Wednesday, June 04, 2014

ਮੈਡਮ ਜੋਧੇ ਦੀ ਲੋਕ ਗੀਤਾਂ ਦੀ ਪੁਸਤਕ "ਰੱਬਾ ਕਦੇ ਮਿਲੀਏ" ਰਲੀਜ਼

Wed, Jun 4, 2014 at 6:25 PM
ਸ਼ਹੀਦਾਂ ਦੇ ਸਿਰਤਾਜ ਨੂੰ ਸਮਰਪਿਤ ਸ਼ਹੀਦੀ ਕਵੀ ਦਰਬਾਰ ਵੀ ਹੋਇਆ
ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕਰਵਾਏ ਗਏ ਕਵੀ ਦਰਬਾਰ ਮੌਕੇ ਪ੍ਰੋ: ਹਰਮੇਸ਼ ਕੌਰ ਜੋਧੇ ਦੀ ਲੋਕ ਗੀਤਾਂ ਦੀ ਪੁਸਤਕ "ਰੱਬਾ ਕਦੇ ਮਿਲੀਏ" ਨੁੰ ਰਲੀਜ਼ ਕਰਦੇ ਹੋਏ ਪ੍ਰਸਿੱਧ ਗਜ਼ਲਗੋ ਸ੍ਰੀ ਰਾਜਿੰਦਰ ਪ੍ਰਦੇਸੀ, ਜਸਵੰਤ ਸਿੰਘ ਹਾਂਸ, ਹਰਕੰਵਲਜੀਤ ਸਾਹਿਲ, ਵਿਸ਼ਾਲ, ਸ਼ੇਲਿੰਦਰਜੀਤ ਸਿੰਘ ਰਾਜਨ, ਸੰਤੋਖ ਸਿੰਘ ਗੁਰਾਇਆ, ਮਾ; ਨਵਦੀਪ ਸਿੰਘ ਬਦੇਸ਼ਾ ਅਤੇ ਹੋਰ ।
ਬਾਬਾ ਬਕਾਲਾ ਸਾਹਿਬ: (ਪੰਜਾਬ ਸਕਰੀਨ ਬਿਊਰੋ): 
ਸੰਤ  ਮਾਝਾ ਸਿੰਘ ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਗਜ਼ਲਗੋ ਸ੍ਰੀ ਰਾਜਿੰਦਰ ਪ੍ਰਦੇਸੀ, ਸ਼ਾਇਰ ਹਰਕੰਵਲਜੀਤ ਸਾਹਿਲ, ਸ਼ਾਇਰ ਵਿਸ਼ਾਲ, ਜਸਵੰਤ ਸਿੰਘ ਹਾਂਸ, ਸਭਾ ਦੇ ਪ੍ਰਧਾਨ ਸੰਤੋਖ ਸਿੰਘ ਗੁਰਾਇਆ ਅਤੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਸੁਸ਼ੋਭਿਤ ਹੋਏ । ਇਸ ਮੌਕੇ ਪ੍ਰੋ: ਹਰਮੇਸ਼ ਕੌਰ ਜੋਧੇ ਦੀ ਲੋਕ ਗੀਤਾਂ ਦੀ ਪੁਸਤਕ "ਰੱਬਾ ਕਦੇ ਮਿਲੀਏ" ਨੁੰ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਰਲੀਜ਼ ਕੀਤਾ ਗਿਆ । ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਸਭਾ ਦੀਆਂ ਪਿਛਲੀਆਂ ਸਾਹਿਤਕ ਸਰਗਰਮੀਆਂ ਸੰਬੰਧੀ ਰਿਪੋਰਟ ਪੇਸ਼ ਕੀਤੀ ਅਤੇ ਕੜ ਿਦਰਬਾਰ ਲਈ ਕਵੀਆਂ ਨੂੰ ਸੱਦਾ ਦਿੱਤਾ। ਇਸ ਮੌਕੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੁ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ "ਸ਼ਹੀਦੀ ਕਵੀ ਦਰਬਾਰ" ਵਿੱਚ ਸਰਵਸ੍ਰੀ ਧਰਮ ਸਿੰਘ ਧਿਆਨਪੁਰੀ, ਮਾ: ਨਵਦੀਪ ਸਿੰਘ ਬਦੇਸ਼ਾ ਸਕੱਤਰ, ਮਲਕੀਤ ਸਿੰਘ ਕਲੇਰ, ਸਤਰਾਜ ਜਲਾਲਾਂਬਾਦੀ, ਮੱਖਣ ਸਿੰਘ ਭੈਣੀਵਾਲਾ, ਸਰਵਣ ਚੀਮਾਂ, ਮਾ: ਬਲਵਿੰਦਰ ਸਿੰਘ ਫੇਰੂਮਾਨ, ਅਜੀਤ ਸਿੰਘ ਸਠਿਆਲਵੀ, ਹਰਮੇਸ਼ ਕੌਰ ਜੋਧੇ, ਬਲਵਿੰਦਰ ਸਿੰਘ ਅਠੌਲਾ, ਦੀਪਕ ਮੱਤੇਵਾਲ, ਸਤਵੰਤ ਸਿੰਘ, ਮੈਡਮ ਗੁਰਨਾਮ ਕੌਰ, ਰਾਜਵੰਤ ਕੌਰ ਰੰਧਾਵਾ ਗੱਗੜਭਾਣਾ, ਕਸ਼ਮੀਰ ਕੌਰ ਚੀਮਾਂਬਾਠ, ਦਿਲਰਾਜ ਸਿੰਘ ਦਰਦੀ,, ਵਿਸ਼ਾਲ ਅਰੋੜਾ, ਮਨਜੀਤ ਸਿੰਘ ਨਾਥ ਦੀ ਖੂਹੀ, ਭੀਮ ਸੈਨ ਫਿਰੋਜ਼ਪੁਰੀ, ਸ਼ੇਲਿੰਦਰਜੀਤ ਸਿੰਘ ਰਾਜਨ, ਰਾਜਿੰਦਰ ਪ੍ਰਦੇਸੀ, ਜਸਵੰਤ ਸਿੰਘ ਹਾਂਸ, ਹਰਕੰਵਲਜੀਤ ਸਾਹਿਲ,  ਵਿਸ਼ਾਲ, ਸੰਤੋਖ ਸਿੰਘ ਗੁਰਾਇਆ ਆਦਿ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਮੰਚ ਸੰਚਾਲਨ ਸਬਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਬਾਖੂਬੀ ਨਿਭਾਇਆ। 

No comments: