Friday, August 14, 2015

ਨੈਸਲੇ ਇੰਡੀਆ ਨੂੰ ਵੱਡੀ ਰਾਹਤ--ਮੈਗੀ ਤੋਂ ਪਾਬੰਦੀ ਹਟੀ

FSSAI ਤੇ FDA ਦੇ ਖ਼ਿਲਾਫ਼ ਨੈਸਲੇ ਦੀ ਅਰਜ਼ੀ ਮਨਜ਼ੂਰ
ਮੁੰਬਈ: 13 ਅਗਸਤ 2015: (ਪੰਜਾਬ ਸਕਰੀਨ ਬਿਊਰੋ):
ਭੂਖ ਲਗੀ ਹੈ? ਬਸ ਦੋ ਮਿਨਟ--ਇਹੀ ਸੀ ਮੈਗੀ ਬ੍ਰਾਂਡ ਦਾ ਸਫਲ ਨਾਅਰਾ ਜਿਸਨੇ ਲੋਕਾ ਦੇ ਦਿਲਾਂ ਵਿੱਚ ਘਰ ਕਰ ਲਿਆ। ਦੋ ਵਕ਼ਤ ਦੀ ਰੋਟੀ ਕਮਾਉਣ ਵਿੱਚ ਉਲਝੇ ਮਧ ਵਰਗੀ ਪਰਿਵਾਰਾਂ ਕੋਲ ਰੋਟੀ ਬਣਾਉਣ ਲਈ ਦੋ ਮਿੰਟ ਵੀ ਬੜੇ ਮੁਸ਼ਕਿਲ ਲਭਦੇ। ਸਮਾਂ ਬਚਾਉਣ ਦੇ ਚੱਕਰ ਵਿੱਚ ਮੈਗੀ, ਨੂਡਲਜ਼, ਬਰਗਰ ਅਤੇ ਡੋਸਾ ਨੇ ਦੁਧ ਦਹੀਂ ਵਾਲੇ ਪੰਜਾਬ ਨੂੰ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਉੱਕਾ ਹੀ ਭੁਲਾ ਦਿੱਤੇ। ਪੰਜਾਬ ਅਤੇ ਹੋਰਨਾ ਇਲਾਕਿਆਂ ਦੇ ਕਲ੍ਚਰ ਨੂੰ ਬਦਲਣ ਦੀ "ਮੁਹਿੰਮ" ਸਫਲ ਰਹੀ ਸੀ। ਲੋਕਾਂ ਨੂੰ ਝਟਕਾ ਲੱਗਿਆ ਜਦੋਂ ਇਹ ਗੱਲ ਸਾਹਮਣੇ ਆਈ ਕਿ ਮੈਗੀ ਤਾਂ ਬਹੁਤ ਹੀ ਖਤਰਨਾਕ ਹੈ। ਬਸ ਇਹ ਖੁਲਾਸਾ ਹੁੰਦਿਆਂ ਹੀ ਮੈਗੀ ਦੇ ਦਿਵਾਨੇ ਬੇਹੱਦ ਨਿਰਾਸ਼ ਹੋਏ।  ਕਈ ਤਾਂ ਸਦਮੇ ਵਿੱਚ ਵੀ ਚਲੇ ਗਏ।  ਬਸ ਸਿਰਫ ਦੋ ਮਿੰਟਾਂ ਵਿੱਚ ਭੁੱਖ ਦਾ ਪ੍ਰਬੰਧ ਕਰਨ ਵਾਲੀਆਂ ਗ੍ਰਹਿਣੀਆਂ ਲਈ ਇਹ ਇੱਕ ਔਖੀ ਘੜੀ ਸੀ। 
ਲਤੀਫੇ ਅਤੇ ਵਿਅੰਗ ਵੀ ਬਣੇ। ਇੱਕ ਔਰਤ ਆਪਣੀ ਧੀ ਦੇ ਪ੍ਰੇਮ ਚੱਕਰ ਦਾ ਹਵਾਲਾ ਦੇਂਦਿਆਂ ਆਪਣੇ ਪਤੀ ਨੂੰ ਆਖਦੀ ਹੈ," ਮੈਂ ਤਾਂ ਕਹਿਨੀ ਆਂ ਜਿੱਥੇ ਉਹ ਕਹਿੰਦੀ ਹੈ ਉੱਥੇ ਉਸਦਾ ਵਿਆਹ ਕਰ ਦਿਓ--ਇਹ ਨਾ ਹੋਵੇ ਕਿਤੇ ਉਹ ਮੈਗੀ ਸ਼ੈਗੀ ਖਾ ਬੈਠੇ। 
ਇੱਕ ਹੋਰ ਅਜਿਹਾ ਹੀ ਵਿਅੰਗ//ਲਤੀਫ਼ਾ ਆਇਆ ਸੀ--,"ਮੈਗੀ  ਮੇਰੇ ਕੋਲ ਪਾਬੰਦੀ ਦੇ ਬਾਵਜੂਦ ਅਜੇ ਵੀ ਪਈ ਹੈ ਪਰ ਮੈਂ ਵੇਚੁੰਗਾ ਹੁਣ ਦੁਗਣੀ ਕੀਮਤ 'ਤੇ--ਲੈਣੀ ਤਾਂ ਗੱਲ ਕਰ। 
ਹੁਣ ਮੈਗੀ ਪ੍ਰੇਮੀਆਂ ਨੂੰ ਹੁਣ ਖੁਸ਼ ਹੋ ਜਾਣਾ ਚਾਹੀਦਾ ਹੈ। ਮੈਗੀ 'ਤੇ ਲੱਗੀ ਪਾਬੰਦੀ ਹਟ ਗਈ ਹੈ। 
ਨੈਸਲੇ ਇੰਡੀਆ ਨੂੰ ਇਸ ਬਹੁ ਚਰਚਿਤ ਮਾਮਲੇ ਵਿੱਚ ਬੰਬੇ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਬੰਬੇ ਹਾਈਕੋਰਟ ਨੇ ਮੈਗੀ ਤੋਂ ਪਾਬੰਦੀ ਹਟਾ ਲਈ ਹੈ। ਇਸਦਾ ਮਤਲਬ ਇਹ ਹੋਇਆ ਕਿ ਦੇਸ਼ ਭਰ 'ਚ ਮੈਗੀ ਦੀ ਵਿੱਕਰੀ 'ਤੇ ਲੱਗੀ ਰੋਕ ਹੱਟ ਗਈ ਹੈ। ਕੋਰਟ ਨੇ ਸੈਂਪਲ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਨੈਸਲੇ ਇੰਡੀਆ ਤਿੰਨ ਸੈਂਪਲਾਂ ਨੂੰ ਲੈਬ 'ਚ ਜਾਂਚ ਲਈ ਭੇਜੇਗੀ। ਬੰਬੇ ਹਾਈਕੋਰਟ ਨੇ ਐਫਐਸਐਸਏਆਈ ਤੇ ਐਫਡੀਏ ਦੇ ਖ਼ਿਲਾਫ਼ ਨੈਸਲੇ ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਹੈ। ਬੰਬੇ ਹਾਈਕੋਰਟ ਨੇ ਮੈਗੀ 'ਤੇ ਐਫਐਸਐਸਏਆਈ ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਹੈ। ਨਾਲ ਹੀ ਕੋਰਟ ਨੇ ਕਿਹਾ ਕਿ ਐਫਐਸਐਸਏਆਈ ਨੂੰ ਮੈਗੀ 'ਤੇ ਪਾਬੰਦੀ ਲਗਾਉਣ ਦੇ ਫ਼ੈਸਲੇ 'ਤੇ ਸਫ਼ਾਈ ਦੇਣੀ ਹੋਵੇਗੀ। ਹੁਣ ਦੇਖਣਾ ਇਹ ਹੈ ਕਿ ਮੈਗੀ  ਦੀ ਵਾਪਿਸੀ ਨੂੰ ਲੋਕ ਪਹਿਲਾਂ ਵਰਗੇ ਜੋਸ਼ੋ ਖਰੋਸ਼ ਨਾਲ ਜੀ ਆਇਆਂ ਆਖਦੇ ਹਨ ਜਾਂ ਨਹੀਂ?

No comments: