Friday, March 21, 2014

ਚੋਣ ਕਮਿਸ਼ਨ ਦੀ ਨਜ਼ਰ ਇੰਟਰਨੈੱਟ ਮੀਡੀਆ ਤੇ ਵੀ ਰਹੇਗੀ

ਨਹੀਂ ਹੋਣ ਦਿੱਤੀ ਜਾਏਗੀ ਸੋਸ਼ਲ ਮੀਡੀਆ ਦੀ ਦੁਰਵਰਤੋਂ 
ਨਵੀਂ ਦਿੱਲੀ: ਚੋਣਾਂ ਦੇ ਨਤੀਜੇ ਭਾਵੇਂ ਕੁਝ ਵੀ ਹੋਣ ਪਰ ਇਸ ਵਾਰ ਚੋਣਾਂ ਦਾ ਮਹੌਲ੍ਕਾਫ਼ੀ ਦਿਲਚਸਪ ਹੈ। ਚੋਣਾਂ ਵਿੱਚ ਇਹ ਦਿਲਚਸਪੀ ਕਾਫੀ ਲੰਮੇ ਸਮੇਂ ਮਗਰੋਂ ਮੁੜੀ ਹੈ। ਚੋਣਾਂ ਵਿੱਚ ਉਮੀਦਵਾਰਾਂ ਦਾ ਸ਼ੋਰ ਸ਼ਰਾਬਾ, ਹਰ ਗਲੀ ਮੁਹੱਲੇ ਵਿੱਚ ਮੀਟਿੰਗਾਂ, ਨਸ਼ਿਆਂ ਦੇ ਨਾਲ ਨੋਟਾਂ ਦੀ ਵੰਡ ਅਤੇ ਫਿਰ ਕਿਸੇ ਬਾਹੂਬਲੀ ਦਾ ਜਿੱਤ ਜਾਣ ਦਾ ਐਲਾਨ---। ਬਾਰ ਬਾਰ ਹੋਏ ਇਸ ਦੋਹਰਾਓ ਨੇ ਆਮ ਲੋਕਾਂ ਨੂੰ ਦਿਲੋਂ ਇਸ ਚੋਣ ਸਿਸਟਮ ਤੋਂ ਦੂਰ ਕਰ ਦਿੱਤਾ ਸੀ। ਹੁਣ ਲੋਕ ਇੱਕ ਵਾਰ ਫੇਰ ਏਸ ਪਾਸੇ ਮੁੜੇ ਹਨ। ਚੋਣਾਂ ਦੇ ਦਿਨਾਂ ਵਿੱਚ ਹੁੰਦੀ ਜੋਰਾ-ਜੋਰੀ ਨੂੰ ਇਸ ਵਾਰ ਕੁਝ ਨਥ ਪਈ ਹੈ। ਇੰਟਰਨੈਟ ਦੀ ਚੁਨੌਤੀ ਨੂੰ ਵੀ ਇਸ ਵਾਰ ਬੜੀ ਸਹਿਜਤਾ ਨਾਲ ਕਬੂਲ ਕੀਤਾ ਗਿਆ ਹੈ। ਕਾਬਿਲੇ ਜ਼ਿਕਰ ਹੈ ਕਿ ਇਸ ਵਾਰ ਸੋਸ਼ਲ ਮੀਡੀਆ ਤੇ ਵੀ ਚੋਣ ਕਮਿਸ਼ਨ ਦੀ ਤਿੱਖੀ ਨਜ਼ਰ ਰਹੇਗੀ। ਚੋਣ ਕਮਿਸ਼ਨ ਨੇ ਮੰਗਲਵਾਰ 18 ਮਾਰਚ ਨੂੰ ਹੀ ਇੰਟਰਨੈੱਟ ਕੰਪਨੀਆਂ ਨੂੰ ਚੋਣ ਪ੍ਰਚਾਰ ਲਈ ਇਸ ਪ੍ਰਸਿੱਧ ਸਾਧਨ ਦੀ ਸਿਆਸੀ ਪਾਰਟੀਆਂ ਵਲੋਂ ਦੁਰਵਰਤੋਂ ਕੀਤੇ ਜਾਣ ਖਿਲਾਫ ਆਪਣੀ ਸਖਤ ਅਤੇ ਸਪਸ਼ਟ ਚੇਤਾਵਨੀ ਜਾਰੀ ਕਰ ਦਿੱਤੀ ਸੀ। ਕਮਿਸ਼ਨ ਨੇ ਸਪਸ਼ਟ ਆਖਿਆ ਕਿ ਇਸ ਮੁੱਖ ਸਾਧਨ ਦੀ ਦੁਰ ਵਰਤੋਂ ਨਹੀਂ ਹੋਣ ਦਿੱਤੀ ਜਾਵੇਗੀ। 
ਕਮਿਸ਼ਨ ਨੇ ਇੰਟਰਨੈੱਟ ਐਂਡ ਮੋਬਾਈਲ ਐਸੋਸੀਏਸ਼ਨ ਆਫ ਇੰਡੀਆ ਅਤੇ ਸਾਰੇ ਮੁੱਖ ਸੋਸ਼ਲ ਨੈੱਟਵਰਕਿੰਗ ਸਾਈਟਾਂ ਦੇ ਮੁੱਖ ਸ਼ਿਕਾਇਤ ਅਧਿਕਾਰੀਆਂ ਨੂੰ ਲਿਖੇ ਪੱਤਰ 'ਚ ਇੰਟਰਨੈੱਟ ਸਾਈਟਾਂ ਨੂੰ ਵੀ ਕਿਹਾ ਕਿ ਉਹ ਜਦੋਂ ਵੀ ਜ਼ਰੂਰਤ ਹੋਵੇ ਉਸ ਨੂੰ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਵਲੋਂ ਵਿਗਿਆਨ 'ਤੇ ਕੀਤੇ ਗਏ ਖਰਚ ਦੀ ਸੂਚਨਾ ਮੁਹੱਈਆ ਕਰਵਾਏ। 

ਕਮਿਸ਼ਨ ਇਸ ਮੁੱਦੇ ਨੂੰ ਸਿਆਸੀ ਪਾਰਟੀਆਂ ਸਾਹਮਣੇ ਪਹਿਲਾਂ ਹੀ ਉਠਾ ਚੁੱਕੇ ਹਨ। ਕਮਿਸ਼ਨ ਨੇ ਐਸੋਸੀਏਸ਼ਨ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਉਹ ਚੋਣ ਪ੍ਰਚਾਰ 'ਚ ਇੰਟਰਨੈੱਟ ਅਤੇ ਸੋਸ਼ਲ ਨੈੱਟਵਰਕਿੰਗ ਸਾਈਟਾਂ ਦੀ ਵਰਤੋਂ ਨੂੰ ਲੈ ਕੇ ਬਹੁਤਚਿੰਤਤ ਵੀ ਹੈ ਅਤੇ ਗੰਭੀਰ ਵੀ। 
ਕਮਿਸ਼ਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇੰਟਰਨੈੱਟ ਅਤੇ ਇੰਟਰਨੈੱਟ ਆਧਾਰਿਤ ਮੀਡੀਆ 'ਤੇ ਸਾਬਕਾ ਪ੍ਰਮਾਣਨ ਦੇ ਬਿਨਾਂ ਕੋਈ ਵਿਗਿਆਨ ਮਨਜ਼ੂਰ ਜਾਂ ਪ੍ਰਦਰਸ਼ਿਤ ਨਾ ਕੀਤਾ ਜਾਵੇ। ਹੁਣ ਦੇਖਣਾ ਹੈ ਕਿ ਕਮਿਸ਼ਨ ਦੀਆਂ ਤਿੱਖੀਆਂ ਨਜ਼ਰਾਂ ਇੰਟਰਨੈੱਟ ਤੇ ਹੋਣ ਵਾਲੀ ਸੰਭਾਵਤ ਦੁਰਵਰਤੋਂ ਦਾ ਪਤਾ ਕਿਵੇਂ ਅਤੇ ਕਿੰਨੀ ਜਲਦੀ ਲਾਉਣਗੀਆਂ। ਅੱਜ ਕਲ੍ਹ ਜੇ ਇਸ਼ਤਿਹਾਰਾਂ ਦੀ ਮ੍ਨਾਹੀਂ ਕਰ ਦਿੱਤੀ ਜਾਵੇ ਤਾਂ ਖਬਰਾਂ ਅਤੇ ਤਸਵੀਰਾਂ ਨੂੰ ਇਸ ਤਰਾਂ ਉਲਾਰ ਹੋ ਕੇ ਛਾਪਿਆ ਜਾਂਦਾ ਹੈ ਕਿ ਓਹ ਇਸ਼ਤਿਹਾਰਾਂ ਤੋਂ ਵੀ ਕਿਤੇ ਅੱਗੇ ਲੰਘ ਜਾਂਦੀਆਂ ਹਨ। ਪੇਡ ਨਿਊਜ਼ ਦੇ ਕਲੰਕ ਤੋਂ ਬਚਣ ਲਈ ਚੋਣਾਂ ਦੇ ਏਸ ਮੌਸਮ ਵਿੱਚ ਹੋਣ ਵਾਲੀ "ਨੋਟਾਂ ਦੀ ਬਰਸਾਤ" ਦਾ "ਦੁਰਲਭ ਅਤੇ ਪਵਿੱਤਰ ਜਲ" ਇਕੱਤਰ ਕਰਨ ਲਈ ਕਈ ਹੋਰ ਰਸਤੇ ਲਭ ਲਏ ਜਾਂਦੇ ਹਨ। ਹੁਣ ਦੇਖਣਾ ਹੈ ਕਿ ਕਾਨੂੰਨ ਦੇ ਲੰਮੇ ਹਥ ਅਤੇ ਤਿੱਖੀਆਂ ਨਜ਼ਰਾਂ ਇਸਦਾ ਪਤਾ ਕਿਵੇਂ ਲਾਉਂਦੀਆਂ ਹਨ! 

No comments: