Thursday, May 08, 2014

GADVASU ਵਿੱਚ ਵਿਸ਼ੇਸ਼ ਆਯੋਜਨ

Thu, May 8, 2014 at 3:11 PM
ਗ਼ੈਰ ਅਧਿਆਪਨ ਸਟਾਫ ਦੇ ਖੇਡ ਮੁਕਾਬਲਿਆਂ ਸਬੰਧੀ ਸਨਮਾਨ ਸਮਾਰੋਹ
ਲੁਧਿਆਣਾ:08 ਮਈ 2014:(ਪੰਜਾਬ ਸਕਰੀਨ ਬਿਊਰੋ): 
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਗ਼ੈਰ ਅਧਿਆਪਨ ਕਰਮਚਾਰੀਆਂ ਦੇ ਖੇਡ ਮੇਲੇ ਦੇ ਜੇਤੂਆਂ ਨੂੰ ਇਕ ਵਿਸ਼ੇਸ਼ ਸਮਾਰੋਹ ਵਿੱਚ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਸਨਮਾਨ ਸਮਾਰੋਹ ਸਬੰਧੀ ਜਾਣਕਾਰੀ ਦੇਂਦਿਆਂ ਗ਼ੈਰ ਅਧਿਆਪਨ ਯੂਨੀਅਨ ਦੇ ਪ੍ਰਧਾਨ ਰਜਿੰਦਰ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਵਿਜੇ ਕੁਮਾਰ ਤਨੇਜਾ ਨੇ ਆਪਣੇ ਕਰ ਕਮਲਾਂ ਨਾਲ ਜੇਤੂਆਂ ਨੂੰ ਇਨਾਮ ਦਿੱਤੇ।ਇਸ ਮੌਕੇ ਤੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਪ੍ਰਯਾਗ ਦੱਤ ਜੁਆਲ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਸਤਿੰਦਰ ਪਾਲ ਸਿੰਘ ਸੰਘਾ ਵੀ ਮੌਜੂਦ ਸਨ।
ਕਬੱਡੀ ਵਿੱਚ ਪਹਿਲਾ ਇਨਾਮ ਸਿਲਵਰ ਜੁਬਲੀ ਬਲਾਕ ਦੇ ਸਟਾਫ ਨੇ ਜਿਸ ਦੇ ਕਪਤਾਨ ਮਾਂਗਾ ਰਾਮ ਸਨ ਅਤੇ ਦੂਸਰਾ ਇਨਾਮ ਵੈਟਨਰੀ ਕਾਲਜ ਨੇ ਲਿਆ ਜਿਸ ਦੇ ਕਪਤਾਨ ਦੀਦਾਰ ਸਿੰਘ ਸਨ।ਵਾਲੀਬਾਲ ਵਿੱਚ ਕਪਤਾਨ ਤ੍ਰਿਲੋਕ ਢੰਡਾਰੀ ਦੀ ਟੀਮ ਨੇ ਪਹਿਲਾ ਤੇ ਪ੍ਰਬੰਧਕੀ ਬਲਾਕ ਦੀ ਟੀਮ ਜਿਸ ਦੇ ਕਪਤਾਨ ਪ੍ਰਦੀਪ ਕੁਮਾਰ ਸਨ ਨੇ ਦੂਸਰਾ ਇਨਾਮ ਜਿੱਤਿਆ।ਕ੍ਰਿਕੇਟ ਵਿੱਚ ਕਪਤਾਨ ਗਗਨਦੀਪ ਦੀ ਟੀਮ ਨੇ ਪਹਿਲਾ ਅਤੇ ਫ਼ਿਸ਼ਰੀਜ਼ ਕਾਲਜ ਦੇ ਬਲਵੀਰ ਸਿੰਘ ਦੀ ਟੀਮ ਨੇ ਦੂਸਰਾ ਇਨਾਮ ਜਿੱਤਿਆ।ਫੁੱਟਬਾਲ ਵਿੱਚ ਕਪਤਾਨ ਦਿਲਬਾਗ ਸਿੰਘ ਦੀ ਸਕਿਊਰਟੀ ਟੀਮ ਨੇ ਪਹਿਲਾ ਕਪਤਾਨ ਦਲਬੀਰ ਸਿੰਘ ਦੀ ਫ਼ਿਸ਼ਰੀਜ਼ ਕਾਲਜ ਟੀਮ ਨੇ ਦੂਸਰਾ ਇਨਾਮ ਹਾਸਿਲ ਕੀਤਾ।
ਅਥਲੈਟਿਕਸ ਮੁਕਾਬਲਿਆਂ ਵਿੱਚ ਆਸ਼ਾ ਰਾਣੀ ਨੂੰ ਸਰਵਉੱਤਮ ਖਿਡਾਰੀ ਅਤੇ ਮੰਜੂ ਬਾਲਾ ਨੂੰ 45 ਸਾਲ ਤੋਂ ਘੱਟ ਲੜਕੀਆਂ ਵਿੱਚ ਸਰਵਉੱਤਮ ਖਿਡਾਰੀ ਦੇ ਤੌਰ ਤੇ ਸਨਮਾਨਿਆ ਗਿਆ ਇਸੇ ਤਰ੍ਹਾਂ ਅਮਰਸਿੰਘ ਸਰਵਉੱਤਮ ਖਿਡਾਰੀ ਮਰਦਾਂ ਵਿੱਚੋਂ ਰਹੇ ਅਤੇ ਚੰਦਨ ਨੂੰ ਨੌਜਵਾਨ ਲੜਕਿਆਂ ਵਿੱਚ ਸਰਵਉੱਤਮ ਖਿਡਾਰੀ ਕੱਢਿਆ ਗਿਆ।ਇਨ੍ਹਾਂ ਖੇਡਾਂ ਵਿੱਚ ਦਯਾ ਰਾਣੀ, ਪਰਮਜੀਤ ਕੌਰ, ਅੰਜੂ, ਅੰਜਨਾ, ਸੋਨੀਕਾ, ਸੁਖਦੇਵ ਸਿੰਘ, ਜਗਤਾਰ ਸਿੰਘ, ਦਲਜੀਤ ਸਿੰਘ, ਹੁਕਮ ਚੰਦ ਅਤੇ ਰਣਧੀਰ ਸਿੰਘ ਨੇ ਵੀ ਵੱਖ-ਵੱਖ ਇਨਾਮ ਪ੍ਰਾਪਤ ਕੀਤੇ। ਸਮਾਰੋਹ ਦੇ ਆਨੰਦ ਨੂੰ ਸਟਾਫ ਦੇ ਵੱਖੋ-ਵੱਖਰੇ ਕਲਾਕਾਰਾਂ ਕਮਲ ਕਰਤਾਰ, ਸਤਨਾਮ, ਹਰਵਿੰਦਰ, ਰਵਨੀਤ ਤੇ ਗੁਰਵਿੰਦਰ ਨੇ ਆਪਣੇ ਗੀਤ ਸੰਗੀਤ ਨਾਲ ਹੋਰ ਵਧਾ ਦਿੱਤਾ। 

No comments: