Wednesday, October 29, 2014

ਹਾਦਸਿਆਂ 'ਚ ਮੌਤਾਂ ਲਈ ਜ਼ਿੰਮੇਵਾਰ ਸੜਕਾਂ, ਰੇਸਰ ਜਾਂ ਅਮੀਰੀ ਕਲਚਰ?

ਗਗਨ ਦੇ ਪਰਿਵਾਰ ਨੇ ਹਾਦਸੇ ਲਈ ਅਤੁਲ ਨੂੰ ਦੱਸਿਆ ਜ਼ਿੰਮੇਵਾਰ 
ਲੁਧਿਆਣਾ: 28 ਅਕਤੂਬਰ 2014: (ਪੰਜਾਬ ਸਕਰੀਨ ਬਿਊਰੋ):
ਦੋ ਹੋਰ ਨੌਜਵਾਨਾਂ ਦੀ ਦਰਦਨਾਕ ਮੌਤ ਤੋਂ ਬਾਅਦ ਉਂਝ ਤਾਂ ਸਾਰੇ ਸ਼ਹਿਰ ਦਾ ਮਾਹੌਲ ਹੀ ਗਮਗੀਨ ਸੀ ਪਰ ਦੁਰਗਾ ਮਾਤਾ ਮੰਦਿਰ ਸਰਾਭਾ ਨਗਰ ਵਿੱਚ ਇਹ ਉਦਾਸੀ ਬਹੁਤ ਹੀ ਜਿਆਦਾ ਸੀ। ਹੰਝੂਆਂ ਦੇ ਹੜ੍ਹਾਂ ਨੂੰ ਕਿਸੇ ਨ ਕਿਸੇ ਤਰਾਂ ਦਿਲ ਵਿੱਚ ਲੁਕਾ ਕੇ ਦੋਹਾਂ ਨੌਜਵਾਨਾਂ ਦੇ ਪਰਿਵਾਰ ਆਪਣਾ ਦੁੱਖ ਮੀਡੀਆ ਸਾਹਮਣੇ ਬਿਆਨ ਕਰ ਰਹੇ ਸਨ। ਇਸ ਦੁੱਖ ਵਿੱਚ ਗੁੱਸਾ ਵੀ ਸੀ, ਨਿਰਾਸ਼ਾ ਵੀ ਅਤੇ ਉਦਾਸੀ ਵੀ। ਮਾਰੇ ਗਏ ਦੋਹਾਂ ਨੌਜਵਾਨਾਂ ਦੇ ਆਪਣੇ ਹੀ ਦੋਸਤ ਅਤੁਲ ਦੇ ਸਟੰਟ ਵਾਲੇ ਰੇਸ ਅੰਦਾਜ਼ ਨੇ ਦੋਹਾਂ ਘਰਾਂ ਦੇ ਚਿਰਾਗ ਬੁਝਾ ਦਿੱਤੇ। 
ਕਾਬਿਲੇ ਜ਼ਿਕਰ ਹੈ ਕਿ ਤਿੰਨ ਦਿਨ ਪਹਿਲਾਂ ਫਿਰੋਜ਼ਪੁਰ ਰੋਡ ਸਥਿਤ ਤਿੰਨ ਦਰੱਖਤਾਂ  ਨਾਲ ਟਕਰਾਈ ਬਹੁਤ ਹੀ ਮਹਿੰਗੀ ਗਿਣੀ ਜਾਂਦੀ ਬੀ. ਐੱਮ. ਡਬਲਿਊ. ਕਾਰ ਇਸ ਹਾਦਸੇ ਦੌਰਾਨ ਕਿਸੇ ਹਲਕੇ ਟੀਨ ਵਾਂਗ ਦੋਫਾੜ ਹੋ ਗਈ ਸੀ। ਇਸ ਦੇ ਲਾਈਫ ਸੇਵਿੰਗ ਸਿਸਟਮ ਵੀ ਹਾਦਸੇ ਤੋਂ ਬਾਅਦ ਹੀ ਖੁਲ੍ਹੇ ਸਨ। ਹਾਦਸੇ 'ਚ ਮਾਰੇ ਗਏ ਦੋ ਨੌਜਵਾਨਾਂ ਦੇ ਪਰਿਵਾਰਾਂ ਨੇ ਇਸ ਹਾਦਸੇ ਲਈ ਕਾਰ ਚਾਲਕ ਤੇ ਦੋਵਾਂ ਨੌਜਵਾਨਾਂ ਦੇ ਦੋਸਤ ਅਤੁਲ ਨੂੰ ਜ਼ਿੰਮੇਦਾਰ ਠਹਿਰਾਉਂਦੇ ਹੋਏ ਉਸ 'ਤੇ ਗੰਭੀਰ ਦੋਸ਼ ਲਗਾਏ ਹਨ ਕਿ ਜੇਕਰ ਉਹ ਕਾਰ ਸਟੰਟ ਨਾ ਦਿਖਾਉਂਦਾ ਤਾਂ ਕਾਰ ਹਾਦਸਾਗ੍ਰਸਤ ਨਾ ਹੁੰਦੀ। ਇਸਦੇ ਨਾਲ ਹੀ ਉਹਨਾਂ ਇਸ ਕਰ ਦੀ ਪੂਰੀ ਫੋਰੇਂਸਿਕ ਜਾਂਚ ਕਰਨ ਲੈ ਵੀ ਕਿਹਾ। ਇੰਨਾ ਹੀ ਨਹੀਂ ਉਨ੍ਹਾਂ ਪੁਲਸ 'ਤੇ ਵੀ ਦੋਸ਼ ਲਗਾਏ ਸਨ ਕਿ ਹੁਣ ਤੱਕ ਅਤੁਲ ਨੂੰ ਫੜਿਆ ਕਿਉਂ ਨਹੀਂ ਗਿਆ ਅਤੇ ਹਾਦਸੇ ਦੀ ਸੱਚਾਈ ਮਰਨ ਵਾਲੇ ਨੌਜਵਾਨਾਂ ਦੇ ਪਰਿਵਾਰ ਨੂੰ ਕਿਉਂ ਨਹੀਂ ਦੱਸੀ ਗਈ। ਇਸਦੇ ਇਲਾਵਾ ਪਰਿਵਾਰ ਨੇ ਇਹ ਵੀ ਮੰਗ ਕੀਤੀ ਕਿ ਬੀ. ਐੱਮ. ਡਬਲਿਊ. ਅੰਤਰਰਾਸ਼ਟਰੀ ਬਰਾਂਡਿਡ ਕੰਪਨੀ ਹੈ, ਇਸ ਕੰਪਨੀ ਦੀ ਕਾਰ ਜੇਕਰ ਦੋ ਫਾੜ ਹੋਈ ਹੈ ਤਾਂ ਉਨ੍ਹਾਂ ਨੂੰ ਵੀ ਜਾਂਚ ਕਰਨੀ ਚਾਹੀਦੀ ਹੈ ਕਿ ਆਖਰ ਅਜਿਹਾ ਕਿਸ ਦੀ ਗਲਤੀ ਕਾਰਨ ਹੋਇਆ ਹੈ? ਗਗਨਦੀਪ ਦਾ ਜੀਜਾ ਦੀਪਕ ਨਾਗਪਾਲ, ਪਿਤਾ ਅਸ਼ੋਕ ਸ਼ਰਮਾ ਤੇ ਤਾਇਆ ਅਨਿਲ ਸ਼ਰਮਾ ਨੇ ਦੱਸਿਆ ਕਿ ਦੋ ਬੱਚੇ ਤੇਜ਼ ਰਫਤਾਰ ਕਾਰ ਦੀ ਭੇਟ ਚੜ੍ਹ ਚੁੱਕੇ ਹਨ, ਉਸਦੇ ਬਾਵਜੂਦ ਪੁਲਸ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਹਾਦਸੇ ਲਈ ਜ਼ਿੰਮੇਦਾਰ ਅਤੁਲ ਦੇ ਖਿਲਾਫ ਕੀ ਕਾਰਵਾਈ ਕੀਤੀ ਗਈ ਹੈ। ਉਹਨਾਂ ਬੜੇ ਹੀ ਜਜ਼ਬਾਤੀ ਹੁੰਦਿਆਂ ਆਖਿਆ ਕੀ ਜੇ ਉਸਦੇ ਖਿਲਾਫ਼ ਕੋਈ ਐਕਸ਼ਨ ਨਾ ਲੀਕ ਗਿਆ ਤਾਂ ਪਤਾ ਨਹੀਂ ਹੋਰ ਕਿੰਨੀਆਂ ਨਦੀ ਜਾਨ ਲਏਗਾ ਉਹ?
ਗਗਨਦੀਪ ਸ਼ਰਮਾ 
ਪਰਿਵਾਰਿਕ ਮੈਂਬਰਾਂ ਨੇ ਬੜੇ ਦੁਖੀ ਹਿਰਦੇ ਨਾਲ ਦੱਸਿਆ-ਇੰਨਾ ਹੀ ਨਹੀਂ ਉਸ ਦਿਨ ਅਤੁਲ ਸਿਵਲ ਹਸਪਤਾਲ ਗਿਆ ਸੀ ਤਾਂ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ।  ਉਸਦੇ ਬਾਅਦ ਇਨੋਵਾ ਵਿਚ ਉਸਦਾ ਪਿਤਾ ਉਸ ਨੂੰ ਬਾਕਾਇਦਾ ਆਪਣੇ ਨਾਲ ਲੈ ਕੇ ਗਿਆ ਸੀ।  ਉਸ ਵੇਲੇ ਉਹ ਬਿਲਕੁਲ ਠੀਕ ਸੀ। ਹੁਣ ਇਸ ਮਾਮਲੇ ਵਿਚ ਉਸ ਨੂੰ ਬਚਾਉਣ ਲਈ ਬਹਾਨੇ ਬਣਾਏ ਜਾ ਰਹੇ ਹਨ ਕਿ ਉਹ ਮੈਡੀਸਿਟੀ ਹਸਪਤਾਲ ਵਿਚ ਭਰਤੀ ਹੈ ਅਤੇ ਉਸਦੇ ਦਿਮਾਗ ਵਿਚ ਕਲੋਟਬਣਿਆ ਹੋਇਆ ਹੈ। ਪਰਿਵਾਰ ਨੇ ਦੁਖੀ ਮਨ ਨਾਲ ਕਿਹਾ ਕਿ ਅਤੁਲ ਦੀ  ਫੇਸਬੁੱਕ 'ਤੇ ਜੋ ਕਲਿੱਪ ਉਨ੍ਹਾਂ ਲੋਕਾਂ ਨੇ ਦੇਖੇ ਹਨ ਤਾਂ ਇਸ ਤੋਂ ਪਤਾ ਲਗਦਾ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਹਾਦਸੇ ਹੋ ਚੁੱਕੇ ਹਨ। ਜੇਕਰ ਪੁਲਸ ਹਾਦਸਿਆਂ 'ਤੇ ਕਾਰਵਾਈ ਕਰਦੀ ਤਾਂ ਅੱਜ ਦੋ ਬੇਕਸੂਰ ਨੌਜਵਾਨਾਂ ਦੀਆਂ ਜਾਨਾਂ ਬਚ ਜਾਣੀਆਂ ਸਨ। ਦਿਲਚਸਪ ਗੱਲ ਹੈ ਕਿ ਅਤੁਲ ਦਾ ਫੇਸਬੁਕ ਅਕਾਉਂਟ ਬੰਦ ਕੀਤਾ ਜਾ ਚੁੱਕਿਆ ਹੈ। ਇਸ ਲਈ ਉਸ ਪ੍ਰੋਫਾਈਲ ਵਿੱਚ ਮੌਜੂਦ ਤਸਵੀਰਾਂ ਅਤੇ ਵੀਡੀਓ ਕਲਿੱਪ ਹੁਣ ਹਰ ਕਿਸੇ ਦੀ ਪਹੁੰਚ ਵਿੱਚ ਨਹੀਂ ਰਹੇ।
ਰਜਤ ਦੁਆ 
ਹੰਝੂਆਂ ਭਰੀਆਂ ਅੱਖਾਂ ਨਾਲ ਉਨ੍ਹਾਂ ਮੰਗ ਕੀਤੀ ਕਿ ਇਸ ਕਾਰ ਦੀ ਫੋਰੈਂਸਿਕ ਜਾਂਚ ਕਰਵਾਈ ਜਾਵੇ, ਇਸਦੇ ਇਲਾਵਾ ਅਤੁਲ ਦੇ ਮੋਬਾਈਲ ਦੀ ਕਾਲ ਡਿਟੇਲ ਕਢਵਾਈ ਜਾਵੇ ਤਾਂ ਕਿ ਪਤਾ ਚੱਲ ਸਕੇ ਕਿ ਦੋਵਾਂ ਨੌਜਵਾਨਾਂ ਨੂੰ ਇਸਨੇ ਹੀ ਬੁਲਾਇਆ ਸੀ। ਉਨ੍ਹਾਂ ਕਿਹਾ ਕਿ ਉਹ ਆਪਣੇ ਬੇਟਿਆਂ ਨੂੰ ਤਾਂ ਗਵਾ ਚੁੱਕੇ ਹਨ, ਹੁਣ ਹੋਰ ਕਿਸੇ ਦਾ ਬੇਟਾ ਨਾ ਇਸ ਤਰ੍ਹਾਂ ਮਾਰਿਆ ਜਾਵੇ, ਇਸ ਲਈ ਅਤੁਲ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ। ਉਸਦਾ ਸਾਰੀ ਉਮਰ  ਲਈ ਡਰਾਈਵਿੰਗ ਲਾਇਸੈਂਸ ਕੈਂਸਲ ਕੀਤਾ ਜਾਵੇ ਤਾਂ ਕਿ ਉਹ ਸੜਕ 'ਤੇ ਕੋਈ ਵੀ ਵਾਹਨ ਨਾ ਚਲਾ ਸਕੇ। ਇਸਦੇ ਲਈ ਉਹ ਬਕਾਇਦਾ ਪੁਲਸ ਨੂੰ ਸ਼ਿਕਾਇਤ ਵੀ ਦੇਣਗੇ। ਜੇ ਇਸਤੋਂ ਵੀ ਅੱਗੇ ਜਾਣਾ ਪਿਆ ਤਾਂ ਉਹ ਇਸਤੋਂ ਅੱਗੇ ਵੀ ਜਾਣਗੇ। 
ਪੁਲਸ ਬਹੁਤ ਦੇਰ ਨਾਲ ਪੁੱਜੀ: ਦੁਖੀ ਪਰਿਵਾਰਾਂ ਵੱਲੋਂ ਦੀਪਕ ਨਾਗਪਾਲ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਉਹ ਪੁਲਸ ਦੇ ਕੋਲ ਪਹੁੰਚ ਚੁੱਕੇ ਸਨ, ਉਹ ਆਪਣੇ ਬੇਟੇ ਦੇ ਪੋਸਟਮਾਰਟਮ ਲਈ ਪੁਲਸ ਨੂੰ ਦਰਜਨਾਂ ਫੋਨ ਕਰਦੇ ਰਹੇ ਪਰ ਪੁਲਸ ਹਾਦਸੇ ਦੇ 14 ਘੰਟੇ ਬਾਅਦ ਆਪਣੇ ਕਾਗਜ਼ਾਤ ਲੈ ਕੇ ਉਥੇ ਗਏ, ਜਿਸ ਕਾਰਨ ਉਹ ਪੁਲਸ ਦੇ ਆਉਣ ਦਾ ਹੀ ਇੰਤਜ਼ਾਰ ਕਰਦੇ ਰਹੇ ਅਤੇ ਉਨ੍ਹਾਂ ਦੇ ਬੇਟੇ ਦੀ ਲਾਸ਼ ਲਾਵਾਰਸਾਂ ਦੀ ਤਰ੍ਹਾਂ ਲਾਸ਼ ਘਰ ਵਿਚ ਪਈ ਰਹੀ। ਉਨ੍ਹਾਂ ਦਾ ਦੋਸ਼ ਸੀ ਕਿ ਕਾਰਵਾਈ ਕਰਨ ਵਾਲੇ ਇਕ ਏ. ਐੱਸ. ਆਈ. ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਉਹ ਪਹਿਲਾਂ ਨਹਾਵੇਗਾ, ਉਸਦੇ ਬਾਅਦ ਹੀ ਉਨ੍ਹਾਂ ਦੀ ਸੁਣੇਗਾ, ਇਸ ਲਈ ਉਹ ਉਸਦਾ ਸਮਾਂ ਨਾ ਬਰਬਾਦ ਕਰਨ, ਕੀ ਇਹੀ ਪੁਲਸ ਦੀ ਇਨਸਾਨੀਅਤ ਹੈ ਕਿ ਜਿਨ੍ਹਾਂ ਦੇ ਪੁੱਤ ਮਰੇ ਪਏ ਹੋਣ ਤੇ ਪੀੜਤ ਪਰਿਵਾਰਾਂ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਕਰਨਾ ਹੀ ਪੁਲਸ ਦਾ ਫਰਜ਼ ਹੈ। ਪੁਲਿਸ ਦੇ ਇਸ ਚੇਹਰੇ ਨੇ ਇੱਕ ਵਾਰ ਫਿਰ ਪੁਲਿਸ ਅਤੇ ਲੋਕਾਂ ਦਰਮਿਆਨ ਦੂਰੀ ਦਿਖਾਈ ਹੈ।
ਭਰੇ ਹੋਏ ਦੁਖੀ ਮਨ ਨਾਲ ਉਨ੍ਹਾਂ ਦੱਸਿਆ ਕਿ ਉਸ ਸਮੇਂ ਉਨ੍ਹਾਂ ਦੀ ਹਾਲਤ ਇੰਨੀ ਤਰਸਯੋਗ ਸੀ ਕਿ ਪੁਲਸ ਨੇ ਜੋ ਵੀ ਕਾਗਜ਼ਾਤ ਦਿੱਤੇ ਉਨ੍ਹਾਂ ਨੂੰ ਦਿੱਤੇ ਉਹਨਾਂ ਉੱਪਰ ਉਹਨਾਂ ਲੋਕਾਂ ਨੇ ਦਸਖਤ ਕਰ ਦਿੱਤੇ ਤਾਂ ਕਿ ਉਹ ਆਪਣੇ ਬੇਟੇ ਦੀ ਲਾਸ਼ ਹਾਸਲ ਕਰ ਸਕਣ। ਇਸ ਮਾਮਲੇ 'ਤੇ ਗਗਨਦੀਪ ਦੀ ਚਚੇਰੀ ਭੈਣ ਨੇ ਭਾਵਕ ਹੁੰਦਿਆਂ ਕਿਹਾ ਕਿ ਮੇਰਾ ਭਰਾ ਤਾਂ ਮਾਰ ਗਿਆ ਹੈ ਹੁਣ ਕਾਰ ਰੇਸਰ ਤੇ ਕਾਰ ਸਟੰਟ ਕਰਨ ਵਾਲੇ ਨੂੰ ਕੋਈ ਮੈਡਲ ਦੇਣਾ ਚਾਹੀਦਾ ਹੈ ਤਾਂ ਕਿ ਉਹ ਹੋਰ ਨੌਜਵਾਨਾਂ ਨੂੰ ਵੀ ਮੌਤ ਦੇ ਮੂੰਹ ਵਿਚ ਭੇਜ ਸਕੇ। 
ਪੁਲਿਸ ਦਾ ਪੱਖ: ਥਾਣਾ ਸਰਾਭਾ ਨਗਰ ਮੁਖੀ ਨਾਲ ਜਦ ਗੱਲ ਕਰਨੀ ਚਾਹੀ ਤਾਂ ਉਹ ਜਲੰਧਰ ਗਏ ਹੋਏ ਸਨ ਜਦਕਿ ਅਡੀਸ਼ਨਲ ਥਾਣਾ ਮੁਖੀ ਨੇ ਕਿਹਾ ਕਿ ਅਤੁਲ ਦੀ ਹਾਲਤ ਠੀਕ ਹੈ। ਉਸਦੇ ਖਿਲਾਫ ਕਾਰਵਾਈ ਸੰਬੰਧੀ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਥਾਣਾ ਮੁਖੀ ਹੀ ਦੱਸਣਗੇ। ਉਥੇ ਏ. ਡੀ. ਸੀ. ਪੀ. ਪਰਮਜੀਤ ਸਿੰਘ ਪੰਨੂ ਨੇ ਦੱਸਿਆ ਕਿ ਦੋਵਾਂ ਪੀੜਤ ਪਰਿਵਾਰਾਂ ਦੇ ਘਰ ਸਵੇਰੇ ਥਾਣਾ ਮੁਖੀ ਨੂੰ ਭੇਜਿਆ ਗਿਆ ਸੀ ਤਾਂ ਕਿ ਜੇਕਰ ਪੀੜਤ ਪਰਿਵਾਰ ਚਾਹੁੰਦੇ ਹਨ ਕਿ ਕਾਰਵਾਈ ਕੀਤੀ ਜਾਵੇ ਤਾਂ ਉਨ੍ਹਾਂ ਤੋਂ ਸ਼ਿਕਾਇਤ ਲਈ ਜਾ ਸਕੇ ਪਰ ਪਰਿਵਾਰਾਂ ਨੇ ਅਜੇ ਕਿਹਾ ਹੈ ਕਿ ਉਹ ਅਸਥੀਆਂ ਜਲ ਪ੍ਰਵਾਹ ਕਰਨ ਦੇ ਬਾਅਦ ਹੀ ਦੱਸਣਗੇ। ਉਨ੍ਹਾਂ ਨੇ ਸਾਫ ਕਿਹਾ ਕਿ ਜੇਕਰ ਪੀੜਤ ਸ਼ਿਕਾਇਤ ਦਿੰਦੇ ਹਨ ਤਾਂ ਪੁਲਸ ਸਖਤ ਕਾਰਵਾਈ ਕਰੇਗੀ ਅਤੇ ਫਿਰੋਜ਼ਪੁਰ ਰੋਡ 'ਤੇ ਸਟੰਟਬਾਜ਼ੀ ਕਰਨ ਵਾਲਿਆਂ ਨਾਲ ਵੀ ਸਖਤੀ ਨਾਲ ਨਜਿੱਠੇਗੀ ਤਾਂ ਕਿ ਭਵਿੱਖ ਵਿਚ ਅਜਿਹੇ ਹਾਦਸੇ ਨਾ ਹੋ ਸਕਣ।
ਮੋਬਾਈਲ ਮਿਲੇ ਪਰ ਚੇਨੀ ਨਹੀਂ: ਗਗਨ ਦੇ ਜੀਜਾ ਦੀਪਕ ਨਾਗਪਾਲ ਨੇ ਦੱਸਿਆ ਕਿ ਪੁਲਿਸ ਦੇ ਏਸੀਪੀ ਨੇ ਉਹਨਾਂ ਨੂੰ ਦੋਵੇਂ ਮੋਬਾਇਲ ਸੌੰਪ ਦਿੱਤੇ ਹਨ ਪਰ ਹਸਪਤਾਲ ਦੇ ਵਾਰਡ ਬੁਆਏ ਵੱਲੋ ਲਾਹੀ ਗਈ ਚੇਨੀ ਵਗੈਰਾ ਸਭ ਕੁਝ ਅਜੇ ਉਹਨਾਂ ਲੁਟੇਰੇ ਲੜਕੀਆਂ ਕੋਲ ਹੀ ਹੈ। ਗਗਨ ਦੀ ਭੈਣ ਨੇ ਦੱਸਿਆ ਕੀ ਚੇਨੀ ਧੀ ਤੋਲੇ ਦੀ ਸੀ ਅਤੇ ਉਸ ਵਿੱਚ ਬਾਕਾਇਦਾ ਗਣੇਸ਼ ਜੀ ਦਾ ਲਾਕੇਟ ਵੀ ਲੱਗਿਆ ਹੋਇਆ ਸੀ। ਜਦੋਂ ਮੰਮੀ ਮੈ ਵਾਰ੍ਡ ਬੁਆਏ ਨੂੰ ਚੇਨੀ ਲਾਹੁੰਦਿਆਂ ਅੱਖੀਂ ਦੇਖ ਲਿਆ ਅਤੇ ਇਸ ਉੱਪਰ ਇਤਰਾਜ਼ ਕੀਤਾ ਤਾਂ ਉਹਨਾ ਚੋਹਾਂ ਲੜਕਿਆਂ ਨੇ ਮੰਮੀ ਨੂੰ ਧੱਕੇ ਮਾਰ ਕੇ ਬਾਹਰ ਕਢ ਦਿੱਤਾ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ।
ਅਕਸ਼ਿਤ 
ਜ਼ਿੰਮੇਵਾਰ ਕੌਣ? ਇਹਨਾਂ ਦੁੱਖਦਾਈ ਮੌਤਾਂ ਨਾਲ ਇਹ ਸੁਆਲ ਇੱਕ ਵਾਰ ਫਿਰ ਉਭਰ ਕੇ ਸਾਹਮਣੇ ਆਇਆ ਹੈ ਕਿ ਆਖਿਰ ਅੱਜ ਦੇ ਨੌਜਵਾਨਾਂ ਵਿੱਚ ਨਸ਼ੇ ਅਤੇ ਤੇਜ਼ ਰਫਤਾਰੀ ਦੀ ਆਦਤ ਕਿਓਂ ਵਧ ਰਹੀ ਹੈ? ਕੀਤੇ ਇਸ ਦਾ ਕਰਨ ਉਹਨਾਂ ਦੇ ਅੰਦਰ ਵਧ ਰਿਹਾ ਖ਼ਾਲੀਪਨ ਦਾ ਅਹਿਸਾਸ ਤਾਂ ਨਹੀਂ ਜਿਸਨੂੰ ਉਹ ਕਦੇ ਨਸ਼ੇ ਨਾਲ ਭਰਨਾ ਚਾਹੁੰਦੇ ਹਨ ਅਤੇ ਕਦੇ ਤੇਜ਼ ਰਫਤਾਰੀ ਨਾਲ? ਭੀੜ ਵਿੱਚ ਹੋ ਕੇ ਵੀ ਅੱਜ ਸਭ ਇੱਕਲਾਪਨ ਮਹਿਸੂਸ ਕਰਦੇ ਹਨ। ਇਹ ਇਕਲਾਪਾ ਕਦੇ ਉਹਨਾਂ ਨੂੰ ਸ਼ਰਾਬ ਵੱਲ ਲੈ ਜਾਂਦਾ ਹੈ ਕਦੇ ਕਿਸੇ ਹੋਰ ਨਸ਼ੇ ਵੱਲ ਅਤੇ ਕਦੇ ਤੇਜ਼ ਰਫਤਾਰੀ ਵੱਲ। ਅਜਿਹੀਆਂ ਰੇਸਾਂ ਲਾਉਣ ਵਾਲੇ ਅਕਸਰ ਸੜਕਾਂ ਅਤੇ ਗਲੀਆਂ ਵਿੱਚ ਦੇਖੇ ਜਾ ਸਕਦੇ ਹਨ।  ਉੱਚੀ ਆਵਾਜ਼ਾਂ ਕਢਦੇ ਹੋਏ ਉਹ ਸਾਰੇ ਲੋਕਾਂ ਨੂੰ ਸੁਣਾਉਂਦੇ ਹਨ ਕਿ ਹਾਂ ਅਸੀਂ ਹਾਂ। ਹੁਣ ਸੜਕਾਂ ਤੇ ਸਾਡਾ ਹੀ ਰਾਜ ਹੈ। ਇਸੇ ਸਾਲ 15-16 ਮਾਰਚ 2014 ਦੀ ਦਰਮਿਆਨੀ ਰਾਤ ਨੂੰ  ਵੀ ਅਜਿਹੀ ਹੇ ਰੇਸ ਲੱਗੀ ਸੀ।  ਦੋਵੇਂ ਕਰਨ ਮਹਿੰਗੀਆਂ ਸਨ--BMW Z4 ਅਤੇ AUDI R8 ਅਤੇ ਦੋਹਾਂ ਵਿੱਚ ਚੋਟੀ ਦੇ ਅਮੀਰ ਘਰਾਂ ਦੇ ਬੇਟੇ ਸਵਾਰ ਸਨ। ਤੇਜ਼ ਰਫਤਾਰ ਰੇਸ ਨੇ ਲਾਇਲਪੁਰ ਸਵੀਟਸ ਵਾਲਿਆਂ ਦੇ ਇਕਲੌਤੇ ਬੇਟੇ ਕਪਿਲ ਖਰਬੰਦਾ ਦੀ ਜਾਨ ਲੈ ਲਈ। ਉਦੋਂ ਵੀ ਸਮਾਂ ਅਧੀ ਰਾਤ ਦਾ ਸੀ। ਏਨਾ ਕਸੂਰ ਉਹਨਾਂ ਨੌਜਵਾਨਾਂ ਦਾ ਨਹੀਂ ਜਿਹੜੇ ਆਪਣੀ ਬੇਚੀ ਦੂਰ ਕਰਨ ਅਧੀ ਅਧੀ ਰਾਤ ਨੂੰ ਘਰਾਂ ਵਿਚੋਂ ਨਿਕਲ ਤੁਰਦੇ ਹਨ ਅਤੇ ਘਰ ਮੁੜਦੀ ਹੈ ਉਹਨਾਂ ਦੀ ਲਾਸ਼। ਅਸਲੀ ਕਸੂਰ ਉਸ ਮਾਹੌਲ ਦਾ ਹੈ ਜਿਹੜਾ ਉਹਨਾਂ ਨੂੰ ਘਰਾਂ ਵਿੱਚ ਸਕੂਨ ਨਹੀਂ ਦੇ ਰਿਹਾ। ਲਗਾਤਾਰ ਕਮਾਈ ਅਤੇ ਸਿਰਫ ਕਮਾਈ ਵਿੱਚ ਰੁਝੇ ਲੋਕ ਆਪਣੀ ਔਲਾਦ ਲਈ ਰੋਜ਼ਾਨਾ ਕੁਝ ਸਮਾਂ ਕਢਣ ਤੋਂ ਅਸਮਰਥ ਹੋ ਗਏ ਹਨ। 
ਹਿੰਦੋਸਤਾਨੀ ਸਭਿਆਚਾਰ ਨੂੰ ਭੁੱਲਣ ਅਤੇ ਬੇਗਾਨੀ ਸੰਸਕ੍ਰਿਤੀ ਨੂੰ ਗਲੇ ਲਾਉਣ ਦੀ ਸਜ਼ਾ ਵੀ ਸਾਨੂੰ ਭੁਗਤਨੀ ਹੀ ਪੈਣੀ ਹੈ। ਨਾ ਤਾਂ ਇਹ ਪਹਿਲਾ ਹਾਦਸਾ ਸੀ ਅਤੇ ਨਾ ਹੀ ਆਖਿਰੀ। ਇਹਨਾਂ ਦੀ ਰੋਕਥਾਮ ਲਈ ਨੌਜਵਾਨਾਂ ਦੇ ਮਨਾਂ ਦੀ ਥਾਹ ਲਾਉਣੀ ਪਵੇਗੀ।  ਉਹਨਾਂ ਨਾਲ ਦੋਸਤੀ ਪਾ ਕੇ ਹੀ ਅਜਿਹਾ ਹੋ ਸਕਦਾ ਹੈ। 

1 comment:

jyoti dang said...

sab se bade kasoorwaar parents hai jo apne bachon ko paisa se har cheez to uplabdh karwa dete hain kintu unko insaaniyat ka paath padhana bhool jaate hain unko sanskaar dene bhool.gae hain unko lagta hai ki hamne to apne bachon ko har vo cheez di jo aajke time me unhe chahiye bas itna karke vo apne kartavon ki itishri kar lete hain vo agar unke dost bane unko.insaaniyat seekhayen har cheez ki ahmiyat batayen to kabhi bache galat rah par nahin chalen unko insaanon ki keemat kya ye bhi batayen dusri sabse badi galti un rasookhdaar neta logon ki jo traffic rule break karne par unko chod dene ki sifarish karte hai aise logon ko to media ke sahmne laakar naga karna chahiye tesri galty khud aise baddimag yuwa varg ki jo jindgi ki ahmiyat nahin samjhye aur apne shounk ki khatir dusre logon ki jindgion se bhi.khelte hai apni jindgi ko bhi.mazak samjhte hain