Friday, August 14, 2015

ਨਹੀਂ ਰਹੇ ਸ਼ਾਇਰੀ ਅਤੇ ਕਾਰੋਬਾਰ ਦੇ ਅੰਬੈਸਡਰ ਓ ਪੀ ਮੁੰਜਾਲ

ਅਥਾਹ ਮੇਹਨਤ ਨਾਲ ਹਾਸਿਲ ਕੀਤੀ ਸਫਲਤਾ 
ਲੁਧਿਆਣਾ: 13 ਅਗਸਤ 2015: (ਪੰਜਾਬ ਸਕਰੀਨ ਬਿਊਰੋ):
ਕਿਰਤ, ਸ਼ਾਇਰੀ ਅਤੇ ਹੱਕ ਹਲਾਲ ਵਾਲੇ ਗਲੈਮਰ ਦੇ ਬਾਦਸ਼ਾਹ ਓ ਪੀ ਮੁੰਜਾਲ ਹੁਣ ਸਾਡੇ ਦਰਮਿਆਨ ਨਹੀਂ ਰਹੇ। ਆਪਣੀ ਕਿਰਤ ਆਸਰੇ ਕਾਰੋਬਾਰ ਅਤੇ ਅਮੀਰੀ ਦੀਆਂ ਸਿਖਰਾਂ ਛੂਹਣ ਵਾਲੇ ਓ ਪੀ ਮੁੰਜਾਲ ਨੇ ਆਪਣਾ ਕੰਮ ਅੰਮ੍ਰਿਤਸਰ ਵਿੱਚ ਬੜੇ ਹੀ ਛੋਟੇ ਜਹੇ ਪੈਮਾਨੇ ਤੇ ਸ਼ੁਰੂ ਕੀਤਾ ਸੀ ਕੀਤਾ ਸੀ। ਸੰਨ 1944 ਵਿੱਚ ਅੰਮ੍ਰਿਤਸਰ ਵਿਖੇ ਸਾਈਕਲਾਂ ਦੇ ਡੀਲਰ ਵੱਜੋਂ ਕੰਮ ਸ਼ੁਰੂ ਕਰਕੇ ਉਹਨਾਂ ਲਗਾਤਾਰ ਮਿਹਨਤ ਕੀਤੀ ਅਤੇ ਸੰਨ 1956 ਵਿੱਚ ਲੁਧਿਆਣਾ ਆ ਕੇ ਉਹਨਾਂ ਹੀਰੋ ਸਾਈਕਲ ਦੀ ਸ਼ੁਰੁਆਤ ਕੀਤੀ।  ਉਦੋਂ ਉਹਨਾਂ ਦੀ ਫੈਕਟਰੀ ਵਿੱਚ 25 ਸਾਇਕਲ ਰੋਜ਼ ਬਣਦੇ ਸਨ ਅਤੇ ਹੁਣ ਇਹ ਗਿਣਤੀ ਤਕਰੀਬਨ ਵੀਹ ਹਜ਼ਾਰ ਹੈ।  
ਹੁਣ ਉਹ ਕਿਰਤ ਵਾਲੀ ਸ਼ਖਸੀਅਤ ਸਾਡੇ ਤੋਂ ਹਮੇਸ਼ਾਂ ਲਈ ਚਲੀ ਗਈ ਹੈ। ਹੀਰੋ ਸਾਈਕਲ ਦੇ ਚੇਅਰਮੈਨ ਓ.ਪੀ ਮੁੰਝਾਲ ਦਾ ਵੀਰਵਾਰ ਸਵੇਰੇ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਸ਼ਾਮ 5 ਵਜੇ ਮਾਡਲ ਟਾਊਨ ਸ਼ਮਸ਼ਾਨਘਾਟ 'ਚ ਹੋਵੇਗਾ। ਇਹ ਜਾਣਕਾਰੀ ਯੂਸੀਪੀਐਮਏ ਦੇ ਸਾਬਕਾ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਦਿੱਤੀ।
ਜ਼ਮੀਨੀ ਪਧਰ ਤੋਂ ਉਠ ਕੇ ਅਸਮਾਨ ਛੂਹਣ ਵਾਲੇ ਓ ਪੀ ਮੁੰਜਾਲ ਹੁਰਾਂ ਦੀ ਦੇਖ ਰੇਖ ਹੇਠ ਹਰ ਸਾਲ ਤਿਆਰ ਹੋਣ ਵਾਲੀ ਹੀਰੋ ਡਾਇਰੀ ਚੋਣਵੀਂ ਸ਼ਾਇਰੀ ਦਾ ਸੰਕਲਨ ਹੁੰਦੀ। ਇਹ ਡਾਇਰੀ ਪ੍ਰਤੀਕ ਸੀ ਕਿ ਕਾਰੋਬਾਰ ਦੀਆਂ ਸਿਖਰਾਂ ਛੂਹਣ ਵਾਲੇ ਮੁੰਜਾਲ ਪਰਿਵਾਰ ਨੇ ਜਜ਼ਬਾਤਾਂ ਨਾਲ ਆਪਣਾ ਰਿਸ਼ਤਾ ਕਦੇ ਨਹੀਂ ਟੁੱਟਣ ਦਿੱਤਾ? ਅਥਾਹ ਪੈਸਾ ਆਉਣ ਤੇ ਵੀ ਉਹਨਾਂ ਦਾ ਦਿਲ ਪਥਰ  ਨਹੀਂ ਸੀ ਹੋਇਆ। ਸਿਰਫ ਦਸਵੀਂ ਪਾਸ ਕਰਕੇ ਏਨੀ ਵੱਡੀ ਸਫਲਤਾ ਤੱਕ ਪਹੁੰਚਨਾ ਇੱਕ ਮਿਸਾਲ ਹੈ। 

No comments: