Friday, October 02, 2015

ਜ਼ਹਿਰੀਲੀ ਗੈਸ ਦੇ ਮਾਮਲੇ ਵਿੱਚ ਦੋਹਾਂ ਅਧਿਕਾਰੀਆਂ ਨੂੰ ਨੋਟਿਸ ਜਾਰੀ

ਨਿਗਮ ਵਰਕਰਾਂ ਵੱਲੋਂ ਕਾਮਰੇਡਾਂ ਦੀ ਅਗਵਾਈ ਹੇਠ ਜ਼ੋਰਦਾਰ ਰੋਸ ਮੁਜ਼ਾਹਰਾ 
ਲੁਧਿਆਣਾ, 1 ਅਕਤੂਬਰ 2015: (ਪੰਜਾਬ ਸਕਰੀਨ ਬਿਊਰੋ)

ਨਗਰ ਨਿਗਮ ਜ਼ੋਨ ਏ ਅਧੀਨ ਪੈਂਦੀ ਨੂਰਵਾਲਾ ਰੋਡ 'ਤੇ 29 ਸਤੰਬਰ ਨੂੰ ਸਵੇਰੇ ਬਿਨਾ ਸੁਰੱਖਿਆ ਕਿੱਟ ਦੇ ਸੀਵਰੇਜ਼ ਲਾਈਨ ਦੀ ਸਫ਼ਾਈ ਕਰਨ ਲਈ ਮੇਨਹੋਲ ਵਿਖੇ ਉਤਰੇ ਸੀਵਰਮੈਨਾਂ ਨੂੰ ਜ਼ਹਿਰੀਲੀ ਗੈਸ ਚੜ੍ਹਨ ਦੇ ਮਾਮਲੇ 'ਚ ਸੰਘਰਸ਼  ਹੀ ਨਿਗਮ ਦੇ ਐਸ. ਡੀ. ਓ. ਤਰਸੇਮ ਸਿੰਘ ਬਾਜਵਾ ਅਤੇ ਜੇ. ਈ. ਰਜਨੀਸ਼ ਕੁਮਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਹਾਦਸੇ ਵਿਚ ਸੀਵਰਮੈਨ ਨਰਿੰਦਰ ਕੁਮਾਰ ਅਤੇ ਸੋਹਨ ਲਾਲ ਨੂੰ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਬੇਹੋਸ਼ੀ ਦੀ ਹਾਲਤ ਵਿਚ ਡ੍ਰੇਸਿ ਸਥਿਤ ਸ਼੍ਰੀ ਰਾਮ ਚੈਰਿਟੇਬਲ ਹਸਪਤਾਲ ਦਾਖਲ ਕਰਾਉਣਾ ਪਿਆ ਸੀ।  
ਹਸਪਤਾਲ ਵਿੱਚ ਇਹਨਾਂ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਪੰਜਾਬ ਸਕਰੀਨ ਨੂੰ ਦੱਸਿਆ ਸੀ ਕਿ ਇਹਨਾਂ ਦੋਹਾਂ ਨੂੰ ਭਾਵੇਂ ਛੇਤੀ ਹੀ ਛੁੱਟੀ ਦੇ ਦਿੱਤੀ ਜਾਏਗੀ ਪਰ ਛੁੱਟੀ ਤੋਂ ਬਾਅਦ ਵੀ ਕੋਈ ਨਵੀਂ ਸਮੱਸਿਆ ਕਿਸੇ ਵੀ ਵੇਲੇ ਖੜੀ ਹੋ ਸਕਦੀ ਹੈ। ਇਸ ਮੌਕੇ ਮੁਲਾਜਮ ਆਗੂ ਵਿਜੇ ਕੁਮਾਰ ਵੀ ਮੌਜੂਦ। ਸਨ ਓਹ ਇਹਨਾਂ ਦੋਹਾਂ ਦਾ ਹਾਲ ਚਾਲ ਪੁਛਣ ਲਈ ਗਏ ਹੋਏ ਸਨ। ਦੱਸਣਯੋਗ ਹੈ ਕਿ ਜੇ. ਈ. ਅਤੇ ਐਸ. ਡੀ. ਓ. ਨੂੰ ਕੁੱਝ ਸਮਾਂ ਪਹਿਲਾਂ ਹੀ ਠੇਕੇ 'ਤੇ ਭਰਤੀ ਕੀਤਾ ਗਿਆ ਸੀ ਜਦਕਿ ਇਸ ਮਾਮਲੇ ਵਿਚ ਐਕਸੀਅਨ ਨੂੰ ਲਿਖਤੀ ਚਿਤਾਵਨੀ ਦਿੱਤੀ ਗਈ ਹੈ। ਰਾਜ ਸਰਕਾਰ ਅਤੇ ਮਾਨਯੋਗ ਅਦਾਲਤ ਦੇ ਨਿਰਦੇਸ਼ ਹਨ ਕਿ ਬਿਨਾ ਸੁਰੱਖਿਆ ਕਿੱਟ ਦੇ ਸੀਵਰਮੈਨ ਨੂੰ ਮੇਨ ਹੋਲਾਂ ਵਿਚ ਨਾ ਉਤਾਰਿਆ ਜਾਵੇ ਕਿਉਂਕਿ ਪਿਛਲੇ ਸਮੇਂ ਦੌਰਾਨ ਅਜਿਹੇ ਮਾਮਲਿਆਂ ਵਿਚ ਕਈ ਸੀਵਰਮੈਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਪਰ ਇਸ ਦੇ ਬਾਵਜੂਦ ਅਕਸਰ ਅਧਿਕਾਰੀਆਂ ਵੱਲੋਂ ਸੀਵਰਮੈਨਾਂ ਨੂੰ ਮੇਨ ਹੋਲਾਂ ਵਿਚ ਮੌਤ ਦੇ ਮੂੰਹ ਧੱਕ ਦਿੱਤਾ ਜਾਂਦਾ ਹੈ। ਅਜੇ ਪਿਛਲੇ ਮਹੀਨੇ ਹੀ ਇਕ ਸੀਵਰਮੈਨ ਦੀ ਮੌਤ ਉਪਰੰਤ ਸਰਕਾਰ ਅਤੇ ਨਿਗਮ ਨੇ ਸੁਰੱਖਿਆ ਸਾਜੋ ਸਾਮਾਨ ਖਰੀਦਣ ਦਾ ਦਾਅਵਾ ਕਰਦਿਆਂ ਭਰੋਸਾ ਦਿੱਤਾ ਸੀ ਕਿ ਭਵਿੱਖ ਵਿਚ ਬਿਨਾ ਸੁਰੱਖਿਆ ਕਿੱਟ ਦੇ ਸੀਵਰਮੈਨ ਨੂੰ ਮੇਨ ਹੋਲ ਵਿਚ ਨਹੀਂ ਉਤਾਰਿਆ ਜਾਵੇਗਾ | ਓ. ਐਾਡ ਐਮ. ਸੈਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੁਤਾਹੀ ਲਈ ਜਿੰਮੇਵਾਰ ਜੇ. ਈ. ਤੇ ਐਸ. ਡੀ. ਓ. ਨੂੰ ਜਾਂਚ ਪੜਤਾਲ ਤੋਂ ਬਾਅਦ ਦੋਸ਼ੀ ਪਾਏ ਜਾਣ ਦੀ ਸੂਰਤ ਵਿਚ ਨੌਕਰੀ ਤੋਂ ਬਰਖਾਸਤ ਵੀ ਕੀਤਾ ਜਾ ਸਕਦਾ ਹੈ। | ਇਸ ਬਾਰੇ ਸੰਪਰਕ ਕਰਨ 'ਤੇ ਅਡੀਸ਼ਨਲ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਦੋਹਾਂ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ ਤੇ ਸੰਤੁਸ਼ਟੀਜਨਕ ਜਵਾਬ ਨਾ ਆਉਣ 'ਤੇ ਚਾਰਜਸੀਟ ਕੀਤਾ ਜਾਵੇਗਾ। ਮਿਊਾਸਪਲ ਕਰਮਚਾਰੀ ਸੰਯੁਕਤ ਕਮੇਟੀ ਨੇ ਪਹਿਲਾਂ ਵੀ ਚਿਤਾਵਨੀ ਦਿੱਤੀ ਹੋਈ ਹੈ ਕਿ ਜੇਕਰ ਕੁਤਾਹੀ ਲਈ ਜਿੰਮੇਵਾਰ ਅਧਿਕਾਰੀਆਂ ਖਿਲਾਫ਼ ਸਖਤ ਕਾਰਵਾਈ ਨਾ ਹੋਈ ਤਾਂ ਉਹ ਸੰਘਰਸ਼ ਵਿੱਢਣਗੇ। ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਨੇ  ਨੋਟਿਸ ਜਾਰੀ ਕਰਨ ਦੀ ਕਾਰਵਾਈ ਦਾ ਸਵਾਗਤ ਕਰਦਿਆਂ ਇਨ੍ਹਾਂ ਨੂੰ ਤਰੁੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ।  ਉਹਨਾਂ ਇਸ  ਸੰਘਰਸ਼ ਦੀ ਪ੍ਰਾਪਤੀ ਵੀ ਦੱਸਿਆ।  |
ਚੇਤੇ ਰਹੇ ਕਿ ਅੱਜ ਵੀ ਨਿਗਮ ਦੇ ਸਫਾਈ ਅਤੇ ਸੀਵਰੇਜ ਵਰਕਰਾਂ ਨੇ ਕਾਮਰੇਡ ਦੀਪੀ ਮੋੜ, ਕਾਮਰੇਡ ਗੁਰਨਾਮ ਸਿਧੂ, ਕਾਮਰੇਡ ਵਿਜੇ ਕੁਮਾਰ ਅਤੇ ਕਈ ਹੋਰਨਾਂ ਦੀ ਅਗਵਾਈ ਹੇਠ ਦੁਪਹਿਰ ਸਮੇਂ ਭਾਰੀ ਰੋਸ ਵਖਾਵਾ ਕੀਤਾ। 

No comments: