Sunday, March 01, 2015

Ludhiana: ਪ੍ਰਤਾਪ ਕਾਲਜ ਆਫ ਐਜੂਕੇਸ਼ਨ ਵਿਖੇ ਸਲਾਨਾ ਡਿਗਰੀ ਸਮਾਰੋਹ

Sun, Mar 1, 2015 at 2:25 PM
ਪ੍ਰੋ: ਮਾਰਜਰੇ ਮੇਕਮਾਹਨ, ਯੂਨੀਵਰਸਿਟੀ ਆਫ ਗਲਾਸਗੋ ਸੰਨ ਮੁੱਖ ਮਹਿਮਾਣ
ਲੁਧਿਆਣਾ: 01 ਮਾਰਚ 2015 (ਪੰਜਾਬ ਸਕਰੀਨ ਬਿਊਰੋ):
ਅੱਜ ਪ੍ਰਤਾਪ ਕਾਲਜ ਆਫ ਐਜੂਕੇਸ਼ਨ ਵਿਖੇ ਸਲਾਨਾ ਡਿਗਰੀ ਸਮਾਰੋਹ ਬੜੇ ਜੋਸ਼ੋ ਖਰੋਸ਼ ਨਾਲ ਹੋਇਆ। ਜਿਸ ਵਿੱਚ ਪ੍ਰੋ: ਮਾਰਜਰੇ ਮੇਕਮਾਹਨ, ਯੂਨੀਵਰਸਿਟੀ ਆਫ ਗਲਾਸਗੋ, ਯੂ.ਕੇ. ਨੇ ਮੁੱਖ ਮਹਿਮਾਨ ਅਤੇ ਪ੍ਰੋ: ਕੇਨ ਜੋਨ॥, ਸੀਨੀਅਰ ਕੰਸਲਟੈਂਟ, ਫਾਰ ਸੀ.ਪੀ.ਐਲ.ਡੀ., ਯੂਨੀਵਰਸਿਟੀ ਆਫ ਵੇਲ॥ ਨੇ ਗੈਸਟ ਆਫ ਆਨਰ ਵੱਜੋਂ ਸ਼ਮੂਲੀਅਤ ਕੀਤੀ। ਪੋ: ਜੇ.ਪੀ. ਸਿੰਘ ਅਤੇ ਡਾ: ਰਮੇਸ਼ ਇੰਦਰ ਕੌਰ ਬੱਲ ਨੇ ਵੀ ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਸ਼ਿਰਕਤ ਕੀਤੀ।
ਸਮਾਗਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਹੋਈ । ਡਾ: ਬਲਵੰਤ ਸਿੰਘ, ਪ੍ਰਿੰਸੀਪਲ, ਪ੍ਰਤਾਪ ਕਾਲਜ ਆਫ ਐਜੂਕੇਸ਼ਨ ਨੇ ਮੁੱਖ ਮਹਿਮਾਨ, ਆਏ ਹੋਏ ਪਤਵੰਤੇ ਸੱਜਣਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਅਤੇ ਕਾਲਜ ਦੀ ਸਲਾਨਾ ਰਿਪੋਰਟ ਪੜ੍ਹੀ ਗਈ, ਜਿਸ ਵਿੱਚ ਚੱਲ ਰਹੇ ਸੈਸ਼ਨ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਗਿਆ । ਇਸ ਉਪਰੰਤ ਡਾ: ਮਾਰਜਰੇ ਮੈਕਮਾਹਨ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਧਿਆਪਕ ਹੀ ਭਵਿੱਖ ਦੇ ਨਿਰਮਾਤਾ ਹੁੰਦੇ ਹਨ, ਇਸ ਲਈ ਉਹਨਾਂ ਨੂੰ ਆਪਣੀ ਭੂਮਿਕਾ ਸੁਚੱਜੇ ਢੰਗ ਨਾਲ ਨਿਭਾਉਣ ਲਈ ਆਪਣੀ ਕਿੱਤਾ ਸਿੱਖਿਆ ਵਿੱਚ ਲਗਾਤਾਰ ਨਿਖਾਰ ਲਿਆਉਣਾ ਚਾਹੀਦਾ ਹੈ ਅਤੇ ਸਿੱਖਿਆ ਪ੍ਰਣਾਲੀ ਵਿੱਚ ਆ ਰਹੀਆਂ ਨਵੀਆਂ ਤਕਨੀਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
ਇਸ ਪਿੱਛੋਂ ਐਮ.ਐਡ. ਦੇ 29 ਅਤੇ ਬੀ.ਐਡ. ਦੇ 160 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ । ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਸਲਾਨਾ ਪ੍ਰੀਖਿਆ 2014 ਵਿੱਚ, ਐਮ.ਐਡ. ਅਤੇ ਬੀ.ਐਡ. ਵਿੱਚੋਂ ਕਾਲਜ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਇਨਾਮ ਤਕਸੀਮ ਕੀਤੇ ਗਏ ।
ਕਾਲਜ ਵਿੱਚੋਂ ਐਮ.ਐਡ. ਦੀ ਕਲਾਸ ਵਿੱਚ ਜਸਮੀਤ ਕੌਰ ਨੇ ਪਹਿਲਾ, ਮੁਸਕਾਨ ਨੇ ਦੂਸਰਾ ਅਤੇ ਪੂਨਮ ਬਾਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਬੀ.ਐਡ. ਵਿੱਚ ਈਸ਼ਾ ਤਿਵਾਰੀ ਨੇ ਪਹਿਲਾ, ਮੇਘਾ ਸ਼ਰਮਾ ਨੇ ਦੂਸਰਾ ਅਤੇ ਰਮਨਦੀਪ ਕੌਰ ਚੀਮਾ ਨੇ ਤੀਜਾ ਸਥਾਨ ਹਾਸਲ ਕੀਤਾ । ਕਾਲਜ ਵੱਲੋਂ ਉਹਨਾਂ ਨੂੰ ਸਨਮਾਨਿਤ ਚਿੰਨ ਨਾਲ ਨਿਵਾਜਿਆ ਗਿਆ ।
ਪ੍ਰੋ: ਕੇਨ ਜੋਨ॥, ਨੇ ਵਿਦਿਆਰਥੀਆਂ ਨੂੰ ਡਿਗਰੀ ਪ੍ਰਾਪਤ ਕਰਨ ਤੇ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ । ਅੰਤ ਵਿੱਚ ਸ਼੍ਰੀਮਤੀ ਮਨਪ੍ਰੀਤ ਕੌਰ, ਵਾਈਸ ਪਿੰ੍ਰਸੀਪਲ ਨੇ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।

No comments: