Wednesday, April 16, 2014

ਨਸ਼ਿਆਂ ਖਿਲਾਫ਼ ਲੁਧਿਆਣਾ ਪੁਲਿਸ ਦੀ ਮੁਹਿੰਮ ਤੇਜ਼

ਤਿੰਨ  ਸਮਗਲਰਾਂ ਕੋਲੋਂ  ਫੜੇ 8064 ਨਸ਼ੀਲੇ ਕੈਪਸੂਲ
ਲੁਧਿਆਣਾ: 15 ਅਪ੍ਰੈਲ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਚੋਣਾਂ ਵਿੱਚ ਅਥਾਹ ਸਖਤੀਆਂ ਦੇ ਬਾਵਜੂਦ ਜੇ ਨਸ਼ਿਆਂ ਦਾ ਨਾਪਾਕ ਕਾਰੋਬਾਰ ਤੇਜ਼ੀ ਨਾਲ ਜਾਰੀ ਹੈ ਤਾਂ ਪੁਲਿਸ ਵੀ ਇਸ ਮਾਮਲੇ ਵਿੱਚ ਕੋਈ ਢਿੱਲ ਨਹੀਂ ਵਰਤ ਰਹੀ। ਪੁਲਿਸ ਵਿਭਾਗ ਵੱਲੋਂ ਮਿਲੀ ਸੂਚਨਾ ਅਨੁਸਾਰ ਹੁਣ ਸਿੰਥੈਟਿਕਸ ਡ੍ਰਗਜ਼  ਦੇ ਸਮਗਲਰ ਵੀ ਸਰਗਰਮ ਹਨ।  ਪੁਲਿਸ ਵੱਲੋਂ ਲਾਏ ਨਾਕੇ ਦੌਰਾਨ ਹਜ਼ਾਰਾਂ ਨਸ਼ੀਲੇ ਕੈਪਸੂਲ ਫੜੇ ਗਏ ਹਨ। ਨਾਕੇ 'ਚ ਕਾਬੂ ਆਏ ਨਸ਼ੀਲੀਆਂ ਵਸਤਾਂ ਦੇ ਇਹਨਾਂ ਕਾਰੋਬਾਰੀਆਂ ਨੇ ਦੱਸਿਆ ਕਿ ਓਹ ਦਿੱਲੀ ਤੋਂ ਸਸਤੇ ਭਾਅ ਕੈਪਸੂਲ ਲਿਆ ਕੇ ਇਥੇ ਲੁਧਿਆਣਾ ਵਿੱਚ ਮਹਿੰਗੇ ਭਾਅ ਵੇਚਦੇ ਸਨ। ਇਹਨਾਂ ਕੋਲੋਂ 8064 ਨਸ਼ੀਲੇ ਕੈਪਸੂਲ ਫੜੇ ਗਏ ਹਨ ਜਿਹੜੇ ਵੱਖ ਵੱਖ ਬੈਗਾਂ ਵਿੱਚ ਸਨ।
ਪੁਲਿਸਨ ਨੇ ਇੱਕ ਖਾਸ ਮੁਖਬਰੀ ਦੇ ਅਧਾਰ 'ਤੇ ਚੀਮਾ ਚੋਂਕ ਵਿੱਚ ਨਾਕਾ ਲਾਇਆ ਹੋਇਆ ਸੀ। ਆਰ ਕੇ ਰੋਡ ਤੇ ਸਥਿਤ ਬਿਜਲੀ ਘਰ ਦੇ ਨੇੜੇ ਵੀ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ। ਰਾਤ ਨੂੰ ਅਠ ਕੁ ਵਜੇ ਤਿੰਨ ਸ਼ੱਕੀ ਵਿਅਕਤੀ ਇੱਕ ਹੀਰੋ ਹੋਂਡਾ ਮੋਟਰਸਾਈਕਲ ਤੇ ਆਏ ਪਰ ਨਾਕਾਬੰਦੀ ਦੇਖ ਕੇ ਪਿਛਾਂਹ ਨੂੰ ਮੁੜਨ ਲੱਗੇ। ਏਸ ਚੱਕਰ ਵਿੱਚ ਹੀ ਇਹਨਾਂ ਦਾ ਮੋਟਰਸਾਈਕਲ ਸਲਿੱਪ ਕਰ ਗਿਆ ਅਤੇ ਇਹ ਡਿੱਗ ਪਾਏ। ਇਹ ਏਨੇ ਸ਼ਾਤਿਰ ਵੀ ਸਨ ਕਿ ਡਿੱਗਣ ਦੇ ਬਾਵਜੂਦ ਫੇਰ ਭੱਜਣ ਲਈ ਉਠ ਖਲੋਤੇ। ਜਦੋਂ ਪੁਲਿਸ ਨੇ ਪਿਛਾ ਕਰੇਕੇ ਇਹਨਾਂ ਦੀ ਤਲਾਸ਼ੀ ਲੈ ਤਾਂ ਇਹਨਾਂ ਦੇ ਇੱਕ ਬੈਗ ਵਿੱਚੋਂ 7200 ਸਪਾਸਮੋ ਪ੍ਰੋਕਸੀਵੋਨ ਕੈਪਸੂਲ ਮਿਲੇ ਅਤੇ ਨਾਲ ਹੀ  Rexcof  ਨਾਮ ਦੇ ਖਾਂਸੀ ਵਾਲੇ ਸਿਰਪ ਦੀਆਂ 100 ਸ਼ੀਸ਼ੀਆਂ ਵੀ ਮਿਲੀਆਂ। ਪੁਲਿਸ ਨੇ ਲੱਕੜ ਮਿਸਤਰੀ ਦਾ ਕੰਮ ਕਰਨ ਵਾਲੇ ਅਮਨ ਚੈਨ ਬੱਗਾ (ਉਮਰ-27 ਸਾਲ), ਹਾਰਡਵੇਅਰ ਦਾ ਮਾਲ ਸਪਲਾਈ ਕਰਨ ਵਾਲੇ ਬਲਰਾਜ ਕੁਮਾਰ ਉਰਫ ਬਿੱਲਾ ਅਤੇ ਮਘਰ ਦੀ ਚੱਕੀ ਕੋਲ ਰਹਿਣ ਵਾਲੇ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

No comments: