Wednesday, June 18, 2014

ਚੋਰੀ:6 ਡਰਾਈਵਰ ਟੱਰਕ/ਕੰਨਟੇਨਰ ਸਮੇਤ ਕਾਬੂ

Wed, Jun 18, 2014 at 5:14 PM
ਟੱਰਕ ਕੰਨਟੇਨਰਾਂ ‘ਚੋਂ ਸੀਲਾਂ ਤੋੜਕੇ ਸਕਰੈਪ ਚੋਰੀ ਕਰਦੇ ਸੀ 
ਚੋਰੀਆਂ ਕਰਨ ਵਾਲਾ ਬਾਵਾ ਕਬਾੜੀਆ ਪੁਲਿਸ ਵਲੋਂ ਕਾਬੂ 
ਲੁਧਿਆਣਾ: 18 ਜੂਨ (ਸਤਪਾਲ ਸੋਨੀ//ਪੰਜਾਬ ਸਕਰੀਨ):
ਐਂਟੀ ਨਾਰਕੋਟਿਕ ਸੈਲ ਦੇ ਇੰਚਾਰਜ਼ ਹਰਬੰਸ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ ਨਰਿੰਦਰ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਬਿਲਗਾ ਰੋਡ ਸਾਹਨੇਵਾਲ ਵਿੱਖੇ ਟੱਰਕ ਕੰਨਟੇਨਰਾਂ ‘ਚੋਂ ਸੀਲਾਂ ਤੋੜਕੇ ਸਕਰੈਪ ਚੋਰੀ ਕਰ ਰਹੇ ਰਾਜੀਵ ਕੁਮਾਰ ਉਰਫ ਬਾਵਾ ਕਬਾੜੀਆਂ ਵਾਸੀ ਪਿੰਡ ਨੰਦਪੁਰ,ਸਾਹਨੇਵਾਲ ਨੂੰ ਕਾਬੂ ਕਰ ਲਿਆ ।  ਮੌਕੇ ਤੇ ਡਰਾਈਵਰ ਬਲਜਿੰਦਰ ਸਿੰਘ ਵਾਸੀ ਪਿੰਡ ਅਕਾਲਪੁਰ, ਥਾਨਾ ਅਮਲੋਹ ਜਿਲਾ ਫਤਿਹਗੜ੍ਹ ਸਮੇਤ ਟਰੱਕ ਨੰ: ਪੀਬੀ-23-ਐਮ-2734, ਡਰਾਈਵਰ ਜਗਜੀਤ ਸਿੰਘ ਵਾਸੀ ਪਿੰਡ ਕਰਤਾਰਪੁਰ, ਥਾਨਾ ਮਲੋਦ,ਜਿਲਾ ਲੁਧਿਆਣਾ ਸਮੇਤ ਟਰੱਕ ਨੰ: ਪੀਬੀ-29-ਡੀ-9172 , ਡਰਾਈਵਰ ਪਰਮਜੀਤ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ, ਤਾਜਪੁਰ ਰੋਡ ,ਲੁਧਿਆਣਾ ਸਮੇਤ ਟੱਰਕ ਕੰਨਟੇਨਰ ਨੰ: ਪੀਬੀ-10-ਏਐਮ-6904,ਡਰਾਈਵਰ ਸਤਨਾਮ ਸਿੰਘ ਵਾਸੀ ਗੁਰਦਾਸਪੁਰ ਸਮੇਤ ਟਰੱਕ ਕੰਨਟੇਨਰ ਨੰ: ਪੀਬੀ-10-ਸੀਏ-2917 , ਡਰਾਈਵਰ ਕੁਲਦੀਪ ਸਿੰਘ ਵਾਸੀ ਪਿੰਡ ਗਜੁਰਵਾਲ ਜਿਲਾ ਲੁਧਿਆਣਾ ਨੂੰ  ਸਮੇਤ ਟਰਾਲਾ ਕੰਨਟੇਨਰ ਨੰ: ਪੀਬੀ--ਬੀਏ-6851 , ਅਤੇ ਡਰਾਈਵਰ ਸੋਨੂੰ ਠਾਕੁਰ ਵਾਸੀ ਹਿਮਾਚਲ ਪ੍ਰਦੇਸ਼ ਨੂੰ ਸਮੇਤ ਟਰਾਲਾ ਕੰਨਟੇਨਰ ਨੰ: ਪੀਬੀ-23-ਐਮ -2634 ਸਮੇਤ ਕਾਬੂ ਕੀਤਾ । ਰਾਜੀਵ ਕੁਮਾਰ ਉਰਫ ਬਾਵੇ ਦਾ ਨੌਕਰ ਗੋਬਿੰਦ ਪੰਡਤ ਵਾਸੀ ਯੂਪੀ ਜੋ ਕਿ ਸੀਲਾਂ ਤੋੜਨ ਅਤੇ ਡੂਪਲੀਕੇਟ ਸੀਲਾਂ ਲਗਾਉਣ ਦਾ ਮਾਹਿਰ ਹੈ ਮੌਕੇ ਤੋਂ ਭੱਜਣ ‘ਚ ਸਫਲ ਹੋ ਗਿਆ । ਮੌਕੇ ਤੋਂ 6 ਕੰਨਟੇਨਰ ਜਿਹਨਾਂ ‘ਚੋਂ 3 ਕੰਨਟੇਨਰਾਂ ‘ਚੋਂ ਸੀਲਾਂ ਤੋੜਕੇ ਸਕਰੈਪ ਚੋਰੀ ਕੀਤੀ ਹੋਈ ਸੀ ਅਤੇ 3 ਕੰਨਟੇਨਰ ਦੀਆਂ ਸੀਲਾਂ ਤੋੜ ਕੇ ਸਕਰੈਪ ਚੋਰੀ ਕਰਨ ਦੀ ਤਿਆਰੀ ‘ਚ ਸਨ ਬਰਾਮਦ ਕੀਤੇ ਗਏ ।
ਪ੍ਰੈਸ ਵਾਰਤਾ ਦੌਰਾਨ ਏ.ਡੀ.ਸੀ.ਪੀ.ਕਰਾਈਮ ਸ੍ਰ: ਮਨਜੀਤ ਸਿੰਘ ਢੇਸੀ ਨੇ ਦਸਿਆ ਕਿ ਆਰੋਪੀਆਂ ਦੇ ਖਿਲਾਫ ਮੁੱਕਦਮਾ ਥਾਨਾ ਸਾਹਨੇਵਾਲ ਵਿੱਖੇ ਦਰਜ ਰਜਿਸਟਰ ਕੀਤਾ ਗਿਆ ਹੈ ।ਪੁੱਛ-ਗਿੱਛ ਦੌਰਾਨ ਆਰੋਪੀ ਰਾਜੀਵ ਕੁਮਾਰ ਉਰਫ ਬਾਵੇ ਨੇ ਦਸਿਆ ਕਿ ਉਹ ਪਿੱਛਲੇ 15 ਸਾਲਾਂ ਤੋਂ ਕਬਾੜ ਦਾ ਕੰਮ ਕਰਦਾ ਹੈ ਅਤੇ ਹੁਣ ਤਕ ਉਹ  ਲੱਖਾਂ ਰੁਪਏ ਦਾ ਚੋਰੀ ਸਮਾਨ ਖਰੀਦ ਅਤੇ ਵੇਚ ਚੁਕਿਆ ਹੈ  ਅਤੇ ਉਹ ਚੋਰੀ ਦਾ ਸਮਾਨ ਖਰੀਦਣ ਦਾ ਆਦੀ ਹੈ । ਰਾਜੀਵ ਕੁਮਾਰ ਉਰਫ ਬਾਵਾ ਦੇ ਖਿਲਾਫ ਚੋਰੀ ਦਾ ਸਮਾਨ ਵੇਚਣ ਅਤੇ ਖਰੀਦਣ ਦੇ 3 ਮੁੱਕਦਮੇ ਦਰਜ ਹਨ । ਆਰੋਪੀਆਂ ਨੂੰ ਅੱਜ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਰਾਜੀਵ ਕੁਮਾਰ ਉਰਫ ਬਾਵਾ ਚੋਰੀ ਦਾ ਸਮਾਨ ਅੱਗੇ ਕਿਥੇ ਵੇਚਦਾ ਹੈ ਅਤੇ ਇਸ ਗੈਰ ਕਾਨੂੰਨੀ ਧੰਦੇ ‘ਚ ਕਿਹੜੇ 2 ਵਿਅਕਤੀ ਸ਼ਾਮਿਲ ਹਨ ।ਏ.ਡੀ.ਸੀ.ਪੀ.ਕਰਾਈਮ ਸ੍ਰ: ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਗੈਰ ਕਾਨੂੰਨੀ ਧੰਦਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ ।

No comments: