Monday, April 06, 2015

ਮਜ਼ਬੂਤ CPI ਬਿਨਾ ਕੋਈ ਸਿਆਸੀ ਪ੍ਰਾਪਤੀ ਸੰਭਵ ਨਹੀਂ-ਪੁੱਡੂਚੇਰੀ ਕਾਂਗਰਸ

22ਵੀਂ ਪਾਰਟੀ ਕਾਂਗਰਸ ਤੋਂ ਪਰਤੇ ਆਗੂਆਂ ਨੇ ਕੀਤੀ ਮੀਡੀਆ ਨੂੰ ਰਿਪੋਰਟਿੰਗ
ਲੁਧਿਆਣਾ: 6 ਅਪ੍ਰੈਲ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਦੇਸ਼ ਅਤੇ ਦੁਨੀਆ ਦੇ ਮੌਜੂਦਾ ਹਾਲਾਤ ਵਿੱਚ ਖੱਬੀਆਂ ਤਾਕਤਾਂ ਦਾ ਏਕਾ ਬੇਹੱਦ ਜਰੂਰੀ ਹੈ। ਇਸਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੀ 22ਵੀਂ ਕੌਮੀ ਕਾਂਗਰਸ ਵਿੱਚ ਕੀਤਾ ਗਿਆ। ਲੋਕਾਂ ਵਿੱਚ ਲਗਾਤਾਰ ਵਧ ਰਹੀ ਬੇਚੈਨੀ, ਜਨਤਾ ਦਾ ਸਾਹ ਸੂਤ  ਰਹੀ ਮਹਿੰਗਾਈ, ਬੇਰੋਜ਼ਗਾਰੀ ਕਾਰਣ ਵਿਦਿਆਰਥੀ ਵਰਗ ਵਿੱਚ ਤਿੱਖੀ ਹੋ ਰਹੀ ਨਿਰਾਸ਼ਾ ਅਤੇ ਕਿਸਾਨਾਂ ਵਿੱਚ ਵਧ ਰਿਹਾ ਖੁਦਕੁਸ਼ੀਆਂ ਦਾ ਰੁਝਾਣ ਦੱਸਦਾ ਹੈ ਕਿ ਵਿਕਾਸ ਦੇ  ਦਾਅਵਿਆਂ ਦੀ ਹਕੀਕਤ ਕੀ ਹੈ। ਪੁੱਡੂਚੇਰੀ ਵਿਖੇ ਹੋਈ ਪਾਰਟੀ ਕਾਂਗਰਸ ਤੋਂ ਪਰਤੇ ਸੀਪੀਆਈ ਆਗੂਆਂ ਨੇ ਅੱਜ ਪ੍ਰੈਸ ਕਾਨਫਰੰਸ ਵਿੱਚ ਦੁਹਰਾਇਆ ਕੀ ਇੱਕ ਮਜ਼ਬੂਤ ਸੀਪੀਆਈ ਬਿਨਾ ਕੋਈ ਸਿਆਸੀ ਪ੍ਰਾਪਤੀ ਸੰਭਵ ਹੀ ਨਹੀਂ। ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਸੀਪੀਆਈ ਦੀ ਲੁਧਿਆਣਾ ਇਕਾਈ ਦੇ ਸਕੱਤਰ ਕਾਮਰੇਡ ਕਰਤਾਰ ਬੁਆਣੀ, ਸਹਾਇਕ ਸਕੱਤਰ ਡਾਕਟਰ ਅਰੁਣ ਮਿੱਤਰਾ ਅਤੇ ਉਹਨਾਂ ਦੇ ਨਾਲ ਕਾਮਰੇਡ ਰਮੇਸ਼ ਰਤਨ, ਗੁਲਜ਼ਾਰ ਗੋਰੀਆ, ਕਾਮਰੇਡ ਗੁਰਨਾਮ ਸਿਧੂ, ਕਾਮਰੇਡ ਵਿਜੇ ਕੁਮਾਰ ਅਤੇ ਕਈ ਹੋਰ ਸਰਗਰਮ ਆਗੂ ਵੀ ਮੌਜੂਦ ਸਨ। ਇਹਨਾਂ ਲੀਡਰਾਂ ਨੇ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦੇ ਖਿਲਾਫ਼ 14 ਮਈ ਤੱਕ ਤਿੱਖੇ ਸੰਘਰਸ਼ਾਂ ਦਾ ਐਲਾਨ ਕੀਤਾ। ਪਾਰਟੀ ਨੇ ਸਪਸ਼ਟ ਸ਼ਬਦਾਂ ਕਿਹਾ ਹੈ ਕਿ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ਼  ਅੰਦੋਲਨ ਸ਼ੁਰੂ ਹੋਣ ਲੱਗੇ ਹਨ ਲੱਗੇ ਹਨ। ਭਾਰਤੀ ਕਮਿਉਨਿਸਟ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਦੀ ਅੱਤ ਦੀ ਫਿਰਕੂ ਅਤੇ ਕਾਰਪੋਰੇਟ ਖੇਤਰ ਪੱਖੀ ਕੇੱਦਰੀ ਸਰਕਾਰ ਦੇ ਵਿਰੁੱਧ ਬੇਕਿਰਕ ਸੰਘਰ ਕਰਨ ਦਾ ਫ਼ੈਸਲਾ ਕੀਤਾ ਹੈ। ਪਾਰਟੀ ਦੇ ਪੁਡੁਚੇਰੀ ਵਿਖੇ ਹੋਏ 22ਵੇੱ ਕੌਮੀ ਮਹਾਸੰਮੇਲਨ ਵਿੱਚ ਲੁਧਿਆਣਾ ਤੋਂ ਕਾਮਰੇਡ ਕਰਤਾਰ ਸਿੰਘ ਬੁਆਣੀ, ਕਾ ਗੁਲਜ਼ਾਰ ਗੋਰੀਆ ਅਤੇ ਡਾ ਅਰੁਣ ਮਿੱਤਰਾ, ਤਿੰਨ ਡੈਲੀਗੇਟ  ਸ਼ਾਮਿਲ ਹੋਏ। ਇਸ ਸੰਮੇਲਨ ਨੇ ਮਜ਼ਬੂਤ ਇਰਾਦੇ ਦੇ ਨਾਲ ਸਰਕਾਰ ਦੀਆਂ ਰੂੜ੍ਹੀਵਾਦੀ ਤੇ ਦੇ ਧਰਮ ਨਿਰਪੱਖ ਢਾਂਚੇ ਨੂੰ ਖੇਰੂ ਖੇਰੂ ਕਰਨ ਅਤੇ ਸਮਾਜ ਨੂੰ  ਫਿਰਕੂ ਲੀਹਾਂ ਤੇ ਵੰਡਣ ਦੀਆਂ ਨੀਤੀਆਂ ਦੇ ਵਿਰੁੱਧ ਖੱਬੀ ਏਕਤਾ ਨੂੰ ਮਜ਼ਬੂਤ ਕਰਦੇ ਹੋਏ ਵਿਸ਼ਾਲ ਜਮੂਹਰੀ ਏਕਾ ਉਸਾਰਨ ਦਾ ਯਤਨ ਕਰੇਗੀ।  ਪਾਰਟੀ ਦੇ ਰਾਜਨੀਤਿਕ ਮਤੇ ਨੇ ਨੋਟ ਕੀਤਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਸੱਤਾ ਵਿੱਚ ਆਉਣਾ ਇੱਕ ਸਰਮਾਏਦਾਰੀ ਪਾਰਟੀ ਦਾ ਬਦਲ ਕੇ ਦੂਜੀ ਦਾ ਆਉਣਾ ਨਹੀਂ ਹੈ, ਇਹ ਤਾਂ ਅੱਤ ਦੇ ਘਿਨੌਣੇ ਕਾਰਪੋਰੇਟ ਪੱਖੀ ਤੇ ਕੱਟੜਪੰਥੀ ਸ਼ਕਤੀਆਂ ਦਾ ਨਾਪਾਕ ਗਠਜੋੜ  ਹੈ। ਇਸ ਦੌਰਾਨ ਹਰ ਕਿਸਮ ਦੇ ਫਿਰਕੂ  ਅੰਸਰ ਅਤੇ ਸੰਘ ਪਰੀਵਾਰ ਬਹੁਤ ਕਾਰਜੀਲ ਹਨ।
ਮੋਦੀ ਸਰਕਾਰ ਕਾਰਪੋਰੇਟ ਏਜੰਡੇ ਨੂੰ ਛੇਤੀ ਛੇਤੀ ਲਾਗੂ ਕਰਨ ਦੇ ਲਈ ਤਰਲੋਮੱਛੀ ਹੋਈ ਸੰਸਦੀ ਪਰੰਪਰਾਵਾਂ ਨੂੰ ਛਿੱਕੇ ਟੰਗ ਕੇ ਅਧਿਆਦੇਸ਼ਾਂ  (ਆਰਡੀਨੈੱਸਾਂ) ਰਾਹੀੱ ਬਿੱਲ ਲਿਆ ਰਹੀ ਹੈ। ਇਸ ਬਜਟ ਵਿੱਚ ਜਿੱਥੇ ਕਾਰਪੋਰੇਟ ਖੇਤਰ ਤੇ ਟੈਕਸ ਘਟਾਏ ਗਏ ਹਨ ਉਥੇ ਦੂਜੇ ਪਾਸੇ ਆਮ ਆਦਮੀ ਤੇ ਅਸਿੱਧੇ ਟੈਕਸ ਦਾ ਭਾਰ ਪਾਇਆ ਜਾ ਰਿਹਾ ਹੈ। ਇੱਸੇ ਬਜਟ ਵਿੱਚ ਲਗਭਗ 24 ਤੋੱ 50 ਪ੍ਰਤੀਤ ਰਾੀ ਸਿੱਖਿਆ, ਸਿਹਤ, ਪਾਣੀ, ਨਿਕਾਸੀ, ਮਨਰੇਗਾ, ਮਿਡ ਡੇ ਮੀਲ, ਜਨ ਜਾਤੀਆਂ ਅਤੇ ਪੱਛੜੀਆਂ ਜਾਤੀਆਂ ਦੀਆਂ ਲਾਭਕਾਰੀ ਸਕੀਮਾਂ ਤੋੱ ਘਟਾ ਦਿੱਤੀ ਹੈ। ਰਾਜਨੀਤਿਕ ਪ੍ਰਸਤਾਵ ਨੇ ਨਵ ਉਦਾਰਵਾਦੀ ਨੀਤੀਆਂ ਦੇ ਉਲਟ ਖੱਬੀ ਏਕਤਾ ਨੂੰ ਮਜ਼ਬੂਤ ਕਰਦੇ ਹੋਏ ਲੋਕਾਂ ਦੀਆਂ ਮੁਢਲੀਆਂ ਮੰਗਾਂ ਦੇ ਲਈ ਸੰਘਰਸ ਕਰਨ ਦੀ ਰੂਪਰੇਖਾ ਤਿਆਰ ਕੀਤੀ ਤਾਂ ਜੋ ਲੋਕ ਪੱਖੀ ਬਦਲ ਵੱਲ ਅੱਗੇ ਕਦਮ ਪੁੱਟੇ ਜਾਣ।

ਪਾਰਟੀ ਦੀ 22ਵੀੱ ਕਾਂਗਰਸ ਨੇ ਭੌੱ ਪ੍ਰਾਪਤੀ ਬਿੱਲ ਦੀ ਵਾਪਸੀ ਦੀ ਮੰਗ ਨੂੰ ਲੈ ਕੇ 14 ਮਈ ਨੂੰ ਦੇ ਪੱਧਰੀ ਵਿਰੋਧ ਦਿਵਸ ਮਨਾਉਣ ਦਾ ਸੱਦਾ ਦਿੱਤਾ ਹੈ। ਪਾਰਟੀ ਨੇ ਮੰਗ ਕੀਤੀ ਕਿ ਸਾਰੀਆਂ ਪਾਰਟੀਆਂ ਰਲ ਮਿਲ ਕੇ ਸੰਸਦ ਦੇ ਵਿੱਚ ਅਤੇ ਬਾਹਰ ਇਸ ਬਿੱਲ ਦਾ ਡੱਟ ਕੇ ਵਿਰੋਧ ਕਰਨ। ਇਸ ਸਬੰਧ ਵਿੱਚ ਪੂਰੇ ਮਹੀਨਾ ਭਰ ਜਨਸੰਪਰਕ ਕਰ ਕੇ ਰਸਤਾ ਰੋਕੋ, ਜੇਲ ਭਰੋ ਵਰਗੇ ਅੰਦੋਲਨ ਕਰਨ ਦਾ  ਨਿਰਣਾ ਲਿਆ।

ਮੋਦੀ ਸਰਕਾਰ ਨੇ ਲਗਭਗ 70 ਪ੍ਰਤੀਤ ਕਾਮਿਆਂ ਤੇ ਮ÷ਦੂਰਾਂ ਨੂੰ ਨਵੇੱ ਕਾਨੂੰਨਾਂ ਮੁਤਾਬਿਕ ਟ੍ਰੇਡ ਯੂਨੀਅਨ ਅਧਿਕਾਰਾਂ ਤੋੱ ਵਾਂਝੇ ਕਰ ਦਿੱਤਾ ਹੈ। ਇਸਦੇ ਇਲਾਵਾ ਛੋਟੇ ਤੇ ਮਧੱਮ ਉਦਯੋਗਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਅਣਦੇਖੀ ਕੀਤੀ ਹੈ। ਦੇ  ਦੇ ਕੁਦਰਤੀ ਸੋਮਿਆਂ ਨੂੰ ਗਹਿਣੇ ਰੱਖ ਦੇਣਾ ਅਤੇ ਸਰਕਾਰੀ ਖੇਤਰ ਦਾ ਵਿਨਿਵੇ ਕਰਨ  (ਨਿਜੀ ਖੇਤਰ ਨੂੰ ਵੇਚਣ) ਵਰਗੇ ਦੇ ਵਿਰੋਧੀ ਕਦਮਾਂ ਦਾ ਵਿਰੋਧ ਕੀਤਾ ਜਾਏਗਾ।

ਪਾਰਟੀ ਨੇ ਕਿਸਾਨਾਂ, ਖੇਤ ਮ÷ਦੂਰਾਂ, ਟ੍ਰੇਡ ਯੂਨੀਅਨਾਂ, ਨਾਗਰਿਕ ਅਧਿਕਾਰਾਂ ਦੇ ਲਈ ਲੜਨ ਵਾਲੀਆਂ ਸੰਸਥਾਵਾਂ ਨੂੰ ਵਿਾਲ ਏਕਾ ਬਣਾ ਕੇ ਇਹਨਾਂ ਨੀਤੀਆਂ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ।

ਪਾਰਟੀ ਨੇ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਬ÷ਾਰੀਕਰਨ ਦਾ ਵਿਰੋਧ ਕੀਤਾ ਜਿਸ ਕਰਕੇ ਇਹ ਦੋਨੋ ਖੇਤਰ ਆਮ ਲੋਕਾਂ ਦੀ ਪਹੁੰਚ ਤੋੱ ਬਾਹਰ ਹੋ ਗਏ ਹਨ। ਇਸ ਬਾਰੇ ਗੰਭੀਰ ਨੋਟ ਲੈੱਦੇ ਹੋਏ ਪਾਰਟੀ ਨੇ ਕਿਹਾ ਕਿ ਮੈਡੀਕਲ ਵਰਗੀ ਵਿੱਦਿਆ ਵੀ ਨਿਜੀ ਖੇਤਰ ਦੇ ਹਵਾਲੇ ਕਰ ਦਿੱਤੀ ਗਈ ਹੈ ਜੋ ਕਿ ਦਾਖਿਲੇ ਤੋੱ ਲੈ ਕੇ ਪੜ੍ਹਾਈ ਤੱਕ ਗੈਰ ਇਖਲਾਕੀ ਕੰਮ ਕਰਦੇ ਹਨ ਅਤੇ ਅਣਅਧਿਕਾਰਿਤ ਬੇਅਥਾਹ ੀਸਾਂ ਲੈੱਦੇ ਹਨ। ਇਸ ਸਬੰਧ ਵਿੱਚ ਪਾਰਟੀ ਸਭਨਾਂ ਦੇ ਲਈ ਨਿਆਂ ਪੂਰਨ ਤੇ ਬਰਾਬਰੀ ਤੇ ਅਧਾਰਿਤ ਸਿਹਤ ਤੇ ਸਿੱਖਿਆ ਸੇਵਾਵਾਂ ਬਾਰੇ ਲੋੜੀੱਦੇ ਕਦਮ ਉਠਾਏਗੀ।

25 ਤੋਂ 29 ਅਪ੍ਰੈਲ ਤੱਕ ਪੁੱਡੂਚੇਰੀ ਵਿਖੇ ਹੋਈ ਭਾਰਤੀ ਕਮਿਊਨਿਸਟ ਪਾਰਟੀ ਦੀ 22ਵੀਂ ਕਾਂਗਰਸ ਦੌਰਾਨ ਹੋਏ ਵਿਚਾਰ ਵਟਾਂਦਰਿਆਂ ਅਤੇ ਫੈਸਲਿਆਂ ਦਾ ਅਸਰ ਬਹੁਤ ਹੀ ਦੂਰਰਸ ਸਿੱਟਿਆਂ ਵਾਲਾ ਹੋਵੇਗਾ। ਇਸ ਨਾਲ ਨਾ ਸਿਰਫ ਸਿਆਸੀ ਦ੍ਰਿਸ਼ ਵਿੱਚ  ਨਵਾਂ ਬਦਲਾਓ  ਆਏਗਾ ਬਲਕਿ ਪਾਰਟੀ ਦੀ ਜੱਥੇਬੰਦਕ ਕਾਇਆ ਕਲਪ ਵੀ ਹੋਵੇਗੀ। ਸਿਆਸੀ ਮਤੇ  ਦੀ ਪ੍ਰਵਾਨਗੀ ਦੇ ਨਾਲ ਨਾਲ ਉਹਨਾਂ ਕਦਮਾਂ ਦੀ ਪਰਿਕਲਪਨਾ ਵੀ ਕੀਤੀ ਗਈ  ਹੈ ਜਿਹੜੇ ਪਾਰਟੀ ਵੱਲੋਂ ਨੇੜ ਭਵਿੱਖ ਵਿੱਚ ਹੀ ਚੁੱਕੇ ਜਾਣੇ ਹਨ। ਇਸ ਕਾਂਗਰਸ ਦੌਰਾਨ ਪੇਸ਼ ਕੀਤੀ  ਗਈ ਜੱਥੇਬੰਦਕ ਰਿਪੋਰਟ ਨੇ ਵੀ ਪਾਰਟੀ ਜੱਥੇਬੰਦੀ ਦੀ  ਕਾਇਆਕਲਪ ਕਰਨ ਲਈ ਠੋਸ ਕਦਮਾਂ ਦੀ ਸਲਾਹ ਦਿੱਤੀ ਹੈ। ਇੱਕ ਮੁਕੰਮਲ ਪਾਰਟੀ ਪ੍ਰੋਗਰਾਮ  ਨੂੰ ਅਪਣਾ  ਕੇ ਪੁਡੂਚੇਰੀ ਕਾਂਗਰਸ ਮਹਾਨ  ਪ੍ਰਾਪਤੀ ਵਾਲੀ ਇਕੱਤਰਤਾ ਸਾਬਿਤ ਹੋਈ ਹੈ।
ਕਾਂਗਰਸ ਦੌਰਾਨ ਸਰਬਸੰਮਤੀ ਨਾਲ ਪ੍ਰਵਾਨ ਗਿਆ ਸਿਆਸੀ ਮਤਾ ਉਹਨਾਂ ਐਕਸ਼ਨਾਂ ਅਤੇ ਢੰਗ ਤਰੀਕਿਆਂ ਦੀ ਸਪਸ਼ਟ ਰੂਪਰੇਖਾ ਦੱਸਦਾ ਹੈ ਜਿਹੜੇ ਆਉਣ ਵਾਲੇ ਸਮੇਂ ਵਿੱਚ ਸੀਪੀਆਈ ਵੱਲੋਂ ਚੁੱਕੇ ਜਾਣੇ ਹਨ। ਉਦਘਾਟਨੀ ਅਜਲਾਸ ਵਿੱਚ ਛੇ ਖੱਬੀਆਂ ਪਾਰਟੀਆਂ-ਸੀਪੀਆਈ, ਸੀਪੀਆਈ(ਐਮ),  ਫ਼ਾਰਵਰਡ ਬਲਾਕ, ਆਰ ਐਸ ਪੀ,  ਸੀਪੀਆਈ (ਐਮ ਐਲ) ਅਤੇ ਐਸ ਯੂ ਸੀ (ਸੀ) ਦੇ ਆਗੂਆਂ ਨੇ  ਫਰੰਟ   ਮਜ਼ਬੂਤੀ  ਅਤੇ ਵਿਕਾਸ ਦੀ ਲੋੜ ਤੇ ਜੋਰ ਦੇਂਦਿਆਂ  ਇਸ  ਮਕਸਦ ਲਈ ਆਪਣੀ ਪ੍ਰਤੀਨਿਧਤਾ ਦੁਹਰਾਈ ਕਿ ਓਹ ਆਪਣੀ ਆਪਣੀ ਥਾਂ ਇਸ ਮਕਸਦ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਸਿਆਸੀ ਮਤੇ ਦਾ ਇਹੀ ਉਹ ਮੁੱਖ ਕੇਂਦਰੀ  ਨੁਕਤਾ ਹੈ ਜਿਹੜਾ ਮੋਦੀ  ਸਰਕਾਰ ਵੱਲੋਂ ਦਰਪੇਸ਼  ਸੱਜ ਪਿਛਾਖੜ ਦੀਆਂ ਚੁਣੌਤੀਆਂ ਨੂੰ  ਪੂਰੀ ਤਰਾਂ ਨਾਲ ਸਪਸ਼ਟ ਕਰਨ ਦੇ ਨਾਲ ਨਾਲ ਦਸਦਾ ਹੈ ਕਿ ਮੋਦੀ ਸਰਕਾਰ ਵੱਲੋਂ  ਪੂੰਜੀਪਤੀਆਂ ਦੇ ਇਸ਼ਾਰਿਆਂ 'ਤੇ ਚਲਦਿਆਂ ਨਵ ਉਦਾਰਵਾਦੀ ਨੀਤੀਆਂ ਨੂੰ ਬੇਸ਼ਰਮੀ ਨਾਲ ਜਾਰੀ ਰੱਖਣ ਕਾਰਣ  ਗੰਭੀਰ ਆਰਥਿਕ ਅਤੇ ਸਿਆਸੀ ਸੰਕਟ ਖੜਾ ਹੋ ਗਿਆ ਹੈ। ਇਸ ਨਾਜ਼ੁਕ  ਹਾਲਾਤ ਵਿੱਚ ਮੋਦੀ ਸਰਕਾਰ ਨੇ ਫਿਰਕੂ ਧਰੁਵੀਕਰਨ ਦੀ ਪ੍ਰਕ੍ਰਿਆ ਨੂੰ ਤੇਜ਼ ਕਰਨ ਲਈ ਨਾਪਾਕ ਫਿਰਕੂ ਹੱਲੇ ਤੇਜ਼ ਕਰ ਦਿੱਤੇ ਹਨ ਤਾਂਕਿ ਲੋਕਾਂ ਦਾ ਧਿਆਨ ਅਸਲੀ ਸਮਾਜਿਕ ਅਤੇ ਆਰਥਿਕ ਮਸਲਿਆਂ ਤੋਂ ਲਾਂਭੇ ਕੀਤਾ ਸਕੇ। 
ਪਾਰਟੀ ਦਾ ਸਿਆਸੀ ਮਤਾ ਖੱਬੀਆਂ ਧਿਰਾਂ ਦੀ ਏਕਤਾ ਨੂੰ ਹੋਰ ਮਜ਼ਬੂਤ ਅਤੇ ਵਿਕਸਿਤ ਕਰਨ ਦੇ ਢੰਗ ਤਰੀਕਿਆਂ ਦੀ ਰੂਪਰੇਖਾ ਸਪਸ਼ਟ ਕਰਨ ਦੇ ਨਾਲ ਨਾਲ ਨਵ ਉਦਾਰਵਾਦ ਦੇ ਬਦਲ 'ਤੇ ਆਧਾਰਿਤ ਜਨਤਕ ਮੁਹਿੰਮਾਂ ਅਤੇ ਜਨਤਕ ਅੰਦੋਲਨਾਂ ਨੂੰ ਵਿਢਣ 'ਤੇ ਵੀ ਜੋਰ ਦੇਂਦਾ ਹੈ। ਇਸਦਾ ਅਧਾਰ ਉਹਨਾਂ ਜਨਤਕ ਅੰਦੋਲਨਾਂ ਨੂੰ ਬਣਾਇਆ ਜਾਏਗਾ ਜਿਹੜੇ ਦੱਬੇ ਕੁਚਲੇ ਲੋਕਾਂ ਦੀਆਂ ਸਮੱਸਿਆਵਾਂ 'ਤੇ ਕੇਂਦ੍ਰਿਤ ਹੋਣ ਦੇ ਨਾਲ ਨਾਲ ਨਤੀਜੇ ਦੇਣ ਵਾਲੇ ਵੀ ਹੋਣਗੇ। ਇਸ ਨਾਲ ਪ੍ਰੋਗਰਾਮ  ਅਧਾਰਿਤ ਬਦਲ ਦੀ ਉਸਾਰੀ ਲਈ ਅਜਿਹਾ ਅਨੁਕੂਲ ਮਾਹੌਲ ਬਣੇਗਾ ਜਿਹੜਾ ਹੋਰਨਾਂ ਸੈਕੁਲਰ ਤਾਕਤਾਂ ਨੂੰ ਵੀ ਆਕਰਸ਼ਿਤ ਕਰੇਗਾ। ਪਾਰਟੀ ਦੇ ਸਿਆਸੀ ਮਤੇ ਨੇ ਸੰਘ ਪਰਿਵਾਰ ਦੀਆਂ ਵੱਖ ਵੱਖ ਜੱਥੇਬੰਦੀਆਂ ਵੱਲੋਂ ਵਿਢੀਆਂ ਗਈਆਂ  ਫਿਰਕੂ ਅਤੇ ਨਫਰਤਾਂ ਭਰੀਆਂ ਮੁਹਿੰਮਾਂ ਦਾ ਗੰਭੀਰ  ਨੋਟਿਸ ਲੈਂਦਿਆਂ ਚੇਤਾਵਨੀ ਦਿੱਤੀ ਕਿ ਇਹ ਖਤਰਨਾਕ ਕਾਰੇ ਸੈਕੁਲਰ ਜਮਹੂਰੀ ਸਿਸਟਮ ਲਈ ਗੰਭੀਰ ਖਤਰਾ ਬਣ ਕੇ ਉਭਰ ਰਹੇ ਹਨ। ਸਿਆਸੀ ਪ੍ਰਸਤਾਵ ਨੇ ਧਰਮ ਨਿਰਪਖ ਤਾਕਤਾਂ ਦੀ ਵਿਸ਼ਾਲ ਏਕਤਾ ਉਸਾਰਣ  ਦਾ ਵੀ ਸੱਦਾ ਦਿੱਤਾ।

ਪਾਰਟੀ ਨੇ ਜੱਥੇਬੰਦਕ ਰਿਪੋਰਟ ਵਿੱਚ ਪਾਰਟੀ ਵਿਚਲੀਆਂ ਕਮੀਆਂ  ਅਤੇ ਕਮਜ਼ੋਰੀਆਂ  ਨੂੰ  ਵੀ ਆਤਮ ਵਿਸ਼ਲੇਸ਼ਣ ਕਰਦਿਆਂ ਸਰਬਸੰਮਤੀ ਨਾਲ ਸਵੀਕਾਰ ਕੀਤਾ। ਰਿਪੋਰਟ ਵਿੱਚ ਲਿੰਗ ਅਨੁਪਾਤ ਅਤੇ ਨਵੀਂ ਪੀੜ੍ਹੀ ਨਾਲ ਵਧ ਰਹੇ ਫਾਸਲੇ ਨੂੰ ਪੂਰਨ ਲਈ  ਵੀ ਸੁਝਾਅ ਦਿੱਤੇ ਗਏ। ਸੁਝਾਵਾਂ ਵਿੱਚ ਕਿਹਾ ਗਿਆ ਕਿ ਕਮਜ਼ੋਰ ਤਬਕਿਆਂ ਖਾਸ ਕਰਕੇ ਦਲਿਤਾਂ, ਆਦਿਵਾਸੀਆਂ, ਹੋਰਨਾਂ ਪਛੜੀਆਂ ਸ਼ਰੇਣੀਆਂ  ਦੇ ਨਾਲ ਨਾਲ ਘੱਟ ਗਿਣਤੀਆਂ ਵਿੱਚੋਂ ਵਧ ਤੋਂ ਵਧ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾਏ।  ਪਾਰਟੀ ਦੀ ਕੌਮੀ ਕੋਂਸਲ ਨੇ ਪਿਛਲੇ ਸਾਲ ਸਤੰਬਰ ਵਿੱਚ ਇਸ ਮਕਸਦ ਲਈ ਦਿਸ਼ਾ ਨਿਰਦੇਸ਼ ਦਿੱਤੇ ਸਨ ਤਾਂ ਜੋ ਸਥਿਤੀ ਵਿੱਚ ਸੁਧਾਰ ਹੋ ਸਕੇ। ਸੰਤੁਸ਼ਟੀ ਵਾਲੀ ਗੱਲ ਹੈ ਕਿ ਪਾਰਟੀ ਕਾਂਗਰਸ ਦੀਆਂ ਤਿਆਰੀਆਂ ਦੌਰਾਨ ਇਹਨਾਂ ਦਿਸ਼ਾ ਨਿਰਦੇਸ਼ਾਂ  ਨੂੰ ਲਾਗੂ ਵੀ ਕੀਤਾ ਗਿਆ।
ਇਸ ਵਾਰ ਪੁੱਡੂਚੇਰੀ ਵਿੱਚ ਚੁਣੀ ਗਈ ਕੌਮੀ ਕੋਂਸਲ ਸਮੇਤ ਪਾਰਟੀ ਦੀਆਂ ਵੱਖ ਵੱਖ ਕਮੇਟੀਆਂ ਵਿੱਚ 25 ਫੀਸਦੀ ਚੇਹਰੇ  ਨਵੇਂ ਹਨ ਵਿੱਚ 9 ਸੂਬਾਈ   ਸਕੱਤਰ  ਸ਼ਾਮਲ ਹਨ। ਪਾਰਟੀ ਕਾਂਗਰਸ ਨੇ ਹੋਰ ਅੱਗੇ ਜਾਂਦਿਆਂ  ਸੰਵਿਧਾਨਕ ਸੋਧ ਨੂੰ ਵੀ ਪ੍ਰਵਾਨਗੀ ਦਿੱਤੀ ਹੈ ਜਿਹੜੀ ਜਨਰਲ ਸਕੱਤਰ, ਡਿਪਟੀ  ਜਨਰਲ ਸਕੱਤਰ ਅਤੇ ਸੂਬਾ ਸਕੱਤਰਾਂ ਦੇ ਕਾਰਜਕਾਲ ਸੀਮਿਤ ਹੋਵੇਗੀ ਅਤੇ ਵਧ ਵਧ ਤਿੰਨ ਵਾਰ ਸਕੇਗੀ।
ਪਾਰਟੀ ਦੀ 22ਵੀਂ ਕਾਂਗਰਸ  ਦੇ ਫੈਸਲਿਆਂ ਦਾ ਸਭ ਤੋਂ ਵਧ ਮਹਤਵਪੂਰਣ  ਭਾਗ ਸੀ ਮੁਕੰਮਲ ਪਾਰਟੀ ਪ੍ਰੋਗਰਾਮ ਨੂੰ ਅਪਣਾਉਣਾ। ਪਾਰਟੀ ਨੇ ਇੱਕ ਪ੍ਰੋਗਰਾਮ  ਬਿਆਨ ਹੈਦਰਾਬਾਦ ਪਾਰਟੀ ਕਾਂਗਰਸ ਦੌਰਾਨ 1992 ਵਿੱਚ ਅਪਣਾਇਆ ਸੀ। ਉਸਤੋਂ ਬਾਅਦ ਪਾਰਟੀ ਪ੍ਰੋਗਰਾਮ  ਨੂੰ ਡਰਾਫਟ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਹੋਈਆਂ। ਪਟਨਾ ਕਾਂਗਰਸ ਦੌਰਾਨ ਦੇ ਜਨਰਲ ਸਕੱਤਰ ਏ ਬੀ ਬਰਧਨ ਨੇ ਵਿਸਥਾਰਤ ਖਰੜਾ ਪੇਸ਼ ਕੀਤਾ। ਉਸਤੋਂ ਬਾਅਦ ਕੌਮੀ ਕੋਂਸਲ ਨੇ ਇੱਕ ਕਮਿਸ਼ਨ ਬਣਾਇਆ ਜਿਸਨੇ ਪਟਨਾ ਵਾਲੇ ਖਰੜੇ ਨੂੰ ਅਪਡੇਟ ਕੀਤਾ। ਹੁਣ ਇਸ ਨਵੇਂ ਖਰੜੇ ਨੂੰ ਵਿਚਾਰ ਵਟਾਂਦਰਿਆਂ  ਮਗਰੋਂ ਪੁੱਡੂਚੇਰੀ ਕਾਂਗਰਸ ਵਿਖੇ ਮਾਮੂਲੀ ਸੋਧਾਂ ਮਗਰੋਂ ਪਾਸ ਕਰ ਦਿੱਤਾ ਗਿਆ। ਪਾਰਟੀ ਪ੍ਰੋਗਰਾਮ ਇਨਕ਼ਲਾਬ ਦੀ ਮੌਜੂਦਾ ਸਥਿਤੀ ਨੂੰ ਸਪਸ਼ਟ ਕੀਤਾ ਗਿਆ ਹੈ ਜੋ ਕਿ  ਇੱਕ ਜਮਹੂਰੀ ਇਨਕ਼ਲਾਬ ਹੈ। ਹਾਲੀਆ ਸਮਾਜਿਕ-ਆਰਥਿਕ ਘਟਨਾਵਾਂ ਦੇ ਨਾਲ ਨਾਲ ਵੱਖ ਵੱਖ ਵਰਗਾਂ ਦੀਆਂ ਪੋਜ਼ੀਸ਼ਨਾਂ ਦਾ ਜਾਇਜਾ ਵੀ ਲਿਆ ਗਿਆ। ਵਰਕਿੰਗ ਕਲਾਸ ਸਮੇਤ ਵੱਖ ਵੱਖ ਵਰਗਾਂ ਵਿੱਚ ਹੋ ਰਹੇ ਵਿਖੰਡਨ ਨੂੰ ਵੀ ਨੋਟ ਕੀਤਾ ਗਿਆ।  ਇਸ ਦਸਤਾਵੇਜ਼ ਨੂੰ ਪ੍ਰਵਾਨਗੀ ਬਹੁਤ ਸਾਰੇ ਭੰਬਲਭੂਸਿਆਂ ਨੂੰ ਸਪਸ਼ਟ ਕਰੇਗੀ ਅਤੇ  ਇਸਦੇ ਨਾਲ ਹੀ ਸਿਆਸੀ ਅਤੇ ਵਿਚਾਰਧਾਰਕ ਪੱਖੋਂ ਪਾਰਟੀ ਦੇ ਰੈਂਕ ਅਤੇ ਫਾਇਲ ਨੂੰ ਮੁੜ ਸੰਗਠਿਤ ਕਰੇਗੀ।
ਪਾਰਟੀ ਕਾਂਗਰਸ ਵੱਲੋਂ ਕੀਤੇ ਗਏ ਫੈਸਲੇ ਅਤੇ ਤਚਲੰ ਮਸਲਿਆਂ ਬਾਰੇ ਉਲੀਕੀਆਂ ਗਈਆਂ ਮੁਹਿੰਮਾਂ  ਬਹੁਤ ਹੀ ਸ਼ਾਨਦਾਰ ਹਨ। ਪੁੱਡੂਚੇਰੀ ਦੇ ਕਾਮਰੇਡਾਂ ਨੇ ਇਸ ਕਾਂਗਰਸ ਲਈ  ਜਿਹੜੀ ਮੇਜ਼ਬਾਨੀ ਅਤੇ ਆਓਭਗਤ ਦਾ ਪ੍ਰਬੰਧ ਕੀਤਾ ਉਹ ਵੀ ਬੇਹੱਦ ਸ਼ਾਨਦਾਰ ਰਿਹਾ।
ਹੁਣ ਸਾਡੀ ਵਾਰੀ ਹੈ ਕਿ "ਫੈਸਲਿਆਂ ਨੂੰ ਲਾਗੂ ਨ ਕਰਨ ਦੀ ਬਿਮਾਰੀ" 'ਤੇ ਕਾਬੂ ਪਾ ਕੇ  ਇਤਿਹਾਸ ਰਚੀਏ ਕਿਓਂਕਿ ਜੱਥੇਬੰਦਕ ਰਿਪੋਰਟ ਨੇ ਫੈਸਲਿਆਂ ਨੂੰ ਲਾਗੂ ਕਰਨ ਲਈ ਹਰ ਸੰਭਵ ਅਤੇ ਠੋਸ ਆਧਾਰ ਤਿਆਰ ਕੀਤਾ ਹੈ। ਇਸ ਰਿਪੋਰਟ ਦੇ ਸੁਝਾਅ ਅਤੇ ਸਲਾਹਾਂ ਬਹੁਤ ਹੀ ਮਹੱਤਵਪੂਰਨ ਹਨ। ਇੱਕ ਮਜ਼ਬੂਤ ਸੀਪੀਆਈ ਜੱਥੇਬੰਦੀ ਤੋਂ ਬਿਨਾ ਸਿਆਸੀ ਤੌਰ 'ਤੇ ਕੁਝ ਵੀ ਹਾਸਿਲ ਨਹੀਂ  ਕੀਤਾ ਜਾ ਸਕਦਾ। 

No comments: