Tuesday, August 25, 2015

ਲੈ ਕਿੰਨਾ ਕੁ ਮਹਿੰਗਾ ਹੋਇਐ ਪਿਆਜ਼-ਕੇਂਦਰ ਮੰਤਰੀ ਕਥੀਰੀਆ

ਮੀਡੀਆ ਸਾਹਮਣੇ ਬੇਬਸ ਨਜ਼ਰ ਆਏ ਕੇਂਦਰੀ ਮੰਤਰੀ ਰਮਾਸ਼ੰਕਰ 
ਲੁਧਿਆਣਾ: 24 ਅਗਸਤ 2015: (ਪੰਜਾਬ ਸਕਰੀਨ ਬਿਊਰੋ): 
ਵਿਕਾਸ ਅਤੇ ਫੰਡ ਹਿੰਦੋਸਤਾਨ ਵਿੱਚ ਕਿਸਤਰਾਂ ਸਿਆਸਤ ਨਾਲ ਜੁੜੇ ਹੋਏ ਹਨ ਇਸਦਾ ਪਤਾ ਅੱਜ ਉਦੋਂ ਇੱਕ ਵਾਰ ਫੇਰ ਲੱਗਿਆ ਜਦੋਂ ਕੇਂਦਰੀ ਮਨੁੱਖੀ ਵਸੀਲੇ ਵਿਕਾਸ ਵਿਭਾਗ ਦੇ ਰਾਜ ਮੰਤਰੀ ਰਮਾ ਸ਼ੰਕਰ ਕਥੀਰੀਆਮੀਡੀਆ ਦੇ ਸੁਆਲਾਂ ਦਾ ਜੁਆਬ ਦੇਂਦਿਆਂ ਬੁਰੀ ਤਰਾਂ ਉਲਝ ਕੇ ਰਹਿ ਗਏ। ਉਹਨਾਂ ਬਿਹਾਰ ਨੂੰ ਸਵਾ ਲੱਖ ਕਰੋੜ ਦਾ ਪੈਕੇਜ ਦੇਣ ਅਤੇ ਪੰਜਾਬ ਨੂੰ ਇਸ ਮਾਮਲੇ ਵਿਚ ਅਣਦੇਖਾ ਕਰਨ ਬਾਰੇ ਇਥੋਂ ਤੱਕ ਆਖ ਦਿੱਤਾ 'ਪੰਜਾਬ ਵਿਚ ਅਜੇ ਚੋਣਾਂ ਵਿਚ ਬਹੁਤ ਸਮਾਂ ਪਿਐ' ਪਰ ਜਦੋਂ ਉਨ੍ਹਾਂ ਨੂੰ ਮੋੜਵਾਂ ਸਵਾਲ ਕੀਤਾ ਗਿਆ ਕਿ ਕੀ ਬਿਹਾਰ ਨੂੰ ਪੈਕੇਜ ਚੋਣਾਂ ਜਿੱਤਣ ਲਈ ਦਿੱਤਾ ਗਿਆ ਹੈ ਤਾਂ ਉਨ੍ਹਾਂ ਇਕਦਮ ਆਖਿਆ ਕਿ ਨਹੀਂ ਬਿਹਾਰ ਵਿਕਾਸ ਦੇ ਮਾਮਲੇ ਵਿਚ ਬਹੁਤ ਪਛੜ ਗਿਆ ਹੈ ਇਸ ਲਈ ਉਥੇ ਇਸ ਵੱਡੇ ਪੈਕੇਜ ਦੀ ਬਹੁਤ ਸਖਤ ਲੋੜ ਸੀ | ਸ੍ਰੀ ਕਥੀਰੀਆ ਅੱਜ ਸਰਕਟ ਹਾਊਸ ਵਿਖੇ ਪੱਤਰਕਾਰਾਂ ਦੇ ਤਿੱਖੇ ਸਵਾਲਾਂ 'ਚ ਐਸੇ ਉਲਝੇ ਕਿ ਉਨ੍ਹਾਂ ਨੂੰ ਬਾਅਦ ਵਿਚ ਕਿਸੇ ਸਵਾਲ ਦਾ ਜਵਾਬ ਨਾ ਅਹੁੜਿਆ ਤੇ ਵਾਰ ਵਾਰ ਹਰ ਸੁਆਲ ਦਾ ਜੁਆਬ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਵੱਲ ਸੁੱਟਣ ਦੀ ਕੋਸ਼ਿਸ਼ ਕਰਦੇ ਰਹੇ ਅਤੇ ਉਹਨਾਂ ਵੱਲ ਵੇਖ ਕੇ ਪੱਤਰਕਾਰਾਂ ਤੋਂ ਖਹਿੜਾ ਛੁਡਾਉਣ ਦਾ ਯਤਨ ਕਰਦੇ ਰਹੇ। 
ਪੰਜਾਬ ਵਿਚ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਕਰਨ ਜਾਂ ਮਿਲ ਕੇ ਚੋਣ ਲੜਨ ਬਾਰੇ ਵੀ ਉਨ੍ਹਾਂ ਕੋਈ ਸਪਸ਼ਟ ਜਵਾਬ ਦੇਣ ਦੀ ਥਾਂ ਏਨਾ ਹੀ ਕਿਹਾ ਅਕਾਲੀ ਭਾਜਪਾ ਵਿਚਾਲ਼ੇ ਗੱਠਜੋੜ ਹੈ ਤੇ ਪੰਜਾਬ ਭਾਜਪਾ ਹੀ ਇਸ ਬਾਰੇ ਫੈਸਲਾ ਕਰੇਗੀ। ਲਗਾਤਾਰ ਵਧ ਰਹੀ ਮਹਿੰਗਾਈ ਬਾਰੇ ਉਹਨਾਂ ਆਖਿਆ ਕਿ ਮਹਿੰਗਾਈ ਤਾਂ ਲਗਾਤਾਰ ਘਟ ਰਹੀ ਹੈ। ਪਿਆਜ਼ ਦੇ ਭਾਵਾਂ ਵਿੱਚ ਆਈ ਤੇਜ਼ੀ ਬਾਰੇ ਉਹਨਾਂ ਅਜੀਬ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ, ਕਿੰਨਾ ਕੁ ਮਹਿੰਗਾ ਹੋਇਆ ਹੈ ਪਿਆਜ਼? ਪ੍ਰੈਸ ਕਾਨਫਰੰਸ ਵਿੱਚ ਸੁਆਲਾਂ ਦੀ ਬੋਛਾਰ ਅਤੇ ਕੇਂਦਰੀ ਮਨ੍ਰੀ ਦਾ ਤਾਲ ਮਟੋਲ ਦੇਖ ਕੇ ਉੱਥੇ ਮੌਜੂਦ ਭਾਜਪਾ ਆਗੂ ਵੀ ਨਿਰਾਸ਼ ਨਜਰ ਆ ਰਹੇ ਸਨ। ਇਸ ਮੌਕੇ ਪ੍ਰੋਫੈਸਰ ਰਾਜਿੰਦਰ ਭੰਡਾਰੀ, ਕਮਲ ਸ਼ਰਮਾ ਅਤੇ ਸਤਪਾਲ ਗੋਸਾਈ ਵਰਗੇ ਹ੍ਨ੍ਧੇ ਵਰਤੇ ਲੀਡਰ ਮੌਜੂਦ ਸਨ ਜਿਹੜੇ ਅਜਿਹੇ ਸੁਆਲਾਂ ਦਾ ਜੁਆਬ ਦੇਣ ਵਿੱਚ ਮਾਹਰ ਵੀ ਹਨ ਪਰ ਓਹ ਸਾਰੇ ਚੁੱਪ ਸਨ ਕਿਓਂਕਿ ਕੇਂਦਰੀ ਮੰਤਰੀ ਦੇ ਹੁੰਦਿਆਂ ਬੋਲਣਾ ਅਸੂਲ ਦੇ ਵੀ ਖਿਲਾਫ਼ ਸੀ। 
ਏਸ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਫਿਰੋਜ਼ਪੁਰ ਦੇ ਭਾਜਪਾ ਆਗੂਆਂ ਤੇ ਆਪਣੇ ਪੀ. ਏ. ਵੱਲੋਂ ਕੁੱਝ ਨਸ਼ਾ ਤਸਕਰਾਂ ਨੂੰ ਛੁਡਵਾਉ ਣ ਲਈ ਮੋਟੀਆਂ ਰਕਮਾਂ ਵਸੂਲਣ ਦੇ ਮਾਮਲੇ ਤੋਂ ਪੱਲਾ ਝਾੜਦਿਆਂ ਸਪਸ਼ਟ ਕਿਹਾ ਕਿ ਅਜਿਹੇ ਅਨਸਰਾਂ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ।  ਜਿਕਰਯੋਗ ਹੈ ਕਿ ਇਸ ਮਾਮਲੇ ਨੂੰ ਲਾਇਕ ਕਾਫੀ ਚਰਚਾ ਛਿੜੀ ਰਹੀ ਹੈ। 

No comments: