Saturday, April 25, 2015

ਆਪਣੀ ਖੇਤੀ ਨਾਲ ਹੀ ਮਿਲ ਸਕਦੀ ਹੈ ਜ਼ਹਿਰੀਲੇ ਅੰਨ ਤੋਂ ਮੁਕਤੀ-KVM

ਖੇਤੀ ਵਿਰਾਸਤ ਮਿਸ਼ਨ ਨੇ ਦੱਸਿਆ ਆਪਣਾ ਬਾਗ-ਆਪਣੀ ਖੇਤੀ ਦਾ ਸਫਲ ਤਜਰਬਾ  
ਲੁਧਿਆਣਾ: 25 ਅਪ੍ਰੈਲ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਇੱਕ ਪੁਰਾਣੀ ਕਹਾਵਤ ਹੈ--ਜੈਸਾ ਅੰਨ ਵੈਸਾ  ਮਨ  ਪਰ ਜਿਹੜਾ ਅਨ  ਅੱਜਕਲ੍ਹ ਮਿਲ ਰਿਹਾ ਹੈ ਉਹ ਤਨ ਅਤੇ ਮਨ  ਦੋਹਾਂ ਲਈ  ਜ਼ਹਿਰੀਲਾ ਹੈ। ਜ਼ਿੰਦਗੀ ਜਿਊਣ ਦਾ ਅਧਿਕਾਰ ਸਾਡੇ ਕੋਲੋਂ ਖੋਹਿਆ ਜਾ ਰਿਹਾ ਹੈ। ਜਿਊਣ ਲਈ  ਮਿਲ ਰਿਹਾ ਅੰਨ ਵੀ ਪ੍ਰਦੂਸ਼ਿਤ, ਪਾਣੀ ਵੀ ਪ੍ਰਦੂਸ਼ਿਤ ਅਤੇ ਹਵਾ ਵੀ ਜ਼ਹਿਰੀਲੀ। ਇਸ ਗੰਭੀਰ ਸੰਕਟ ਵਾਲੀ ਸਥਿਤੀ ਵਿੱਚ ਕੀ ਕੀਤਾ ਜਾਵੇ, ਕਿਵੇਂ ਜਿੰਦਾ ਰਿਹਾ ਜਾਵੇ ਅਤੇ ਕਿਵੇਂ ਬਚਾਇਆ ਜਾਏ ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ?   ਇਸ ਗੰਭੀਰ ਵਿਸ਼ੇ ''ਤੇ ਚਰਚਾ ਲਈ ਅੱਜ ਇੱਕ ਵਿਸ਼ੇਸ਼ ਆਯੋਜਨ ਹੋਇਆ ਖੇਤੀ ਵਿਰਾਸਤ ਮਿਸ਼ਨ ਵੱਲੋਂ। ਇੰਜੀਨੀਅਰ ਗੁਰਵੰਤ ਸਿੰਘ ਅਤੇ ਮਿਸ਼ਨ ਦੇ ਕਨਵੀਨਰ ਰਾਜੀਵ ਗੁਪਤਾ ਦੀ ਦੇਖ  ਰੇਖ ਹੇਠ ਹੋਏ ਇਸ ਆਯੋਜਨ ਵਿਚ ਮੁੱਖ ਮਹਿਮਾਣ ਸਨ ਖੇਤੀ ਵਿਰਾਸਤ ਨੂੰ ਇੱਕ ਅੰਦੋਲਨ ਬਣਾਉਣ ਵਾਲੇ ਉਮੇਂਦਰ ਦੱਤ।
ਮਸਲੇ ਦਾ ਹਲ ਦੱਸਿਆ ਗਿਆ--ਆਪਣਾ ਬਾਗ--ਆਪਣੀ ਖੇਤੀ ਪਰ ਕੀ ਇਹ ਸੰਭਵ ਹੈ? ਖੇਤੀ ਵਿਰਾਸਤ ਮਿਸ਼ਨ  ਉਮੇਂਦਰ ਦੁੱਤ ਹੁਰਾਂ ਨੇ ਇਸ ਸੁਪਨੇ ਨੂੰ ਸਾਕਾਰ ਲਈ ਉਲੀਕੀ ਰੂਪਰੇਖਾ ਬਾਰੇ ਦੱਸਿਆ। ਇੰਜੀਨੀਅਰ ਗੁਰਵੰਤ ਸਿੰਘ ਨੇ ਇਸ ਸਬੰਧੀ ਆਪਣੀ ਸਫਲਤਾ ਦਾ ਤਜਰਬਾ ਲੋਕਾਂ ਸਾਹਮਣੇ ਰੱਖਿਆ। ਪ੍ਰਸਿਧ ਚਿੰਤਕ ਅਤੇ ਲੇਖਕ ਸਤਨਾਮ ਚਾਨਾ ਨੇ ਇਸ ਪ੍ਰੋਜੈਕਟ ਨਾਲ ਆਪਣੀ ਇੱਕਜੁੱਟਤਾ ਪ੍ਰਗਟਾਈ।  ਕਾਮਰੇਡ ਰਮੇਸ਼ ਰਤਨ ਨੇ ਆਪਣੀ ਮੌਜੂਦਗੀ ਨਾਲ ਸਿਆਸੀ ਸਹਿਯੋਗ ਅਤੇ ਨੈਤਿਕ ਸਮਰਥਨ  ਵੀ ਜਤਾਇਆ।ਸਨਅਤਕਾਰ ਮੇਵਾ ਸਿੰਘ ਕੁਲਾਰ  ਬਾਰੀਕੀ ਨਾਲ  ਅਮਲੀ  ਕੀਤੀਆਂ। 
ਅੱਜ ਮਹਿੰਗਾਈ ਦੇ ਯੁਗ ਅਤੇ ਬੜੀ ਥੋੜ੍ਹੀ ਜਹੀ ਥਾਂ ਵਿੱਚ ਗੁਜ਼ਾਰਾ ਚਲਾਉਣ ਵਾਲੇ ਜਮਾਨੇ ਵਿੱਚ ਆਪਣੇ ਖੇਤ ਜਾਂ ਆਪਣੇ ਬਾਗ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਹੀਲਾ ਵਸੀਲਾ ਦੱਸਣ ਵਾਲੇ ਇਸ ਖਾਸ ਪ੍ਰੋਗਰਾਮ  ਵਿੱਚ ਕਾਮਰੇਡ  ਰਤਨ, ਜਲੰਧਰ ਤੋਂ ਆਏ ਉਘੇ ਚਿੰਤਕ ਅਤੇ ਲੇਖਕ ਸਤਨਾਮ ਚਾਨਾ ਦੇ ਨਾਲ ਨਾਲ ਉਘੇ ਸਨਅਤਕਾਰ ਮੇਵਾ ਸਿੰਘ ਕੁਲਾਰ ਸਮੇਤ ਕਈ ਪ੍ਰਮੁਖ ਸ਼ਖਸੀਅਤਾਂ ਮੌਜੂਦ ਸਨ।
ਮੁੱਖ ਮਹਿਮਾਣ ਉਮੇਂਦਰ ਦੱਤ ਹੁਰਾਂ ਸੀਡੀ ਦੇ  ਜਰੀਏ ਇਸ ਨਵੀਂ ਸੁਰੱਖੀਅਤ ਖੇਤੀ ਅਤੇ ਬਾਗਬਾਨੀ ਦੀਆਂ ਤਕਨੀਕਾਂ ਸਮਝਾਈਆਂ। ਮਹਿਮਾਨਾਂ ਵੱਲੋਂ ਪੁਛੇ ਗਏ ਸੁਆਲਾਂ ਦੇ ਜੁਆਬ ਵੀ ਵਿਸਥਾਰ ਨਾਲ ਦਿੱਤੇ। 

No comments: