Monday, September 22, 2014

ਸ਼ਾਮਲਾਤ ਜ਼ਮੀਨਾਂ ਦੀ ਵੰਡ ਦੇ ਫੈਸਲਿਆਂ ਵਿਰੁੱਧ ਕੇਸ ਦਾਇਰ ਕਰਵਾਏ ਜਾਣ

Mon, Sep 22, 2014 at 6:11 PM
ਚੁਣੇ ਨੁਮਾਇੰਦਿਆਂ ਨੂੰ ਕੇਂਦਰ ਅਤੇ ਰਾਜ ਸਰਕਾਰ ਦੀਆਂ ਸਕੀਮਾਂ ਤੋਂ ਜਾਣੂ ਕਰਾਇਆ
ਸਿੱਧਵਾਂ ਬੇਟ: 22 ਸਤੰਬਰ 2014: (ਪੰਜਾਬ ਸਕਰੀਨ ਬਿਊਰੋ): 
ਦਫਤਰ ਪੰਚਾਇਤ ਸੰਮਤੀ, ਸਿੱਧਵਾਂ ਬੇਟ ਵਿਖੇ ਸ਼੍ਰੀ ਹਰਵੀਰ ਸਿੰਘ ਇਆਲੀ ਚੇਅਰਮੈਨ ਪੰਚਾਇਤ ਸੰਮਤੀ ਸਿੱਧਵਾਂ ਬੇਟ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਜਿਸ ਵਿੱਚ ਗਰਾਮ ਪੰਚਾਇਤ ਗੋਰਾਹੂਰ, ਲੀਹਾਂ, ਪੁੜੇਨ, ਭਰੋਵਾਲ ਕਲਾਂ, ਭਰੋਵਾਲ ਖੁਰਦ, ਆਲੀਵਾਲ, ਗੋਰਸੀਆਂ ਮੱਖਣ ਅਤੇ ਰਾਊਵਾਲ ਦੇ ਪੰਚ/ਸਰਪੰਚ ਅਤੇ ਸਬੰਧਤ ਪੰਚਾਇਤ ਸੰਮਤੀ ਮੈਂਬਰ ਹਾਜਰ ਆਏ। ਜਿਸ ਵਿੱਚ ਬੀ.ਡੀ.ਪੀ.ਓ. ਸ਼੍ਰੀ ਨਵਨੀਤ ਜੋਸ਼ੀ ਵੱਲੋਂ ਪੰਚਾਂ/ਸਰਪੰਚਾਂ ਨੂੰ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਜਿਵੇਂ ਮਗਨਰੇਗਾ, ਆਈ.ਏ.ਵਾਈ, ਆਟਾ-ਦਾਲ ਸਕੀਮ ਆਦਿ ਬਾਰੇ ਜਾਣੂ ਕਰਵਾਇਆ ਗਿਆ ਅਤੇ ਸ਼ਾਮਲਾਤ ਜ਼ਮੀਨਾਂ ਉਪਰ ਹੋਏ ਨਜਾਇਜ਼ ਕਬਜੇ ਦੂਰ ਕਰਵਾਉਣ ਲਈ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 34, ਵਿਲੇਜ਼ ਕਾਮਨ ਲੈਂਡ ਐਕਟ 1961 ਦੀ ਧਾਰਾ 7 ਅਤੇ ਪੀ.ਪੀ. ਐਕਟ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਕੰਨਸੋਲੀਡੇਸ਼ਨ ਵਿਭਾਗ ਵੱਲੋਂ ਪਿਛਲੇ ਸਮੇਂ ਵਿੱਚ ਜਿੰਨੀਆਂ ਸ਼ਾਮਲਾਤ ਜ਼ਮੀਨਾਂ ਜਾਂ ਮੁਸਤਰਕਾ ਮਾਲਕਾਨ ਜ਼ਮੀਨਾਂ ਦੀ ਵੰਡ ਕੀਤੀ ਗਈ ਹੈ, ਉਨ੍ਹਾਂ ਫੈਸਲਿਆਂ ਵਿਰੁੱਧ ਪੰਜਾਬ ਵਿਲੇਜ਼ ਕਾਮਨ ਲੈਂਡ ਐਕਟ 1961 ਦੀ ਧਾਰਾ 11 ਅਧੀਨ ਕੁਲੈਕਟਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਲੁਧਿਆਣਾ ਦੀ ਅਦਾਲਤ ਵਿੱਚ ਕੇਸ ਦਾਇਰ ਕਰਵਾਏ ਜਾਣ।

No comments: