Friday, August 29, 2014

'ਲਵ ਜਿਹਾਦ': ਆਖਿਰ ਦੋਸ਼ ਅਤੇ ਦੁਸ਼ਮਣੀ ਦੀ ਵੀ ਕੋਈ ਹੱਦ ਹੁੰਦੀ ਹੈ

Fri, Aug 29, 2014 at 3:52 PM
ਇਸਲਾਮ 'ਚ ਲਵ ਜਿਹਾਦ ਨਾਮ ਦੀ ਕੋਈ ਚੀਜ਼ ਨਹੀਂ--ਸ਼ਾਹੀ ਇਮਾਮ ਪੰਜਾਬ 
'ਲਵ ਜਿਹਾਦ' ਦੇ ਨਾਮ 'ਤੇ ਇਸਲਾਮ ਧਰਮ ਨੂੰ ਬਦਨਾਮ ਨਾ ਕਰੋ
ਪਛੱਮੀ ਹਵਾਵਾਂ ਕਾਰਣ ਵਿਗੜ ਰਹੇ ਨੌਜਵਾਨਾਂ ਦਾ ਠੀਕਰਾ ਮੁਸਲਮਾਨਾਂ ਦੇ ਸਿਰ ਨਾ ਭੰਨਣ ਫਿਰਕੂ ਅਨਸਰ 
ਲੁਧਿਆਣਾ, 29 ਅਗਸਤ 2014:(ਪੰਜਾਬ ਸਕਰੀਨ ਬਿਊਰੋ): 
ਦੇਸ਼ ਭਰ 'ਚ ਵੰਡਣ ਦੀ ਸਿਆਸਤ ਅਨੁਸਾਰ 'ਲੱਵ ਜਿਹਾਦ' ਨੂੰ ਲੈਕੇ ਜੋ ਵੀ ਫਿਰਕਾਪ੍ਰਸਤ ਤਾਕਤਾਂ ਇਸਲਾਮ ਧਾਮ ਦਾ ਨਾਮ ਬਦਨਾਮ ਕਰਨਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਇਹ ਨਾਪਾਕ ਕੋਸ਼ਿਸ਼ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਹ ਗੱਲ ਅੱਜ ਇਥੇ ਪੰਜਾਬ ਦੇ ਸ਼ਾਹੀ ਇਮਾਮ ਅਤੇ ਅਹਿਰਾਰ ਪਾਰਟੀ ਦੇ ਕੌਮੀ ਪ੍ਰਧਾਨ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਨੇ ਜਾਮਾ ਮਸਜਿਦ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਕਈ। ਸ਼ਾਹੀ ਇਮਾਮ ਨੇ ਕਿਹਾ ਕਿ ਪਛੱਮ ਦੀ ਹਵਾ ਕਾਰਣ ਭਾਰਤ ਦੀ ਨੌਜਵਾਨ ਪੀੜੀ ਆਪਣੇ ਸੰਸਕਾਰਾਂ ਨੂੰ ਭੁੱਲਦੀ ਜਾ ਰਹੀ ਹੈ ਅਤੇ ਫਿਰਕਾਪ੍ਰਸਤ ਤਾਕਤਾਂ ਇਸਦਾ ਠੀਕਰਾ ਵੀ ਮੁਸਲਮਾਲਾਂ ਦੇ ਸਿਰ 'ਤੇ ਭੰਨ ਰਹੀਆਂ ਹਨ। ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਇਸਲਾਮ 'ਚ ਲੱਵ ਜਿਹਾਦ ਨਾਮ ਦੀ ਕੋਈ ਚੀਜ਼ ਨਹੀਂ ਹੈ। ਇਸਲਾਮ ਧਰਮ ਤਾਂ ਆਪਣੇ ਮੰਨਣ ਵਾਲਿਆਂ ਨੂੰ ਸਖਤ ਆਦੇਸ਼ ਦਿੰਦਾ ਹੈ ਕਿ ਕਿਸੇ ਵੀ ਗੈਰ ਔਰਤ ਨਾਲ ਮੇਲ-ਜੋਲ ਰੱਖਣਾ ਤਾਂ ਦੂਰ ਦੀ ਗੱਲ, ਉਸ ਵੱਲ ਤੱਕਿਆ ਵੀ ਨਾ ਜਾਏ।  ਸ਼ਾਹੀ ਇਮਾਮ ਨੇ ਕਿਹਾ ਕਿ ਇਹ ਦੋਸ਼ ਏਨਾ ਘਟੀਆ ਹੈ ਕਿ ਇਸਲਾਮ ਧਰਮ ਆਪਣੇ ਨੌਜਵਾਨਾਂ ਨੂੰ ਗੈਰਾਂ ਦੀਆਂ ਧੀਆਂ ਨੂੰ ਗੁੰਮਰਾਹ ਕਰਨਾ ਅਤੇ ਫਿਰ ਵਿਆਹ ਕਰਾਉਣ ਦਾ ਆਦੇਸ਼ ਦਿੰਦਾ ਹੈ। ਅਜਿਹੇ ਦੋਸ਼ ਲਗਾਉਣ ਵਾਲਿਆਂ ਨੇ ਇਹ ਵੀ ਨਾ ਸੋਚਿਆ ਕਿ ਆਖਿਰ ਦੋਸ਼ ਅਤੇ ਦੁਸ਼ਮਣੀ ਦੀ ਵੀ ਇਕ ਸੀਮਾ ਅਤੇ ਤਮੀਜ ਹੁੰਦੀ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਦੇਸ਼ ਦੇ ਘੱਟ ਗਿਣਤੀ ਲੋਕਾਂ ਨਾਲ ਨਫ਼ਰਤ ਰੱਖਣ ਵਾਲੇ ਫਿਰਕਾਪਰਸਤ ਇਸ ਤਮੀਜ ਅਤੇ ਸੀਮਾ ਨੂੰ ਵੀ ਪਾਰ ਕਰ ਗਏ ਹਨ। ਪੰਜਾਬ ਦੇ ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਦੇਸ਼ ਦਾ ਯੁਵਾ ਅੰਗਰੇਜਾਂ ਦੀ ਨੀਤੀ 'ਤੇ ਚਲ ਰਿਹਾ ਹੈ। ਇਕ ਧਰਮ ਦੇ ਲੜਕੇ-ਲੜਕੀਆਂ ਦਾ ਦੂਜੇ ਧਰਮ ਦੇ ਲੜਕੇ-ਲੜਕੀਆਂ ਨਾਲ ਆਏ ਦਿਨ ਕੋਰਟ ਮੈਰਿਜ ਕਰਾਉਣਾ ਆਮ ਗੱਲ ਹੋ ਗਈ ਹੈ। ਇਸ ਨਵੇਂ ਫੈਸ਼ਨ ਨੂੰ ਸੋਸ਼ਲ ਮੀਡੀਆ ਤੇਜ਼ੀ ਨਾਲ ਫੈਲਾਅ ਰਿਹਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਵੜੇ ਅਫ਼ਸੋਸ ਦੀ ਗੱਲ ਹੈ ਕਿ ਸਿਆਸੀ ਲੋਕ 'ਲੱਵ ਜਿਹਾਦ' ਦੇ ਨਾਮ 'ਤੇ ਰੋਟੀਆਂ ਸੇਕ ਰਹੇ ਹਨ। ਜਦਕਿ ਹੋਣਾ ਤਾਂ ਇੰਝ ਚਾਹੀਦਾ ਹੈ ਕਿ  ਸਾਰੇ ਧਰਮਾਂ ਦੇ ਰਹਿਨੁਮਾ ਪਛੱਮੀ ਦੀ ਇਸ ਰਿਵਾਇਤ ਨੂੰ ਭਾਰਤੀਯ ਸਮਾਜ 'ਚ ਫੈਲਣ ਤੋਂ ਰੋਕਣ ਲਈ ਇਕਜੁੱਟ ਹੋ ਕੇ ਹੰਮਲਾ ਮਾਰਨ। ਸ਼ਾਹੀ ਇਮਾਮ ਮੌਲਾਨਾ ਹਬੀਬ-ਉਰ-ਰਹਿਮਾਨ ਨੇ ਕਿਹਾ ਕਿ 'ਲੱਵ ਜਿਹਾਦ' ਦੀ ਗੱਲ ਭਾਜਪਾ ਨੇ ਕੀਤੀ ਹੈ, ਉਸਦੇ ਆਪਣੇ ਕਈ ਐਮਪੀ ਭਾਰਤੀ ਸਭਿਅਤਾ ਤੋਂ ਕੋਹਾਂ ਦੂਰ ਹਨ। ਪਹਿਲੇ ਇਨ੍ਹਾਂ ਨੂੰ ਵੀ ਪਾਰਟੀ ਤੋਂ ਕੱਢਿਆ ਜਾਏ। ਇਸ ਮੌਕੇ 'ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ, ਗੁਲਾਮ ਹੈਸਨ ਕੈਸਰ, ਕਾਰੀ ਮੁਹੰਮਦ ਮੋਹਤਰਮ, ਮੁਹੰਮਦ ਸ਼ਾਕਿਰ ਆਲਮ, ਮੁਫ਼ਤੀ ਜਮਾਲੁਦੀਨ, ਮੁਹੰਮਦ ਸ਼ਾਹਨਬਾਜ, ਅੰਜੂਮ ਅਸਗਰ, ਮਾਸਟਰ ਅਸਲਮ, ਮੁਹੰਮਦ ਤਨਵੀਰ ਖਾਂ ਤੋਂ ਇਲਾਵਾ ਸ਼ਾਹੀ ਇਮਾਮ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਵੀ ਹਾਜਰ ਸਨ।

No comments: