Thursday, April 03, 2014

ਜ਼ਿਲਾ ਪ੍ਰਸ਼ਾਸਨ ਦੀ ਮੁਸਤੈਦੀ ਨਾਲ ਹਜ਼ਾਰਾਂ ਬੇਰੁਜ਼ਗਾਰ ਠੱਗੀ ਤੋਂ ਬਚੇ

 Thu, Apr 3, 2014 at 7:46 PM
ਸਰਕਾਰੀ ਅਸਾਮੀਆਂ ਲਈ ਇਸ਼ਤਿਹਾਰ ਕੱਢਣ ਵਾਲੀ ਫਰਮ ਨਿਕਲੀ ਜਾਅਲੀ
ਮਾਲਕ ਕਾਬੂ-ਪਰਚਾ ਦਰਜ-ਜਾਂਚ ਪੜਤਾਲ ਜਾਰੀ

ਲੁਧਿਆਣਾ: 3 ਅਪ੍ਰੈਲ2014:(ਸਤਪਾਲ ਸੋਨੀ//ਪੰਜਾਬ ਸਕਰੀਨ):
ਇੱਕ ਰੋਜ਼ਾਨਾ ਅਖ਼ਬਾਰ ਵਿੱਚ ਸਰਕਾਰੀ ਅਸਾਮੀਆਂ ਲਈ ਇਸ਼ਤਿਹਾਰ ਛਾਪ ਕੇ ਹਜ਼ਾਰਾਂ ਨੌਜਵਾਨਾਂ ਤੋਂ ਅਪਲਾਈ ਕਰਨ ਦੇ ਨਾਮ ਹੇਠ ਕਰੋੜਾਂ ਰੁਪਏ ਠੱਗਣ ਦੀ ਸਾਜਿਸ਼ ਜ਼ਿਲਾ ਪ੍ਰਸਾਸ਼ਨ ਵੱਲੋਂ ਸਮੇਂ ਸਿਰ ਵਰਤੀ ਗਈ ਮੁਸ਼ਤੈਦੀ ਦੇ ਚੱਲਦਿਆਂ ਸਫ਼ਲ ਨਾ ਹੋ ਸਕੀ। ਜਿਸ ਸਦਕਾ ਹਜ਼ਾਰਾਂ ਬੇਰੁਜ਼ਗਾਰ ਨੌਜਵਾਨ ਕਰੋੜਾਂ ਰੁਪਏ ਦੀ ਠੱਗੀ ਤੋਂ ਬਚ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਅਤੇ ਮੁੱਖ ਖੇਤੀਬਾੜੀ ਅਫ਼ਸਰ ਸ੍ਰ. ਬਖ਼ਸ਼ੀਸ਼ ਸਿੰਘ ਚਾਹਲ ਨੇ ਦੱਸਿਆ ਕਿ ਬੀਤੇ ਦਿਨੀਂ ਇੱਕ ਪੰਜਾਬੀ ਦੇ ਰੋਜ਼ਾਨਾ ਅਖ਼ਬਾਰ ਵਿੱਚ ਵਿਕਾਸ ਖੇਤੀਬਾੜੀ ਵਿਭਾਗ ਦੇ ਨਾਮ 'ਤੇ ਇੱਕ ਇਸ਼ਤਿਹਾਰ ਛਾਪਿਆ ਗਿਆ ਸੀ, ਜਿਸ ਵਿੱਚ ਵੱਖ-ਵੱਖ ਅਸਾਮੀਆਂ ਲਈ ਅਰਜੀਆਂ ਦੀ ਮੰਗ ਕੀਤੀ ਗਈ ਸੀ।
ਸ੍ਰੀ ਅਗਰਵਾਲ ਨੇ ਇਸ ਸੰਬੰਧੀ ਖੇਤੀਬਾੜੀ ਵਿਭਾਗ, ਪੰਜਾਬ ਦੇ ਸਕੱਤਰ ਸ੍ਰ. ਕਾਹਨ ਸਿੰਘ ਪੰਨੂੰ ਨਾਲ ਰਾਬਤਾ ਕਰਕੇ ਇਸ ਫਰਜ਼ੀ ਫਰਮ ਦਾ ਭਾਂਡਾ ਭੰਨਣ ਦੀ ਕਵਾਇਦ ਸ਼ੁਰੂ ਕੀਤੀ। ਜਿਸ ਤਹਿਤ ਸਮਰਾਲਾ ਚੌਕ ਸਥਿਤ ਫਰਮ ਦੇ ਦਫ਼ਤਰ ਵਿੱਚ ਪੁਲਿਸ ਛਾਪਾ ਮਾਰਿਆ ਗਿਆ ਅਤੇ ਸਾਹਮਣੇ ਆਇਆ ਕਿ ਇਹ ਫਰਮ ਫਰਾਡ (ਜਾਅਲੀ) ਹੈ ਅਤੇ ਫਰਮ ਕੋਲ ਇਹ ਆਸਾਮੀਆਂ ਭਰਨ ਦਾ ਕੋਈ ਅਧਿਕਾਰ ਨਹੀਂ ਸੀ। ਜ਼ਿਲਾ ਪ੍ਰਸਾਸ਼ਨ ਵੱਲੋਂ ਵਰਤੀ ਗਈ ਮੁਸ਼ਤੈਦੀ ਦੇ ਕਾਰਣ ਫਰਮ ਦਾ ਖ਼ਾਤਾ ਸੀਲ ਕਰ ਦਿੱਤਾ ਗਿਆ ਸੀ, ਜਿਸ ਕਾਰਨ ਲੋਕ ਦਫ਼ਤਰ ਆ ਕੇ ਪੈਸੇ ਜਮਾ ਕਰਾਉਣ ਲੱਗੇ ਸਨ। ਹਾਲੇ ਦੋ ਰਸੀਦਾਂ ਹੀ ਕੱਟੀਆਂ ਗਈਆਂ ਸਨ ਕਿ ਪੁਲਿਸ ਵੱਲੋਂ ਛਾਪਾ ਮਾਰ ਦਿੱਤਾ ਗਿਆ। ਥਾਣਾ ਢੋਲੇਵਾਲ ਦੀ ਪੁਲਿਸ ਨੇ ਇਸ ਸੰਬੰਧੀ ਪਰਚਾ ਦਰਜ ਕਰਕੇ ਫਰਮ ਦੇ ਮਾਲਕ ਨਿਰਮਲ ਸਿੰਘ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਸ੍ਰੀ ਅਗਰਵਾਲ ਨੇ ਭੋਲੇ ਭਾਲੇ ਬੇਰੁਜ਼ਗਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਅਖੌਤੀ ਫਰਮਾਂ/ਕੰਪਨੀਆਂ ਤੋਂ ਬਚਣ ਅਤੇ ਜੇਕਰ ਕੋਈ ਅਜਿਹਾ ਇਸ਼ਤਿਹਾਰ ਵਗੈਰਾ ਛਪਦਾ ਹੈ ਤਾਂ ਅਪਲਾਈ ਕਰਨ ਤੋਂ ਪਹਿਲਾਂ ਇਸ ਬਾਰੇ ਸੰਬੰਧਤ ਮਹਿਕਮੇ ਦੇ ਕਿਸੇ ਸਰਕਾਰੀ ਦਫ਼ਤਰ ਜਾਂ ਅਧਿਕਾਰੀ ਨਾਲ ਰਾਬਤਾ ਜ਼ਰੂਰ ਕਰਨ। ਇਹ ਮੁਸ੍ਤਾਦੀ ਕੁਝ ਅਜਿਹੀ ਲੱਗਦੀ ਹੈ ਜਿਵੇਂ ਉਸ ਗੀਤ ਦੀਆਂ ਸਤਰਾਂ ਸਨ-ਸਬ ਕੁਛ ਲੂਟਾ ਕੇ ਹੋਸ਼ ਮੇਂ ਆਏ ਤੋ ਕਿਆ ਕੀਆ--ਏਸੇ ਦੌਰਾਨ ਪੁਲਿਸ ਵਿਭਾਗ ਨੇ ਵੀ ਦੱਸਿਆ ਹੈ ਕਿ ਬ੍ਲਾਕ ਲੁਧਿਆਣਾ ਦੇ ਵਿਕਾਸ ਅਫਸਰ ਨਿਰਮਲ ਸਿੰਘ ਵਾਸੀ ਮੁੱਲਾਂਪੁਰ ਵੱਲੋਂ ਦਿੱਤੀ ਦਰਖਾਸਤ ਮੁਤਾਬਿਕ ਸਮਰਾਲਾ ਚੌਂਕ ਨੇੜੇ  ਰੋਡ ਤੇ ਰਹਿਣ ਵਾਲੇ ਲੁਧਿਆਣਾ ਦੇ ਵਸਨੀਕ ਨਿਰਮਲ ਸਿੰਘ ਪੁੱਤਰ ਬਾਬੂ ਸਿੰਘ ਦੇ ਖਿਲਾਫ਼ ਆਈਪੀਸੀ ਦੀ ਦਫ਼ਾ 420 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦੇ ਮੁਤਾਬਿਕ 30 ਮਾਰਚ 2014 ਨੂੰ ਰੋਜ਼ਾਨਾ ਜਗ ਬਾਣੀ 'ਚ  ਦੇ ਕੇ ਜ਼ਿਲਾ ਵਿਕਾਸ ਅਫਸਰ  ਤੋਂ ਲੈ ਕੇ ਸੇਵਾਦਾਰ ਤੱਕ ਦੀਆਂ ਅਸਾਮੀਆਂ ਦੀ ਭਰਤੀ ਲੈ ਮੰਗ ਕੀਤੀ ਗਈ ਸੀ। ਇਸਦੀ ਜਾਂਚ ਕਰਾਉਣ ਲੈ ਜਦੋਂ ਇਸਦੀ ਸੂਚਨਾ ਮੁੱਖ ਖੇਤੀਬਾੜੀ ਅਫਸਰ ਡਾ ਸੁਖਪਾਲ ਸਿੰਘ ਨੂੰ ਦਿੱਤੀ ਗਈ ਤਾਂ ਉਹਨਾਂ ਇਸਦੀ ਜਾਂਚ ਸ਼ੁਰੂ ਕਰਾਈ। ਜਾਂਚ ਪੜਤਾਲ ਦੌਰਾਨ ਪਤਾ ਲੱਗਿਆ ਕਿ ਇਹ ਤਾਂ ਸਾਰਾ ਮਾਮਲਾ ਹੀ ਫਰਾਡ ਸੀ। ਭੋਲੇ ਭਾਲੇ ਲੋਕਾਂ ਨੂੰ ਠੱਗਣ ਲਈ ਬਾਕਾਇਦਾ ਇੱਕ ਫਰਾਡ ਫਰਮ ਬਣਾ ਕੇ ਵੱਡੀ ਪਧਰ ਤੇ ਠੱਗੀ ਦਾ  ਗਿਆ ਸੀ। ਬੇਰੋਜ਼ਗਾਰੀ ਅਤੇ ਥੁੜਾਂ ਮਾਰੇ ਲੋਕਾਂ ਦੇ ਅਜਿਹੇ ਜਾਲ ਵਿੱਚ ਫਸਣ ਦੀ ਸੰਭਾਵਨਾ ਬਹੁਤ ਜਿਆਦਾ ਹੁੰਦੀ ਹੈ ਅਤੇ ਓਹ ਫਸਣ ਵੀ ਲੱਗ ਪਏ। ਇਸ  ਇਸ਼ਤਿਹਾਰ ਵਿੱਚ ਹਜ਼ਾਰਾਂ ਰੁਪਏ ਦੀਆਂ ਤਨਖਾਹਾਂ ਦੀ ਪੇਸ਼ਕਸ਼ ਸੀ ਸੋ ਬੇਕਾਰੀ ਦੇ ਯੁਗ ਵਿੱਚ ਸਰਕਾਰੀ ਨੌਕਰੀ ਮਿਲਦੀ ਦੇਖ ਕੇ ਝਾਂਸੇ ਵਿੱਚ ਫਸ ਜਾਣਾ ਸੁਭਾਵਕ ਸੀ। ਇੱਕ ਗੱਲ ਸਾਫ਼ ਜ਼ਾਹਿਰ ਹੈ ਕਿ ਅਜਿਹੇ ਇਸ਼ਤਿਹਾਰਾਂ ਦੇ ਛਪਣ ਤੱਕ ਅਜਿਹੀ ਕੋਈ ਪੜਤਾਲ ਨਹੀਂ ਹੁੰਦੀ ਜਿਸ ਨਾਲ ਅਜਿਹੀਆਂ ਫਰਮਾਂ ਦੇ ਅਸਲੀ/ਨਕਲੀ ਹੋਣ ਦਾ ਪਤਾ ਲੱਗ ਸਕੇ। ਹੁਣ ਦੇਖਣਾ ਇਹ  ਹੈ ਕਿ ਗ੍ਰਿਫਤਾਰ ਕੀਤੇ ਵਿਅਕਤੀ ਦੇ ਲਿੰਕ ਕਿਸ ਕਿਸ ਨਾਲ ਨਿਕਲਦੇ ਹਨ?    

Post Script: ਅਤੇ ਇਹ ਹੈ ਇਸ ਫਰਾਡ ਮਾਮਲੇ ਦੀ ਵੈਬ ਸਾਈਟ 

No comments: