Friday, March 14, 2014

ਵਿਸ਼ਵ ਰੰਗ ਮੰਚ ਦਿਹਾੜੇ ਨੂੰ ਸਮਰਪਤ ਨਾਟਕ 'ਮਿਊਜ਼ੀਅਮ' ਅਤੇ 'ਦਵੰਦ' 30 ਨੂੰ

Fri, Mar 14, 2014 at 5:05 PM
ਨਾਟਕ ਸੁਮੇਧ ਅਤੇ ਸਾਰਿਕਾ ਦੇ ਕਨਸੈਪਟ 'ਤੇ ਅਧਾਰਤ ਨਾਟਕ
ਜਲੰਧਰ: 14 ਮਾਰਚ 2014: (*ਅਮੋਲਕ ਸਿੰਘ//ਪੰਜਾਬ ਸਕਰੀਨ):
ਵਿਸ਼ਵ ਰੰਗ ਮੰਚ ਦਿਹਾੜੇ ਨੂੰ ਸਮਰਪਤ ਦੋ ਨਾਟਕ 'ਮਿਊਜ਼ੀਅਮ' ਅਤੇ 'ਦਵੰਦ' ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ 30 ਮਾਰਚ, ਸ਼ਾਮ 7 ਵਜੇ ਖੇਡੇ ਜਾ ਰਹੇ ਹਨ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਡੇ ਸਮਾਜ ਅੰਦਰ ਭਖ਼ਦੇ ਵਿਸ਼ਿਆਂ ਨੂੰ ਕਲਾਵੇ 'ਚ ਲੈਂਦੇ ਇਹ ਨਾਟਕ ਨਵੀਂ ਨਰੋਈ ਸੇਧ ਅਤੇ ਸੁਨੇਹਾ ਦੇਣ ਦਾ ਸਫ਼ਲ ਕਾਰਜ ਅਦਾ ਕਰਨਗੇ।
ਉਹਨਾਂ ਦੱਸਿਆ ਕਿ ਸੁਮੇਧ ਅਤੇ ਸਾਰਿਕਾ ਦੇ ਕਨਸੈਪਟ 'ਤੇ ਅਧਾਰਤ ਨਾਟਕ 'ਮਿਊਜ਼ੀਅਮ' ਅੰਕੁਰ ਸ਼ਰਮਾ (ਡਾ.) ਦੀ ਨਿਰਦੇਸ਼ਨਾ 'ਚ ਯੁਵਾ ਥੀਏਟਰ ਜਲੰਧਰ  ਅਤੇ ਨੀਰਜ ਕੌਸ਼ਿਕ ਦੀ ਰਚਨਾ ਅਤੇ ਨਿਰਦੇਸ਼ਨਾ 'ਚ ਨਾਟਕ 'ਦਵੰਦ' ਸਟਾਈਲ ਆਰਟਸ ਐਸੋਸੀਏਸ਼ਨ ਜਲੰਧਰ ਵਲੋਂ 30 ਮਾਰਚ ਸ਼ਾਮ 7 ਵਜੇ ਖੇਡੇ ਜਾਣਗੇ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਨਾਟ-ਪ੍ਰੇਮੀ ਪਰਿਵਾਰਾਂ ਨੂੰ ਨਾਟਕ ਸਮਾਗਮ 'ਚ ਸ਼ਾਮਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ ਹੈ।
   *ਅਮੋਲਕ ਸਿੰਘ ਦੇਸ਼ ਭਗਤ ਯਾਦਗਾਰ ਕਮੇਟੀ ਨਾਲ ਸਬੰਧਤ ਸਭਿਆਚਾਰਕ ਵਿੰਗ ਦੇ ਕਨਵੀਨਰ ਹਨ। 

No comments: