Thursday, March 26, 2015

SGPC ਵੱਲੋਂ ਤਖਤ ਹਜੂਰ ਸਾਹਿਬ ਦੇ ਮਾਮਲੇ ਵਿੱਚ ਸਰਕਾਰੀ ਦਖਲ ਦੀ ਨਿਖੇਧੀ

Thu, Mar 26, 2015 at 3:42 PM
ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਬੰਧਕ ਬੋਰਡ ਦੇ ਗਠਿਤ ਮੈਂਬਰਾਂ ਵਿਚੋਂ ਹੀ ਲੱਗੇ : ਜਥੇਦਾਰ ਅਵਤਾਰ ਸਿੰਘ 
ਅੰਮ੍ਰਿਤਸਰ: 26 ਮਾਰਚ (ਅਰਵਿੰਦਰ ਸਿੰਘ ‘ਸਾਸਨ’//SGPC//ਪੰਜਾਬ ਸਕਰੀਨ):
ਸਿੱਖ ਕੌਮ ਦੇ ਪੰਜ ਇਤਿਹਾਸਕ ਤਖ਼ਤ ਸਾਹਿਬਾਨਾਂ ਵਿਚੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨੰਦੇੜ ਮਹਾਰਾਸ਼ਟਰ ਦੀ ਮਹਾਨਤਾ ਵੀ ਅਹਿਮ ਹੈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਛੋਹ ਪ੍ਰਾਪਤ ਇਸ ਮਹਾਨ ਤਖ਼ਤ ਦਾ ਮੁੱਖ ਪ੍ਰਬੰਧਕ ਪੂਰਨ ਗੁਰ ਸਿੱਖ ਤੇ ਰਹਿਣੀ-ਬਹਿਣੀ ਵਾਲਾ ਹੀ ਲਗਾਇਆ ਜਾਣਾ ਚਾਹੀਦਾ ਹੈ।
      ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਦਫ਼ਤਰ ’ਚ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬ ਦੇ ਪ੍ਰਬੰਧ ਲਈ ਬੋਰਡ ਦੇ ਚੁਣੇ ਹੋਏ ਮੈਂਬਰਾਂ ਵਿਚੋਂ ਹੀ ਮੁੱਖ ਪ੍ਰਬੰਧਕ ਲਗਾਉਣਾ ਚਾਹੀਦਾ ਹੈ ਤੇ ਇਹ ਅਧਿਕਾਰ ਬੋਰਡ ਦੇ ਗਠਿਤ ਮੈਂਬਰਾਂ ਪਾਸ ਹੋਣਾ ਚਾਹੀਦਾ ਹੈ ਕਿ ਮੁੱਖ ਪ੍ਰਬੰਧਕ ਦੇ ਅਹੁੱਦੇ ਲਈ ਕੌਣ ਯੋਗ ਹੈ।
    ਉਨ੍ਹਾਂ ਕਿਹਾ ਕਿ ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਸਰਕਾਰ ਵੱਲੋਂ ਬੋਰਡ ਦੇ ਗਠਿਤ ਮੈਂਬਰਾਂ ਤੋਂ ਵੱਖਰਾ ਆਪਣੇ ਤੌਰ ’ਤੇ ਸ. ਤਾਰਾ ਸਿੰਘ ਨੂੰ ਮੁੱਖ ਪ੍ਰਬੰਧਕ ਲਗਾਉੇਣਾ ਪ੍ਰ੍ਰੰਪਰਾਗਤ ਨਹੀਂ ਹੈ। ਸਰਕਾਰ ਨੂੰ ਇਸ ਕੰਮ ਵਿੱਚ ਦਖ਼ਲ ਅੰਦਾਜੀ ਨਹੀਂ ਕਰਨੀ ਚਾਹੀਦੀ।ਉਨ੍ਹਾਂ ਕਿਹਾ ਕਿ ਸਰਕਾਰ  ਨੇ ਨਿਯਮ ਤੇ ਉਪ-ਨਿਯਮਾਂ ਵਿੱਚ ਸੋਧ ਕਰਕੇ ਬੋਰਡ ਦਾ ਮੁੱਖੀ ਥਾਪਣ ਦੇ ਜੋ ਅਧਿਕਾਰ ਆਪਣੇ ਪਾਸ ਰੱਖੇ ਹਨ ਉਹ ਗਲਤ ਹਨ।ਉਨ੍ਹਾਂ ਕਿਹਾ ਕਿ ਮੇਰੇ ਪਾਸ ਜੋ ਜਾਣਕਾਰੀ ਹੈ ਉਸ ਮੁਤਾਬਿਕ ਸ. ਤਾਰਾ ਸਿੰਘ ਮੁਲੰਡ ਤਖ਼ਤ ਸਾਹਿਬ ਦੇ ਪ੍ਰਬੰਧ ਦੇ ਯੋਗ ਨਹੀਂ ਹੈ ਕਿਉਂਕਿ ਉਸ ਉਪਰ ਕਈ ਮਾਮਲੇ ਦਰਜ ਹਨ।

No comments: