Thursday, August 07, 2014

GADVASU: ਸਰਕਾਰ ਝੁਕੀ--ਵਿਦਿਆਰਥੀ ਜਿੱਤੇ

ABVP ਨੇ ਨਿਭਾਈ ਇਸ ਜਿੱਤ ਪਿਛੇ ਅਹਿਮ  ਭੂਮਿਕਾ ?
ਨੌਕਰੀਆਂ ਦੀ ਮੰਗ ਮੰਨੇ ਜਾਣ ਤੋਂ ਬਾਅਦ 65 ਦਿਨ ਲੰਮਾ ਸੰਘਰਸ਼ ਸਮਾਪਤ 
ਲੁਧਿਆਣਾ: 7 ਅਗਸਤ 2014: (ਪੰਜਾਬ ਸਕਰੀਨ ਬਿਊਰੋ): 
ਕਾਰਾਂ ਕਰਨ, ਬੂਟ ਪੋਲਿਸ਼ ਕਰਨ, ਧਰਨੇ ਮਾਰਨ ਅਤੇ ਭੁੱਖ ਹੜਤਾਲ ਵਰਗੇ ਹਥਿਆਰ ਵਰਤਣ ਤੋਂ ਬਾਅਦ ਆਖਿਰਕਾਰ ਗਡਵਾਸੂ ਦੇ ਵਿਦਿਆਰਥੀਆਂ ਨੇ ਆਪਣੇ ਸੰਘਰਸ਼ ਵਿੱਚ ਜਿੱਤ ਪ੍ਰਾਪਤ ਕਰ ਲਈ ਹੈ। 
ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਗੇਟ ਨੰਬਰ 5 ਦੇ ਬਾਹਰ ਪਿਛਲੇ 65 ਦਿਨਾਂ ਤੋਂ ਧਰਨੇ ‘ਤੇ ਬੈਠੇ ਫਿਸ਼ਰੀਜ਼ ਕਾਲਜ ਤੋਂ ਡਿਗਰੀਆਂ ਪ੍ਰਾਪਤ ਵਿਦਿਆਰਥੀਆਂ ਦਾ ਧਰਨਾ ਜਿੱਤ ਦੀ ਇਸ ਖੁਸ਼ਖਬਰੀ ਤੋਂ ਬਾਅਦ ਅੱਜ ਖ਼ਤਮ ਹੋ ਗਿਆ ਹੈ। ਕਾਬਿਲੇ ਜ਼ਿਕਰ ਹੈ ਕਿ ਇਹ ਧਰਨਾ ਜਲਦੀ ਹੀ ਨੌਕਰੀਆਂ ਦਾ ਇਸ਼ਤਿਹਾਰ ਜਾਰੀ ਕਰ ਦਿੱਤੇ ਜਾਣ ਦੇ ਭਰੋਸੇ ਤੋਂ ਬਾਅਦ ਚੁੱਕਿਆ ਗਿਆ।
ਇਸ ਇਤਿਹਾਸਿਕ ਜਿੱਤ ਲਈ ਕਰਨਾ ਪਿਆ ਲੰਮਾ ਸੰਘਰਸ਼ 
ਨੌਕਰੀਆਂ ਦੀ ਮੰਗ ਨੂੰ ਲੈ ਕੇ ਇਹ ਵਿਦਿਆਰਥੀ ਡਿਪਟੀ ਕਮਿਸ਼ਨਰ ਤੋਂ ਲੈ ਕੇ ਕੈਬਨਿਟ ਮੰਤਰੀ  ਰਣੀਕੇ ਅਤੇ ਡਿਪਟੀ ਮੁੱਖ ਮੰਤਰੀ  ਬਾਦਲ ਤੱਕ  ਸਨ ਪਰ ਇਹ ਸੰਘਰਸ਼ ਕਿਸੇ ਸਿਰੇ ਲੱਗਦਾ ਨਜ਼ਰ ਨਹੀਂ ਸੀ ਰਿਹਾ। ਸੀਟੂ, ਏਟਕ, ਸੀਪੀਆਈ  ਜੱਥੇਬੰਦੀਆਂ ਦੇ ਬੇਲਨ ਬ੍ਰਿਗੇਡ ਅਤੇ ਲਕਸ਼ਯ  ਸੰਸਥਾਵਾਂ ਵੀ ਇਸ  ਕੇ ਇੱਕਜੁੱਟਤਾ ਪ੍ਰਗਟ ਕਰ ਚੁੱਕੀਆਂ ਸਨ। ਇਸ ਅੰਦੋਲਨ ਦਾ ਖੁੱਲ ਕੇ ਸਮਰਥਨ ਕਰਨ ਲਈ ਪੁੱਜੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਜਿੰਮੇਵਾਰ ਆਗੂਆਂ ਨੇ ਪੰਜਾਬ ਸਕ੍ਰੀਨ ਨੂੰ ਕੁਝ ਦਿਨ  ਇਹ ਸੰਕੇਤ ਦਿੱਤਾ ਸੀ ਕਿ ਇਹ ਸਮੱਸਿਆ ਜਲਦੀ ਹੱਲ ਹੋ ਜਾਵੇਗੀ। ਉਹਨਾਂ ਦੱਸਿਆ ਕਿ ਹਾਈ ਕਮਾਨ ਕਰ ਲਈ ਗਈ ਹੈ ਅਤੇ ਇਸ ਸੰਘਰਸ਼ ਨੂੰ ਜਿੱਤ ਦੀ ਮੰਜ਼ਿਲ ਤੱਕ ਪਹੁੰਚਾਇਆ ਜਾਵੇਗਾ ਕਿਓਂਕਿ ਇਹਨਾਂ ਵਿਦਿਆਰਥੀਆਂ ਦੀਆਂ ਮੰਗਾਂ ਜਾਇਜ਼ ਹਨ।
ਇਸ ਇਸ਼ਾਰੇ ਤੋਂ ਕੁਝ ਦਿਨ ਬਾਅਦ ਹੀ ਇਸ ਜਿੱਤ ਦੀ ਖੁਸ਼ਖਬਰੀ ਦਾ ਐਲਾਨ ਕਰ ਦਿੱਤਾ ਗਿਆ।
ਜਨਤਕ ਜੱਥੇਬੰਦਿਆਂ ਅਤੇ ਟਰੇਡ ਯੂਨੀਅਨ ਆਗੂਆਂ ਨੇ ਦਿੱਤਾ ਖੁੱਲ ਕੇ ਸਾਥ 
ਯੂਨੀਵਰਸਿਟੀ ਦੇ ਫਿਸ਼ਰੀਜ਼ ਕਾਲਜ ਵਿੱਚੋਂ ਬੀਐਫ ਸਾਇੰਸ ਦੀ ਡਿਗਰੀ ਪ੍ਰਾਪਤ ਧਰਨੇ ‘ਤੇ ਬੈਠੇ 22 ਵਿਦਿਆਰਥੀਆਂ ਦੇ ਚਿਹਰਿਆਂ ‘ਤੇ ਉਸ ਸਮੇਂ ਕੁਝ ਰੌਣਕ ਦੇਖਣ ਨੂੰ ਮਿਲੀ ਜਦੋਂ ਬੀਤੀ ਸ਼ਾਮ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਸ ਮਕਸਦ ਲਈ ਇੱਕ ਵਿਸ਼ੇਸ਼ ਮੀਟਿੰਗ ਵਾਸਤੇ ਬੁਲਾਇਆ। ਉਪ ਕੁਲਪਤੀ ਡਾ. ਵੀ.ਕੇ. ਤਨੇਜਾ, ਰਜਿਸਟਰਾਰ ਪੀ.ਡੀ. ਜੁਆਲ, ਫਿਸ਼ਰੀਜ਼ ਕਾਲਜ ਦੀ ਡੀਨ ਆਸ਼ਾ ਧਵਨ ਨੇ ਵਿਦਿਆਰਥੀਆਂ ਨੂੰ ਮੀਟਿੰਗ ਵਿੱਚ ਬੁਲਾ ਕੇ ਉਹ ਪੱਤਰ ਦਿਖਾਇਆ, ਜਿਸ ਵਿੱਚ ਜਲਦੀ ਹੀ ਪੰਜਾਬ ਸਟੇਟ ਫਿਸ਼ਰੀਜ਼ ਵਿਭਾਗ ਵਿੱਚ ਨੌਕਰੀਆਂ ਕੱਢੇ ਜਾਣ ਬਾਰੇ ਲਿਖਿਆ ਗਿਆ ਸੀ।  ਮੀਟਿੰਗ ਬਾਰੇ ਵਿਦਿਆਰਥੀਆਂ ਨੇ ਦੱਸਿਆ ਕਿ ਇਸ ਪੱਤਰ ਵਿੱਚ ਇਹ ਵੀ ਖ਼ੁਲਾਸਾ ਕੀਤਾ ਗਿਆ ਹੈ ਕਿ ਇਸ਼ਤਿਹਾਰ ਦੇਣ ਸਬੰਧੀ ਮੁੱਢਲੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਸ਼ਾਂਤੀਪੂਰਨ ਢੰਗ ਨਾਲ ਕੀਤੇ ਗਏ ਇਸ ਲੰਮੇ ਸੰਘਰਸ਼ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ। ਉਹ ਧਰਨਾ ਸ਼ੁਰੂ ਕਰਨ ਦੀ ਮਿਤੀ 2 ਜੂਨ ਤੋਂ ਹੀ ਇਹ ਮੰਗ ਕਰ ਰਹੇ ਸਨ ਕਿ ਪੰਜਾਬ ਦੇ ਫਿਸ਼ਰੀਜ਼ ਵਿਭਾਗ ਵਿੱਚ ਪੱਕੀਆਂ ਨੌਕਰੀਆਂ ਲਈ ਇਸ਼ਤਿਹਾਰ ਕੱਢਿਆ ਜਾਵੇ ਪਰ ਉਨ੍ਹਾਂ ਦੀ ਇਸ ਮੰਗ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ। ਹੁਣ ਸੂਬਾ ਸਰਕਾਰ ਅਤੇ ਪ੍ਰਬੰਧਕਾਂ ਵੱਲੋਂ ਮਿਲੇ ਭਰੋਸੇ ਤੋਂ ਬਾਅਦ ਅੱਜ ਸਵੇਰੇ ਵਿਦਿਆਰਥੀਆਂ ਨੇ ਰੋਸ ਧਰਨਾ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ।
ਡੀਸੀ ਦਫਤਰ ਸਾਹਮਣੇ ਮੁਜ਼ਾਹਰੇ ਵੀ ਕੀਤੇ ਗਏ 
ਦੱਸਣਯੋਗ ਹੈ ਕਿ ਕਰੀਬ 65 ਦਿਨ ਚੱਲੇ ਇਸ ਰੋਸ ਧਰਨੇ ਦੌਰਾਨ ਵਿਦਿਆਰਥੀਆਂ ਨੂੰ ਭਾਜਪਾ ਆਗੂ ਪ੍ਰਵੀਨ ਬਾਂਸਲ, ਸਤਪਾਲ ਗੋਸਾਈਂ, ਆਜ਼ਾਦ ਉਮੀਦਾਰ ਸਿਮਰਜੀਤ ਬੈਂਸ, ਆਮ ਆਦਮੀ ਪਾਰਟੀ ਵੱਲੋਂ ਐਚਐਸ ਫੂਲਕਾ, ਭਗਵੰਤ ਮਾਨ ਅਤੇ ਹਰਿੰਦਰ ਸਿੰਘ ਖ਼ਾਲਸਾ, ਬਸਪਾ ਵੱਲੋਂ ਰਮਨਜੀਤ ਲਾਲੀ, ਵੱਖ ਵੱਖ ਟਰੇਡ ਯੂਨੀਅਨਾਂ, ਕਾਂਗਰਸ ਵੱਲੋਂ ਰਵਨੀਤ ਸਿੰਘ ਬਿੱਟੂ ਆਦਿ ਤੋਂ ਇਲਾਵਾ ਹੋਰ ਕਈ ਸਿਆਸੀ ਆਗੂ ਮਿਲ ਕੇ ਭਰੋਸਾ ਦੇ ਚੁੱਕੇ ਸਨ। ਆਮ ਆਦਮੀ ਪਾਰਟੀ ਦੇ ਆਗੂ ਐਚਐਸ ਫੂਲਕਾ ਨੇ ਤਾਂ ਯੂਨੀਵਰਸਿਟੀ ਦੇ ਪ੍ਰਬੰਧਕਾਂ ਅਤੇ ਕਈ ਮੰਤਰੀਆਂ ਖ਼ਿਲਾਫ਼ ਪਰਚਾ ਦਰਜ ਕਰਨ ਦੀ ਵੀ ਗੱਲ ਵੀ ਆਖ ਦਿੱਤੀ ਸੀ। ਇਨ੍ਹਾਂ ਰਾਜਨੀਤਕ ਆਗੂਆਂ ਨੇ ਵਿਦਿਆਰਥੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਲਾਉਂਦਿਆਂ ਸਰਕਾਰ ‘ਤੇ ਵਿਦਿਆਰਥੀਆਂ ਦੀ ਜਾਇਜ਼ ਮੰਗ ਨੂੰ ਮੰਨਣ ਲਈ ਦਬਾਅ ਪਾਇਆ ਸੀ। ਇਨ੍ਹਾਂ ਆਗੂਆਂ ਦਾ ਕਹਿਣਾ ਸੀ ਕਿ ਜੇਕਰ ਏਨਾ ਪਡ਼੍ਹ ਕੇ ਵੀ ਵਿਦਿਆਰਥੀਆਂ ਨੂੰ ਨੌਕਰੀਆਂ ਨਹੀਂ ਮਿਲਣੀਆਂ ਤਾਂ ਅਜਿਹੇ ਕਾਲਜਾਂ ਨੂੰ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ। ਸਿਹਤ ਮੰਤਰੀ ਪੰਜਾਬ ਸੁਰਜੀਤ ਕੁਮਾਰ ਜਿਆਨੀ ਨੇ ਇਨ੍ਹਾਂ ਵਿਦਿਆਰਥੀਆਂ ਦੀ ਗੱਲ ਵਿਧਾਨ ਸਭਾ ਵਿੱਚ ਰੱਖਣ ਦਾ ਭਰੋਸਾ ਵੀ ਦਿੱਤਾ ਸੀ।
ਭਾਵੇਂ ABVP ਇਸ ਜਿੱਤ ਦਾ ਸਿਹਰਾ ਲੈਣ ਲਈ ਖੁੱਲ ਕੇ ਸਾਹਮਣੇ ਨਹੀਂ ਆਈ ਪਰ ਸਮਝਿਆ ਇਹੀ ਜਾਂਦਾ ਹੈ ਕਿ ABVP ਵੱਲੋਂ ਅੰਦਰਖਾਤੇ ਕੀਤੀਆਂ ਕੋਸ਼ਿਸ਼ਾਂ ਕਾਰਣ ਹੀ ਇਹ ਸ਼ੁਭ ਐਲਾਨ ਸੰਭਵ ਹੋ ਸਕਿਆ। ਕਾਬਿਲੇ ਜ਼ਿਕਰ ਹੈ ਕਿ ਅਜਿਹੇ ਤਜਰਬੇ ਕਮਿਊਨਿਸਟ ਹਕੂਮਤ ਵਾਲੇ ਸਾਬਕਾ ਸੋਵੀਅਤ ਸੰਘ ਵਿੱਚ ਅਕਸਰ ਹੋਇਆ ਕਰਦੇ ਸਨ ਜਦੋਂ ਸੱਤਾ ਵਿੱਚ ਬੈਠੀ ਪਾਰਟੀ ਦੀਆਂ ਜਨਤਕ ਜੱਥੇਬੰਦੀਆਂ ਅੰਦੋਲਨ ਨੂੰ ਆਪਣੇ ਹੱਥ ਵਿੱਚ ਲੈ ਕੇ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੀ  ਨਿਭਾਉਂਦੀਆਂ ਸਨ ਅਤੇ ਸਰਕਾਰ ਵੀ ਉਹਨਾਂ ਦੀਆਂ ਸਿਫਾਰਸ਼ਾਂ ਮੁਤਾਬਿਕ ਉਹਨਾਂ ਮੰਗਾਂ ਨੂੰ ਛੇਤੀ ਤੋਂ ਛੇਤੀ ਪ੍ਰਵਾਨ ਕਰ ਲੈਂਦੀ ਸੀ। ਇਸ ਤਰ੍ਹਾਂ ਲੋਕਾਂ ਦਾ ਗੁੱਸਾ ਕਿਸੇ ਵਿਸਫੋਟ ਵਿੱਚ ਤਬਦੀਲ ਨਹੀਂ ਸੀ ਹੁੰਦਾ। ਕਾਸ਼ ਅਕਾਲੀ ਦਲ ਨਾਲ ਸਬੰਧਿਤ ਜਨਤਕ ਜੱਥੇਬੰਦੀਆਂ ਨੇ ਵੀ ਲੋਕਾਂ ਨਾਲ ਰਾਬਤਾ ਮਜਬੂਤ ਕਰਨ ਲਈ ਅਜਿਹੇ ਗੁਰ ਸਿੱਖ ਲਏ ਹੁੰਦੇ। ਰੈਲੀਆਂ ਧਰਨਿਆਂ ਦਾ ਸਰਕਾਰ 'ਤੇ ਕੋਈ ਅਸਰ ਨਹੀਂ ਹੁੰਦਾ ਵਰਗੇ ਬਿਆਨਾਂ ਨੇ ਰਾਜ ਸਰਕਾਰ ਅਤੇ ਲੋਕਾਂ  ਦਾ ਆਪਸੀ ਸਬੰਧ ਵਿਗਾੜਣ ਕੰਮ ਹੀ ਕੀਤਾ। ਜੇ ਕਿਤੇ ABVP ਵਾਲੇ ਇਸ ਅੰਦੋਲਨ ਨੂੰ ਆ ਕ ਨਾ ਸੰਭਾਲਦੇ ਤਾਂ ਇਹ ਵਿਰੋਧੀ ਧੀਰ ਦੀਆਂ ਪਾਰਟੀਆਂ ਕੋਲ ਜਾ ਚੁੱਕਿਆ ਸੀ। ਖੱਬੇ ਪੱਖੀ ਆਗੂ ਦੀਪੀ ਮੌੜ ਬੜੇ ਸਪਸ਼ਟ ਸ਼ਬਦਾਂ ਵਿੱਚ ਚੇਤਾਵਨੀ ਦੇਂਦਿਆਂ ਯਾਦ ਕਰਵਾ ਚੁੱਕੇ ਸਨ ਕਿ ਅਸੀਂ ਉਹੀ ਹਾਂ ਜਿਹਨਾਂ DMC ਹਸਪਤਾਲ ਦਾ ਲੰਮਾ ਸੰਘਰਸ਼ ਗੋਲੀਆਂ ਅਤੇ ਕਰਫਿਊ ਦੇ ਬਾਵਜੂਦ ਜਿੱਤ ਲਿਆ ਸੀ। GADVASU ਵਿਦਿਆਰਥੀ ਵਰਗ ਦੀ ਇਸ ਜਿੱਤ ਨੇ ਇੱਕ ਵਾਰ ਫੇਰ ਸਾਬਿਤ ਕਰ ਦਿੱਤਾ ਹੈ ਕਿ ਅੰਤ ਨੂੰ ਲੋਕ ਸ਼ਕਤੀ ਹੀ ਜੇਤੂ ਹੁੰਦੀ ਹੈ।  

No comments: