Sunday, July 19, 2015

ਗੋਲਡ ਮੈਡਲਿਸਟ ਸਮ੍ਰਿਤੀ ਅਤੇ ਤਾਨੀਆ ਨੇ ਜਿੱਤੀ ਬਲ਼ੈਕ ਬੈਲਟ

 Sun, Jul 19, 2015 at 5:41 PM
ਧਿਆਣਾ ਦੇ ਕੁੰਗਫੂ ਕੈੰਪ ਵਿੱਚ ਦਿਖਾਏ ਕਮਾਲ     
ਲੁਧਿਆਣਾ: 19 ਜੁਲਾਈ 2015: (ਪੰਜਾਬ ਸਕਰੀਨ ਬਿਊਰੋ):
ਅੱਜ ਸਰਾਭਾ ਨਗਰ ਸਥਾਨਕ ਲਈਅਰ ਵੈਲੀ ਸਥਿਤ (ਡਰੈਗਨ) ਟਾਈਗਰ ਟੈਕਨੀਕ ਚਾਈਨੀਜ਼ ਮਾਰਸ਼ਲ ਆਰਟ (ਕੁਨਫੂ) ਫੈਡਰੇਸ਼ਨ ਇੰਡੀਆ (ਰਜਿ.) ਵਲੌਂ ਕੁੰਗਫੂ  ਕਰਾਟੇ ਦੇ ਟਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਸਟੇਟ ਦੇ ਕਾਫੀ ਬੱਚਿਆਂ ਨੇ ਭਾਗ ਲਿਆ।ਇਸ ਪ੍ਰਤੀਯੋਗਤਾ ਵਿਚ ਸਾਡੇ ਚਾਰ ਸਾਲ ਲਗਾਤਾਰ ਮਿਹਨਤ ਕਰਨ ਵਾਲੀਆਂ ਗੋਲਡ ਮੈਡਲਿਸਟ ਸਮਰਿਤੀ ਅਤੇ ਤਾਨਿਆ ਨੂੰ ਬਲੈਕ ਬੈਲਟ ਦੇ ਕਿ ਸਨਮਾਨ ਕੀਤਾ ਗਿਆ।ਇਸ ਵਿਚ 11 ਬੱਚਿਆ ਨੂੰ ਯੈਲੋ ਬੈਲਟ, 1 ਬੱਚੇ ਨੂੰ ਗਰੀਨ ਬੈਲਟ,3 ਬਚਿਆ ਨੂੰ ਬਰਾਊਨ ਬੈਲਟ,1 ਬੱਚੇ ਨੂੰ ਬਲਿਊ ਬੈਲਟ,1 ਬੱਚੇ ਨੂੰ ਅੋਰਂੈਜ  ਬੈਲਟ ਦਿੱਤੀ ਗਈ।ਜਿਸ ਵਿਚ ਸਮਰਾਟ ਜੇਤਲੀ,ਆਇਯੂਸ਼ ਜੇਤਲੀ,ਸਿਮੀਰਤੀ,ਤਾਨਿਆ ਸਿੰਘ,ਕੁਮਕੁਮ,ਨੂੰ ਅੱਜ ਦੀ ਪ੍ਰਤੀਯੋਗਤਾ ਵਿਚ ਬਲੈਕ ਬੈਲਟ ਦਿੱਤੀ ਗਈ।  ਇਸ ਸੰਬੰਧੀ ਬੱਚਿਆਂ ਦੇ ਕੋਚ ਚਾਲ ਸਹਿਦੇਵ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਬੱਚਿਆਂ ਨੂੰ ਆਪਣੀ ਆਤਮ ਰੱਖਿਆਂ ਵਾਸਤੇ ਇਸ ਤਰ੍ਹਾਂ ਦੀ ਟਰੇਨਿੰਗ ਦਿੰਦੇ ਹਨ।ਤਾਂ ਜੋ ਕਿ ਉਹਨ੍ਹਾਂ ਨੂੰ ਕਿਸੇ ਵੀ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ।ਇਸ ਨਾਲ ਬੱਚੇ ਸਿਹਤ ਪੱਖੋਂ ਵੀ ਤੰਦਰੁਸਤ ਰਹਿੰਦੇ ਹਨ।ਇਸ ਪ੍ਰਤੀਯੋਗਤਾ ਵਿਚ ਬੱਚਿਆ ਨੂੰ ਵਿਸ਼ੇਸ ਟਰੇਨਿੰਗ ਦਿੱਤੀ ਜਾਂਦੀ ਹੈ।ਪਿਛਲੇ ਦਿਨੀ ਪਠਾਨਕੋਟ ਸ਼ਹਿਰ ਵਿਚ ਹੋਈ ਨੈਸ਼ਨਲ ਚੈਪੀਅਨਸ਼ੀਪ ਵਿਚ 11 ਰਾਜਾਂ ਦੇ 25 ਸ਼ਹਿਰਾਂ ਦੀਆਂ ਟੀਮਾਂ ਨੇ ਭਾਗ ਲਿਆ।ਇਸ ਪ੍ਰਤੀਯੋਗਤਾ ‘ਚ ਜਿੱਤਣ ਵਾਲੀਆਂ ਲੁਧਿਆਣਾ ਸ਼ਹਿਰ ਦੇ ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਦੀਆਂ 2 ਵਿਦਿਆਰਥਣਾਂ 10 ਵੀਂ ਕਲਾਸ ‘ਚ ਪੜ੍ਹਣ ਵਾਲੀ 15 ਸਾਲ ਦੀ ਸਮਰੀਤੀ ਅਤੇ 5 ਵੀਂ ਕਲਾਸ ‘ਚ ਪੜ੍ਹਣ ਵਾਲੀ 10 ਸਾਲ ਦੀ ਵਿਦਿਆਰਥਣ ਤਾਨਿਆ ਨੇ ਗੋਲਡ ਮੈਡਲ ਜਿੱਤ ਕਿ ਆਪਣਾ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾਂ।
  ਗੋਲਡ ਮੈਡਲਿਸਟ ਸਮ੍ਰਿਤੀ  ਅਤੇ ਤਾਨੀਆ ਨੇ ਜਿੱਤੀ ਬਲ਼ੈਕ ਬੈਲਟ

No comments: