Thursday, November 05, 2015

ਨਵੰਬਰ-84 ਵਾਲੀ ਕਾਂਗਰਸ ਵੰਡਾਏਗੀ ਬਹਿਬਲ ਕਲਾਂ ਵਿੱਚ ਸਿੱਖਾਂ ਦਾ ਦੁੱਖ

ਰਾਹੁਲ ਗਾਂਧੀ ਕਰਨਗੇ ਪਿੰਡਾਂ ਵਿੱਚ ਪੈਦਲ ਮਾਰਚ 
ਫ਼ਰੀਦਕੋਟ: 4 ਨਵੰਬਰ 2015: (ਪੰਜਾਬ ਸਕਰੀਨ ਬਿਊਰੋ): 
ਆਖਿਰ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਪੰਜਾਬ ਦਾ ਖਿਆਲ ਆ ਹੀ ਗਿਆ ਹੈ। ਕਾਂਗਰਸ ਹੈ ਕਮਾਨ ਲੋਕਾਂ  ਵਾਪਰ  ਘਟਨਾਵਾਂ ਦਾ ਦੁੱਖ ਵੰਡਾਉਣ ਲੈ ਸਰਗਰਮ ਹੋਈ ਲੱਗਦੀ ਹੈ। ਆਲ ਇੰਡੀਆ ਕਾਂਗਰਸ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ 5 ਨਵੰਬਰ ਨੂੰ ਫ਼ਰੀਦਕੋਟ ਜ਼ਿਲ੍ਹੇ ਵਿਚ ਦੌਰਾ ਕਰ ਰਹੇ ਹਨ। ਉਹ ਇਸ ਦੌਰਾਨ ਬਹਿਬਲ ਕਾਂਡ ਵਿਚ ਗੋਲੀ ਦਾ ਸ਼ਿਕਾਰ ਹੋਏ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੇ ਪਰਿਵਾਰਾਂ ਨੂੰ ਮਿਲਣਗੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਸਬੰਧੀ ਜਾਣਕਾਰੀ ਹਾਸਲ ਕਰਨਗੇ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ ਸ੍ਰੀ ਰਾਹੁਲ ਗਾਂਧੀ ਸਵੇਰੇ 7:30 ਵਜੇ ਪਿੰਡ ਸਰਾਂਵਾਂ ਵਿਚ ਗੋਲੀਕਾਂਡ ਵਿਚ ਸ਼ਹੀਦ ਹੋਏ ਗੁਰਜੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ ਅਤੇ ਦੁਪਹਿਰ 12 ਵਜੇ ਪਿੰਡ ਬਹਿਬਲ ਕਲਾਂ (ਨਿਆਮੀਵਾਲਾ) ਵਿਖੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਪਰਿਵਾਰ ਨੂੰ ਮਿਲਣਗੇ। ਇਸ ਤੋਂ ਇਲਾਵਾ ਰਾਹੁਲ ਪਿੰਡ ਗੁਰੂਸਰ ਅਤੇ ਬਹਿਬਲ ਕਲਾਂ ਵਿਚ ਆਮ ਲੋਕਾਂ ਨੂੰ ਮਿਲ ਕੇ ਮੌਜੂਦਾ ਹਾਲਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ। ਸ: ਬਾਜਵਾ ਨੇ ਅੱਗੇ ਦੱਸਿਆ ਕਿ ਸ੍ਰੀ ਰਾਹੁਲ ਗਾਂਧੀ ਵੀਰਵਾਰ ਦੀ ਰਾਤ ਬਠਿੰਡਾ ਵਿਖੇ ਰੁਕਣਗੇ ਅਤੇ ਅਗਲੇ ਦਿਨ ਸਵੇਰੇ 7:30 ਵਜੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਭੁਖਿਆਂਵਾਲੀ (ਤਲਵੰਡੀ ਸਾਬੋ) ਵਿਚ ਖੁਦਕੁਸ਼ੀ ਕਰ ਚੁੱਕੇ ਕਿਸਾਨ ਜਗਦੀਪ ਸਿੰਘ ਦੇ ਪਰਿਵਾਰ ਨੂੰ ਮਿਲਣਗੇ। ਇਸ ਤੋਂ ਬਾਅਦ ਰਾਹੁਲ ਗਾਂਧੀ ਪਿੰਡ ਮੱਲ ਵਾਲ ਅਤੇ ਮਾਨਵਾਲਾ ਦੇ ਲੋਕਾਂ ਨੂੰ ਮਿਲਣਗੇ। ਸ: ਬਾਜਵਾ ਅਨੁਸਾਰ ਰਾਹੁਲ ਨਰਮਾ ਪੱਟੀ ਦੇ ਕਿਸਾਨਾਂ ਦੇ ਖੇਤ ਵੀ ਵੇਖਣ ਜਾਣਗੇ ਅਤੇ ਖ਼ਰਾਬੇ ਸਬੰਧੀ ਜਾਣਕਾਰੀ ਲੈਣਗੇ। ਇਸ ਮੌਕੇ ਫ਼ਰੀਦਕੋਟ ਦੇ ਹਲਕਾ ਇੰਚਾਰਜ ਧਨਜੀਤ ਸਿੰਘ ਧਨੀ, ਮਹਾਸ਼ਾ ਲਖਵੰਤ ਸਿੰਘ ਬਰਾੜ, ਜਗਦਰਸ਼ਨ ਕੌਰ, ਬੁੱਧ ਸਿੰਘ ਢਿੱਲੋਂ, ਅਭੈ ਪ੍ਰਤਾਪ ਸਿੰਘ ਸੇਖੋਂ, ਜਸਵਿੰਦਰ ਸਿੰਘ ਸਿਖਾਂਵਾਲਾ, ਡਿੰਪਲ, ਜੱਸਾ ਠਾੜੇ, ਵਿਨੋਦ ਮੈਣੀ ਅਤੇ ਅਮਿੱਤ ਜੁਗਨੂੰ ਆਦਿ ਕਾਂਗਰਸੀ ਆਗੂ ਹਾਜ਼ਰ ਸਨ। ਕਾਂਗਰਸ ਵਰਕਰਾਂ ਵਿੱਚ ਇਸ ਐਲਾਨ ਤੋਂ ਬਾਅਦ ਖੁਸ਼ੀ ਦੀ ਲਹਿਰ ਹੈ।ਪਿੰਡਾਂ ਦਾ  ਦੌਰਾ ਅਤੇ ਪੈਦਲ ਮਾਰਚ
ਇਸ ਮੌਕੇ ਪੈਦਲ ਮਾਰਚ ਰਾਹੀਂ ਜੋੜਿਆ ਜਾਏਗਾ ਲੋਕਾਂ ਨਾਲ ਸੰਪਰਕ। ਆਲ ਇੰਡੀਆ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਜਿਹੜੇ ਆਪਣੇ ਦੌਰੇ ਦੌਰਾਨ ਬਹਿਬਲ ਕਲਾਂ ਗੋਲੀ ਕਾਂਡ ਦੇ ਮ੍ਰਿਤਕ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਦੇ ਪਿੰਡਾਂ ਦਾ ਦੌਰਾ ਕਰਨਗੇ। ਉਹ ਦੋਨਾਂ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਨਗੇ। ਉਹ ਪਿੰਡ ਸਰਾਂਵਾਂ ਤੋਂ ਪਿੰਡ ਬਹਿਬਲ ਖੁਰਦ ਤੱਕ ਪੈਦਲ ਮਾਰਚ ਕਰਨਗੇ। ਇਸੇ ਦੌਰਾਨ ਉਹ ਪਿੰਡਾਂ ਦੇ ਮੌਜੂਦਾ ਹਾਲਾਤ ਬਾਰੇ ਜਾਣਕਾਰੀ ਲੈਣਗੇ। ਹੁਣ ਦੇਖਣਾ ਇਹ ਹੈ ਕਿ ਨਵੰਬਰ-84 ਵਾਲੀ ਕਤਲਾਮ ਦੀ ਜ਼ਿੰਮੇਵਾਰ ਇਸ ਮਾਮਲੇ ਤੇਸਿਖ੍ਖ੍ਜ੍ਗਤ ਦੇ ਨੇੜੇ ਹੋਣ ਵਿੱਚ ਕਿੰਨਾ ਕੁ ਕਾਮਯਾਬ ਰਹਿੰਦੀ ਹੈ?

No comments: