਾ 
ਲੁਧਿਆਣਾ: 1 ਨਵੰਬਰ 2015: (ਅਮ੍ਰਿਤਪਾਲ ਸੋਨੂ//ਪੰਜਾਬ ਸਕਰੀਨ):
ਜਨਕਪੁਰੀ ਚੌਂਕੀ ਦੀ ਪੁਲਿਸ ਪਾਰਟੀ ਨੇ ਚੋਰੀਸ਼ੁਦਾ ਮੋਟਰਸਾਇਕਲ ਸਮੇਤ ਇਕ ਮੁਲਜਮ ਨੂੰ ਕਾਬੂ ਕਰਨ ਵਿਚ ਸਫਲਤਾਂ ਹਾਸਿਲ ਕੀਤੀ ਹੈ।ਮਾਮਲੇ ਸੰਬੰਧੀ ਜਾਣਕਾਰੀ ਦੇ ਰਹੇ ਜਨਕਪੁਰੀ ਚੌਂਕੀ ਦੇ ਇੰਚਾਰਜ ਸੋਹਨ ਲਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹਨ੍ਹਾਂ ਦੀ ਪੁਲਿਸ ਪਾਰਟੀ ਨੇ 30 ਤਰੀਕ ਦੀ ਸ਼ਾਮ ਨੂੰ ਜਨਕਪੁਰੀ ਕੱਟ ਤੇ ਨਾਕੇਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਉਹਨ੍ਹਾਂ ਨੇ ਇਸ ਸ਼ੱਕੀ ਵਿਅਕਤੀ ਆਉਂਦੇ ਦੇਖਿਆ ਤੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਜੌ ਕਿ ਪੁਲਿਸ ਮੁਲਾਜਮਾਂ ਨੂੰ ਦੇਖ ਕੇ ਇਕਦਮ ਘਬਰਾ ਗਿਆ। ਉਸਨੇ ਭੱਜਣ ਦੀ ਨਾਕਾਮ ਕੋਸ਼ਿਸ ਵੀ ਕੀਤੀ ਪਰ ਪੁਲਿਸ ਮੁਲਾਜਮਾਂ ਨੇ ਮੁਸਤੈਦੀ ਦਿਖਾਉਦੇਂ ਹੋਏ ਦੋਸ਼ੀ ਨੂੰ ਕੁਝ ਦੂਰੀ ਤੋਂ ਹੀ ਕਾਬੂ ਕਰ ਲਿਆ। ਸਖਤੀ ਨਾਲ ਪੁੱਛਗਿੱਛ ਦੌਰਾਨ ਦੋਸ਼ੀ ਨੇ ਪੁਲਿਸ ਨੂੰ ਦੱਸਿਆ ਕਿ ਇਹ ਮੋਟਰਸਾਇਕਲ ਚੋਰੀ ਦਾ ਹੈ ਜੋ ਉਸ ਨੇ ਇਕ ਫੈਕਟਰੀ ਦੇ ਬਾਹਰੋਂ ਚੋਰੀ ਕੀਤਾ ਸੀ। ਫੜੇ ਗਏ ਦੋਸ਼ੀ ਦੀ ਪਹਿਚਾਣ ਮਨੋਜ ਕੁਮਾਰ ਇਸਲਾਮਗੰਜ ਵਜੋਂ ਹੋਈ ਹੈ। ਜੋ ਕਿ ਜੁੱਤੀਆ ਦਾ ਕੰਮ ਕਰਦਾ ਹੈ ਤੇ ਪੈਸਿਆਂ ਦੇ ਲਾਲਚ ਵਿਚ ਚੋਰੀਆਂ ਕਰਨ ਦਾ ਕੰਮ ਸ਼ੁਰੂ ਕਰ ਲਿਆ।ਜਿਸ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ।ਇਸ ਤੋਂ ਹੋਰ ਵੀ ਵਾਰਦਾਤਾਂ ਹੱਲ ਹੋਣ ਦੀ ਉਮੀਦ ਹੈ।

No comments: