Wednesday, March 04, 2015

ਮਲੇਸ਼ੀਆ ਵਿੱਚ ਸਿੱਖ ਬੱਚਿਆਂ ਪ੍ਰਤੀ ਤਾਨਾਸ਼ਾਹ ਰਵੱਈਆ


Wed, Mar 4, 2015 at 4:02 PM
ਦਾੜ੍ਹੀ ਰੱਖ ਕੇ ਸਕੂਲ ਆਉਣ ਦੀ ਮਨਾਹੀ  
ਜੱਥੇਦਾਰ ਮੱਕੜ ਨੇ ਕੀਤੀ ਅਜਿਹੇ ਸਕੂਲਾਂ ਖਿਲਾਫ ਸਖਤ ਕਾਰਵਾਈ ਦੀ ਮੰਗ
ਅੰਮ੍ਰਿਤਸਰ: 4 ਮਾਰਚ 2015: (ਕੁਲਵਿੰਦਰ ਸਿੰਘ 'ਰਮਦਾਸ'//SGPC//ਪੰਜਾਬ ਸਕਰੀਨ):
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਬੱਚਿਆਂ ਨੂੰ ਦਾੜ੍ਹੀ ਰੱਖਣ ਕਰਕੇ ਸਕੂਲੋਂ ਕੱਢੇ ਜਾਣ ਦੀ ਚੇਤਾਵਨੀ ਦਿੱਤੇ ਜਾਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਇਸ ਦੀ ਸਖ਼ਤ ਨਿਖੇਧੀ ਕੀਤੀ ਹੈ ਤੇ ਮਲੇਸ਼ੀਆ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿੱਖ ਵਿਦਿਆਰਥੀਆਂ ਨੂੰ ਜਬਰੀ ਦਾੜ੍ਹੀ ਕਟਵਾਉਣ ਲਈ ਕਹਿਣ ਵਾਲੇ ਸਕੂਲਾਂ ਦੇ ਪ੍ਰਬੰਧਕਾਂ ਖਿਲਾਫ ਸਖ਼ਤ ਕਾਰਵਾਈ ਕਰੇ।
ਇਥੋਂ ਜਾਰੀ ਪ੍ਰੈਸ ਬਿਆਨ 'ਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸਿੱਖ ਧਰਮ ਦੀ ਅੱਡਰੀ ਪਹਿਚਾਣ ਹੀ ਇਹ ਹੈ ਕਿ ਸਿੱਖ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਸਰੂਪ 'ਚ ਹੀ ਰਹਿੰਦੇ ਹਨ ਤੇ ਦਾੜ੍ਹੀ ਕੇਸ ਨਹੀਂ ਕਟਵਾਉਂਦੇ।ਉਨ੍ਹਾਂ ਕਿਹਾ ਕਿ ਕਿਸੇ ਵੀ ਧਰਮ ਦੇ ਰਹਿਬਰ ਜਾਂ ਪੀਰ ਪੈਗੰਬਰ ਨੇ ਕੁਦਰਤ ਵੱਲੋਂ ਬਖ਼ਸ਼ੇ ਸਿਧਾਂਤ ਨਾਲ ਛੇੜਛਾੜ ਨਹੀਂ ਸੀ ਕੀਤੀ, ਸਿੱਖ ਗੁਰੂ ਸਾਹਿਬਾਨ ਦੀ ਵੀ ਇਹੀ ਸਿੱਖਿਆ ਹੈ ਕਿ ਕੁਦਰਤ ਦੇ ਨਿਯਮ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਸਿੱਖਾਂ ਨੂੰ ਪੰਜ ਕਕਾਰਾਂ ਦੇ ਧਾਰਨੀ ਬਣਾਇਆ ਹੈ ਜਿਸ ਵਿੱਚ ਕੇਸ ਅਹਿਮ ਹਨ।ਇਸ ਲਈ ਮਲੇਸ਼ੀਆਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਇਨ੍ਹਾਂ ਸਕੂਲਾਂ ਨੂੰ ਨਿਰਦੇਸ਼ ਦੇ ਕੇ ਸਿੱਖ ਬੱਚਿਆਂ ਨੂੰ ਦਿੱਤਾ ਤੁਗਲਕੀ ਫੁਰਮਾਨ ਵਾਪਸ ਕਰਵਾਏ ਤੇ ਅੱਗੇ ਤੋਂ ਸਿੱਖ ਭਾਵਨਾਵਾਂ ਦਾ ਖਿਆਲ ਰੱਖਿਆ ਜਾਵੇ ਕਿਉਂਕਿ ਮਲੇਸ਼ੀਆ ਦੀ ਤਰੱਕੀ ਵਿੱਚ ਵੀ ਹੋਰਨਾਂ ਦੇਸ਼ਾਂ ਵਾਂਗ ਸਿੱਖਾਂ ਦਾ ਅਹਿਮ ਯੋਗਦਾਨ ਹੈ।                          

No comments: