Saturday, April 26, 2014

ਐੱਫ. ਸੀ. ਆਈ. ਅਧਿਕਾਰੀਆਂ ਵੱਲੋਂ ਖਰੀਦ ਪ੍ਰਬੰਧਾਂ ਦਾ ਜਾਇਜ਼ਾ

ਕਿਸਾਨਾਂ ਅਤੇ ਆੜਤੀਆਂ ਤੋਂ ਉਨ੍ਹਾਂ ਦੀ ਮੁਸ਼ਕਿਲਾਂ ਬਾਰੇ ਪੁੱਛਿਆ
ਖੰਨਾ/ਲੁਧਿਆਣਾ, 26 ਅਪ੍ਰੈੱਲ 2014: 
(ਪੰਜਾਬ ਸਕਰੀਨ ਬਿਊਰੋ):
ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਦੇ ਉੱਚ ਅਧਿਕਾਰੀਆਂ ਦੇ ਵਫਦ ਵੱਲੋਂ ਖੰਨਾ ਦੀ ਦਾਣਾ ਮੰਡੀ ਵਿੱਚ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ, ਇਸ ਵਫਦ ਦੀ ਅਗਵਾਈ ਭਾਰਤੀ ਖੁਰਾਕ ਨਿਗਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਸ੍ਰੀ ਸੀ. ਵਿਸ਼ਵਨਾਥ ਵੱਲੋਂ ਕੀਤੀ ਗਈ, ਜਦਕਿ ਉਨ੍ਹਾਂ ਨਾਲ ਸ੍ਰੀ ਸੁਧੀਰ ਗਰਗ, ਐਗਜੀਕਿਊਟਿਵ ਡਾਇਰੈਕਟਰ (ਉਤਰੀ), ਸ੍ਰ. ਡੀ. ਐੱਸ. ਗਰੇਵਾਲ ਸਕੱਤਰ ਖੁਰਾਕ ਵਿਭਾਗ, ਪੰਜਾਬ ਸਰਕਾਰ, ਸ੍ਰੀ ਕੁਮਾਰ ਰਾਹੁਲ ਜਨਰਲ ਮੈਨੇਜਰ ਭਾਰਤੀ ਖੁਰਾਕ ਨਿਗਮ ਖੇਤਰੀ ਦਫ਼ਤਰ ਚੰਡੀਗੜ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਵਫਦ ਵੱਲੋਂ ਖਰੀਦ ਪ੍ਰਬੰਧਾਂ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਮੌਕੇ 'ਤੇ ਹਾਜ਼ਰ ਕਿਸਾਨਾਂ ਅਤੇ ਆੜਤੀਆਂ ਤੋਂ ਉਨ੍ਹਾਂ ਦੀ ਮੁਸ਼ਕਿਲਾਂ ਬਾਰੇ ਪੁੱਛਿਆ ਗਿਆ। ਵਫਦ ਨੂੰ ਸਥਾਨਕ ਆਟਾ ਚੱਕੀਆਂ ਅਤੇ ਵਪਾਰੀਆਂ ਦੇ ਨੁਮਾਇੰਦਿਆਂ ਨੇ ਵੀ ਮਿਲ ਕੇ ਆਪਣੀਆਂ ਸਮੱਸਿਆਵਾਂ ਦੱਸੀਆਂ। ਉਨ੍ਹਾਂ ਵੱਲੋਂ ਸਾਰੀਆਂ ਖਰੀਦ ਏਜੰਸੀਆਂ ਨਾਲ ਵੀ ਮੀਟਿੰਗ ਕੀਤੀ ਗਈ ਅਤੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। 

No comments: